- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈਸਕਿਊ ਦੌਰਾਨ ਰਾਤ ਕਰੀਬ 10 ਵਜੇ ਬੋਰਵੈੱਲ ਵਿੱਚ 220 ਫੁੱਟ ਤੱਕ ਰੱਸੀ ਜਾ ਰਹੀ ਸੀ ਅਤੇ ਨਿਰਭੈ 40 ਫੁੱਟ ਹੋਰ ਹੇਠਾਂ ਚਲਾ ਗਿਆ ਸੀ। ਬੋਰਵੈੱਲ ਵਿੱਚ ਪਾਏ ਗਏ ਕੈਮਰੇ ਤੋਂ ਮਿਲੀਆਂ ਤਸਵੀਰਾਂ ਵਿੱਚ ਬੱਚੇ 'ਤੇ ਮੀਂਹ ਦਾ ਪਾਣੀ ਡਿੱਗਦਾ ਦਿਖਾਈ ਦੇ ਰਿਹਾ ਸੀ। ਰੈਸਕਿਊ ਟੀਮ ਨੇ ਜਿਸ ਕੈਮਰੇ ਨਾਲ ਬੱਚੇ ਦੀ ਸਥਿਤੀ ਦੀ ਜਾਂਚ ਕੀਤੀ, ਉਸ ਵਿੱਚ ਕੋਈ ਹਲਚਲ ਨਹੀਂ ਦਿਖੀ।

ਡਿਜੀਟਲ ਡੈਸਕ, ਅੰਬਾਲਾ। ਪਿੰਡ ਧਨਿਓੜਾ ਦੇ ਖੇਤ ਵਿੱਚ ਮੰਗਲਵਾਰ ਸਵੇਰੇ ਸੱਤ ਵਜੇ ਖੁੱਲ੍ਹੇ ਪਏ 300 ਫੁੱਟ ਡੂੰਘੇ ਬੋਰਵੈੱਲ ਵਿੱਚ ਸਾਢੇ ਤਿੰਨ ਸਾਲਾ ਮਾਸੂਮ ਨਿਰਵੈਰ ਸਿੰਘ ਉਰਫ਼ ਨਿਰਭੈ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਐਕਸ਼ਨ ਲਿਆ ਹੈ। ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
SP ਅਜੀਤ ਸਿੰਘ ਸ਼ੇਖਾਵਤ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਵਿੱਚ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਐੱਸਪੀ ਨੇ ਕਿਹਾ ਕਿ ਖੇਤ ਮਾਲਕ ਤੇ ਠੇਕੇਦਾਰ ਨੇ ਬੋਰਵੈੱਲ ਨੂੰ ਖੁੱਲ੍ਹਾ ਛੱਡ ਦਿੱਤਾ ਸੀ ਅਤੇ ਸੁਰੱਖਿਆ ਦੇ ਕੋਈ ਉਪਾਅ ਨਹੀਂ ਕੀਤੇ ਗਏ ਸਨ। ਬੋਰਵੈੱਲ ਦਾ ਮੂੰਹ ਖੁੱਲ੍ਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉੱਥੇ ਨਾ ਕੋਈ ਚਿਤਾਵਨੀ ਬੋਰਡ ਲੱਗਿਆ ਹੋਇਆ ਸੀ ਅਤੇ ਨਾ ਹੀ ਬੈਰੀਅਰ।
ਸ਼ਿਕਾਇਤ ਮਿਲਣ 'ਤੇ ਸਦਰ ਪੁਲਿਸ ਸਟੇਸ਼ਨ ਨੇ 3 ਲੋਕਾਂ ਖ਼ਿਲਾਫ਼ (ਖੇਤ ਦਾ ਮਾਲਕ ਅਤੇ ਦੋ ਹੋਰ, ਜਿਨ੍ਹਾਂ ਨੇ ਖੇਤ ਠੇਕੇ 'ਤੇ ਲਿਆ ਹੋਇਆ ਸੀ) ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਸਾਰੇ ਤੱਥਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
20 ਘੰਟੇ ਤੱਕ ਮੌਤ ਨਾਲ ਲੜਿਆ ਨਿਰਭੈ
ਦੱਸ ਦੇਈਏ ਕਿ ਮੰਗਲਵਾਰ ਨੂੰ ਬੱਚੇ ਨੂੰ ਕੱਢਣ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF), ਫ਼ੌਜ ਦੀ ਟੀਮ, ਪ੍ਰਸ਼ਾਸਨ ਅਤੇ ਪੰਜਾਬ ਦੇ ਸੰਗਰੂਰ ਤੋਂ ਆਈ ਮਾਹਿਰਾਂ ਦੀ ਟੀਮ ਦੇਰ ਰਾਤ ਤੱਕ ਰੈਸਕਿਊ ਆਪ੍ਰੇਸ਼ਨ ਵਿੱਚ ਲੱਗੀ ਹੋਈ ਸੀ। ਕਰੀਬ 20 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਰਾਤ ਕਰੀਬ ਸਾਢੇ ਚਾਰ ਵਜੇ ਬੱਚੇ ਨੂੰ 160 ਫੁੱਟ ਉੱਪਰ ਤੱਕ ਲਿਆਂਦਾ ਗਿਆ, ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।
ਰੈਸਕਿਊ ਦੌਰਾਨ ਰਾਤ ਕਰੀਬ 10 ਵਜੇ ਬੋਰਵੈੱਲ ਵਿੱਚ 220 ਫੁੱਟ ਤੱਕ ਰੱਸੀ ਜਾ ਰਹੀ ਸੀ ਅਤੇ ਨਿਰਭੈ 40 ਫੁੱਟ ਹੋਰ ਹੇਠਾਂ ਚਲਾ ਗਿਆ ਸੀ। ਬੋਰਵੈੱਲ ਵਿੱਚ ਪਾਏ ਗਏ ਕੈਮਰੇ ਤੋਂ ਮਿਲੀਆਂ ਤਸਵੀਰਾਂ ਵਿੱਚ ਬੱਚੇ 'ਤੇ ਮੀਂਹ ਦਾ ਪਾਣੀ ਡਿੱਗਦਾ ਦਿਖਾਈ ਦੇ ਰਿਹਾ ਸੀ। ਰੈਸਕਿਊ ਟੀਮ ਨੇ ਜਿਸ ਕੈਮਰੇ ਨਾਲ ਬੱਚੇ ਦੀ ਸਥਿਤੀ ਦੀ ਜਾਂਚ ਕੀਤੀ, ਉਸ ਵਿੱਚ ਕੋਈ ਹਲਚਲ ਨਹੀਂ ਦਿਖੀ।
ਪਿਤਾ ਨੂੰ ਰੋਟੀ ਦੇਣ ਜਾ ਰਿਹਾ ਸੀ ਨਿਰਭੈ
ਦੱਸ ਦੇਈਏ ਕਿ ਧਨਿਓੜਾ ਦਾ ਕਿਸਾਨ ਮਨਜੀਤ ਮੰਗਲਵਾਰ ਸਵੇਰੇ 6:30 ਵਜੇ ਆਪਣੇ ਪਿਤਾ ਨੂੰ ਰੋਟੀ ਦੇਣ ਖੇਤ ਜਾ ਰਿਹਾ ਸੀ, ਤਾਂ ਪੁੱਤਰ ਨਿਰਭੈ ਨੇ ਵੀ ਨਾਲ ਜਾਣ ਦੀ ਜ਼ਿੱਦ ਕੀਤੀ, ਜਿਸ 'ਤੇ ਮਨਜੀਤ ਉਸ ਨੂੰ ਨਾਲ ਲੈ ਗਿਆ। ਪਿਤਾ ਨੂੰ ਰੋਟੀ ਦੇ ਕੇ ਉਹ ਕੰਮ ਕਰਨ ਲੱਗ ਪਿਆ, ਉੱਥੇ ਹੀ ਨਿਰਭੈ ਖੇਤ ਵਿੱਚ ਖੇਡਣ ਲੱਗਾ। ਉੱਥੇ ਰਸਤੇ ਦੇ ਨਾਲ ਹੀ 9 ਇੰਚ ਚੌੜਾ ਬੋਰਵੈੱਲ ਬੋਰੀ ਨਾਲ ਢਕਿਆ ਹੋਇਆ ਸੀ। ਨਿਰਭੈ ਉਸ ਬੋਰੀ 'ਤੇ ਕੁੱਦ ਗਿਆ ਅਤੇ ਬੋਰਵੈੱਲ ਦੇ ਅੰਦਰ ਚਲਾ ਗਿਆ।