- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ‘ਐਕਸ’ ਯੂਜ਼ਰ ਨੇ ਦੋਸ਼ ਲਗਾਇਆ ਕਿ ਇਕ ਫਲਿਪਕਾਰਟ ਡਿਲੀਵਰੀ ਕਾਮੇ ਨੇ ਇਕ ਔਰਤ ਦੇ ਫਲੈਟ ਵਿਚ ਜਬਰਦਸਤੀ ਪ੍ਰਵੇਸ਼ ਕੀਤਾ ਤੇ ਫਿਰ ਉਹ ਵਾਸ਼ਰੂਮ ਚਲਾ ਗਿਆ ਅਤੇ ਬਾਹਰ ਨਿਕਲਦੇ ਸਮੇਂ ਔਰਤ ਨੂੰ ਆਪਣੇ ਨਿੱਜੀ ਅੰਗ ਦਿਖਾਏ। ਪੋਸਟ ਦਾ ਨੋਟਿਸ ਲੈਂਦੇ ਹੋਏ ਸਿਟੀ ਪੁਲਿਸ ਨੇ ਸ਼ਿਕਾਇਤ ਨੂੰ ਜ਼ਰੂਰੀ ਕਾਰਵਾਈ ਲਈ ਵ੍ਹਾਈਟਫੀਲਡ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ ਨੂੰ ਭੇਜ ਦਿੱਤਾ ਤਾਂ ਬਾਅਦ ਵਿਚ ਐੱਫਆਈਆਰ ਦਰਜ ਕੀਤੀ ਗਈ।

ਬੈਂਗਲੁਰੂ (ਪੀਟੀਆਈ) : ਇੱਥੇ ਇਕ ਔਰਤ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਨਾਲ ਅਸ਼ਲੀਲ ਸਲੂਕ ਕਰਨ ਦੇ ਦੋਸ਼ ਵਿਚ ਫਲਿਪਕਾਰਟ ਦੇ ਡਿਲੀਵਰੀ ਬੁਆਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਦੇ ਡਿਲੀਵਰੀ ਕਾਮੇ ਨੂੰ ਬੈਂਗਲੁਰੂ ਦੇ ਮਾਰਾਠਾਹੱਲੀ ਇਲਾਕੇ ਵਿਚ ਇਹ ਭੈੜਾ ਕਾਰਾ ਕਰਨ ਤੋਂ ਬਾਅਦ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ਉੱਤੇ ਮਾਰਾਠਾਹੱਲੀ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੁਲਾਜ਼ਮ ਦੀ ਪਛਾਣ ਵਿਜੇ ਮੱਲਿਕਾਅਰਜਨ ਕਾਮਤ ਵਜੋਂ ਕੀਤੀ ਗਈ ਹੈ। ਇਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ‘ਐਕਸ’ ਯੂਜ਼ਰ ਨੇ ਦੋਸ਼ ਲਗਾਇਆ ਕਿ ਇਕ ਫਲਿਪਕਾਰਟ ਡਿਲੀਵਰੀ ਕਾਮੇ ਨੇ ਇਕ ਔਰਤ ਦੇ ਫਲੈਟ ਵਿਚ ਜਬਰਦਸਤੀ ਪ੍ਰਵੇਸ਼ ਕੀਤਾ ਤੇ ਫਿਰ ਉਹ ਵਾਸ਼ਰੂਮ ਚਲਾ ਗਿਆ ਅਤੇ ਬਾਹਰ ਨਿਕਲਦੇ ਸਮੇਂ ਔਰਤ ਨੂੰ ਆਪਣੇ ਨਿੱਜੀ ਅੰਗ ਦਿਖਾਏ। ਪੋਸਟ ਦਾ ਨੋਟਿਸ ਲੈਂਦੇ ਹੋਏ ਸਿਟੀ ਪੁਲਿਸ ਨੇ ਸ਼ਿਕਾਇਤ ਨੂੰ ਜ਼ਰੂਰੀ ਕਾਰਵਾਈ ਲਈ ਵ੍ਹਾਈਟਫੀਲਡ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ ਨੂੰ ਭੇਜ ਦਿੱਤਾ ਤਾਂ ਬਾਅਦ ਵਿਚ ਐੱਫਆਈਆਰ ਦਰਜ ਕੀਤੀ ਗਈ।
ਇਸ ਦੌਰਾਨ, ਫਲਿਪਕਾਰਟ ਕੰਪਨੀ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਹੀ ਵਿਰਲੀਆਂ ਹਨ ਪਰ ਇਹੋ-ਜਿਹੀ ਇਕ ਵੀ ਘਟਨਾ ਕਾਬਿਲੇ ਬਰਦਾਸ਼ਤ ਨਹੀਂ ਹੈ। ਸਾਰੇ ਡਿਲੀਵਰੀ ਕਾਮਿਆਂ ਦੇ ਪਿਛੋਕੜ ਦੀ ਜਾਂਚ ਤੇ ਆਨਬੋਰਡਿੰਗ ਤੋਂ ਪਹਿਲਾਂ ਲਾਜ਼ਮੀ ਸਿਖਲਾਈ ਕਰਵਾਈ ਜਾਂਦੀ ਹੈ।