- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਮਸ ਮੁਤਾਬਕ ਬੱਚੀ ਨੂੰ ਜਨਮ ਤੋਂ ਹੀ ਗੰਭੀਰ ਬਿਮਾਰੀ ਸੀ। ਉਸ ਦੇ ਦਿਲ ਦੇ ਨੀਵੇਂ ਹਿੱਸੇ ਵਿਚ ਛੇਕ ਸੀ ਅਤੇ ਫੇਫੜਿਆਂ ਤੱਕ ਖੂਨ ਪਹੁੰਚਾਉਣ ਵਾਲੀਆਂ ਨਾੜਾਂ ਬੰਦ ਸਨ। ਮੁਕੇਸ਼ ਦੱਸਦੇ ਹਨ ਕਿ 10 ਅਕਤੂਬਰ, 2012 ਨੂੰ ਓਪੀਡੀ ਵਿਚ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਕਮਰਾ ਨੰਬਰ 14 ਅਤੇ ਫਿਰ 18 ਵਿਚ ਭੇਜਿਆ ਗਿਆ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਰਾਜਸਥਾਨ ਦੇ ਕੋਟਾ ਤੋਂ ਮੁਕੇਸ਼ ਪਰਨੀਯਾਨੀ 14 ਸਾਲ ਪਹਿਲਾਂ ਗੰਭੀਰ ਬਿਮਾਰੀ ਤੋਂ ਪੀੜਤ ਦੋ ਸਾਲ ਦੀ ਧੀ ਨੂੰ ਗੋਦ ਵਿਚ ਲੈ ਕੇ ਪਹਿਲੀ ਵਾਰ ਏਮਸ ਦੀ ਦਹਿਲੀਜ਼ ਉੱਤੇ ਪੁੱਜੇ ਸਨ। ਏਮਸ ਵਿਚ 10 ਅਕਤੂਬਰ, 2012 ਤੋਂ ਸ਼ੁਰੂ ਹੋਇਆ ਬੱਚੀ ਦੇ ਇਲਾਜ ਦਾ ਸਿਲਸਿਲਾ ਕਰੀਬ 14 ਸਾਲਾਂ ਬਾਅਦ ਇਕ ਸਤੰਬਰ, 2026 ਦੀ ਸਵੇਰੇ ਮੌਤ ਨਾਲ ਖਤਮ ਹੋ ਗਿਆ। ਪੀੜਤ ਮੁਕੇਸ਼ ਦੱਸਦੇ ਹਨ ਕਿ ਸਰਜਰੀ ਦੀ ਤਰੀਕ ਵੀ ਮਿਲੀ, ਪਰ ਫਿਰ ‘ਤਰੀਕਾਂ’ ਮਿਲਦੀਆਂ ਰਹੀਆਂ। ਉਨ੍ਹਾਂ ਦਾ ਦੋਸ਼ ਹੈ ਕਿ ਜੇ ਪਹਿਲਾਂ ਸਰਜਰੀ ਸੰਭਵ ਸੀ, ਤਾਂ ਇਨ੍ਹਾਂ ਸਾਲਾਂ ਤੱਕ ਇਸ ਨੂੰ ਕਿਉਂ ਟਾਲਿਆ ਗਿਆ।
ਏਮਸ ਮੁਤਾਬਕ ਬੱਚੀ ਨੂੰ ਜਨਮ ਤੋਂ ਹੀ ਗੰਭੀਰ ਬਿਮਾਰੀ ਸੀ। ਉਸ ਦੇ ਦਿਲ ਦੇ ਨੀਵੇਂ ਹਿੱਸੇ ਵਿਚ ਛੇਕ ਸੀ ਅਤੇ ਫੇਫੜਿਆਂ ਤੱਕ ਖੂਨ ਪਹੁੰਚਾਉਣ ਵਾਲੀਆਂ ਨਾੜਾਂ ਬੰਦ ਸਨ। ਮੁਕੇਸ਼ ਦੱਸਦੇ ਹਨ ਕਿ 10 ਅਕਤੂਬਰ, 2012 ਨੂੰ ਓਪੀਡੀ ਵਿਚ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਕਮਰਾ ਨੰਬਰ 14 ਅਤੇ ਫਿਰ 18 ਵਿਚ ਭੇਜਿਆ ਗਿਆ। ਉਥੇ ਮੌਜੂਦ ਡਾ. ਕੋਠਾਰੀ ਨੇ ਮੁਆਇਨਾ ਕੀਤਾ ਤੇ ਕਰੀਬ ਇਕ ਸਾਲ ਤੱਕ ਇਹੋ ਕੁਝ ਚੱਲਦਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੂੰ ਕਮਰੇ ਨੰਬਰ 4 ਵਿਚ ਡਾ. ਸਚਿਨ ਕੋਲ ਭੇਜਿਆ ਗਿਆ। ਖੂਨ ਅਤੇ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੇ 4 ਅਪ੍ਰੈਲ 2014 ਨੂੰ ਦੋਵੇਂ ਜਮ੍ਹਾਂ ਕਰ ਦਿੱਤੇ। ਇਸ ਤੋਂ ਬਾਅਦ ਸਰਜਰੀ ਦੀ ਤਰੀਕ ਦਿੱਤੀ ਗਈ। 2 ਸਤੰਬਰ 2015 ਨੂੰ ਜਦੋਂ ਉਹ ਬੱਚੀ ਨੂੰ ਲੈ ਕੇ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਖੇ ਆਪ੍ਰੇਸ਼ਨ ਤਾਂ ਦੀਵਾਲੀ ਤੋਂ ਬਾਅਦ ਹੋਵੇਗਾ। ਇਸ ਤੋਂ ਬਾਅਦ 4 ਜਨਵਰੀ 2016 ਤੋਂ ਬਾਅਦ ਉਨ੍ਹਾਂ ਨੇ ਫਿਰ ਰਾਬਤਾ ਕੀਤਾ ਤੇ ਫਿਰ ਤਰੀਕ ਤੇ ਤਰੀਕ ਮਿਲਦੀ ਰਹੀ।
ਮੁਕੇਸ਼ ਨੇ ਲਗਾਤਾਰ ਦੇਰੀ ਤੋਂ ਪਰੇਸ਼ਾਨ ਹੋ ਕੇ ਪ੍ਰਧਾਨ ਮੰਤਰੀ ਦਫਤਰ ਵਿਚ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਫੋਨ ਕਰ ਕੇ ਸਰਜਰੀ ਲਈ ਬੁਲਾਇਆ। ਇਸ ਮਗਰੋਂ ਡਾ. ਸਚਿਨ ਸ਼ਿਕਾਇਤ ਵਾਪਸ ਲੈਣ ਲਈ ਅੜ ਗਿਆ ਤੇ ਆਪ੍ਰੇਸ਼ਨ ਕਰਨ ਤੋਂ ਇਨਕਾਰ ਕਰਨ ਲੱਗਾ। ਦੁਬਾਰਾ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ 28 ਜੁਲਾਈ, 2025 ਨੂੰ ਬੁਲਾਇਆ ਗਿਆ। ਉਸ ਦਿਨ ਸਬੰਧਤ ਡਾਕਟਰ ਛੁੱਟੀ ’ਤੇ ਗਿਆ ਹੋਇਆ ਸੀ। ਫਿਰ ‘ਤਰੀਕ ਤੇ ਤਰੀਕ’ ਮਿਲਦੀ ਰਹੀ। 9 ਫਰਵਰੀ, 2026 ਨੂੰ ਫਿਰ ਸ਼ਿਕਾਇਤ ਕੀਤੀ ਤੇ 24 ਅਗਸਤ ਨੂੰ ਬੱਚੀ ਏਮਸ ਵਿਚ ਦਾਖ਼ਲ ਕਰਵਾਈ ਗਈ। ਕਰਵਾਇਆ ਗਿਆ। ਏਮਸ ਪ੍ਰਬੰਧਕਾਂ ਮੁਤਾਬਕ ਇਕ ਸਤੰਬਰ ਨੂੰ ਰਾਤ 2:50 ਵਜੇ ਤਨਵੀ ਨੇ ਥਕਾਵਟ ਅਤੇ ਕਮਜ਼ੋਰੀ ਦੀ ਸ਼ਿਕਾਇਤ ਕੀਤੀ, ਉਸ ਦਾ ਸਰੀਰ ਨੀਲਾ ਪੈਣਾ ਸ਼ੁਰੂ ਹੋ ਗਿਆ। ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਸਵੇਰੇ 5:06 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਇਨ੍ਹਾਂ ਦੋਸ਼ਾਂ ਤੋਂ ਬਾਅਦ ਏਮਸ ਦੇ ਕਾਰਜਕਾਰੀ ਨਿਰਦੇਸ਼ਕ ਨਿਖਿਲ ਨੇ ਜਾਂਚ ਕਮੇਟੀ ਗਠਿਤ ਕੀਤੀ ਹੈ।