- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਹਾਈ ਸਪੀਡ ਰੇਲਵੇ ਕਾਰਪੋਰੇਸ਼ਨ ਲਿਮਿਟਡ (ਐੱਨ ਐੱਚ ਐੱਸ ਆਰ ਸੀ ਐੱਲ) ਦੇ ਪ੍ਰੋਜੈਕਟ ਪ੍ਰਿੰਸੀਪਲ ਚੀਫ ਪ੍ਰੋਜੈਕਟ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਸੂਰਤ ਤੋ ਵਾਪੀ ਤਕ ਦੇ 50 ਕਿਲੋਮੀਟਰ ਟਰੈਕ ਦਾ ਕੰਮ ਅੰਤਿਮ ਛੋਹਾਂ 'ਤੇ ਹੈ। ਕੇਂਦਰੀ ਰੇਲਵੇ ਮੰਤਰੀ ਨੇ 15 ਅਗਸਤ 2027 ਨੂੰ ਬੁਲੇਟ ਟ੍ਰੇਨ ਲੋਕਾਂ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ ਜਿਸ ਕਰਕੇ ਕੰਮ ਵੱਡੇ ਪੱਧਰ ਤੇ ਜਾਰੀ ਹੈ।

ਜੈ ਸਿੰਘ ਛਿੱਬਰ,ਅਹਿਮਦਾਬਾਦ : ਭਾਰਤ ਦੀ ਪਹਿਲੀ ਬੁਲਟ ਟ੍ਰੇਨ ਦੌੜਨ ਅਤੇ ਵਿਕਸਤ ਭਾਰਤ ਦਾ ਗਵਾਹ ਬਣਨ ਲਈ ਅਹਿਮਦਾਬਾਦ ਤਿਆਰ ਹੈ। ਅਹਿਮਦਾਬਾਦ (ਸਾਬਰਮਤੀ) ਦੇਸ਼ ਦਾ ਇਕ ਅਜਿਹਾ ਰੇਲਵੇ ਸਟੇਸ਼ਨ (ਪ੍ਰੋਜੈਕਟ) ਬਣੇਗਾ ਜਿੱਥੇ ਬੁਲਟ ਟ੍ਰੇਨ, ਮੈਟਰੋ ਅਤੇ ਭਾਰਤੀ ਰੇਲਵੇ ਦੀਆਂ ਦਰਜਨਾਂ ਗੱਡੀਆਂ ਇੱਕੋ ਥਾਂ 'ਤੇ ਇੱਕੋ ਸਮੇਂ ਦੌੜਨਗੀਆਂ।
ਮੁੰਬਈ-ਅਹਿਮਦਾਬਾਦ ਬੁਲਟ ਟ੍ਰੇਨ ਦਾ ਕਰੀਬ 508 ਕਿਲੋਮੀਟਰ ਲੰਬਾ ਟਰੈਕ ਹੋਵੇਗਾ। ਇਸ ਰੇਲਵੇ ਟਰੈਕ ’ਚ ਗੁਜਰਾਤ ਦਾ 348 ਕਿਲੋਮੀਟਰ, ਮਹਾਰਾਸ਼ਟਰ ਦਾ 156 ਅਤੇ ਦਾਦਰਾਨਗਰ ਹਵੇਲੀ ਦਾ ਚਾਰ ਕਿਲੋਮੀਟਰ ਦਾ ਏਰੀਆ ਸ਼ਾਮਿਲ ਹੈ ਅਤੇ 320 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਬੁਲਟ ਟ੍ਰੇਨ ਚੱਲੇਗੀ ਅਤੇ ਇਹ ਦੂਰੀ ਦੋ ਘੰਟੇ ਸੱਤ ਮਿੰਟ ’ਚ ਪੂਰੀ ਹੋਵੇਗੀ। ਮੁੰਬਈ ਤੋਂ ਸਾਬਰਮਤੀ ਤੱਕ ਕੁੱਲ 12 ਰੇਲਵੇ ਸਟੇਸ਼ਨ ਆਉਂਦੇ ਹਨ, ਜਿਨਾਂ ’ਚੋਂ ਫਿਲਹਾਲ ਚਾਰ ਰੇਲਵੇ ਸਟੇਸ਼ਨਾਂ ਅਹਿਮਦਾਬਾਦ ਬੜੋਦਰਾ, ਸੂਰਤ ਅਤੇ ਮੁੰਬਈ ਤੇ ਬੁਲਟ ਟਰੇਨ ਰੋਕ ਜਾਣ ਦੀ ਯੋਜਨਾ ਹੈ।
ਪੰਜਾਬੀ ਜਾਗਰਣ ਦੀ ਟੀਮ ਨੇ ਅੱਜ ਅਹਿਮਦਾਬਾਦ ਸਾਬਰਮਤੀ ਰੇਲਵੇ ਪ੍ਰੋਜੈਕਟ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਵੱਡੀ ਵੱਡੇ ਪੱਧਰ ,’ਤੇ ਕੰਮ ਚੱਲ ਰਿਹਾ ਹੈ। ਨੈਸ਼ਨਲ ਹਾਈ ਸਪੀਡ ਰੇਲਵੇ ਕਾਰਪੋਰੇਸ਼ਨ ਲਿਮਿਟਡ (ਐੱਨ ਐੱਚ ਐੱਸ ਆਰ ਸੀ ਐੱਲ) ਦੇ ਪ੍ਰੋਜੈਕਟ ਪ੍ਰਿੰਸੀਪਲ ਚੀਫ ਪ੍ਰੋਜੈਕਟ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਸੂਰਤ ਤੋ ਵਾਪੀ ਤਕ ਦੇ 50 ਕਿਲੋਮੀਟਰ ਟਰੈਕ ਦਾ ਕੰਮ ਅੰਤਿਮ ਛੋਹਾਂ 'ਤੇ ਹੈ। ਕੇਂਦਰੀ ਰੇਲਵੇ ਮੰਤਰੀ ਨੇ 15 ਅਗਸਤ 2027 ਨੂੰ ਬੁਲੇਟ ਟ੍ਰੇਨ ਲੋਕਾਂ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ ਜਿਸ ਕਰਕੇ ਕੰਮ ਵੱਡੇ ਪੱਧਰ ਤੇ ਜਾਰੀ ਹੈ।
ਉਹਨਾਂ ਨੇ ਦਸਿਆ ਕਿ ਅੰਡਰ ਗਰਾਊਂਡ ਹਿੱਸੇ ’ਚ ਮੈਟਰੋ ਚੱਲੇਗੀ ਅਤੇ ਵਿਚਕਾਰ ਭਾਰਤੀ ਰੇਲਵੇ ਅਤੇ ਉੱਪਰਲੇ ਹਿੱਸੇ ’ਚ ਬੁਲਟ ਟ੍ਰੇਨ ਚੱਲੇਗੀ ਭਾਵ ਇਕੋ ਥਾਂ ਤੇ ਤਿੰਨੇ ਤਰ੍ਹਾਂ ਦੀਆਂ ਗੱਡੀਆਂ ਇੱਕੋ ਸਮੇਂ ਦੌੜਨਗੀਆਂ। ਉਹਨਾਂ ਨੇ ਦੱਸਿਆ ਕਿ ਸਾਬਰਮਤੀ ਵਿਖੇ ਚਾਰ ਮੰਜ਼ਲਾ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ 1300 ਗੱਡੀਆਂ ਖੜ੍ਹ ਸਕਣਗੀਆਂ। ਉਹਨਾਂ ਦੱਸਿਆ ਕਿ ਇਸ ਪਾਰਕਿੰਗ ’ਚ ਦੋ ਪਈਆ ਤਿੰਨ ਪਈਆਂ ਅਤੇ ਚਾਰ ਪਈਆ ਗੱਡੀਆਂ ਨੂੰ ਅਲੱਗ ਅਲੱਗ ਮੰਜ਼ਿਲ ਤੇ ਖੜਨ ਦੀ ਵਿਵਸਥਾ ਕੀਤੀ ਗਈ ਹੈ। ਇਸੇ ਤਰ੍ਹਾਂ ਇਕ ਪੂਰਾ ਜੋਨ ਹੋਟਲ ਅਤੇ ਦਫਤਰ ਲਈ ਉਪਲਬਧ ਕੀਤਾ ਗਿਆ ਹੈ ਤਾਂ ਜੋ ਦੂਰ ਦੁਰਾਡੇ ਤੋਂ ਆਉਣ ਵਾਲਾ ਵਿਅਕਤੀ ਇਸ ਥਾਂ ,'ਤੇ ਹੀ ਕੰਮ ਕਰਵਾ ਸਕੇ ਅਤੇ ਉਸ ਦੇ ਰਹਿਣ ਦੀ ਵਿਵਸਥਾ ਵੀ ਹੋ ਸਕੇ ਉਹਨਾਂ ਦੱਸਿਆ ਕਿ ਹੋਟਲ ਬਣਾਉਣ ਲਈ 35 ਸਾਲ ਵਾਸਤੇ ਦਿੱਲੀ ਦੀ ਇਕ ਕੰਪਨੀ ਨੂੰ ਜਗ੍ਹਾ ਲੀਜ ਤੇ ਦੇ ਦਿੱਤੀ ਗਈ ਹੈ ।
ਸਮੁੰਦਰ ਦੇ ਹੇਠਾਂ ਬਣੇਗੀ ਰੇਲ ਸੁਰੰਗ
ਉਹਨਾਂ ਦੱਸਿਆ ਕਿ ਪ੍ਰੋਜੈਕਟ ਦੇ ਤਹਿਤ 21 ਕਿਲੋਮੀਟਰ ਲੰਬੀ ਸੁਰੰਗ ਦਾ ਨਿਰਮਾਣ ਕੀਤਾ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਠਾਣੇ ਕਰੀਕ ਦੇ ਹੇਠਾਂ ਸੱਤ ਕਿਲੋਮੀਟਰ ਲੰਬੀ ਸਮੁੰਦਰ ਦੇ ਹੇਠਾਂ ਸੁਰੰਗ ਦਾ ਹਿੱਸਾ ਵੀ ਸ਼ਾਮਿਲ ਹੈ ਇਸ ਟਨਲ ਦਾ ਨਿਰਮਾਣ ਦੋ ਤਕਨੀਕਾਂ ਨਾਲ ਕੀਤਾ ਜਾਵੇਗਾ ਸੁਰੰਗ ਦੇ ਪੰਜ ਕਿਲੋਮੀਟਰ ਹਿੱਸੇ ਨੂੰ ਬਣਾਉਣ ਲਈ ਨਿਊ ਆਸਟਰੀਅਨ ਟਰਨ ਲਿੰਕ ਮੈਥਡ (ਐੱਨਏਟੀਐੱਮ) ਅਤੇ ਬਾਕੀ 16 ਕਿਲੋਮੀਟਰ ਦੇ ਹਿੱਸੇ ਨੂੰ ਟਨਲ ਬੋਰਿੰਗ ਮਸ਼ੀਨ ਟੀ ਵੀਐੱਮ ਦਾ ਇਸਤੇਮਾਲ ਕੀਤਾ ਜਾ ਰਿਹਾ ਦੀ ਇੱਕ ਸੁਰੰਗ ਵਿੱਚ ਦੋਨੋਂ ਪਟੜੀਆਂ ਦਾ ਨਿਰਮਾਣ ਕੀਤਾ ਜਾਵੇਗਾ। ਉਹਨਾਂ ਨੂੰ ਦੱਸਿਆ ਕਿ ਰੇਲਵੇ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਇਮਾਰਤਾਂ ਬਣਾਉਂਦੇ ਸਮੇਂ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਵੀ ਸਾਂਭਿਆ ਗਿਆ ਹੈ । ਮਹਾਤਮਾ ਗਾਂਧੀ ਵੱਲੋਂ ਚਲਾਏ ਗਏ ਵੱਖ ਵੱਖ ਅੰਦੋਲਨਾਂ ਨੂੰ ਰੂਪਮਾਨ ਕਰਦੇ ਹੋਏ ਪ੍ਰੋਜੈਕਟਾਂ ਦਾ ਹਿੱਸਾ ਬਣਾਇਆ ਗਿਆ ਹੈ।