- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤ ਨੇ ਇਹ ਫੈਸਲਾ ਲਗਪਗ ਦੋ ਦਹਾਕੇ ਪੁਰਾਣੇ ਦੀਵਾਨੀ ਮਾਮਲੇ ਨੂੰ ਖਾਰਜ ਕਰਕੇ ਸੁਣਾਇਆ। ਅਦਾਲਤ ਨੇ ਮੰਨਿਆ ਕਿ ਕਿਉਂਕਿ ਇਕ ਭਰਾ ਦੀ ਮੌਤ ਦੇ ਸਮੇਂ ਦੂਜਾ ਭਰਾ ਜਿਊਂਦਾ ਸੀ, ਇਸ ਲਈ ਮਾਲੀਆ ਵਿਭਾਗ ਵੱਲੋਂ ਜਿਊਂਦੇ ਭਰਾ ਦੇ ਨਾਂ ਕੀਤਾ ਇੰਤਕਾਲ ਜਾਇਜ਼ ਤੇ ਸਥਾਨਕ ਰਿਵਾਜ਼ ਦੇ ਅਨੁਸਾਰ ਸੀ।

ਕਾਨੂੰਨ ਸੰਵਾਦਦਾਤਾ, ਜਾਗਰਣ, ਸ਼ਿਮਲਾ : ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਪਹਾੜੀ ਖੇਤਰਾਂ ’ਚ ਸਦੀਆਂ ਪੁਰਾਣੀ ਬਹੁਪਤੀ ਵਿਆਹ ਪ੍ਰਥਾ ਦੇ ਤਹਿਤ ਜਾਇਦਾਦ ਦੇ ਉਤਰਾਧਿਕਾਰ ਤੇ ਬਟਵਾਰੇ ’ਤੇ ਮਹੱਤਵਪੂਰਨ ਫੈਸਲਾ ਦਿੱਤਾ ਹੈ। ਕੋਰਟ ਨੇ ਸਪਸ਼ਟ ਕੀਤਾ ਕਿ ਬਹੁਪਤੀ ਵਿਆਹ ਪ੍ਰਥਾ ’ਚ ਇਕ ਭਰਾ ਦੀ ਮੌਤ ਹੋਣ ’ਤੇ ਉਸ ਦੀ ਜਾਇਦਾਦ ਬੱਚਿਆਂ ਨੂੰ ਤਬਦੀਲ ਨਹੀਂ ਹੁੰਦੀ। ਜਾਇਦਾਦ ’ਤੇ ਉਸ ਦੇ ਛੋਟੇ ਜਾਂ ਵੱਡੇ ਜਿਊਦੇ ਭਰਾ ਦਾ ਅਧਿਕਾਰ ਹੁੰਦਾ ਹੈ। ਜਦ ਸਾਂਝੇ ਵਿਆਹ ’ਚ ਸ਼ਾਮਲ ਸਾਰੇ ਭਰਾਵਾਂ ਦੀ ਮੌਤ ਹੋ ਜਾਂਦੀ ਹੈ, ਸਿਰਫ ਉਸ ਦੇ ਬਾਅਦ ਹੀ ਅਗਲੀ ਪੀੜੀ (ਬੱਚਿਆਂ) ਨੂੰ ਜਾਇਦਾਦ ’ਚ ਮਾਲਕਾਨਾ ਹੱਕ ਜਾਂ ਬਟਵਾਰਾ ਮੰਗਣ ਦਾ ਕਾਨੂੰਨੀ ਅਧਿਕਾਰ ਮਿਲਦਾ ਹੈ। ਅਦਾਲਤ ਨੇ ਇਹ ਫੈਸਲਾ ਲਗਪਗ ਦੋ ਦਹਾਕੇ ਪੁਰਾਣੇ ਦੀਵਾਨੀ ਮਾਮਲੇ ਨੂੰ ਖਾਰਜ ਕਰਕੇ ਸੁਣਾਇਆ।
ਅਦਾਲਤ ਨੇ ਮੰਨਿਆ ਕਿ ਕਿਉਂਕਿ ਇਕ ਭਰਾ ਦੀ ਮੌਤ ਦੇ ਸਮੇਂ ਦੂਜਾ ਭਰਾ ਜਿਊਂਦਾ ਸੀ, ਇਸ ਲਈ ਮਾਲੀਆ ਵਿਭਾਗ ਵੱਲੋਂ ਜਿਊਂਦੇ ਭਰਾ ਦੇ ਨਾਂ ਕੀਤਾ ਇੰਤਕਾਲ ਜਾਇਜ਼ ਤੇ ਸਥਾਨਕ ਰਿਵਾਜ਼ ਦੇ ਅਨੁਸਾਰ ਸੀ। ਭਰਾ ਦੇ ਜਿਊਂਦੇ ਹੁੰਦਿਆਂ ਹੀ ਪੋਤਿਆਂ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ਆਧਾਰਹੀਣ ਸੀ, ਜਿਸ ਕਾਰਨ ਹਾਈ ਕੋਰਟ ਨੇ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਅਪੀਲ ਖਾਰਜ ਕਰ ਦਿੱਤੀ।