- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਫੋਰੈਂਸਿਕ ਪੋਸਟਮਾਰਟਮ ਲਈ ਸਮੀਮੇਰ ਹਸਪਤਾਲ ਭੇਜਿਆ ਗਿਆ ਸੀ। ਰਿਪੋਰਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਨੂਬੇਨ ਦੀ ਮੌਤ ਰੱਸੀ, ਤਾਰ ਵਰਗੀ ਕਿਸੇ ਚੀਜ਼ ਨਾਲ ਗਲਾ ਘੁੱਟਣ ਕਾਰਨ ਹੋਈ, ਜਦੋਂ ਕਿ ਜਤਿਨ ਦੀ ਮੌਤ ਫਾਂਸੀ ਲਗਾਉਣ ਨਾਲ ਹੋਈ ਹੈ।

ਡਿਜੀਟਲ ਡੈਸਕ, ਅਹਿਮਦਾਬਾਦ: ਗੁਜਰਾਤ ਦੇ ਸੂਰਤ 'ਚ 36 ਸਾਲਾ ਇਕ ਵਿਅਕਤੀ ਨੇ ਆਪਣੀ ਗੋਦ ਲੈਣ ਵਾਲੀ ਮਾਂ ਦੀ ਕਥਿਤ ਤੌਰ 'ਤੇ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ, ਫਿਰ ਖ਼ੁਦ ਵੀ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ। ਪੁਲਿਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਸ਼ੇਅਰ ਬਾਜ਼ਾਰ 'ਚ ਹੋਏ ਭਾਰੀ ਨੁਕਸਾਨ ਕਾਰਨ ਗੰਭੀਰ ਆਰਥਿਕ ਸੰਕਟ ਵਿੱਚ ਸੀ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਰਾਛਾ ਦੇ ਅਸ਼ਵਿਨੀਕੁਮਾਰ ਇਲਾਕੇ 'ਚ ਏਕੇ ਰੋਡ ਸਥਿਤ ਰੂਪਮ ਸੁਸਾਇਟੀ 'ਵਿੱਚ ਵਾਪਰੀ। ਮ੍ਰਿਤਕਾਂ ਦੀ ਪਛਾਣ 36 ਸਾਲਾ ਜਤਿਨ ਸੋਨਾਨੀ ਅਤੇ ਉਸ ਦੀ 63 ਸਾਲਾ ਮਾਂ ਭਾਨੂਬੇਨ ਦੇ ਰੂਪ 'ਚ ਹੋਈ ਹੈ।
ਪੁਲਿਸ ਅਨੁਸਾਰ, ਸ਼ੁੱਕਰਵਾਰ ਦੁਪਹਿਰ ਤਕ ਜਦੋਂ ਘਰ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤੇ ਮਾਂ-ਪੁੱਤ ਵਿੱਚੋਂ ਕੋਈ ਬਾਹਰ ਨਹੀਂ ਆਇਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਦਰਵਾਜ਼ਾ ਖੜਕਾਉਣ 'ਤੇ ਕੋਈ ਜਵਾਬ ਨਾ ਮਿਲਣ ਤੋਂ ਬਾਅਦ, ਇਕ ਗੁਆਂਢੀ ਨੇ ਖਿੜਕੀ ਤੋਂ ਝਾਕ ਕੇ ਦੇਖਿਆ।
ਅੰਦਰ ਭਾਨੂਬੇਨ ਬਿਸਤਰ 'ਤੇ ਮ੍ਰਿਤਕ ਪਈ ਸੀ ਅਤੇ ਜਤਿਨ ਕਮਰੇ 'ਚ ਫੰਦੇ ਨਾਲ ਲਟਕ ਰਿਹਾ ਸੀ। ਇਸ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਾਂਚ ਦੌਰਾਨ ਪੁਲਿਸ ਨੇ ਮੌਕੇ ਤੋਂ ਇਕ ਰੱਸੀ ਅਤੇ ਰਬੜ ਬੈਂਡ ਬਰਾਮਦ ਕੀਤਾ ਹੈ।
ਜਾਂਚਕਰਤਾਵਾਂ ਨੂੰ ਘਰੋਂ ਇਕ ਪੰਨੇ ਦਾ ਹੱਥ ਨਾਲ ਲਿਖਿਆ ਸੁਸਾਈਡ ਨੋਟ ਮਿਲਿਆ ਹੈ। ਪੁਲਿਸ ਅਨੁਸਾਰ, ਇਸ ਨੋਟ 'ਚ ਆਰਥਿਕ ਤੰਗੀ ਅਤੇ ਕਰਜ਼ੇ ਦਾ ਜ਼ਿਕਰ ਹੈ, ਨਾਲ ਹੀ ਜਤਿਨ ਨੇ ਆਪਣੇ ਪਰਿਵਾਰ ਵਾਲਿਆਂ ਤੋਂ ਮਾਫ਼ੀ ਵੀ ਮੰਗੀ ਹੈ।
ਸੁਸਾਈਡ ਨੋਟ 'ਚ ਕਥਿਤ ਤੌਰ 'ਤੇ ਉਨ੍ਹਾਂ ਲੋਕਾਂ ਦੀ ਇਕ ਵਿਸਥਾਰਤ ਸੂਚੀ ਵੀ ਹੈ, ਜਿਨ੍ਹਾਂ ਦੇ ਪੈਸੇ ਮੋੜਨੇ ਸਨ। ਜਤਿਨ ਨੇ ਲਿਖਿਆ ਸੀ ਕਿ ਸ਼ੇਅਰ ਬਾਜ਼ਾਰ 'ਚ ਉਸ 'ਤੇ ਕਰੀਬ 45 ਲੱਖ ਰੁਪਏ ਦਾ ਭਾਰੀ ਕਰਜ਼ਾ ਹੋ ਗਿਆ ਸੀ ਅਤੇ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਇਹ ਗੱਲ ਆਪਣੀ ਮਾਂ ਨੂੰ ਦੱਸ ਸਕੇ।
ਅਧਿਕਾਰੀਆਂ ਨੇ ਦੱਸਿਆ ਕਿ ਜਤਿਨ ਨੇ ਕਰੀਬ ਢਾਈ ਤੋਂ ਤਿੰਨ ਮਹੀਨੇ ਪਹਿਲਾਂ ਇਕ ਸਟੇਸ਼ਨਰੀ ਦੀ ਦੁਕਾਨ 'ਤੇ ਆਪਣੀ ਨੌਕਰੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਹ ਆਪਣੇ ਫੋਨ ਰਾਹੀਂ ਸ਼ੇਅਰ ਬਾਜ਼ਾਰ 'ਚ ਕਾਫ਼ੀ ਸਰਗਰਮ ਰਹਿਣ ਲੱਗ ਪਿਆ ਸੀ।
ਪੁਲਿਸ ਦਾ ਅਨੁਮਾਨ ਹੈ ਕਿ ਉਸ ਨੂੰ ਟ੍ਰੇਡਿੰਗ ਵਿੱਚ ਭਾਰੀ ਨੁਕਸਾਨ ਹੋਇਆ, ਜਿਸ ਨਾਲ ਉਸ ਦਾ ਕੁੱਲ ਕਰਜ਼ਾ 40 ਤੋਂ 50 ਲੱਖ ਰੁਪਏ ਦੇ ਵਿਚਕਾਰ ਪਹੁੰਚ ਗਿਆ। ਉੱਥੇ ਹੀ, ਉਸ ਦੀ ਮਾਂ ਘਰ ਦਾ ਖ਼ਰਚਾ ਚਲਾਉਣ ਲਈ ਸਿਲਾਈ ਦਾ ਕੰਮ ਕਰਦੀ ਸੀ।
ਇਹ ਪਰਿਵਾਰ ਅਸਲ ਵਿਚ ਭਾਵਨਗਰ ਜ਼ਿਲ੍ਹੇ ਦੇ ਗਰੀਆਧਾਰ ਤਾਲੁਕਾ ਸਥਿਤ ਮਹੇਸਾਂਕਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਵਰਾਛਾ 'ਚ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਸੀ। ਜਤਿਨ ਆਪਣੇ ਛੋਟੇ ਚਾਚੇ ਤ੍ਰਿਭੁਵਨ ਦਾ ਸਕਾ ਪੁੱਤਰ ਸੀ, ਪਰ 6 ਮਹੀਨੇ ਦੀ ਉਮਰ ਵਿਚ ਉਸ ਨੂੰ ਉਸ ਦੇ ਵੱਡੇ ਚਾਚੇ ਜਗਦੀਸ਼ ਅਤੇ ਉਨ੍ਹਾਂ ਦੀ ਪਤਨੀ ਭਾਨੂਬੇਨ ਨੇ ਗੋਦ ਲੈ ਲਿਆ ਸੀ। ਸਾਲ 2014 ਵਿੱਚ ਜਗਦੀਸ਼ ਦੇ ਦੇਹਾਂਤ ਤੋਂ ਬਾਅਦ ਤੋਂ ਮਾਂ-ਪੁੱਤ ਇੱਕਠੇ ਰਹਿ ਰਹੇ ਸਨ, ਜਿਨ੍ਹਾਂ ਦੀ ਆਪਣੀ ਕੋਈ ਸੰਤਾਨ ਨਹੀਂ ਸੀ।
ਪੁਲਿਸ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਫੋਰੈਂਸਿਕ ਪੋਸਟਮਾਰਟਮ ਲਈ ਸਮੀਮੇਰ ਹਸਪਤਾਲ ਭੇਜਿਆ ਗਿਆ ਸੀ। ਰਿਪੋਰਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਨੂਬੇਨ ਦੀ ਮੌਤ ਰੱਸੀ, ਤਾਰ ਵਰਗੀ ਕਿਸੇ ਚੀਜ਼ ਨਾਲ ਗਲਾ ਘੁੱਟਣ ਕਾਰਨ ਹੋਈ, ਜਦੋਂ ਕਿ ਜਤਿਨ ਦੀ ਮੌਤ ਫਾਂਸੀ ਲਗਾਉਣ ਨਾਲ ਹੋਈ ਹੈ।