- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਇਨਵੈਂਟਰਜ਼ ਹਾਲ ਆਫ ਫੇਮ (ਐੱਨਆਈਐੱਚਐੱਫ) ਅਨੁਸਾਰ, ਇਹ ਛੋਟਾ ਤੇ ਇਕ ਵਾਰ ਵਰਤੋਂ ’ਚ ਆਉਣ ਵਾਲਾ ਉਪਕਰਨ ਹੈ। ਇਸ ’ਚ ਲੱਗੀਆਂ ਐੱਲਈਡੀ ਲਾਈਟਾਂ ਸੀਪੀਆਰ ਦੌਰਾਨ ਦਬਾਅ ਪਾਉਣ ਦੀ ਸਹੀ ਥਾਂ, ਦਬਾਅ ਪਾਉਣ ਦੀ ਗਤੀ ਅਤੇ ਡੂੰਘਾਈ ਬਾਰੇ ਸੰਕੇਤ ਦਿੰਦੀਆਂ ਹਨ। ਇਸ ਨੂੰ ਚਲਾਉਣ ਲਈ ਸਮਾਰਟਫੋਨ, ਮੋਨੀਟਰ ਜਾਂ ਕਿਸੇ ਹੋਰ ਬਾਹਰਲੇ ਉਪਕਰਨ ਦੀ ਲੋੜ ਨਹੀਂ ਪੈਂਦੀ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਦਿਲ ਦਾ ਦੌਰਾ ਪੈਣ ਜਾਂ ਦਿਲ ਦੀ ਧੜਕਣ ਬੰਦ ਹੋਣ ਦੀ ਸਥਿਤੀ ’ਚ ਸਮੇਂ ਸਿਰ ਸੀਪੀਆਰ (ਕਾਰਡੀਓਪਲਮੋਨਰੀ ਰਿਸਸਿਟੇਸ਼ਨ) ਮਿਲਣ ਨਾਲ ਮਰੀਜ਼ ਦੀ ਜਾਨ ਬਚਣ ਦੀ ਸੰਭਾਵਨਾ ਵਧ ਸਕਦੀ ਹੈ। ਪਰ ਸਹੀ ਸਿਖਲਾਈ ਨਾ ਹੋਣ ਕਾਰਨ ਕਈ ਵਾਰ ਲੋਕ ਮਦਦ ਲਈ ਅੱਗੇ ਆਉਣ ਦੇ ਬਾਵਜੂਦ ਸਹੀ ਢੰਗ ਨਾਲ ਸੀਪੀਆਰ ਨਹੀਂ ਦੇ ਪਾਉਂਦੇ। ਇਸੇ ਚੁਣੌਤੀ ਨਾਲ ਨਜਿੱਠਣ ਲਈ ਵਾਸ਼ਿੰਗਟਨ ਯੂਨੀਵਰਸਿਟੀ ’ਚ ਪੜ੍ਹ ਰਹੇ ਭਾਰਤੀ ਮੂਲ ਦੇ ਚਾਰ ਵਿਦਿਆਰਥੀਆਂ ਨੇ ਬਟੂਏ ਦੇ ਆਕਾਰ ਦਾ ਇਕ ਛੋਟਾ ਜਿਹਾ ਪੈਚ ਵਿਕਸਤ ਕੀਤਾ ਹੈ। ‘ਸੀਪੀਰਾਈਟ’ ਨਾਂ ਦਾ ਇਹ ਉਪਕਰਨ ਸੀਪੀਆਰ ਦੌਰਾਨ ਛਾਤੀ ’ਤੇ ਦਬਾਅ ਪਾਉਣ ਦੀ ਸਹੀ ਥਾਂ, ਗਤੀ ਅਤੇ ਡੂੰਘਾਈ ਬਾਰੇ ਦ੍ਰਿਸ਼ਾਤਮਕ ਸੰਕੇਤ ਦਿੰਦਾ ਹੈ। ਇਸ ਨਵੀਂ ਕਾਢ ਨੂੰ ਇਸ ਸਾਲ ਕਾਲਜੀਏਟ ਇਨਵੈਂਟਰਜ਼ ਪ੍ਰਤੀਯੋਗਤਾ ਦੀ ਗ੍ਰੈਜੂਏਟ ਸ਼੍ਰੇਣੀ ’ਚ ਪਹਿਲਾ ਪੁਰਸਕਾਰ ਅਤੇ 10 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਪੈਚ ਨੂੰ ਸ਼ੁਭਮ ਬਾਂਸਲ, ਪ੍ਰਿਸ਼ਾ ਹੇਮਾਨੀ, ਦੀਆ ਸ਼ਰਮਾ ਅਤੇ ਨਿਖਿਤਾ ਵੱਦਿਨੇਨੀ ਨੇ ਟ੍ਰਿਸਟਨ ਜਾਫਰੀ ਦੀ ਅਗਵਾਈ ਹੇਠ ਵਿਕਸਤ ਕੀਤਾ ਹੈ। ਨੈਸ਼ਨਲ ਇਨਵੈਂਟਰਜ਼ ਹਾਲ ਆਫ ਫੇਮ (ਐੱਨਆਈਐੱਚਐੱਫ) ਅਨੁਸਾਰ, ਇਹ ਛੋਟਾ ਤੇ ਇਕ ਵਾਰ ਵਰਤੋਂ ’ਚ ਆਉਣ ਵਾਲਾ ਉਪਕਰਨ ਹੈ। ਇਸ ’ਚ ਲੱਗੀਆਂ ਐੱਲਈਡੀ ਲਾਈਟਾਂ ਸੀਪੀਆਰ ਦੌਰਾਨ ਦਬਾਅ ਪਾਉਣ ਦੀ ਸਹੀ ਥਾਂ, ਦਬਾਅ ਪਾਉਣ ਦੀ ਗਤੀ ਅਤੇ ਡੂੰਘਾਈ ਬਾਰੇ ਸੰਕੇਤ ਦਿੰਦੀਆਂ ਹਨ। ਇਸ ਨੂੰ ਚਲਾਉਣ ਲਈ ਸਮਾਰਟਫੋਨ, ਮੋਨੀਟਰ ਜਾਂ ਕਿਸੇ ਹੋਰ ਬਾਹਰਲੇ ਉਪਕਰਨ ਦੀ ਲੋੜ ਨਹੀਂ ਪੈਂਦੀ।
-----------
ਸੀਪੀਆਰ ਦੌਰਾਨ ਮਿਲੇਗੀ ਤੁਰੰਤ ਜਾਣਕਾਰੀ
ਸੀਪੀਰਾਈਟ ਦੀ ਵਰਤੋਂ ਕਰਨੀ ਆਸਾਨ ਰੱਖੀ ਗਈ ਹੈ। ਸੀਪੀਆਰ ਸ਼ੁਰੂ ਕਰਨ ਤੋਂ ਪਹਿਲਾਂ ਪੈਚ ਨੂੰ ਮਰੀਜ਼ ਦੀ ਛਾਤੀ ਦੀ ਵਿਚਕਾਰਲੀ ਹੱਡੀ, ਯਾਨੀ ਸਟਰਨਮ ’ਤੇ ਲਾਇਆ ਜਾਂਦਾ ਹੈ। ਇਸ ਤੋਂ ਬਾਅਦ ਛਾਤੀ ’ਤੇ ਦਬਾਅ ਪਾਉਂਦੇ ਸਮੇਂ ਇਸ ਦੀਆਂ ਐੱਲਈਡੀ ਲਾਈਟਾਂ ਸੰਕੇਤ ਦਿੰਦੀਆਂ ਹਨ ਕਿ ਦਬਾਅ ਸਹੀ ਢੰਗ ਨਾਲ ਪਾਇਆ ਜਾ ਰਿਹਾ ਹੈ ਜਾਂ ਨਹੀਂ। ਇਸ ਨਾਲ ਬਚਾਅ ਕਰਨ ਵਾਲੇ ਵਿਅਕਤੀ ਨੂੰ ਵਾਰ-ਵਾਰ ਕਿਸੇ ਹੋਰ ਉਪਕਰਨ ਦੀ ਸਕਰੀਨ ਦੇਖਣ ਜਾਂ ਵੱਖਰੇ ਤੌਰ ’ਤੇ ਨਿਰਦੇਸ਼ ਲੈਣ ਦੀ ਲੋੜ ਨਹੀਂ ਪੈਂਦੀ।
ਇਸ ਦਾ ਛੋਟਾ ਆਕਾਰ ਵੀ ਇਸ ਨੂੰ ਖ਼ਾਸ ਬਣਾਉਂਦਾ ਹੈ। ਜੇਬ ’ਚ ਰੱਖਿਆ ਜਾ ਸਕਣ ਵਾਲਾ ਇਹ ਪੈਚ ਐਮਰਜੈਂਸੀ ਦੌਰਾਨ ਆਸਾਨੀ ਨਾਲ ਉਪਲਬਧ ਹੋ ਸਕਦਾ ਹੈ। ਇਸ ਦਾ ਉਦੇਸ਼ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਹੈ ਜਿਨ੍ਹਾਂ ਨੂੰ ਸੀਪੀਆਰ ਦੀ ਢੁੱਕਵੀਂ ਸਿਖਲਾਈ ਨਹੀਂ ਮਿਲੀ ਹੈ ਜਾਂ ਜੋ ਸੰਕਟ ਦੀ ਘੜੀ ’ਚ ਸਹੀ ਤਕਨੀਕ ਨੂੰ ਲੈ ਕੇ ਦੁਚਿੱਤੀ ’ਚ ਪੈ ਜਾਂਦੇ ਹਨ।
----------
ਸਮੇਂ ਸਿਰ ਮਦਦ ਦੀ ਅਹਿਮੀਅਤ
ਅਮਰੀਕਾ ’ਚ ਹਰ ਸਾਲ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਹਸਪਤਾਲ ਤੋਂ ਬਾਹਰ ਦਿਲ ਨਾਲ ਸਬੰਧਤ ਐਮਰਜੈਂਸੀ ਸਥਿਤੀਆਂ ਦਾ ਸਾਹਮਣਾ ਕਰਦੇ ਹਨ। ਐੱਨਆਈਐੱਚਐੱਫ ਅਨੁਸਾਰ, ਇਨ੍ਹਾਂ ’ਚੋਂ ਲਗਪਗ 90 ਫ਼ੀਸਦ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਅੰਕੜੇ ਦੱਸਦੇ ਹਨ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਤੁਰੰਤ ਸਹਾਇਤਾ ਮਿਲਣੀ ਕਿੰਨੀ ਅਹਿਮ ਹੈ। ਸੀਪੀਰਾਈਟ ਵਰਗੇ ਉਪਕਰਨ ਦਾ ਮਕਸਦ ਸੀਪੀਆਰ ਦੇਣ ਦੀ ਪ੍ਰਕਿਰਿਆ ਨੂੰ ਵਧੇਰੇ ਆਸਾਨ ਬਣਾਉਣਾ ਅਤੇ ਮਦਦ ਕਰਨ ਵਾਲੇ ਵਿਅਕਤੀ ਨੂੰ ਤੁਰੰਤ ਸੰਕੇਤ ਦੇਣਾ ਹੈ। ਹਾਲਾਂਕਿ, ਇਸ ਦੇ ਅਸਲ ਢੁੱਕਵੇਂਪਣ ਦਾ ਮੁਲਾਂਕਣ ਵਿਆਪਕ ਜਾਂਚਾਂ ਅਤੇ ਅਮਲੀ ਵਰਤੋਂ ਦੇ ਆਧਾਰ ’ਤੇ ਹੀ ਕੀਤਾ ਜਾ ਸਕੇਗਾ।