ਇਕ ਭਵਿੱਖਬਾਣੀ ਨੇ ਲਈ ਪੁਜਾਰੀ ਦੀ ਜਾਨ ! ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਪਿਓ-ਪੁੱਤ ਨੂੰ ਕੀਤਾ ਗ੍ਰਿਫ਼ਤਾਰ
ਐੱਸਪੀ ਦਿਹਾਤੀ ਅਕਸ਼ੈ ਸੰਜੇ ਮਹਾਡਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਪਿਤਾ ਹਾਸ਼ਿਮ ਅਤੇ ਪੁੱਤਰ ਜ਼ੀਸ਼ਾਨ ਮੂਲ ਰੂਪ 'ਚ ਸਿਸੌਲੀ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਭੋਰਾ ਕਲਾ 'ਚ ਰਹਿ ਰਹੇ ਸਨ। ਮੁਲਜ਼ਮ ਜ਼ੀਸ਼ਾਨ ਦਾ ਕਹਿਣਾ ਸੀ ਕਿ ਪੁਜਾਰੀ ਨੇ ਉਨ੍ਹਾਂ ਦੇ ਘਰ ਪੁੱਤਰ ਪੈਦਾ ਹੋਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਇਸ ਸਬੰਧੀ ਉਸ ਦੀ ਪਤਨੀ ਨੂੰ ਖਵਾਉਣ ਲਈ ਦਵਾਈ ਵੀ ਦਿੱਤੀ ਸੀ। ਭਵਿੱਖਬਾਣੀ ਗ਼ਲਤ ਸਾਬਤ ਹੋਣ ਕਾਰਨ ਪਿਓ-ਪੁੱਤ ਪੁਜਾਰੀ ਤੋਂ ਨਾਰਾਜ਼ ਸਨ।
Publish Date: Fri, 16 Oct 2026 03:23 PM (IST)
Updated Date: Fri, 16 Oct 2026 03:25 PM (IST)
ਸੰਵਾਦ ਸਹਿਯੋਗੀ, ਮੁਜ਼ੱਫਰਨਗਰ : ਭੋਰਾ ਕਲਾ 'ਚ ਗੁੰਬਦ ਵਾਲੇ ਸ਼ਿਵ ਮੰਦਰ ਦੇ ਪੁਜਾਰੀ ਦੇਵਾਨੰਦ ਭਾਰਤੀ ਦੇ ਕਤਲ ਦੀ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ। ਇਸ ਮਾਮਲੇ 'ਚ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਤਰ ਹੋਣ ਸਬੰਧੀ ਭਵਿੱਖਬਾਣੀ ਗ਼ਲਤ ਸਾਬਤ ਹੋਣ ਤੇ ਗੁਆਂਢੀ ਨਾਲ ਰੰਜਿਸ਼ ਕਾਰਨ ਉਸ ਨੂੰ ਫਸਾਉਣ ਲਈ ਦੋਵਾਂ ਨੇ ਪੁਜਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਦੋ ਦੇਸੀ ਪਿਸਤੌਲ ਅਤੇ ਕਤਲ 'ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।
ਐੱਸਪੀ ਦਿਹਾਤੀ ਅਕਸ਼ੈ ਸੰਜੇ ਮਹਾਡਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਪਿਤਾ ਹਾਸ਼ਿਮ ਅਤੇ ਪੁੱਤਰ ਜ਼ੀਸ਼ਾਨ ਮੂਲ ਰੂਪ 'ਚ ਸਿਸੌਲੀ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਭੋਰਾ ਕਲਾ 'ਚ ਰਹਿ ਰਹੇ ਸਨ। ਮੁਲਜ਼ਮ ਜ਼ੀਸ਼ਾਨ ਦਾ ਕਹਿਣਾ ਸੀ ਕਿ ਪੁਜਾਰੀ ਨੇ ਉਨ੍ਹਾਂ ਦੇ ਘਰ ਪੁੱਤਰ ਪੈਦਾ ਹੋਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਇਸ ਸਬੰਧੀ ਉਸ ਦੀ ਪਤਨੀ ਨੂੰ ਖਵਾਉਣ ਲਈ ਦਵਾਈ ਵੀ ਦਿੱਤੀ ਸੀ। ਭਵਿੱਖਬਾਣੀ ਗ਼ਲਤ ਸਾਬਤ ਹੋਣ ਕਾਰਨ ਪਿਓ-ਪੁੱਤ ਪੁਜਾਰੀ ਤੋਂ ਨਾਰਾਜ਼ ਸਨ।
ਉਨ੍ਹਾਂ ਦੀ ਆਪਣੇ ਇੱਕ ਗੁਆਂਢੀ ਨੌਜਵਾਨ ਨਾਲ ਵੀ ਰੰਜਿਸ਼ ਚੱਲ ਰਹੀ ਸੀ। ਦੋਵਾਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਪਿਓ-ਪੁੱਤ ਨੇ ਪੁਜਾਰੀ ਦਾ ਕਤਲ ਕਰ ਕੇ ਗੁਆਂਢੀ ਨੌਜਵਾਨ ਨੂੰ ਫਸਾਉਣ ਦੀ ਯੋਜਨਾ ਬਣਾਈ। ਉਨ੍ਹਾਂ ਨੇ ਮੌਕੇ 'ਤੇ ਗੁਆਂਢੀ ਨੌਜਵਾਨ ਦੀ ਤਸਵੀਰ ਵੀ ਸੁੱਟ ਦਿੱਤੀ ਸੀ। ਪੁਲਿਸ ਨੇ ਜਾਂਚ-ਪੜਤਾਲ ਤੋਂ ਬਾਅਦ ਕਤਲ ਦੀ ਗੁੱਥੀ ਸੁਲਝਾ ਲਈ ਅਤੇ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ।