- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਪੁਲਿਸ ਨੇ ਉਸਾਰੀ ਅਧੀਨ ਅੰਡਰਪਾਸ ਨੇੜੇ ਘੇਰਾਬੰਦੀ ਕਰ ਕੇ ਮੁੱਖ ਮੁਲਜ਼ਮ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਉਸ ਨੇ ਪੁਲਿਸ ਟੀਮ ’ਤੇ ਗੋਲੀ ਚਲਾਈ ਅਤੇ ਬਚਣ ਲਈ ਅੰਡਰਪਾਸ ਤੋਂ ਹੇਠਾਂ ਛਾਲ ਮਾਰ ਦਿੱਤੀ। ਪੁਲਿਸ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਉਸ ਕੋਲੋਂ ਇਕ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ।

ਜਾਸ, ਮੇਰਠ : ਆਬੂ ਲੇਨ ਸਥਿਤ ਹੋਟਲ ਵਿਚ ਦਲਿਤ ਮੁਟਿਆਰ ਨੂੰ ਰਾਤ ਭਰ ਬੰਧਕ ਬਣਾ ਕੇ ਉਸ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਸਲਮਾਨ ਸੋਨੂੰ ਦੇ ਜਬਰ ਦਾ ਸ਼ਿਕਾਰ ਹੋਈ ਮੁਟਿਆਰ ਮੰਗਲਵਾਰ ਦੁਪਹਿਰ ਕਿਸੇ ਤਰ੍ਹਾਂ ਉਸ ਦੇ ਚੁੰਗਲ ਵਿੱਚੋਂ ਨਿਕਲ ਕੇ ਭੱਜੀ ਤਾਂ ਉਸ ਨੇ ਉਸ ਨੂੰ ਸੜਕ ਵਿਚਾਲੇ ਸੁੱਟ ਕੇ ਕੁੱਟਿਆ ਅਤੇ ਵਾਲਾਂ ਤੋਂ ਫੜ ਕੇ ਮੁੜ ਹੋਟਲ ਅੰਦਰ ਲੈ ਗਿਆ। ਮੌਕੇ ’ਤੇ ਇਕੱਠੀ ਹੋਈ ਭੀੜ ਨੇ ਮੁਟਿਆਰ ਨੂੰ ਛੁਡਾਇਆ ਅਤੇ ਮੁਲਜ਼ਮ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਹ ਛੱਤ ਰਾਹੀਂ ਛਾਲ ਮਾਰ ਕੇ ਫ਼ਰਾਰ ਹੋ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਪੁਲਿਸ ਨੇ ਉਸਾਰੀ ਅਧੀਨ ਅੰਡਰਪਾਸ ਨੇੜੇ ਘੇਰਾਬੰਦੀ ਕਰ ਕੇ ਮੁੱਖ ਮੁਲਜ਼ਮ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਉਸ ਨੇ ਪੁਲਿਸ ਟੀਮ ’ਤੇ ਗੋਲੀ ਚਲਾਈ ਅਤੇ ਬਚਣ ਲਈ ਅੰਡਰਪਾਸ ਤੋਂ ਹੇਠਾਂ ਛਾਲ ਮਾਰ ਦਿੱਤੀ। ਪੁਲਿਸ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਉਸ ਕੋਲੋਂ ਇਕ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ। ਘਟਨਾ ਮਗਰੋਂ ਕੈਂਟ ਬੋਰਡ ਨੇ ਹੋਟਲ ਨੂੰ ਸੀਲ ਕਰ ਦਿੱਤਾ।
ਜਬਰ-ਜਨਾਹ ਅਤੇ ਐੱਸਸੀ/ਐੱਸਟੀ ਐਕਟ ਦੀਆਂ ਧਾਰਾਵਾਂ ਜੋੜੀਆਂ ਗਈਆਂ। ਇਸ ਤੋਂ ਇਲਾਵਾ, ਪੁਲਿਸ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਸਲਮਾਨ ਖ਼ਿਲਾਫ਼ ਜਾਨਲੇਵਾ ਹਮਲੇ ਦਾ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਹੋਟਲ ਦੇ ਸੰਚਾਲਕ ਗੋਵਿੰਦ ਚੌਰਸੀਆ ਅਤੇ ਮੈਨੇਜਰ ਕ੍ਰਿਸ਼ਨਾ ਨੂੰ ਵੀ ਇਸ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ। ਸੋਨੂੰ ਦੀ ਸੱਜੀ ਲੱਤ ਅਤੇ ਖੱਬੇ ਹੱਥ ’ਤੇ ਝਰੀਟਾਂ ਲੱਗੀਆਂ ਹਨ। ਮੌਕੇ ਤੋਂ ਇਕ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ।