- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਟਿਸ ਸੰਜੇ ਕਰੋਲ ਤੇ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਨੇ ਡੀਐੱਨਏ ਟੈਸਟ ਕਰਨ ਤੋਂ ਇਨਕਾਰ ਕਰ ਰਹੇ ਵਿਅਕਤੀ ਦੀ ਅਪੀਲ ਖ਼ਾਰਜ ਕਰ ਦਿੱਤੀ। ਸੁਪਰੀਮ ਕੋਰਟ ਨੇ ਡੀਐੱਨਏ ਟੈਸਟ ਦੇ ਟ੍ਰਾਇਲ ਕੋਰਟ ਤੇ ਹਾਈ ਕੋਰਟ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨਿੱਜਤਾ ਵਿਰੁੱਧ ਪਛਾਣ ਦੇ ਅਧਿਕਾਰ ’ਤੇ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਮੰਨਿਆ ਹੈ ਕਿ ਬੱਚੇ ਦਾ ਆਪਣੇ ਪਿਤਾ ਬਾਰੇ ਜਾਣਨ ਦਾ ਅਧਿਕਾਰ ਕਿਸੇ ਵਿਅਕਤੀ ਦੀ ਨਿੱਜਤਾ ਦੇ ਅਧਿਕਾਰ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਨਿੱਜਤਾ ਦੇ ਮੁਕਾਬਲੇ ਪਿਤਾ ਬਾਰੇ ਜਾਣਨ ਦੇ ਬੱਚੇ ਦੇ ਅਧਿਕਾਰ ਨੂੰ ਉੱਪਰ ਮੰਨਦਿਆਂ ਸੁਪਰੀਮ ਕੋਰਟ ਨੇ ਡੀਐੱਨਏ ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਜਸਟਿਸ ਸੰਜੇ ਕਰੋਲ ਤੇ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਨੇ ਡੀਐੱਨਏ ਟੈਸਟ ਕਰਨ ਤੋਂ ਇਨਕਾਰ ਕਰ ਰਹੇ ਵਿਅਕਤੀ ਦੀ ਅਪੀਲ ਖ਼ਾਰਜ ਕਰ ਦਿੱਤੀ। ਸੁਪਰੀਮ ਕੋਰਟ ਨੇ ਡੀਐੱਨਏ ਟੈਸਟ ਦੇ ਟ੍ਰਾਇਲ ਕੋਰਟ ਤੇ ਹਾਈ ਕੋਰਟ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਸੰਬੰਧਿਤ ਦੀਵਾਨੀ ਅਦਾਲਤ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਡੀਐੱਨਏ ਟੈਸਟ ਲਈ ਤਰੀਕ ਤੈਅ ਕਰੇ ਅਤੇ ਜੋ ਨਤੀਜਾ ਆਵੇ, ਉਸ ਮੁਤਾਬਕ ਅਗਲੇ ਕਦਮ ਚੁੱਕੇ ਜਾਣ।