- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੌਰਭ ਰਾਏ ਲਈ ਬਹਿਰੀਨ ਦੀ ਯਾਤਰਾ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਹੀ। ਬੀਤੀ 29 ਅਕਤੂਬਰ ਨੂੰ ਜਦੋਂ ਸੌਰਭ ਬਹਿਰੀਨ ਹਵਾਈ ਅੱਡੇ ’ਤੇ ਉਤਰਿਆ ਤਾਂ ਜਾਂਚ ਦੌਰਾਨ ਕਸਟਮ ਅਧਿਕਾਰੀਆਂ ਨੂੰ ਉਸ ਦੇ ਸਾਮਾਨ ਵਿੱਚੋਂ ਖੈਣੀ-ਚੂਨਾ ਰੱਖਣ ਵਾਲੀ ਡੱਬੀ ਮਿਲੀ।

ਜਾਸ, ਆਜ਼ਮਗੜ੍ਹ : ਕਰੀਬ 10 ਰੁਪਏ ਦੀ ਖੈਣੀ-ਚੂਨੇ ਵਾਲੀ ਡੱਬੀ ਇਕ ਨੌਜਵਾਨ ਨੂੰ ਏਨੀ ਮਹਿੰਗੀ ਪਈ ਕਿ ਉਸ ਨੂੰ ਲਗਪਗ 18 ਲੱਖ ਰੁਪਏ ਖਰਚਣੇ ਪਏ। ਸੌਰਭ ਰਾਏ ਲਈ ਬਹਿਰੀਨ ਦੀ ਯਾਤਰਾ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਹੀ। ਬੀਤੀ 29 ਅਕਤੂਬਰ ਨੂੰ ਜਦੋਂ ਸੌਰਭ ਬਹਿਰੀਨ ਹਵਾਈ ਅੱਡੇ ’ਤੇ ਉਤਰਿਆ ਤਾਂ ਜਾਂਚ ਦੌਰਾਨ ਕਸਟਮ ਅਧਿਕਾਰੀਆਂ ਨੂੰ ਉਸ ਦੇ ਸਾਮਾਨ ਵਿੱਚੋਂ ਖੈਣੀ-ਚੂਨਾ ਰੱਖਣ ਵਾਲੀ ਡੱਬੀ ਮਿਲੀ। ਖਾੜੀ ਦੇਸ਼ਾਂ ਦੇ ਸਖ਼ਤ ਨਿਯਮਾਂ ਤਹਿਤ ਇਸ ਨੂੰ ਪਾਬੰਦੀਸ਼ੁਦਾ ਮੰਨਦਿਆਂ ਸੌਰਭ ਦਾ ਬੈਗ ਅਤੇ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਗਿਆ। ਉਥੇ ਤਸਕਰੀ ਦੇ ਸ਼ੱਕ ਵਿਚ ਉਸ ਤੋਂ ਲਗਾਤਾਰ ਸਖ਼ਤ ਪੁੱਛਗਿੱਛ ਕੀਤੀ ਗਈ। ਸੌਰਭ ਦਾ ਦੋਸ਼ ਹੈ ਕਿ ਉਸ ਨੂੰ ਬੇਹੱਦ ਠੰਢੇ ਕਮਰੇ ਵਿਚ ਰੱਖਿਆ ਗਿਆ, ਜਿੱਥੇ ਠੰਢ ਤੋਂ ਬਚਣ ਲਈ ਪਤਲੀ ਚਾਦਰ ਦਿੱਤੀ ਗਈ ਸੀ। ਇਸ ਮਗਰੋਂ ਬਹਿਰੀਨ ਵਿਚ ਰਹਿੰਦੇ ਜਾਣਕਾਰਾਂ ਦੀ ਮਦਦ ਨਾਲ ਉੱਥੇ ਵਕੀਲ ਦਾ ਪ੍ਰਬੰਧ ਕੀਤਾ ਗਿਆ। ਫਿਰ ਪਤਾ ਲੱਗਾ ਕਿ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਸੌਰਭ ਨੂੰ 10 ਤੋਂ 15 ਸਾਲ ਤੱਕ ਦੀ ਸਖ਼ਤ ਕੈਦ ਹੋ ਸਕਦੀ ਸੀ। ਜੱਦੋਜਹਿਦ ਤੋਂ ਬਾਅਦ ਵਕੀਲ ਦੀ ਫ਼ੀਸ ਅਤੇ ਜੁਰਮਾਨੇ ਵਜੋਂ 7,200 ਬਹਿਰੀਨੀ ਦਿਨਾਰ (ਭਾਰਤ ਦੇ ਕਰੀਬ 18 ਲੱਖ ਰੁਪਏ) ਜਮ੍ਹਾਂ ਕਰਵਾਏ ਗਏ। ਇਸ ਤੋਂ ਬਾਅਦ ਉੱਥੋਂ ਦੀ ਅਦਾਲਤ ਨੇ ਸੌਰਭ ਦੀ ਰਿਹਾਈ ਦੇ ਹੁਕਮ ਦਿੱਤੇ। ਸੌਰਭ ਹੁਣ ਕਦੇ ਵੀ ਬਹਿਰੀਨ ਨਹੀਂ ਜਾ ਸਕੇਗਾ।