- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਡਾਇਰੈਕਟਰ ਜਨਰਲ ਜੀਐੱਸ ਮਲਿਕ ਦੇ ਹੁਕਮ ’ਤੇ ਭਾਵਨਗਰ ਦੇ ਤਿੰਨ ਪੁਲਿਸ ਨਿਰੀਖਕ ਤੇ ਹੋਰ ਪੁਲਿਸ ਕਰਮਚਾਰੀ ਮੁਅੱਤਲ ਕਰ ਦਿੱਤੇ ਗਏ ਹਨ। ਵਿਸ਼ੇਸ਼ ਨਿਗਰਾਨੀ ਕਮੇਟੀ ਦੇ ਮੁਖੀ ਅਤੇ ਸਹਾਇਕ ਪੁਲਿਸ ਕਮਿਸ਼ਨਰ ਮਯੂਰ ਚਾਵੜਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦਾ ਰਈਸ, ਉਸ ਦਾ ਸਾਥੀ ਜੁਬੇਰ ਅਤੇ ਭਾਵਨਗਰ ਦੇ ਗੌਤਮ ਸੋਲੰਕੀ ਅਹਿਮਦਾਬਾਦ ਤੋਂ ਮੀਥਨਾਲ ਅਤੇ ਇੱਕ ਪ੍ਰਸਿੱਧ ਸ਼ਰਾਬ ਬ੍ਰਾਂਡ ਦੇ ਸਟਿੱਕਰ ਲੈ ਕੇ ਆਏ ਸਨ।

ਸਟੇਟ ਬਿਊਰੋ, ਅਹਿਮਦਾਬਾਦ : ਗੁਜਰਾਤ ਦੇ ਭਾਵਨਗਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ ਅੱਠ ਲੋਕ ਮਾਰੀ ਗਏ ਹਨ, ਜਦਕਿ 39 ਲੋਕਾਂ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ। ਪੁਲਿਸ ਨੇ ਅੰਗਰੇਜ਼ੀ ਸ਼ਰਾਬ ਦੇ ਨਾਮ ’ਤੇ ਬਣਾਈ ਜ਼ਹਿਰੀਲੀ ਸ਼ਰਾਬ ਅਤੇ ਸਟਿੱਕਰ ਬਰਾਮਦ ਕਰਨ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਲੋਗੋ ਅਤੇ ਬਾਰਕੋਡ ਵਾਲੀ ਸ਼ਰਾਬ ਦਾ ਸੇਵਨ ਨਾ ਕਰਨ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿਚ 21 ਖ਼ਿਲਾਫ਼ ਮਾਮਲਾ ਦਰਜ ਕਰਕੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਡਾਇਰੈਕਟਰ ਜਨਰਲ ਜੀਐੱਸ ਮਲਿਕ ਦੇ ਹੁਕਮ ’ਤੇ ਭਾਵਨਗਰ ਦੇ ਤਿੰਨ ਪੁਲਿਸ ਨਿਰੀਖਕ ਤੇ ਹੋਰ ਪੁਲਿਸ ਕਰਮਚਾਰੀ ਮੁਅੱਤਲ ਕਰ ਦਿੱਤੇ ਗਏ ਹਨ। ਵਿਸ਼ੇਸ਼ ਨਿਗਰਾਨੀ ਕਮੇਟੀ ਦੇ ਮੁਖੀ ਅਤੇ ਸਹਾਇਕ ਪੁਲਿਸ ਕਮਿਸ਼ਨਰ ਮਯੂਰ ਚਾਵੜਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦਾ ਰਈਸ, ਉਸ ਦਾ ਸਾਥੀ ਜੁਬੇਰ ਅਤੇ ਭਾਵਨਗਰ ਦੇ ਗੌਤਮ ਸੋਲੰਕੀ ਅਹਿਮਦਾਬਾਦ ਤੋਂ ਮੀਥਨਾਲ ਅਤੇ ਇੱਕ ਪ੍ਰਸਿੱਧ ਸ਼ਰਾਬ ਬ੍ਰਾਂਡ ਦੇ ਸਟਿੱਕਰ ਲੈ ਕੇ ਆਏ ਸਨ।
ਰਾਇਲ ਸਟੇਗ ਨਾਮ ਨਾਲ ਸਟਿੱਕਰ ਲਗਾ ਕੇ ਜ਼ਹਿਰੀਲੀ ਸ਼ਰਾਬ ਬੋਤਲਾਂ ਵਿਚ ਭਰ ਕੇ ਵੇਚੀ ਗਈ ਸੀ। ਪੁਲਿਸ ਨੇ ਇਸ ਲੇਬਲ ਵਾਲੀ ਸ਼ਰਾਬ ਪੀਣ ਤੋਂ ਬਚਣ ਦੀ ਅਪੀਲ ਕੀਤੀ ਹੈ। ਪੀਣ ਵਾਲਿਆਂ ਨੂੰ ਤੁਰੰਤ ਸਿਹਤ ਜਾਂਚ ਕਰਨ ਲਈ ਕਿਹਾ ਗਿਆ ਹੈ। ਚਾਵੜਾ ਨੇ ਦੱਸਿਆ ਕਿ ਇੱਕ ਮੁੱਖ ਮੁਲਜ਼ਮ ਨਰਿੰਦਰ ਸਿੰਘ ਯਾਦਵ ਨੇ ਰਈਸ ਦੀ ਸ਼ਰਾਬ ਨੂੰ ਚਖਿਆ ਸੀ। ਉਸ ਦੀ ਵੀ ਮੌਤ ਹੋ ਚੁਕੀ ਹੈ।