ਦਿੱਲੀ 'ਚ ਡਰੱਗਜ਼ ਤਸਕਰੀ 'ਚ ਚਾਰ ਭੈਣ-ਭਰਾਵਾਂ ਸਮੇਤ 6 ਗ੍ਰਿਫ਼ਤਾਰ, ਦੋ ਸਿੰਡੀਕੇਟਾਂ ਦਾ ਪਰਦਾਫਾਸ਼; ਮਿਲੇ 11 ਫਲੈਟਾਂ ਦੇ ਕਾਗਜ਼ਾਤ
ਦਿੱਲੀ ਪੁਲਿਸ ਦੇ ਐਂਟੀ-ਨਾਰਕੋਟਿਕਸ ਸਕੁਐਡ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉੱਤਰ-ਪੱਛਮੀ ਜ਼ਿਲ੍ਹੇ 'ਚ ਸਰਗਰਮ ਇੱਕ ਡਰੱਗ ਸਿੰਡੀਕੇਟ ਅਤੇ ਇੱਕ ਅੰਤਰ-ਰਾਜੀ (inter-state) ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਵੱਖ-ਵੱਖ ਮੁਹਿੰਮਾਂ ਤਹਿਤ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਸਾਈਕੋਟ੍ਰੋਪਿਕ ਦਵਾਈਆਂ ਦੇ ਗੈਰ-ਕਾਨੂੰਨੀ ਵਪਾਰ ਲਈ ਚਾਰ ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Publish Date: Sat, 27 Jun 2026 10:56 AM (IST)
Updated Date: Sat, 27 Jun 2026 10:59 AM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ - ਦਿੱਲੀ ਪੁਲਿਸ ਦੇ ਐਂਟੀ-ਨਾਰਕੋਟਿਕਸ ਸਕੁਐਡ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉੱਤਰ-ਪੱਛਮੀ ਜ਼ਿਲ੍ਹੇ 'ਚ ਸਰਗਰਮ ਇੱਕ ਡਰੱਗ ਸਿੰਡੀਕੇਟ ਅਤੇ ਇੱਕ ਅੰਤਰ-ਰਾਜੀ (inter-state) ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਵੱਖ-ਵੱਖ ਮੁਹਿੰਮਾਂ ਤਹਿਤ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਸਾਈਕੋਟ੍ਰੋਪਿਕ ਦਵਾਈਆਂ ਦੇ ਗੈਰ-ਕਾਨੂੰਨੀ ਵਪਾਰ ਲਈ ਚਾਰ ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਪੂਰੀ ਕਾਰਵਾਈ ਦੌਰਾਨ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈਆਂ, ਨਸ਼ੀਲੇ ਪਦਾਰਥ, ਨਕਦੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਨਾਲ ਸਬੰਧਿਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਜਹਾਂਗੀਰਪੁਰੀ 'ਚ ਫੈਲਾਇਆ ਹੋਇਆ ਸੀ ਨੈੱਟਵਰਕ
ਦਿੱਲੀ ਦੇ ਡਰੱਗਜ਼ ਕੰਟਰੋਲ ਡਿਪਾਰਟਮੈਂਟ ਦੀ ਮਦਦ ਨਾਲ ਉੱਤਰ-ਪੱਛਮੀ ਜ਼ਿਲ੍ਹੇ ਦੇ ਐਂਟੀ-ਨਾਰਕੋਟਿਕਸ ਸਕੁਐਡ ਨੇ ਜਹਾਂਗੀਰਪੁਰੀ 'ਚ ਸਰਗਰਮ ਸਾਈਕੋਟ੍ਰੋਪਿਕ ਦਵਾਈਆਂ ਦੇ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਕੀਤਾ। ਇਸ ਮਾਮਲੇ 'ਚ ਚਾਰ ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਰਾਤ ਭਰ ਚੱਲੀ ਇਸ ਮੁਹਿੰਮ ਦੌਰਾਨ ਕਈ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ 1,300 ਪਾਬੰਦੀਸ਼ੁਦਾ ਐਡਨੌਕ-ਐਨ (Adnock-N) ਟੈਬਲੇਟਸ (ਬਿਊਪ੍ਰੇਨੋਰਫਿਨ 2 ਐਮਜੀ ਅਤੇ ਨੈਲੋਕਸੋਨ 0.5 ਐਮਜੀ) ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦਾ ਕੁੱਲ ਵਜ਼ਨ 268 ਗ੍ਰਾਮ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਇਨ੍ਹਾਂ ਦੀ ਅਨੁਮਾਨਿਤ ਕੀਮਤ ਕਰੀਬ 7 ਲੱਖ ਰੁਪਏ ਦੱਸੀ ਗਈ ਹੈ।
ਇਸ ਤੋਂ ਇਲਾਵਾ 735 ਐਵਿਲ (Avil) ਇੰਜੈਕਸ਼ਨ, 2,532 ਸੂਈਆਂ ਤੇ ਸਰਿੰਜਾਂ, 22.02 ਲੱਖ ਰੁਪਏ ਨਕਦ, 241 ਗ੍ਰਾਮ ਸੋਨੇ ਦੇ ਗਹਿਣੇ (ਕਰੀਬ 35 ਲੱਖ ਰੁਪਏ ਦੀ ਕੀਮਤ) ਅਤੇ 2.4 ਕਿਲੋਗ੍ਰਾਮ ਚਾਂਦੀ ਦੇ ਗਹਿਣੇ (ਕਰੀਬ 6.2 ਲੱਖ ਰੁਪਏ ਦੀ ਕੀਮਤ) ਜ਼ਬਤ ਕੀਤੇ ਗਏ ਹਨ।
ਜਾਂਚ ਦੌਰਾਨ ਪੁਲਿਸ ਨੇ 11 ਫਲੈਟਾਂ ਨਾਲ ਸਬੰਧਿਤ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਹਰੇਕ ਫਲੈਟ ਦੀ ਅਨੁਮਾਨਿਤ ਕੀਮਤ 12 ਤੋਂ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਹੁਣ ਇਨ੍ਹਾਂ ਜਾਇਦਾਦਾਂ ਦੇ ਸਰੋਤਾਂ ਅਤੇ ਡਰੱਗਜ਼ ਕਾਰੋਬਾਰ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਅੰਤਰ-ਰਾਜੀ ਡਰੱਗ ਸਿੰਡੀਕੇਟ 'ਤੇ ਵੀ ਕਾਰਵਾਈ
ਇੱਕ ਹੋਰ ਮੁਹਿੰਮ 'ਚ ਐਂਟੀ-ਨਾਰਕੋਟਿਕਸ ਸਕੁਐਡ ਨੇ ਅੰਤਰ-ਰਾਜੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 1.525 ਕਿਲੋਗ੍ਰਾਮ ਚਰਸ ਅਤੇ 3.8 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਬਰਾਮਦ ਕੀਤੀ ਗਈ ਚਰਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਅਨੁਮਾਨਿਤ ਕੀਮਤ ਕਰੀਬ 50 ਲੱਖ ਰੁਪਏ ਦੱਸੀ ਗਈ ਹੈ। ਇਸ ਮਾਮਲੇ 'ਚ ਦੋ ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਦੋਵਾਂ ਮਾਮਲਿਆਂ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਡਰੱਗਜ਼ ਸਪਲਾਈ ਚੇਨ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।