- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ ਕਾਨਪੁਰ ਵਾਸੀ ਬੀਕਾਮ ਪਾਸ ਸਰਗਨਾ ਸ਼ਾਹਜੇਵ ਵਾਰਿਸ ਦੇ ਖਾਤਿਆਂ ਵਿਚ ਠੱਗੀ ਦੀ ਰਕਮ ਪਹੁੰਚਣ ਸਬੰਧੀ 86 ਸ਼ਿਕਾਇਤਾਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਦਰਜ ਹੋਈਆਂ ਸਨ। 45 ਲੋਕਾਂ ਦੇ ਨਾਂ ’ਤੇ ਬਣੀਆਂ ਫ਼ਰਜ਼ੀ ਫਰਮਾਂ ਦੇ ਖਾਤਿਆਂ ਦੀ ਜਾਂਚ ਵਿਚ ਉਸ ਦਾ ਲਿੰਕ ਮਿਲਿਆ ਹੈ।

ਜਾਸ, ਕਾਨਪੁਰ : ਕਦੇ ਵੱਧ ਮੁਨਾਫ਼ੇ ਦਾ ਝਾਂਸਾ, ਕਦੇ ਡਿਜੀਟਲ ਅਰੈਸਟ ਸਮੇਤ ਹੋਰ ਤਰੀਕਿਆਂ ਨਾਲ ਤਿੰਨ ਸਾਲਾਂ ਵਿਚ ਦੋ ਹਜ਼ਾਰ ਲੋਕਾਂ ਨਾਲ 5600 ਕਰੋੜ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਗਿਰੋਹ ਦੇ ਸਰਗਨਾ ਸਮੇਤ ਦੋ ਠੱਗਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਗਿਰੋਹ ਦੇ 14 ਮੁੱਖ ਮੈਂਬਰਾਂ ਦੇ ਬੈਂਕ ਖਾਤਿਆਂ ਅਤੇ ਫ਼ਰਜ਼ੀ ਫਰਮਾਂ ਵਿਚ ਹੋਏ ਲੈਣ-ਦੇਣ ਤੋਂ ਸਾਹਮਣੇ ਆਏ ਹਨ।
ਜਾਣਕਾਰੀ ਮੁਤਾਬਕ ਕਾਨਪੁਰ ਵਾਸੀ ਬੀਕਾਮ ਪਾਸ ਸਰਗਨਾ ਸ਼ਾਹਜੇਵ ਵਾਰਿਸ ਦੇ ਖਾਤਿਆਂ ਵਿਚ ਠੱਗੀ ਦੀ ਰਕਮ ਪਹੁੰਚਣ ਸਬੰਧੀ 86 ਸ਼ਿਕਾਇਤਾਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਦਰਜ ਹੋਈਆਂ ਸਨ। 45 ਲੋਕਾਂ ਦੇ ਨਾਂ ’ਤੇ ਬਣੀਆਂ ਫ਼ਰਜ਼ੀ ਫਰਮਾਂ ਦੇ ਖਾਤਿਆਂ ਦੀ ਜਾਂਚ ਵਿਚ ਉਸ ਦਾ ਲਿੰਕ ਮਿਲਿਆ ਹੈ। 18 ਅਗਸਤ ਨੂੰ ਉਸ ’ਤੇ ਕੇਸ ਦਰਜ ਕੀਤਾ ਗਿਆ ਤਾਂ ਉਸੇ ਦਿਨ ਉਹ ਦੁਬਈ ਭੱਜ ਗਿਆ। 21 ਅਗਸਤ ਨੂੰ ਵਾਪਸ ਆਉਣ ਤੋਂ ਬਾਅਦ 25 ਅਗਸਤ ਨੂੰ ਉਹ ਪੰਜ ਸਾਥੀਆਂ ਇਹਤੇਸ਼ਾਮ ਹੁਸੈਨ, ਸ਼ਾਹਵੇਜ਼ ਇਲਾਹੀ, ਮੁਹੰਮਦ ਮੁਜੱਮਿਲ, ਮੁਹੰਮਦ ਅਨਸ ਅਤੇ ਅਰਸਲਾਨ ਨਾਲ ਦੁਬਈ ਗਿਆ।
ਫਿਰ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਵਾਪਸ ਆ ਗਿਆ ਹੈ ਅਤੇ ਹੈਦਰਾਬਾਦ ਵਿਚ ਹੈ। ਸਾਈਬਰ ਟੀਮ ਜਹਾਜ਼ ਰਾਹੀਂ ਉੱਥੇ ਪਹੁੰਚੀ, ਉਦੋਂ ਤੱਕ ਲੁੱਕਆਊਟ ਨੋਟਿਸ ਜਾਰੀ ਹੋਣ ਕਾਰਨ ਉੱਥੋਂ ਦੀ ਪੁਲਿਸ ਨੇ ਸ਼ਾਹਜੇਵ ਨੂੰ ਨੱਪ ਲਿਆ ਸੀ। ਟੀਮ ਨੇ ਸਰਗਨਾ ਨੂੰ ਹੈਦਰਾਬਾਦ ਦੀ ਅਦਾਲਤ ਵਿਚ ਪੇਸ਼ ਕਰ ਕੇ 48 ਘੰਟਿਆਂ ਦਾ ਟ੍ਰਾਂਜ਼ਿਟ ਰਿਮਾਂਡ ਲਿਆ ਅਤੇ ਉਸ ਨੂੰ ਲੈ ਕੇ ਕਾਨਪੁਰ ਆਈ। ਇੱਥੇ ਉਸ ਦੇ ਸਾਥੀ ਸਲਮਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਠੱਗ ਸਾਲ 2023 ਤੋਂ ਇਹ ਵਿੱਤੀ ਸਾਜ਼ਿਸ਼ਾਂ ਕਰ ਰਹੇ ਸਨ।