- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਕੌਂਸਲਿੰਗ ਕਮੇਟੀ (ਐੱਮਸੀਸੀ) ਦੇ ਸੂਤਰਾਂ ਮੁਤਾਬਕ ਸਪੈਸ਼ਲ ਸਟਰੇ ਵੇਕੈਂਸੀ ਰਾਊਂਡ ਲਈ ਜਾਰੀ ਸੀਟ ਮੈਟ੍ਰਿਕਸ ਵਿਚ ਐੱਮਬੀਬੀਐੱਸ ਦੀਆਂ ਕੁੱਲ 948 ਖਾਲੀ ਸੀਟਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ 537 ਸੀਟਾਂ ਉਮੀਦਵਾਰਾਂ ਨੂੰ ਅਲਾਟ ਕੀਤੀਆਂ ਗਈਆਂ ਜਦਕਿ ਕੌਂਸਲਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੀ 411 ਸੀਟਾਂ ਖਾਲੀ ਰਹਿ ਗਈਆਂ।

ਨਵੀਂ ਦਿੱਲੀ (ਪੀਟੀਆਈ): ਦੇਸ਼ ਵਿਚ ਮੈਡੀਕਲ ਦੀ ਪੜ੍ਹਾਈ ਲਈ ਵੱਡੀ ਗਿਣਤੀ ਵਿਚ ਵਿਦਿਆਰਥੀ ਦਾਖ਼ਲੇ ਦੀ ਉਡੀਕ ਕਰ ਰਹੇ ਹਨ, ਪਰ ਕੌਂਸਲਿੰਗ ਦੇ ਸਾਰੇ ਪੜਾਅ ਪੂਰੇ ਹੋਣ ਦੇ ਬਾਵਜੂਦ ਐੱਮਬੀਬੀਐੱਸ ਦੀਆਂ 411 ਸੀਟਾਂ ਖਾਲੀ ਰਹਿ ਗਈਆਂ। ਇਨ੍ਹਾਂ ਸੀਟਾਂ ਦੇ ਖਾਲੀ ਰਹਿਣ ਦੀ ਵਜ੍ਹਾ ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ ਵੱਧ ਫ਼ੀਸਾਂ ਹੋ ਸਕਦੀਆਂ ਹਨ। ਇਸ ਨਾਲ ਦੇਸ਼ ਵਿਚ ਕਿਫ਼ਾਇਤੀ ਮੈਡੀਕਲ ਸਿੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਖ਼ਾਸਕਰ ਪ੍ਰਾਈਵੇਟ ਮੈਡੀਕਲ ਕਾਲਜਾਂ ਵਿਚ ਪੜ੍ਹਾਈ ਲਈ ਲੱਖਾਂ ਰੁਪਏ ਖ਼ਰਚਣੇ ਪੈਂਦੇ ਹਨ। ਸੰਭਵ ਹੈ ਕਿ ਵੱਧ ਫ਼ੀਸ ਕਾਰਨ ਉਮੀਦਵਾਰਾਂ ਨੇ ਇਨ੍ਹਾਂ ਕਾਲਜਾਂ ਵਿਚ ਦਾਖ਼ਲਾ ਨਾ ਲਿਆ ਹੋਵੇ। ਹਾਲਾਂਕਿ, ਸੀਟਾਂ ਖਾਲੀ ਰਹਿਣ ਦੇ ਕਾਰਨਾਂ ਬਾਰੇ ਅਧਿਕਾਰਤ ਤੌਰ ’ਤੇ ਕੋਈ ਸਪੱਸ਼ਟ ਜਾਣਕਾਰੀ ਮੁਹੱਈਆ ਨਹੀਂ ਹੈ।
ਮੈਡੀਕਲ ਕੌਂਸਲਿੰਗ ਕਮੇਟੀ (ਐੱਮਸੀਸੀ) ਦੇ ਸੂਤਰਾਂ ਮੁਤਾਬਕ ਸਪੈਸ਼ਲ ਸਟਰੇ ਵੇਕੈਂਸੀ ਰਾਊਂਡ ਲਈ ਜਾਰੀ ਸੀਟ ਮੈਟ੍ਰਿਕਸ ਵਿਚ ਐੱਮਬੀਬੀਐੱਸ ਦੀਆਂ ਕੁੱਲ 948 ਖਾਲੀ ਸੀਟਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ 537 ਸੀਟਾਂ ਉਮੀਦਵਾਰਾਂ ਨੂੰ ਅਲਾਟ ਕੀਤੀਆਂ ਗਈਆਂ ਜਦਕਿ ਕੌਂਸਲਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੀ 411 ਸੀਟਾਂ ਖਾਲੀ ਰਹਿ ਗਈਆਂ। ਸੂਤਰਾਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਖਾਲੀ ਰਹੀਆਂ ਸੀਟਾਂ ਦੀ ਗਿਣਤੀ ਕਾਫ਼ੀ ਵੱਧ ਹੈ। ਪਿਛਲੇ ਸਾਲ ਕੌਂਸਲਿੰਗ ਤੋਂ ਬਾਅਦ ਸਿਰਫ਼ 60 ਤੋਂ 70 ਐੱਮਬੀਬੀਐੱਸ ਸੀਟਾਂ ਹੀ ਖਾਲੀ ਰਹਿ ਗਈਆਂ ਸਨ। ਇਸ ਵਾਰ ਇਹ ਗਿਣਤੀ ਲਗਭਗ ਛੇ ਗੁਣਾ ਵੱਧ ਹੈ।
ਅੰਡਰਗ੍ਰੈਜੂਏਟ ਮੈਡੀਕਲ ਕੌਂਸਲਿੰਗ ਦੇ ਪਹਿਲੇ ਪੜਾਅ ਪੂਰੇ ਹੋਣ ਤੋਂ ਬਾਅਦ ਬਚੀਆਂ ਸੀਟਾਂ ਭਰਨ ਲਈ ਐੱਮਸੀਸੀ ਨੇ ਸਪੈਸ਼ਲ ਸਟਰੇ ਵੇਕੈਂਸੀ ਰਾਊਂਡ ਕਰਵਾਇਆ ਸੀ। ਸੁਪਰੀਮ ਕੋਰਟ ਨੇ ਕਮੇਟੀ ਨੂੰ ਕੌਂਸਲਿੰਗ ਦੇ ਚਾਰ ਰਾਊਂਡ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਵੀ ਖਾਲੀ ਸੀਟਾਂ ਭਰਨ ਦੇ ਮਕਸਦ ਨਾਲ ਐੱਮਸੀਸੀ ਨੇ ਪੰਜਵਾਂ ਰਾਊਂਡ ਕਰਵਾਇਆ। ਇਸ ਦੇ ਬਾਵਜੂਦ 411 ਸੀਟਾਂ ਖਾਲੀ ਰਹਿ ਗਈਆਂ।