
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚੈੱਕ ਬਾਊਂਸ ਹੋਣ ਦੀ ਸਥਿਤੀ ’ਚ ਬੈਂਕ ਮਹਿਲਾ ਨੂੰ ਨੋਟਿਸ ਜਾਰੀ ਕਰ ਸਕਦਾ ਹੈ। ਹਾਲਾਂਕਿ, ਦਾਨ ਦਾ ਚੈੱਕ ਬਾਊਂਸ ਹੋਣ ’ਤੇ ਬੈਂਕ ਜਾਂ ਧਾਰਮਿਕ ਸੰਸਥਾ ਕੋਈ ਕਾਰਵਾਈ ਨਹੀਂ ਕਰ ਸਕਦੀ। ਚੇਨਈ ਦੀ ਐੱਸ. ਨਾਗਲਕਸ਼ਮੀ 25 ਅਗਸਤ ਨੂੰ ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਆਈ ਸੀ। ਦਰਸ਼ਨਾਂ ਤੋਂ ਬਾਅਦ ਉਨ੍ਹਾਂ ਨੇ ਰਾਮਲੱਲਾ ਦੀ ਸੇਵਾ ਵਿਚ 10,000 ਰੁਪਏ ਦਾ ਸਮਰਪਣ ਕੀਤਾ।

ਜਾਗਰਣ ਸੰਵਾਦਦਾਤਾ, ਅਯੁੱਧਿਆ: ਰਾਮ ਮੰਦਰ ’ਚ ਕੰਮ ਕਰਦੇ ਕਰਮਚਾਰੀਆਂ ਅਤੇ ਸੇਵਾਦਾਰਾਂ ਦੀ ਸਹੂਲਤ ਲਈ ਚੇਨਈ ਦੀ ਮਹਿਲਾ ਸ਼ਰਧਾਲੂ ਐੱਸ. ਨਾਗਲਕਸ਼ਮੀ ਵੱਲੋਂ ਦਿੱਤੇ ਗਏ ਚਾਰ ਕਰੋੜ ਰੁਪਏ ਦੇ ਸ਼ਰਤਾਂ ਵਾਲੇ ਦਾਨ ਦੇ ਚੈੱਕ ਨੂੰ ਲੈ ਕੇ ਵਿਵਾਦ ਉੱਭਰ ਆਇਆ ਹੈ। ਪਤਾ ਲੱਗਿਆ ਹੈ ਕਿ ਸਬੰਧਤ ਖਾਤੇ ’ਚ ਸਿਰਫ਼ ਤਿੰਨ ਰੁਪਏ ਦਾ ਹੀ ਬੈਲੈਂਸ ਹੈ। ਹੁਣ ਚੈੱਕ ਜਾਰੀ ਕਰਨ ਵਾਲੀ ਮਹਿਲਾ ਨਾਲ ਟਰੱਸਟ ਸੰਪਰਕ ਕਰਨ ਦੀ ਤਿਆਰੀ ਕਰ ਰਿਹਾ ਹੈ। ਚੈੱਕ ਬਾਊਂਸ ਹੋਣ ਦੀ ਸਥਿਤੀ ’ਚ ਬੈਂਕ ਮਹਿਲਾ ਨੂੰ ਨੋਟਿਸ ਜਾਰੀ ਕਰ ਸਕਦਾ ਹੈ। ਹਾਲਾਂਕਿ, ਦਾਨ ਦਾ ਚੈੱਕ ਬਾਊਂਸ ਹੋਣ ’ਤੇ ਬੈਂਕ ਜਾਂ ਧਾਰਮਿਕ ਸੰਸਥਾ ਕੋਈ ਕਾਰਵਾਈ ਨਹੀਂ ਕਰ ਸਕਦੀ। ਚੇਨਈ ਦੀ ਐੱਸ. ਨਾਗਲਕਸ਼ਮੀ 25 ਅਗਸਤ ਨੂੰ ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਆਈ ਸੀ। ਦਰਸ਼ਨਾਂ ਤੋਂ ਬਾਅਦ ਉਨ੍ਹਾਂ ਨੇ ਰਾਮਲੱਲਾ ਦੀ ਸੇਵਾ ਵਿਚ 10,000 ਰੁਪਏ ਦਾ ਸਮਰਪਣ ਕੀਤਾ।
ਇਸ ਦੇ ਨਾਲ ਹੀ, ਰਾਮ ਮੰਦਰ ਟਰੱਸਟ ਨੂੰ ਚਾਰ ਕਰੋੜ ਰੁਪਏ ਦਾ ਚੈੱਕ ਸੌਂਪਿਆ। ਔਰਤ ਨੇ ਸਪੱਸ਼ਟ ਕਿਹਾ ਸੀ ਕਿ ਇਹ ਧਨਰਾਸ਼ੀ ਮੰਦਰ ਵਿਚ ਕੰਮ ਕਰਦੇ ਕਰਮਚਾਰੀਆਂ ਅਤੇ ਸੇਵਾਦਾਰਾਂ ਦੀ ਸਹੂਲਤ ’ਤੇ ਹੀ ਖ਼ਰਚ ਕੀਤੀ ਜਾਵੇ। ਇਸ ਲਈ ਉਨ੍ਹਾਂ ਨੇ ਟਰੱਸਟ ਤੋਂ ਲਿਖਤੀ ਭਰੋਸਾ ਵੀ ਮੰਗਿਆ ਸੀ, ਹਾਲਾਂਕਿ ਇਹ ਭਰੋਸਾ ਨਹੀਂ ਦਿੱਤਾ ਗਿਆ। ਮਹਿਲਾ ਸ਼ਰਧਾਲੂ ਚੈੱਕ ਟਰੱਸਟ ਨੂੰ ਸੌਂਪ ਕੇ ਚੇਨਈ ਚਲੀ ਗਈ ਸੀ। ਇਸ ਤੋਂ ਬਾਅਦ ਟਰੱਸਟ ਨੇ ਚੈੱਕ ਨੂੰ ਬੈਂਕ ਵਿਚ ਜਮ੍ਹਾਂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਬੈਂਕ ਪੱਧਰ ’ਤੇ ਖਾਤੇ ਦੀ ਜਾਂਚ ’ਚ ਪਤਾ ਲੱਗਿਆ ਕਿ ਸਬੰਧਤ ਖਾਤੇ ’ਚ ਸਿਰਫ਼ ਤਿੰਨ ਰੁਪਏ ਹੀ ਸਨ। ਇੰਜ ਚਾਰ ਕਰੋੜ ਰੁਪਏ ਦਾ ਚੈੱਕ ਇਸ ਵੇਲੇ ਭੁਗਤਾਨ ਦੀ ਸਥਿਤੀ ’ਚ ਨਹੀਂ ਹੈ। ਹੁਣ ਬੈਂਕ ਔਰਤ ਨੂੰ ਨੋਟਿਸ ਭੇਜ ਕੇ ਚੈੱਕ ਜਾਰੀ ਕਰਨ ਅਤੇ ਖਾਤੇ ’ਚ ਢੁੱਕਵੀਂ ਰਕਮ ਨਾ ਹੋਣ ਦੇ ਸਿਲਸਿਲੇ ’ਚ ਜਾਣਕਾਰੀ ਦੇਵੇਗਾ।