
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਨ੍ਹਾਂ ’ਚੋਂ 221 ਝੀਲਾਂ ਨੂੰ ਬੇਹੱਦ ਅਹਿਮ ਤੇ ਸੰਵੇਦਨਸ਼ੀਲ ਪਾਇਆ ਗਿਆ ਹੈ। ਖੋਜੀਆਂ ਨੇ ਵੱਖ-ਵੱਖ ਸਾਲਾਂ ’ਚ ਕੀਤੇ ਗਏ ਪੰਜ ਵੱਡੇ ਬਰਫ਼ੀਲੇ ਪਹਾੜਾਂ ਦੀਆਂ ਝੀਲਾਂ ਦੇ ਅਧਿਐਨਾਂ ਦੇ ਅੰਕੜਿਆਂ ਨੂੰ ਇਕੱਠੇ ਰੱਖ ਕੇ ਇਹ ਮੁਲਾਂਕਣ ਕੀਤਾ।

ਜਾਸ, ਦੇਹਰਾਦੂਨ : ਹਿਮਾਲਿਆ ’ਚ ਗਲੇਸ਼ੀਅਰਾਂ ਦੇ ਪਿੱਛੇ ਹਟਣ ਨਾਲ ਨਵੀਆਂ ਗਲੇਸ਼ੀਅਰ ਝੀਲਾਂ ਦਾ ਵਿਸਥਾਰ ਵੀ ਚਿੰਤਾ ਵਧਾ ਰਿਹਾ ਹੈ। ਨੇਪਾਲ ’ਚ ਭੋਟੇਕੋਸ਼ੀ ਨਦੀ ਕਾਰਨ ਜਲ ਪਰਲੋ ਪਿੱਛੇ ਗਲੇਸ਼ੀਅਰ ਆਧਾਰਿਤ ਵੱਡਾ ਖ਼ਤਰਾ ਸਾਹਮਣੇ ਆਇਆ ਹੈ। ਵਾਡੀਆ ਹਿਮਾਲਿਆ ਭੋਂ-ਵਿਗਿਆਨ ਸੰਸਥਾ ਦੇ ਵਿਗਿਆਨੀ ਲਿਤਾਨ ਮੋਹੰਤੀ ਤੇ ਆਸਟ੍ਰੀਆ ਸਥਿਤ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਪ੍ਰਤੀਕ ਗੰਤਾਇਤ ਦੇ ਤਾਜ਼ਾ ਅਧਿਐਨ ’ਚ ਇਸ ਖ਼ਤਰੇ ਨੂੰ ਰੇਖਾਂਕਿਤ ਕੀਤਾ ਗਿਆ ਹੈ। ਹਿਮਾਲਿਅਨ ਖੇਤਰ ’ਚ ਕੁੱਲ 24,400 ਗਲੇਸ਼ੀਅਰ ਝੀਲਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ’ਚੋਂ 221 ਝੀਲਾਂ ਨੂੰ ਬੇਹੱਦ ਅਹਿਮ ਤੇ ਸੰਵੇਦਨਸ਼ੀਲ ਪਾਇਆ ਗਿਆ ਹੈ। ਖੋਜੀਆਂ ਨੇ ਵੱਖ-ਵੱਖ ਸਾਲਾਂ ’ਚ ਕੀਤੇ ਗਏ ਪੰਜ ਵੱਡੇ ਬਰਫ਼ੀਲੇ ਪਹਾੜਾਂ ਦੀਆਂ ਝੀਲਾਂ ਦੇ ਅਧਿਐਨਾਂ ਦੇ ਅੰਕੜਿਆਂ ਨੂੰ ਇਕੱਠੇ ਰੱਖ ਕੇ ਇਹ ਮੁਲਾਂਕਣ ਕੀਤਾ। ਜ਼ਿਆਦਾਤਰ ਝੀਲਾਂ 4500 ਤੋਂ 5500 ਮੀਟਰ ਦੀ ਉੱਚਾਈ ਵਿਚਾਲੇ ਸਥਿਤ ਹਨ। ਖੋਜੀਆਂ ਨੇ ਇਨ੍ਹਾਂ ਨੂੰ ਭਵਿੱਖ ’ਚ ਗਲੇਸ਼ੀਅਰ ਲੇਕ ਆਊਟਬਰਸਟ ਫਲੱਡ (ਜੀਐੱਲਓਐੱਫ) ਦੇ ਨਜ਼ਰੀਏ ਨਾਲ ਵੱਧ ਸੰਵੇਦਨਸ਼ੀਲ ਮੰਨਿਆ ਹੈ।