ਦੋ ਸਾਲ 10 ਮਹੀਨੇ ਦੀ ਬੱਚੀ ਨੇ ਰਚਿਆ ਇਤਿਹਾਸ: ਸਭ ਤੋਂ ਛੋਟੀ ਉਮਰ ਦੀ ਤਬਲਾ ਵਾਦਕ ਬਣ 'ਇੰਡੀਆ ਬੁੱਕ ਆਫ਼ ਰਿਕਾਰਡਜ਼' 'ਚ ਦਰਜ ਕਰਵਾਇਆ ਨਾਂ
ਕਰਨਾਟਕ ਦੇ ਉੱਤਰੀ ਕੰਨੜ ਜ਼ਿਲ੍ਹੇ ਦੀ ਦੋ ਸਾਲ 10 ਮਹੀਨੇ ਦੀ ਬੱਚੀ ਨੇ ਸਭ ਤੋਂ ਛੋਟੀ ਉਮਰ ਦੀ ਤਬਲਾ ਵਾਦਕ ਵਜੋਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਉਸ ਨੇ ਬਿਨਾਂ ਕਿਸੇ ਗ਼ਲਤੀ ਦੇ 12 ਤਾਲਾਂ ਦੇ ਬੋਲ ਸੁਣਾਏ ਅਤੇ ਤਬਲੇ ’ਤੇ ਵਜਾ ਕੇ ਦਿਖਾਏ।
Publish Date: Tue, 27 Oct 2026 11:06 AM (IST)
Updated Date: Tue, 27 Oct 2026 11:07 AM (IST)
ਜਾਸ, ਪੀਟੀਆਈ : ਕਰਨਾਟਕ ਦੇ ਉੱਤਰੀ ਕੰਨੜ ਜ਼ਿਲ੍ਹੇ ਦੀ ਦੋ ਸਾਲ 10 ਮਹੀਨੇ ਦੀ ਬੱਚੀ ਨੇ ਸਭ ਤੋਂ ਛੋਟੀ ਉਮਰ ਦੀ ਤਬਲਾ ਵਾਦਕ ਵਜੋਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਉਸ ਨੇ ਬਿਨਾਂ ਕਿਸੇ ਗ਼ਲਤੀ ਦੇ 12 ਤਾਲਾਂ ਦੇ ਬੋਲ ਸੁਣਾਏ ਅਤੇ ਤਬਲੇ ’ਤੇ ਵਜਾ ਕੇ ਦਿਖਾਏ।
ਅਡੁਕਾਲਾ ਦੇ ਮਸ਼ਹੂਰ ਤਬਲਾ ਵਾਦਕ ਗੁਰੁਰਾਜ ਹੇਗੜੇ ਅਤੇ ਅੰਗਰੇਜ਼ੀ ਦੀ ਪ੍ਰੋਫੈਸਰ ਤੇ ਹਿੰਦੁਸਤਾਨੀ ਗਾਇਕਾ ਸ਼੍ਰੀਲਤਾ ਦੀ ਧੀ, ਸਵਰਸ਼੍ਰੀ ਹੇਗੜੇ ਨੇ ਸੰਗੀਤ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ। ਗੁਰੁਰਾਜ ਖ਼ੁਦ ਵਿਦਵਾਨ ਸ਼ੇਸ਼ਾਦਰੀ ਅਯੰਗਰ ਦੇ ਸ਼ਾਗਿਰਦ ਹਨ।
ਮਾਪਿਆਂ ਮੁਤਾਬਕ, ਸਵਰਸ਼੍ਰੀ ਨੇ ਇਕ ਸਾਲ ਦੀ ਉਮਰ ਤੋਂ ਹੀ ਤਬਲੇ ਵਿਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਅਕਸਰ ਤਬਲੇ ’ਤੇ ਹੱਥ ਰੱਖਦੀ ਅਤੇ ਕਈ ਵਾਰ ਉਸੇ ਉੱਤੇ ਸੌਂ ਵੀ ਜਾਂਦੀ ਸੀ। ਉਸ ਦੀ ਡੂੰਘੀ ਦਿਲਚਸਪੀ ਨੂੰ ਦੇਖਦਿਆਂ ਮਾਪਿਆਂ ਨੇ ਉਸ ਲਈ ਖ਼ਾਸ ਤੌਰ ’ਤੇ ਦੋ ਛੋਟੇ ਤਬਲੇ ਬਣਵਾਏ।