- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਿਆਲਾ ਹਾਊਸ ਸਥਿਤ ਜੱਜ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਮੌਤ ਦਾ ਦੁੱਖ ਅਤੇ ਪੀੜ ਜਾਇਜ਼ ਹੋ ਸਕਦੀ ਹੈ ਪਰ ਸਿਰਫ਼ ਹਮਦਰਦੀ ਕਿਸੇ ਅਪਰਾਧਕ ਕਾਰਵਾਈ ਨੂੰ ਜਾਰੀ ਰੱਖਣ ਲਈ ‘ਜ਼ਰੂਰੀ ਕਾਨੂੰਨੀ ਆਧਾਰ’ ਦੀ ਥਾਂ ਨਹੀਂ ਲੈ ਸਕਦੀ। ਅਦਾਲਤ ਨੇ ਦਿੱਲੀ ਪੁਲਿਸ ਦੀ ਮੁੜ ਨਜ਼ਰਸਾਨੀ ਪਟੀਸ਼ਨ ’ਤੇ ਇਹ ਹੁਕਮ ਦਿੱਤਾ।

ਜਾਸ, ਨਵੀਂ ਦਿੱਲੀ : ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦੋ ਲੋਕਾਂ ਦੀ ਮੌਤ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਐੱਫਆਈਆਰ ਦਰਜ ਕਰਨ ਦੇ ਅਦਾਲਤ ਦੇ 2017 ਦੇ ਹੁਕਮ ਨੂੰ ਸੈਸ਼ਨ ਅਦਾਲਤ ਨੇ ਰੱਦ ਕਰ ਦਿੱਤਾ ਹੈ। ਪਟਿਆਲਾ ਹਾਊਸ ਸਥਿਤ ਜੱਜ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਮੌਤ ਦਾ ਦੁੱਖ ਅਤੇ ਪੀੜ ਜਾਇਜ਼ ਹੋ ਸਕਦੀ ਹੈ ਪਰ ਸਿਰਫ਼ ਹਮਦਰਦੀ ਕਿਸੇ ਅਪਰਾਧਕ ਕਾਰਵਾਈ ਨੂੰ ਜਾਰੀ ਰੱਖਣ ਲਈ ‘ਜ਼ਰੂਰੀ ਕਾਨੂੰਨੀ ਆਧਾਰ’ ਦੀ ਥਾਂ ਨਹੀਂ ਲੈ ਸਕਦੀ। ਅਦਾਲਤ ਨੇ ਦਿੱਲੀ ਪੁਲਿਸ ਦੀ ਮੁੜ ਨਜ਼ਰਸਾਨੀ ਪਟੀਸ਼ਨ ’ਤੇ ਇਹ ਹੁਕਮ ਦਿੱਤਾ।
ਅਦਾਲਤ ਨੇ ਜਨਵਰੀ 2017 ਵਿਚ ਪਹਾੜਗੰਜ ਥਾਣਾ ਇੰਚਾਰਜ ਨੂੰ ਅਮੀਰ ਸਿੰਘ ਅਤੇ ਨਰਿੰਦਰ ਸਿੰਘ ਦੀ 1984 ਦੇ ਦੰਗਿਆਂ ਦੌਰਾਨ ਹੋਈ ਮੌਤ ਦੇ ਸਬੰਧ ਵਿਚ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ। ਸ਼ਿਕਾਇਤ ਵਿਚ ਮੱਧ ਜ਼ਿਲ੍ਹੇ ਦੇ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਆਮੋਦ ਕਾਂਠ ਅਤੇ ਪਹਾੜਗੰਜ ਦੇ ਉਸ ਸਮੇਂ ਦੇ ਥਾਣਾ ਇੰਚਾਰਜ ਐੱਸਐੱਸ ਮਨਨ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਮੈਜਿਸਟ੍ਰੇਟ ਦਾ ਹੁਕਮ ਕਿਸੇ ਖ਼ਾਸ ਪੁਲਿਸ ਅਧਿਕਾਰੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਸਪੱਸ਼ਟ ਹੁਕਮ ਨਹੀਂ ਦਿੰਦਾ ਸੀ, ਸਗੋਂ ਸਿਰਫ ਮੌਤ ਦੇ ਕਾਰਨ ਦਾ ਪਤਾ ਲਗਾਉਣ ਦੇ ਸੀਮਤ ਟੀਚੇ ਲਈ ਜਾਂਚ ਦਾ ਹੁਕਮ ਦਿੱਤਾ ਗਿਆ ਸੀ।