- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸ਼ਾਸਨਕ ਅਧਿਕਾਰੀਆਂ ਮੁਤਾਬਕ ਪਹਿਲੇ ਪੜਾਅ ਵਿਚ ਬੀਐੱਸਐੱਫ ਨੇ ਜ਼ਿਲ੍ਹੇ ਵਿਚ 240 ਏਕੜ ਜ਼ਮੀਨ ਦੀ ਮੰਗ ਕੀਤੀ ਸੀ। ਇਸ ਵਿਚ ਸਰਕਾਰੀ ਤੇ ਨਿੱਜੀ ਦੋਵਾਂ ਤਰ੍ਹਾਂ ਦੀ ਜ਼ਮੀਨ ਸ਼ਾਮਲ ਸੀ। ਸਰਕਾਰੀ ਜ਼ਮੀਨ ਦੇ ਤਬਾਦਲੇ ਵਿਚ ਕੋਈ ਖ਼ਾਸ ਰੁਕਾਵਟ ਨਹੀਂ ਆਈ ਸੀ। ਨਿੱਜੀ ਜ਼ਮੀਨ ਅਕਵਾਇਰ ਕਰ ਕੇ ਗੇੜਬੱਧ ਢੰਗ ਨਾਲ ਬੀਐੱਸਐੱਫ ਨੂੰ ਸੌਂਪਿਆ ਜਾ ਰਿਹਾ ਹੈ

ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਬੰਗਲਾਦੇਸ਼ ਸਰਹੱਦ ’ਤੇ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਕੂਚਬਿਹਾਰ ਜ਼ਿਲ੍ਹੇ ਦੇ ਮੇਖਲੀਗੰਜ ਬਲਾਕ ਵਿਚ ਕੰਡਿਆਲੀ ਵਾੜ ਲਗਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਬੀਐੱਸਐੱਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲੇ ਪੜਾਅ ਵਿਚ ਬੀਐੱਸਐੱਫ ਦੀ ਮੰਗ ’ਤੇ ਪ੍ਰਸ਼ਾਸਨ ਹੁਣ ਤੱਕ 185 ਏਕੜ ਜ਼ਮੀਨ ਉਸ ਦੇ ਹਵਾਲੇ ਕਰ ਚੁੱਕਾ ਹੈ। ਬਾਕੀ ਜ਼ਮੀਨ ਦਾ ਤਬਾਦਲਾ ਅਗਲੇ ਮਹੀਨੇ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਪ੍ਰਸ਼ਾਸਨਕ ਅਧਿਕਾਰੀਆਂ ਮੁਤਾਬਕ ਪਹਿਲੇ ਪੜਾਅ ਵਿਚ ਬੀਐੱਸਐੱਫ ਨੇ ਜ਼ਿਲ੍ਹੇ ਵਿਚ 240 ਏਕੜ ਜ਼ਮੀਨ ਦੀ ਮੰਗ ਕੀਤੀ ਸੀ। ਇਸ ਵਿਚ ਸਰਕਾਰੀ ਤੇ ਨਿੱਜੀ ਦੋਵਾਂ ਤਰ੍ਹਾਂ ਦੀ ਜ਼ਮੀਨ ਸ਼ਾਮਲ ਸੀ। ਸਰਕਾਰੀ ਜ਼ਮੀਨ ਦੇ ਤਬਾਦਲੇ ਵਿਚ ਕੋਈ ਖ਼ਾਸ ਰੁਕਾਵਟ ਨਹੀਂ ਆਈ ਸੀ। ਨਿੱਜੀ ਜ਼ਮੀਨ ਅਕਵਾਇਰ ਕਰ ਕੇ ਗੇੜਬੱਧ ਢੰਗ ਨਾਲ ਬੀਐੱਸਐੱਫ ਨੂੰ ਸੌਂਪਿਆ ਜਾ ਰਿਹਾ ਹੈ। ਇਸ ਸਮੇਂ 108 ਏਕੜ ਜ਼ਮੀਨ ਦਾ ਤਬਾਦਲਾ ਬਾਕੀ ਹੈ। ਬੀਐੱਸਐੱਫ ਨੇ ਹੁਣ ਵਾਧੂ 53 ਏਕੜ ਜ਼ਮੀਨ ਦੀ ਵੀ ਮੰਗ ਕੀਤੀ ਹੈ, ਇਸ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਵੇਖਣ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਵੱਧ ਕਰੀਬ 148 ਏਕੜ ਜ਼ਮੀਨ ਮੇਖਲੀਗੰਜ ਬਲਾਕ ਵਿਚ ਮੰਗੀ ਗਈ ਹੈ। ਦਿਨਹਾਟਾ-2 ਬਲਾਕ ਵਿਚ ਲਗਪਗ 50 ਏਕੜ ਜ਼ਮੀਨ ਦੀ ਲੋੜ ਦੱਸੀ ਗਈ ਹੈ।
ਕੂਚਬਿਹਾਰ ਜ਼ਿਲ੍ਹੇ ਵਿਚ ਕਰੀਬ 50 ਕਿੱਲੋਮੀਟਰ ਸਰਹੱਦੀ ਖੇਤਰ ਅਜਿਹਾ ਹੈ ਜਿੱਥੇ ਹੁਣ ਵੀ ਕੰਡਿਆਲੀ ਵਾੜ ਨਹੀਂ ਹੈ। ਇਨ੍ਹਾਂ ਵਿਚ ਦਰਿਆਈ ਸਰਹੱਦੀ ਵੀ ਕਾਫ਼ੀ ਲੰਮੀ ਹੈ, ਜਿਸ ਦੀ ਸੁਰੱਖਿਆ ਲਈ ਬੀਐੱਸਐੱਫ ਵੱਖਰੇ ਇੰਤਜ਼ਾਮ ਕਰ ਰਹੀ ਹੈ। ਇਸ ਦੇ ਨਾਲ ਹੀ, ਖੁੱਲ੍ਹੇ ਇਲਾਕਿਆਂ ਵਿਚ ਜਲਦੀ ਤੋਂ ਜਲਦੀ ਕੰਡਿਆਲੀ ਵਾੜ ਲਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।