ਆਵਾਰਾ ਕੁੱਤੇ ਤੋਂ ਜਾਨ ਬਚਾਉਣ ਲਈ ਦੌੜਿਆ 18 ਸਾਲਾ ਨੌਜਵਾਨ, ਸਦਮੇ ਕਾਰਨ ਆਇਆ ਹਾਰਟ ਅਟੈਕ; ਮੌਤ ਨਾਲ ਇਲਾਕੇ 'ਚ ਸੋਗ
ਕੁੱਤੇ ਨੇ ਜਦੋਂ ਉਸ ਦਾ ਪਿੱਛਾ ਕੀਤਾ ਤਾਂ ਉਹ ਬਚਣ ਲਈ ਨੇੜਲੀ ਦੁਕਾਨ ਵੱਲ ਭੱਜਿਆ, ਪਰ ਅਚਾਨਕ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਬਦਲਾਪੁਰ ਦਿਹਾਤੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਕੁੱਤੇ ਵੱਲੋਂ ਪਿੱਛਾ ਕੀਤੇ ਜਾਣ ਕਾਰਨ ਲੱਗੇ ਸਦਮੇ ਕਰ ਕੇ ਉਸ ਨੂੰ ਜਾਨਲੇਵਾ ਦਿਲ ਦਾ ਦੌਰਾ ਪਿਆ। ਇਸ ਬਾਰੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Publish Date: Sat, 28 Nov 2026 09:47 AM (IST)
Updated Date: Sat, 28 Nov 2026 09:49 AM (IST)
ਠਾਣੇ (ਪੀਟੀਆਈ) : ਮਹਾਰਾਸ਼ਟਰ ਦੇ ਠਾਣੇ ਵਿਚ ਆਵਾਰਾ ਕੁੱਤੇ ਤੋਂ ਬਚਣ ਲਈ ਦੌੜ ਰਹੇ 18 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਪਿੱਛੋਂ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬਦਲਾਪੁਰ ਕਸਬੇ ਵਿਚ ਵੀਰਵਾਰ ਨੂੰ ਉਹ ਆਪਣੇ ਦੋਸਤਾਂ ਨਾਲ ਕਿਤੇ ਜਾ ਰਿਹਾ ਸੀ। ਕੁੱਤੇ ਨੇ ਜਦੋਂ ਉਸ ਦਾ ਪਿੱਛਾ ਕੀਤਾ ਤਾਂ ਉਹ ਬਚਣ ਲਈ ਨੇੜਲੀ ਦੁਕਾਨ ਵੱਲ ਭੱਜਿਆ, ਪਰ ਅਚਾਨਕ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਬਦਲਾਪੁਰ ਦਿਹਾਤੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਕੁੱਤੇ ਵੱਲੋਂ ਪਿੱਛਾ ਕੀਤੇ ਜਾਣ ਕਾਰਨ ਲੱਗੇ ਸਦਮੇ ਕਰ ਕੇ ਉਸ ਨੂੰ ਜਾਨਲੇਵਾ ਦਿਲ ਦਾ ਦੌਰਾ ਪਿਆ। ਇਸ ਬਾਰੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।