- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਰਣ ਜ਼ਿਲੇ ਵਿਚ ਤਲਾਬ ਵਿਚ ਨਹਾਉਣ ਗਈਆਂ ਦੋ ਕੁੜੀਆਂ ਗਹਿਰੇ ਪਾਣੀ ਵਿਚ ਡੁੱਬ ਗਈਆਂ, ਜਿਸ ਵਿਚ ਇਕ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਕ ਵਿਅਕਤੀ ਦੀ ਔਰੰਗਾਬਾਦ ਜ਼ਿਲੇ ਵਿਚ ਤਲਾਬ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ।

ਜਾਗਰਣ ਟੀਮ, ਮੁਜ਼ੱਫ਼ਰਪੁਰ : ਉੱਤਰ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸ਼ੁੱਕਰਵਾਰ ਨੂੰ ਡੁੱਬਣ ਕਾਰਨ ਦੋ ਸਗੀਆਂ ਭੈਣਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਵੱਧ ਪੂਰਬੀ ਚੰਪਾਰਣ ਜ਼ਿਲੇ ਵਿਚ ਚਾਰ ਬੱਚੀਆਂ ਸਮੇਤ ਪੰਜ ਲੋਕਾਂ ਦੀ ਮੌਤ ਹੋਈ। ਨਿਮੋਇਆ ਪਿੰਡ ’ਚ ਅਰੁਣਾ ਨਦੀ ਵਿਚ ਨਹਾਉਣ ਗਈ 14 ਸਾਲਾ ਇਕ ਕੁੜੀ ਦੀ ਮੌਤ ਹੋ ਗਈ। ਸੀਤਾਮੜੀ ਜ਼ਿਲੇ ਵਿਚ ਇਕ ਪੋਖਰ ਵਿਚ ਨਹਾਉਂਦੇ ਸਮੇਂ ਦੋ ਭੈਣਾਂ ਡੁੱਬ ਗਈਆਂ। ਦਰਭੰਗਾ ’ਚ ਤਲਾਬ ਵਿਚ ਨਹਾਂਉਂਦੇ ਸਮੇਂ ਗਹਿਰੇ ਪਾਣੀ ਵਿਚ ਜਾਣ ਕਾਰਨ ਸੱਤਵੀਂ ਕਲਾਸ ਦੀ ਵਿਦਿਆਰਥਣ ਦੀ ਮੌਤ ਹੋ ਗਈ। ਸੁੰਦਰਸਾਗਰ ਪੋਖਰ ’ਚ ਡੁੱਬਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਸਮਸਤਿਪੁਰ ਜ਼ਿਲ੍ਹੇ ਵਿਚ ਵੀ ਇਕ ਨੌਜਵਾਨ ਦੀ ਮੌਤ ਹੋਈ, ਜੋ ਪਿੰਡ ਦੇ ਹੋਰ ਬੱਚਿਆਂ ਨਾਲ ਖੇਡਦੇ ਸਮੇਂ ਤਲਾਬ ਵਿਚ ਚਲਾ ਗਿਆ ਸੀ। ਮਧੁਬਨੀ ਵਿਚ ਮੱਝ ਨੂੰ ਨਵਾਉਣ ਲਈ ਤਲਾਬ ਵਿਚ ਗਏ ਇਕ ਵਿਅਕਤੀ ਦੀ ਡੁੱਬਣ ਕਾਰਨ ਮੌਤ ਹੋ ਗਈ। ਮੁਜ਼ੱਫਰਪੁਰ ਵਿਚ ਬਾਗਮਤੀ ਨਦੀ ਵਿਚ ਤਰਪਣ ਕਰਨ ਪਹੁੰਚੇ ਇਕ ਸੀਨੀਅਰ ਸਿਟੀਜ਼ਨ ਦੀ ਡੁੱਬਣ ਕਾਰਨ ਮੌਤ ਹੋ ਗਈ। ਬਿਹਾਰਸ਼ਰੀਫ਼ ਜ਼ਿਲ੍ਹੇ ਦੇ ਸੋਯਵਾ ਨਦੀ ਵਿਚ ਡੁੱਬਣ ਕਾਰਨ ਇਕ ਕੁੜੀ ਦੀ ਮੌਤ ਹੋ ਗਈ। ਸਾਰਣ ਜ਼ਿਲੇ ਵਿਚ ਤਲਾਬ ਵਿਚ ਨਹਾਉਣ ਗਈਆਂ ਦੋ ਕੁੜੀਆਂ ਗਹਿਰੇ ਪਾਣੀ ਵਿਚ ਡੁੱਬ ਗਈਆਂ, ਜਿਸ ਵਿਚ ਇਕ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਕ ਵਿਅਕਤੀ ਦੀ ਔਰੰਗਾਬਾਦ ਜ਼ਿਲੇ ਵਿਚ ਤਲਾਬ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਬਕਸਰ ਜ਼ਿਲੇ ਦੇ ਨੇੜੇ ਗੰਗਾ ਨਦੀ ਵਿਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮੋਕਾਮਾ ਵਿਚ ਇਕ ਕਿਸ਼ੋਰ ਦੀ ਡੁੱਬਣ ਕਾਰਨ ਮੌਤ ਹੋ ਗਈ।