- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲੀਆ ਦਲ-ਬਦਲੀ ਨੂੰ ਕੁਝ ਵਿਧਾਨ ਸਭਾਵਾਂ ਵਿਚ ਸਰਕਾਰਾਂ ਡਿੱਗਣ ਨਾਲ ਵੀ ਜੋੜਿਆ ਗਿਆ ਹੈ। ਇਸ ਨੇ ਸਪੱਸ਼ਟ ਕੀਤਾ ਕਿ ਵਿਧਾਇਕਾਂ ਦੇ ਪਾਰਟੀ ਬਦਲਣ ਦਾ ਕੋਈ ਅਧਿਕਾਰਕ ਅਧਾਰ ਨਹੀਂ ਹੈ। ਇਸ ਨਿਗਰਾਨ ਸੰਸਥਾ ਨੇ ਐਂਟੀ-ਡਿਫੈਕਸ਼ਨ ਢਾਂਚੇ ਵਿਚ ਬਦਲਾਅ ਦੀ ਸਿਫਾਰਸ਼ ਕੀਤੀ ਹੈ।

ਨਵੀਂ ਦਿੱਲੀ (ਪੀਟੀਆਈ) : ਦੇਸ਼ ਵਿਚ ਚੋਣਾਂ ਜਿੱਤਣ ਤੋਂ ਬਾਅਦ ਜਨਤਕ ਨੁਮਾਇੰਦਿਆਂ ਵੱਲੋਂ ਰਾਜਨੀਤਕ ਪਾਰਟੀਆਂ ਬਦਲਣ ਦੇ ਮਾਮਲਿਆਂ ਬਾਰੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਵਿਸਥਾਰਤ ਵਿਸ਼ਲੇਸ਼ਣ ਕੀਤਾ ਹੈ। ਇਸ ਮੁਤਾਬਕ ਸਾਲ 2022 ਤੋਂ 2026 ਦਰਮਿਆਨ ਸੰਸਦ ਜਾਂ ਵਿਧਾਨ ਸਭਾਵਾਂ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਕੁੱਲ 111 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਆਪਣੀਆਂ ਪਾਰਟੀਆਂ ਬਦਲੀਆਂ ਹਨ।
ਇਸ ਵਿਚ ਨਗਾਲੈਂਡ ਤੇ ਬੰਗਾਲ ਵਿਚ ਸਭ ਤੋਂ ਵੱਧ ਗਿਣਤੀ ਵਿਚ ਅਜਿਹੇ ‘ਬਦਲਾਅ’ ਦਰਜ ਕੀਤੇ ਗਏ ਹਨ। ਇਸ ਵਿਸ਼ਲੇਸ਼ਣ ਵਿਚ ਇਨ੍ਹਾਂ ਚਾਰ ਸਾਲਾਂ ਵਿਚ ਹੋਈਆਂ ਚੋਣਾਂ ਅਤੇ ਜ਼ਿਮਨੀ ਚੋਣਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ 26 ਲੋਕ ਸਭਾ ਮੈਂਬਰ, 7 ਰਾਜ ਸਭਾ ਮੈਂਬਰ ਅਤੇ 78 ਵਿਧਾਇਕ ਸ਼ਾਮਲ ਹਨ, ਜਿਨ੍ਹਾਂ ਨੇ ਕਿਸੇ ਹੋਰ ਦਲ ਤੋਂ ਚੋਣ ਜਿੱਤੀ ਤੇ ਜਿੱਤ ਤੋਂ ਬਾਅਦ ਕਿਸੇ ਹੋਰ ਦਲ ਵਿਚ ਸ਼ਾਮਲ ਹੋ ਗਏ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਰਿਪੋਰਟ ਵਿਚ ਕਿਹਾ ਕਿ ਮਾਮਲਿਆਂ ਵਿਚ ਨਿੱਜੀ ਪਰਿਵਰਤਨ, ਪਾਰਟੀ ਰਲੇਵਾਂ, ਅਸਤੀਫ਼ੇ ਤੋਂ ਬਾਅਦ ਜਾਂ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਦੇ ਮਾਮਲੇ ਸ਼ਾਮਲ ਹਨ। ਐੱਨਡੀਪੀਪੀ, ਏਆਈਟੀਸੀ ਅਤੇ ਕਾਂਗਰਸ ਨੇ 111 ਮਾਮਲਿਆਂ ਵਿੱਚੋਂ 64 ਦੀ ਨੁਮਾਇੰਦਗੀ ਕੀਤੀ, ਜੋ ਕਿ 58 ਫ਼ੀਸਦ ਹੈ। ਐੱਨਪੀਐੱਫ, ਭਾਜਪਾ ਅਤੇ ਐੱਨਸੀਪੀਆਈ ਨੇ ਮਿਲ ਕੇ 111 ਵਿਧਾਇਕਾਂ ਵਿੱਚੋਂ 81 ਦੀ ਨੁਮਾਇੰਦਗੀ ਕੀਤੀ, ਜੋ ਕਿ 73 ਫ਼ੀਸਦ ਬਣਦੀ ਹੈ।
ਹਾਲੀਆ ਦਲ-ਬਦਲੀ ਨੂੰ ਕੁਝ ਵਿਧਾਨ ਸਭਾਵਾਂ ਵਿਚ ਸਰਕਾਰਾਂ ਡਿੱਗਣ ਨਾਲ ਵੀ ਜੋੜਿਆ ਗਿਆ ਹੈ। ਇਸ ਨੇ ਸਪੱਸ਼ਟ ਕੀਤਾ ਕਿ ਵਿਧਾਇਕਾਂ ਦੇ ਪਾਰਟੀ ਬਦਲਣ ਦਾ ਕੋਈ ਅਧਿਕਾਰਕ ਅਧਾਰ ਨਹੀਂ ਹੈ। ਇਸ ਨਿਗਰਾਨ ਸੰਸਥਾ ਨੇ ਐਂਟੀ-ਡਿਫੈਕਸ਼ਨ ਢਾਂਚੇ ਵਿਚ ਬਦਲਾਅ ਦੀ ਸਿਫਾਰਸ਼ ਕੀਤੀ ਹੈ। ਇਸ ਵਿਚ ਸੰਸਦੀ ਮਾਮਲਿਆਂ ਵਿਚ ਅਯੋਗਤਾ ਪਟੀਸ਼ਨਾਂ ਦਾ ਫੈਸਲਾ ਕਰ ਸਕਣ ਦਾ ਅਖ਼ਤਿਆਰ ਪ੍ਰਧਾਨਾਂ ਤੋਂ ਰਾਸ਼ਟਰਪਤੀ ਨੂੰ ਅਤੇ ਵਿਧਾਇਕਾਂ ਦੇ ਮਾਮਲਿਆਂ ਵਿਚ ਰਾਜਪਾਲਾਂ ਨੂੰ ਸੌਂਪਣ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਚੋਣ ਕਮਿਸ਼ਨ ਦੀ ਸਲਾਹ ’ਤੇ ਕਿਹਾ ਗਿਆ ਹੈ। ਇਸ ਨੇ ਅਯੋਗਤਾ ਪਟੀਸ਼ਨਾਂ ’ਤੇ ਫ਼ੈਸਲੇ ਲਈ ਸਮੇਂ ਦੀ ਹੱਦ ਅਤੇ ਪਲਾਇਨ ਕਰਨ ਵਾਲਿਆਂ ਲਈ ਜਨਤਕ ਦਫ਼ਤਰ ਲੈਣ ’ਤੇ ਪਾਬੰਦੀ ਲਗਾਉਣ ਦਾ ਸੁਝਾਅ ਵੀ ਦਿੱਤਾ ਹੈ।
ਸੂਬਾਵਾਰ ਦਲ-ਬਦਲੀ : ਨਗਾਲੈਂਡ ਵਿਚ ਵਿਧਾਇਕਾਂ ਦੇ 32 ਮਾਮਲਿਆਂ ਨਾਲ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ ਜਦਕਿ ਬੰਗਾਲ ਵਿਚ ਲੋਕ ਸਭਾ ਮੈਂਬਰਾਂ ਦੇ 20 ਮਾਮਲੇ ਦਰਜ ਕੀਤੇ ਗਏ। ਤੇਲੰਗਾਨਾ ਵਿਚ ਵਿਧਾਇਕਾਂ ਨਾਲ ਸਬੰਧਤ 9 ਮਾਮਲੇ ਦਰਜ ਕੀਤੇ ਗਏ। ਗੋਆ ਤੇ ਪੰਜਾਬ ਵਿਚ ਵੀ 8-8 ਮਾਮਲੇ ਦਰਜ ਕੀਤੇ ਗਏ। ਮਹਾਰਾਸ਼ਟਰ ਵਿਚ ਲੋਕ ਸਭਾ ਮੈਂਬਰਾਂ ਦੇ 6 ਮਾਮਲੇ ਸਨ। ਦਿੱਲੀ ਵਿਚ ਇਕ ਰਾਜ ਸਭਾ ਮੈਂਬਰ ਨੇ ਪਾਰਟੀ ਬਦਲੀ।
ਕਿੰਨੇ ਮੈਂਬਰ ਮਿਲੇ : ਪਾਰਟੀ ਬਦਲਣ ਨਾਲ ਐੱਨਪੀਐੱਫ ਨੂੰ 32 ਵਿਧਾਇਕ ਮਿਲੇ। ਭਾਜਪਾ ਨੂੰ 29 ਅਤੇ ਐੱਨਸੀਪੀਆਈ ਨੂੰ 20 ਵਿਧਾਇਕ ਮਿਲੇ। ਕਾਂਗਰਸ ਨੇ 9, ਸ਼ਿਵ ਸੈਨਾ ਨੇ ਅੱਠ, ਐੱਨਪੀਪੀ ਨੇ 6 ਅਤੇ ਪੀਪਲਜ਼ ਪਾਰਟੀ ਆਫ਼ ਅਰੁਣਾਚਲ ਨੇ ਚਾਰ ਵਿਧਾਇਕ ਹਾਸਿਲ ਕੀਤੇ।