- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਲ ਹੀ ਸਾਢੇ ਤਿੰਨ ਸਾਲ ਦੀ ਵਿਚਕਾਰਲੀ ਭੈਣ ਰਾਗਿਨੀ ਬੈਠੀ ਸੀ। ਪਿੰਡ ਆਮਾਟਿਕਰਾ ਵਾਸੀ ਸੁਖੀਰਾਮ ਮਜ਼ਦੂਰੀ ਕਰ ਕੇ ਪਤਨੀ ਅਤੇ ਤਿੰਨ ਧੀਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਰਾਣੀ ਪਿਛਲੇ ਕੁਝ ਦਿਨਾਂ ਤੋਂ ਸਰਦੀ, ਖੰਘ ਅਤੇ ਬੁਖਾਰ ਤੋਂ ਪੀੜਤ ਸੀ।

ਕੋਰਬਾ : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਕੁਝ ਹੀ ਘੰਟਿਆਂ ਦੇ ਅੰਦਰ ਦੋ ਮਾਸੂਮ ਭੈਣਾਂ ਦੀ ਮੌਤ ਹੋ ਗਈ। ਢਾਈ ਮਹੀਨੇ ਦੀ ਛੋਟੀ ਭੈਣ ਰਾਣੀ ਦੀ ਮੌਤ ਦਾ ਸਦਮਾ 10 ਸਾਲਾ ਵੱਡੀ ਭੈਣ ਰੂਪਕੁੰਵਰ ਸਹਿਣ ਨਹੀਂ ਕਰ ਸਕੀ। ਮਾਪੇ ਜਦੋਂ ਰਾਣੀ ਦੀ ਲਾਸ਼ ਲੈ ਕੇ ਘਰ ਪਹੁੰਚੇ ਤਾਂ ਰੂਪਕੁੰਵਰ ਕਮਰੇ ਵਿਚ ਫਾਹੇ ਨਾਲ ਲਟਕਦੀ ਮਿਲੀ। ਕੋਲ ਹੀ ਸਾਢੇ ਤਿੰਨ ਸਾਲ ਦੀ ਵਿਚਕਾਰਲੀ ਭੈਣ ਰਾਗਿਨੀ ਬੈਠੀ ਸੀ। ਪਿੰਡ ਆਮਾਟਿਕਰਾ ਵਾਸੀ ਸੁਖੀਰਾਮ ਮਜ਼ਦੂਰੀ ਕਰ ਕੇ ਪਤਨੀ ਅਤੇ ਤਿੰਨ ਧੀਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਰਾਣੀ ਪਿਛਲੇ ਕੁਝ ਦਿਨਾਂ ਤੋਂ ਸਰਦੀ, ਖੰਘ ਅਤੇ ਬੁਖਾਰ ਤੋਂ ਪੀੜਤ ਸੀ। ਹਾਲਤ ਵਿਗੜਨ ’ਤੇ ਉਸ ਨੂੰ ਮੈਡੀਕਲ ਕਾਲਜ ਹਸਪਤਾਲ ਕੋਰਬਾ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਸ਼ੁੱਕਰਵਾਰ ਸਵੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਿਤਾ ਨੇ ਫੋਨ ’ਤੇ ਘਰ ਵਿਚ ਇਸ ਦੀ ਸੂਚਨਾ ਦਿੱਤੀ ਸੀ।