ਹੋਟਲ ਦੇ ਕਮਰਿਆਂ ’ਚ ਰੰਗੀਨ ਚਾਦਰਾਂ ਕਿਉਂ ਨਹੀਂ ਵਿਛਾਈਆਂ ਜਾਂਦੀਆਂ? ਵਜ੍ਹਾ ਜਾਣ ਕੇ ਤੁਸੀਂ ਵੀ ਕਹੋਗੇ- ਕੀ ਦਿਮਾਗ ਲਗਾਇਆ ਹੈ!
ਜਦੋਂ ਵੀ ਤੁਸੀਂ ਕਿਸੇ ਹੋਟਲ ਦੇ ਕਮਰੇ ਵਿੱਚ ਰੁਕੇ ਹੋਵੋਗੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਬਿਸਤਰੇ 'ਤੇ ਹਮੇਸ਼ਾ ਸਾਫ਼ ਚਿੱਟੀ ਚਾਦਰ ਵਿਛੀ ਹੁੰਦੀ ਹੈ। ਚਾਹੇ ਕੋਈ 5 ਸਟਾਰ ਹੋਟਲ ਹੋਵੇ ਜਾਂ ਕੋਈ ਘੱਟ ਬਜਟ ਵਾਲਾ ਹੋਟਲ, ਬੈੱਡ 'ਤੇ ਹਮੇਸ਼ਾ ਚਿੱਟੇ ਰੰਗ ਦੀ ਹੀ ਚਾਦਰ ਵਿਛਾਈ ਜਾਂਦੀ ਹੈ।
Publish Date: Mon, 20 Jul 2026 10:44 AM (IST)
Updated Date: Mon, 20 Jul 2026 10:47 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਜਦੋਂ ਵੀ ਤੁਸੀਂ ਕਿਸੇ ਹੋਟਲ ਦੇ ਕਮਰੇ ਵਿੱਚ ਰੁਕੇ ਹੋਵੋਗੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਬਿਸਤਰੇ 'ਤੇ ਹਮੇਸ਼ਾ ਸਾਫ਼ ਚਿੱਟੀ ਚਾਦਰ ਵਿਛੀ ਹੁੰਦੀ ਹੈ। ਚਾਹੇ ਕੋਈ 5 ਸਟਾਰ ਹੋਟਲ ਹੋਵੇ ਜਾਂ ਕੋਈ ਘੱਟ ਬਜਟ ਵਾਲਾ ਹੋਟਲ, ਬੈੱਡ 'ਤੇ ਹਮੇਸ਼ਾ ਚਿੱਟੇ ਰੰਗ ਦੀ ਹੀ ਚਾਦਰ ਵਿਛਾਈ ਜਾਂਦੀ ਹੈ।
ਅਜਿਹੇ ਵਿੱਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਖ਼ੀਰ ਚਿੱਟਾ ਰੰਗ ਚੁਣਨ ਦੇ ਪਿੱਛੇ ਦੀ ਵਜ੍ਹਾ ਕੀ ਹੈ? ਅਸਲ ਵਿੱਚ, ਹੋਟਲ ਦੇ ਬਿਸਤਰੇ 'ਤੇ ਹਮੇਸ਼ਾ ਚਿੱਟੇ ਰੰਗ ਦੀ ਚਾਦਰ ਵਿਛਾਉਣ ਦੇ ਪਿੱਛੇ ਕੁਝ ਮਨੋਵਿਗਿਆਨਕ (Psychological) ਅਤੇ ਹੋਟਲ ਮੈਨੇਜਮੈਂਟ ਨਾਲ ਜੁੜੇ ਕਾਰਨ ਹਨ। ਆਓ ਇਨ੍ਹਾਂ ਬਾਰੇ ਜਾਣੀਏ।
ਲਗਜ਼ਰੀ ਅਤੇ ਤਾਜ਼ਗੀ ਦਾ ਅਹਿਸਾਸ
ਚਿੱਟੇ ਰੰਗ ਨੂੰ ਅਸੀਂ ਮਨੋਵਿਗਿਆਨਕ ਤੌਰ 'ਤੇ ਸ਼ਾਂਤੀ, ਪਵਿੱਤਰਤਾ ਅਤੇ ਲਗਜ਼ਰੀ ਨਾਲ ਜੋੜ ਕੇ ਦੇਖਦੇ ਹਾਂ। ਹੋਟਲ ਦੇ ਕਮਰਿਆਂ ਵਿੱਚ ਚਿੱਟੀ ਚਾਦਰ ਵਿਛਾਉਣ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਮਹਿਮਾਨਾਂ ਨੂੰ ਅਜਿਹਾ ਲੱਗੇ ਕਿ ਕਮਰਾ ਹੁਣੇ-ਹੁਣੇ ਸਾਫ਼ ਕੀਤਾ ਗਿਆ ਹੈ ਅਤੇ ਉਹ ਆਰਾਮ ਨਾਲ ਹੋਟਲ ਵਿੱਚ ਰੁਕ ਸਕਣ। ਇਸ ਦੇ ਨਾਲ ਹੀ, ਚਿੱਟਾ ਰੰਗ ਦੇਖ ਕੇ ਦਿਮਾਗ ਵੀ ਸ਼ਾਂਤ ਹੁੰਦਾ ਹੈ।
ਸਾਫ਼-ਸਫ਼ਾਈ ਦੀ ਗਾਰੰਟੀ
ਰੰਗੀਨ ਚਾਦਰਾਂ ਵਿੱਚ ਦਾਗ-ਧੱਬੇ ਅਤੇ ਗੰਦਗੀ ਆਸਾਨੀ ਨਾਲ ਛਿਪ ਸਕਦੀ ਹੈ ਪਰ ਚਿੱਟੇ ਰੰਗ ਵਿੱਚ ਅਜਿਹਾ ਨਹੀਂ ਹੋ ਸਕਦਾ। ਚਿੱਟੇ ਰੰਗ 'ਤੇ ਲੱਗਿਆ ਹਲਕਾ ਜਿਹਾ ਦਾਗ ਵੀ ਆਸਾਨੀ ਨਾਲ ਨਜ਼ਰ ਆ ਜਾਂਦਾ ਹੈ। ਇਸ ਲਈ ਮਹਿਮਾਨਾਂ ਨੂੰ ਇਹ ਭਰੋਸਾ ਦਿਵਾਉਣ ਲਈ ਕਿ ਹੋਟਲ ਵਿੱਚ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਚਿੱਟੀ ਚਾਦਰ ਦੀ ਵਰਤੋਂ ਹੁੰਦੀ ਹੈ। ਨਾਲ ਹੀ, ਜੇਕਰ ਚਾਦਰ 'ਤੇ ਕੁਝ ਡਿੱਗ ਜਾਵੇ ਜਾਂ ਦਾਗ ਲੱਗ ਜਾਵੇ, ਤਾਂ ਸਫ਼ਾਈ ਦੌਰਾਨ ਕਲੀਨਰਜ਼ ਨੂੰ ਵੀ ਆਸਾਨੀ ਹੁੰਦੀ ਹੈ।
ਧੋਣ ਅਤੇ ਮੇਨਟੇਨ ਕਰਨ ਵਿੱਚ ਆਸਾਨੀ
ਆਮ ਤੌਰ 'ਤੇ ਅਸੀਂ ਮੰਨਦੇ ਹਾਂ ਕਿ ਚਿੱਟੇ ਰੰਗ ਦੇ ਕੱਪੜੇ ਜਾਂ ਚਾਦਰਾਂ ਨੂੰ ਧੋਣਾ ਕਾਫ਼ੀ ਮੁਸ਼ਕਲ ਹੁੰਦਾ ਹੈ, ਪਰ ਹੋਟਲ ਮੈਨੇਜਮੈਂਟ ਲਈ ਚਿੱਟੇ ਰੰਗ ਦੀਆਂ ਚਾਦਰਾਂ ਧੋਣਾ ਆਸਾਨ ਹੁੰਦਾ ਹੈ। ਸੁਣਨ ਵਿੱਚ ਥੋੜ੍ਹਾ ਅਜੀਬ ਹੈ ਪਰ ਇਹ ਬਿਲਕੁਲ ਸੱਚ ਹੈ। ਹੋਟਲ ਵਿੱਚ ਹਰ ਰੋਜ਼ ਕਈ ਚਾਦਰਾਂ ਧੋਤੀਆਂ ਜਾਂਦੀਆਂ ਹਨ।
ਚਿੱਟੀ ਚਾਦਰ ਨੂੰ ਧੋਣ ਲਈ ਪਾਣੀ ਵਿੱਚ ਬਲੀਚ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਦਾਗ ਅਤੇ ਕੀਟਾਣੂ ਸਾਫ਼ ਹੋ ਜਾਣ ਪਰ ਅਜਿਹਾ ਰੰਗੀਨ ਚਾਦਰਾਂ ਨਾਲ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ, ਰੰਗੀਨ ਚਾਦਰਾਂ ਨੂੰ ਇੱਕ ਸਥਾਨ 'ਤੇ ਇਕੱਠੇ ਧੋਣ ਵਿੱਚ ਰਿਸਕ ਹੁੰਦਾ ਹੈ ਕਿ ਕਿਤੇ ਇਨ੍ਹਾਂ ਦਾ ਰੰਗ ਨਾ ਉਤਰ ਜਾਵੇ। ਇਸ ਲਈ ਵੀ ਹੋਟਲ ਵਿੱਚ ਚਿੱਟੇ ਰੰਗ ਦੀਆਂ ਚਾਦਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਬਿਜ਼ਨੈੱਸ ਲਈ ਕਿਫ਼ਾਇਤੀ
ਚਿੱਤੀਆਂ ਚਾਦਰਾਂ, ਤੌਲੀਏ, ਬਾਥਰੋਬ ਅਤੇ ਸਿਰਹਾਣੇ ਦੇ ਕਵਰ ਧੋਣ ਲਈ ਉਨ੍ਹਾਂ ਨੂੰ ਵੱਖ-ਵੱਖ ਛਾਂਟਣ ਦੀ ਲੋੜ ਨਹੀਂ ਪੈਂਦੀ ਅਤੇ ਇਨ੍ਹਾਂ ਨੂੰ ਇੱਕੋ ਵਾਰ ਮਸ਼ੀਨ ਵਿੱਚ ਧੋਣ ਲਈ ਪਾਇਆ ਜਾ ਸਕਦਾ ਹੈ। ਇਸ ਨਾਲ ਪਾਣੀ, ਸਮਾਂ ਅਤੇ ਲੇਬਰ ਕਾਸਟ (ਮਜ਼ਦੂਰੀ ਦੇ ਖਰਚੇ) ਵਿੱਚ ਕਾਫ਼ੀ ਬਚਤ ਹੁੰਦੀ ਹੈ, ਜੋ ਹੋਟਲ ਦੇ ਬਿਜ਼ਨੈੱਸ ਲਈ ਫਾਇਦੇਮੰਦ ਹੈ।