- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਟੀਟੀਈ ਵੀ ਆ ਕੇ ਤੁਹਾਡੀ ਨੀਂਦ ਖਰਾਬ ਨਹੀਂ ਕਰ ਸਕਦੇ ਤੇ ਟਿਕਟ ਚੈੱਕ ਕਰਨ ਲਈ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਛੁਕ-ਛੁਕ ਕਰਦੀ ਟ੍ਰੇਨ ਤੇ ਖਿੜਕੀ ਤੋਂ ਬਾਹਰ ਦਾ ਨਜ਼ਾਰਾ ਇੱਕ ਵੱਖਰਾ ਹੀ ਸਕੂਨ ਦਿੰਦਾ ਹੈ। ਪਰ ਜੇਕਰ ਤੁਸੀਂ ਰਾਤ ਦੇ ਸਫ਼ਰ ਦੌਰਾਨ ਗਹਿਰੀ ਨੀਂਦ ’ਚ ਹੋਵੋ ਤੇ ਅਚਾਨਕ ਕੋਈ ਤੁਹਾਡੇ ਸਾਹਮਣੇ ਵਾਲੀ ਸੀਟ 'ਤੇ ਤੇਜ਼ ਲਾਈਟ ਜਲਾ ਦੇਵੇ, ਤਾਂ ਗੁੱਸਾ ਆਉਣਾ ਬਿਲਕੁਲ ਜਾਇਜ਼ ਹੈ।
ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਹਾਨੂੰ ਥੋੜ੍ਹੇ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਹਾਨੂੰ ਰੇਲਵੇ ਵੱਲੋਂ ਤੈਅ ਕੀਤੇ ਕੁਝ ਖਾਸ ਨਿਯਮਾਂ ਦੀ ਜਾਣਕਾਰੀ ਹੋਵੇ। ਜੀ ਹਾਂ, ਯਾਤਰੀਆਂ ਨੂੰ ਹੋਣ ਵਾਲੀਆਂ ਅਜਿਹੀਆਂ ਹੀ ਕੁਝ ਪਰੇਸ਼ਾਨੀਆਂ ਲਈ ਭਾਰਤੀ ਰੇਲਵੇ ਨੇ ਸਪੱਸ਼ਟ ਨਿਯਮ ਬਣਾਏ ਹੋਏ ਹਨ, ਜਿਨ੍ਹਾਂ ਦੀ ਪਾਲਣਾ ਹਰ ਕਿਸੇ ਲਈ ਜ਼ਰੂਰੀ ਹੈ।
ਰਾਤ 10 ਵਜੇ ਤੋਂ ਬਾਅਦ ਬੰਦ ਕਰਨੀ ਹੁੰਦੀ ਹੈ ਮੇਨ ਲਾਈਟ
ਰੇਲਵੇ ਦੇ ਨਿਯਮਾਂ ਮੁਤਾਬਕ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਟ੍ਰੇਨ ਦੇ ਕੋਚ ਦੀਆਂ ਸਾਰੀਆਂ ਮੇਨ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਇਸ ਦੌਰਾਨ ਕੋਚ ’ਚ ਸਿਰਫ਼ 'ਨਾਈਟ ਬਲਬ' ਜਾਂ ਨੀਲੀ ਬੱਤੀ ਹੀ ਚਾਲੂ ਰੱਖੀ ਜਾ ਸਕਦੀ ਹੈ। ਇਸ ਦਾ ਸਿੱਧਾ ਮਕਸਦ ਇਹ ਹੈ ਕਿ ਜਿਹੜੇ ਯਾਤਰੀ ਸੌਂ ਰਹੇ ਹਨ, ਉਨ੍ਹਾਂ ਦੀ ਨੀਂਦ ’ਚ ਕੋਈ ਵਿਘਨ ਨਾ ਪਵੇ ਤੇ ਉਹ ਆਰਾਮ ਨਾਲ ਆਪਣਾ ਸਫ਼ਰ ਪੂਰਾ ਕਰ ਸਕਣ।
ਜੇਕਰ ਰਾਤ ਨੂੰ ਕੁਝ ਪੜ੍ਹਨਾ ਹੋਵੇ ਜਾਂ ਕੰਮ ਕਰਨਾ ਹੋਵੇ ਤਾਂ ਕੀ ਕਰੀਏ?
ਹੁਣ ਤੁਹਾਡੇ ਮਨ ’ਚ ਇਹ ਸਵਾਲ ਆ ਸਕਦਾ ਹੈ ਕਿ ਜੇਕਰ ਕਿਸੇ ਨੂੰ ਰਾਤ ਨੂੰ ਕਿਤਾਬ ਪੜ੍ਹਨੀ ਹੋਵੇ, ਖਾਣਾ ਖਾਣਾ ਹੋਵੇ ਜਾਂ ਕੋਈ ਹੋਰ ਜ਼ਰੂਰੀ ਕੰਮ ਕਰਨਾ ਹੋਵੇ ਤਾਂ ਕੀ ਕਰੀਏ? ਇਸ ਲਈ ਰੇਲਵੇ ਵੱਲੋਂ ਹਰ ਸੀਟ ਦੇ ਨੇੜੇ ਇੱਕ ਛੋਟੀ ਰੀਡਿੰਗ ਲਾਈਟ ਦਿੱਤੀ ਜਾਂਦੀ ਹੈ। ਤੁਸੀਂ ਆਪਣੀ ਰੀਡਿੰਗ ਲਾਈਟ ਜਲਾ ਕੇ ਆਪਣਾ ਕੰਮ ਕਰ ਸਕਦੇ ਹੋ। ਇਸ ਦੀ ਰੌਸ਼ਨੀ ਸਿਰਫ਼ ਤੁਹਾਡੀ ਸੀਟ ਤੱਕ ਹੀ ਰਹਿੰਦੀ ਹੈ, ਜਿਸ ਨਾਲ ਦੂਜੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ।
ਤੇਜ਼ ਆਵਾਜ਼ 'ਤੇ ਵੀ ਹੈ ਪਾਬੰਦੀ
ਰਾਤ ਦੇ ਸਫ਼ਰ ਨੂੰ ਆਰਾਮਦਾਇਕ ਬਣਾਉਣ ਲਈ ਸਿਰਫ਼ ਲਾਈਟ ਹੀ ਨਹੀਂ, ਸਗੋਂ ਆਵਾਜ਼ ਨੂੰ ਲੈ ਕੇ ਵੀ ਨਿਯਮ ਹਨ। ਰਾਤ 10 ਵਜੇ ਤੋਂ ਬਾਅਦ ਤੁਸੀਂ ਮੋਬਾਈਲ ’ਤੇ ਬਿਨਾਂ ਈਅਰਫੋਨ ਦੇ ਤੇਜ਼ ਆਵਾਜ਼ ’ਚ ਗਾਣੇ ਨਹੀਂ ਸੁਣ ਸਕਦੇ, ਵੀਡੀਓ ਨਹੀਂ ਦੇਖ ਸਕਦੇ ਤੇ ਨਾ ਹੀ ਉੱਚੀ ਆਵਾਜ਼ ’ਚ ਫੋਨ 'ਤੇ ਗੱਲ ਕਰ ਸਕਦੇ ਹੋ। ਅਜਿਹਾ ਕਰਨ 'ਤੇ ਸਹਿ-ਯਾਤਰੀ ਰੇਲਵੇ ਹੈਲਪਲਾਈਨ 'ਤੇ ਸ਼ਿਕਾਇਤ ਕਰ ਸਕਦੇ ਹਨ ਤੇ ਤੁਹਾਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।
ਟੀਟੀਈ ਵੀ ਨਹੀਂ ਕਰ ਸਕਦੇ ਪਰੇਸ਼ਾਨ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਟੀਟੀਈ ਵੀ ਆ ਕੇ ਤੁਹਾਡੀ ਨੀਂਦ ਖਰਾਬ ਨਹੀਂ ਕਰ ਸਕਦੇ ਤੇ ਟਿਕਟ ਚੈੱਕ ਕਰਨ ਲਈ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦੇ। ਹਾਲਾਂਕਿ, ਜੇਕਰ ਤੁਸੀਂ ਰਾਤ 10 ਵਜੇ ਤੋਂ ਬਾਅਦ ਹੀ ਕਿਸੇ ਸਟੇਸ਼ਨ ਤੋਂ ਟ੍ਰੇਨ ’ਚ ਸਵਾਰ ਹੋਏ ਹੋ, ਤਾਂ ਤੁਹਾਡੀ ਟਿਕਟ ਚੈੱਕ ਕੀਤੀ ਜਾ ਸਕਦੀ ਹੈ।