ਮਠਿਆਈ ਛੱਡ ਕੇ ਡਰਾਈ ਫਰੂਟਸ ਖ਼ਰੀਦ ਰਹੇ ਹੋ ਤਾਂ ਰੁਕੋ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਮਿਲਾਵਟੀ ਮੇਵੇ, ਇੰਝ ਕਰੋ ਚੈੱਕ ਡਰਾਈ ਫਰੂਟਸ ਖ਼ਰੀਦਦੇ ਸਮੇਂ ਉਸ ਦੀ ਕੁਆਲਿਟੀ ਦਾ ਪਤਾ ਲਗਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ, ਖੁਸ਼ਬੂ ਤੋਂ ਪਤਾ ਲਗਾਉਣਾ। ਜੇਕਰ ਇਹ ਤਾਜ਼ੇ ਹਨ ਤਾਂ ਉਨ੍ਹਾਂ ’ਚੋਂ ਹਲਕੇ ਨਟੀ ਫਲੇਵਰ ਦੀ ਮਹਿਕ ਆਵੇਗੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਰੰਗ ਵੀ ਨੈਚੁਰਲ ਨਜ਼ਰ ਆਵੇਗਾ। ਡਰਾਈ ਫਰੂਟਸ ’ਚ ਖੁਸ਼ਬੂ ਦੀ ਜਗ੍ਹਾ ਅਜੀਬ ਜਿਹੀ ਮਹਿਕ ਆਉਣ 'ਤੇ ਉਸ ਨੂੰ ਖ਼ਰੀਦਣ ਤੋਂ ਬਚਣਾ ਚਾਹੀਦਾ ਹੈ।
Publish Date: Sun, 25 Oct 2026 12:24 PM (IST)
Updated Date: Sun, 25 Oct 2026 12:28 PM (IST)
ਲਾਈਫ਼ਸਟਾਈਲ ਡੈਸਕ, ਨਵੀਂ ਦਿੱਲੀ। ਬੀਤੇ ਕੁਝ ਸਮੇਂ ਤੋਂ ਮਠਿਆਈਆਂ ਵਿੱਚ ਵਧਦੀ ਮਿਲਾਵਟ ਲੋਕਾਂ ਨੂੰ ਇਸ ਦੇ ਦੂਜੇ ਆਪਸ਼ਨ ਤਲਾਸ਼ਣ ਲਈ ਮਜਬੂਰ ਕਰ ਰਹੀ ਹੈ। ਇਹੋ ਵਜ੍ਹਾ ਹੈ ਕਿ ਤਿਉਹਾਰਾਂ ਦੇ ਮੌਕੇ 'ਤੇ ਲੋਕ ਸਵੀਟਸ ਦੀ ਜਗ੍ਹਾ ਡਰਾਈ ਫਰੂਟਸ ਖ਼ਰੀਦਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ ਵਿੱਚ ਡਰਾਈ ਫਰੂਟਸ ’ਚ ਵੀ ਮਿਲਾਵਟ ਕੀਤੀ ਜਾ ਰਹੀ ਹੈ?
ਅਜਿਹੇ ਵਿੱਚ ਜੇਕਰ ਤੁਸੀਂ ਇਸ ਫੈਸਟਿਵ ਸੀਜ਼ਨ ਇਨ੍ਹਾਂ ਨੂੰ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਪਹਿਲਾਂ ਤੁਹਾਨੂੰ ਕੁਝ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਡਰਾਈ ਫਰੂਟਸ ਅਸਲੀ-ਨਕਲੀ ਹੋਣ ਦੀ ਪਛਾਣ ਕੀਤੀ ਜਾ ਸਕੇ।
ਖੁਸ਼ਬੂ ਤੋਂ ਪਤਾ ਲਗਾਓ ਡਰਾਈ ਫਰੂਟਸ ਖ਼ਰੀਦਦੇ ਸਮੇਂ ਉਸ ਦੀ ਕੁਆਲਿਟੀ ਦਾ ਪਤਾ ਲਗਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ, ਖੁਸ਼ਬੂ ਤੋਂ ਪਤਾ ਲਗਾਉਣਾ। ਜੇਕਰ ਇਹ ਤਾਜ਼ੇ ਹਨ ਤਾਂ ਉਨ੍ਹਾਂ ’ਚੋਂ ਹਲਕੇ ਨਟੀ ਫਲੇਵਰ ਦੀ ਮਹਿਕ ਆਵੇਗੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਰੰਗ ਵੀ ਨੈਚੁਰਲ ਨਜ਼ਰ ਆਵੇਗਾ। ਡਰਾਈ ਫਰੂਟਸ ’ਚ ਖੁਸ਼ਬੂ ਦੀ ਜਗ੍ਹਾ ਅਜੀਬ ਜਿਹੀ ਮਹਿਕ ਆਉਣ 'ਤੇ ਉਸ ਨੂੰ ਖ਼ਰੀਦਣ ਤੋਂ ਬਚਣਾ ਚਾਹੀਦਾ ਹੈ।
ਸੁਆਦ ਚੱਖੋ ਜੇਕਰ ਦੁਕਾਨਦਾਰ ਡਰਾਈ ਫਰੂਟਸ ਦੀ ਗੁਣਵੱਤਾ ਪਰਖਣ ਲਈ ਉਸ ਨੂੰ ਚੱਖਣ ਦੀ ਇਜਾਜ਼ਤ ਦੇ ਰਿਹਾ ਹੈ ਤਾਂ ਉਨ੍ਹਾਂ ਨੂੰ ਜ਼ਰੂਰ ਚੱਖ ਕੇ ਚੈੱਕ ਕਰੋ। ਜ਼ਰਾ ਵੀ ਫਿੱਕਾਪਨ, ਕੜਵਾਹਟ ਜਾਂ ਵੱਖਰਾ ਸੁਆਦ ਲੱਗਣਾ, ਇਹ ਇਸ਼ਾਰਾ ਹੈ ਕਿ ਹੁਣ ਉਹ ਖਾਣ ਯੋਗ ਨਹੀਂ ਹਨ। ਇਸ ਤੋਂ ਇਲਾਵਾ, ਸੌਗੀ (ਕਿਸ਼ਮਿਸ਼) ਅਤੇ ਖਜੂਰ ਵਿੱਚ ਚਿਊਈਨੈੱਸ (ਚਬਾਉਣ ਵਾਲਾ ਲਚਕੀਲਾਪਨ) ਨਾ ਹੋਣਾ ਵੀ ਉਸ ਨੂੰ ਸਹੀ ਤਰੀਕੇ ਨਾਲ ਸਟੋਰ ਨਾ ਕੀਤੇ ਜਾਣ ਦਾ ਸੰਕੇਤ ਹੈ।
ਚਮਕ ਦੀ ਜਾਂਚ ਕਰੋ ਬਾਜ਼ਾਰ ਵਿੱਚ ਚਮਕਣ ਵਾਲੇ ਡਰਾਈ ਫਰੂਟਸ ਤੁਹਾਨੂੰ ਉਨ੍ਹਾਂ ਦੇ ਫ੍ਰੈੱਸ਼ ਅਤੇ ਚੰਗੀ ਕੁਆਲਿਟੀ ਦੇ ਹੋਣ ਦਾ ਭਰਮ ਪੈਦਾ ਕਰ ਸਕਦੇ ਹਨ। ਜਦਕਿ ਇਨੀਂ ਦਿਨੀਂ ਤੇਲ ਦੀ ਪਾਲਿਸ਼, ਬਣਾਵਟੀ ਰੰਗ ਜਾਂ ਸ਼ੂਗਰ ਕੋਟਿੰਗ ਦੀ ਵਰਤੋਂ ਕਾਜੂ, ਬਾਦਾਮ ਅਤੇ ਪਿਸਤਾ ਵਿੱਚ ਮਿਲਾਵਟ ਲਈ ਕੀਤੀ ਜਾ ਰਹੀ ਹੈ। ਇਸ ਦੀ ਜਾਂਚ ਕਰਨ ਲਈ ਤੁਸੀਂ ਇੱਕ ਚਿੱਟਾ ਕੱਪੜਾ ਲੈ ਕੇ ਡਰਾਈ ਫਰੂਟਸ ਉਸ 'ਤੇ ਰਗੜਨਾ ਸ਼ੁਰੂ ਕਰ ਦਿਓ। ਕੱਪੜੇ 'ਤੇ ਰੰਗ, ਤੇਲ ਜਾਂ ਚਿਪਚਿਪਾ ਪਦਾਰਥ ਜ਼ਿਆਦਾ ਨਿਕਲਣ 'ਤੇ ਸਮਝ ਜਾਓ ਕਿ ਉਸ ਵਿੱਚ ਬਣਾਵਟੀ ਮਿਲਾਵਟ ਕੀਤੀ ਗਈ ਹੈ।
ਰੰਗ ਅਤੇ ਬਣਾਵਟ ਚੈੱਕ ਕਰੋ ਕਾਜੂ ਦੀ ਪਛਾਣ ਕਰਨ ਲਈ ਤੁਸੀਂ ਉਸ ਨੂੰ ਹੱਥ 'ਤੇ ਰਗੜ ਕੇ ਦੇਖ ਸਕਦੇ ਹੋ, ਉਸ ਵਿੱਚ ਆਟਾ ਜਾਂ ਪਾਊਡਰ ਵਰਗਾ ਪਦਾਰਥ ਨਿਕਲਣਾ ਮਿਲਾਵਟ ਦੀ ਨਿਸ਼ਾਨੀ ਹੈ। ਬਾਦਾਮ ਨੂੰ ਚਮਕਦਾਰ ਬਣਾਉਣ ਲਈ ਅਕਸਰ ਵੈਕਸ (ਮੋਮ) ਦੀ ਕੋਟਿੰਗ ਕੀਤੀ ਜਾਂਦੀ ਹੈ, ਇਸ ਦਾ ਪਤਾ ਲਗਾਉਣ ਲਈ ਉਸ ਨੂੰ ਇੱਕ ਚਿੱਟੇ ਕਾਗਜ਼ 'ਤੇ ਰੱਖ ਦਿਓ। ਥੋੜ੍ਹੀ ਦੇਰ ਬਾਅਦ ਜੇਕਰ ਪੇਪਰ 'ਤੇ ਤੇਲ ਦਿਖਾਈ ਦੇਵੇ, ਤਾਂ ਬਾਦਾਮ ਅਸਲੀ ਹੈ।
ਸੌਗੀ (ਕਿਸ਼ਮਿਸ਼) ਨੂੰ ਪਾਣੀ ਵਿੱਚ ਭਿਓਂ ਕੇ ਰੱਖ ਦਿਓ, ਉਸ ਦਾ ਫੁੱਲ ਜਾਣਾ ਸ਼ੁੱਧਤਾ ਦੀ ਪਛਾਣ ਹੈ। ਉੱਥੇ ਹੀ, ਪਿਸਤਾ ਨੂੰ ਪਾਣੀ ਵਿੱਚ ਪਾ ਕੇ ਚੈੱਕ ਕਰੋ, ਉਸ ਵਿੱਚੋਂ ਰੰਗ ਨਿਕਲਣਾ ਅਤੇ ਕੈਮੀਕਲ ਦੀ ਗੰਧ ਆਉਣਾ ਮਿਲਾਵਟ ਵੱਲ ਇਸ਼ਾਰਾ ਹੈ।