- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਕਸਟਰਾ ਪਾਲਿਸ਼ਡ ਲਾਈਫਸਟਾਈਲ ’ਤੇ ਇੱਕ ਯੂਜ਼ਰ ਨੇ ਕਮੈਂਟ ਕੀਤਾ ‘ਪੋਲੀਸਟਰ ਲਾਈਫਸਟਾਈਲ’। ਇਹ ਕਮੈਂਟ ਲੋਕਾਂ ਨੂੰ ਇੰਨਾ ਸਹੀ ਲੱਗਾ ਕਿ ਇਸ ਇੱਕ ਕਮੈਂਟ ਨੂੰ 40 ਹਜ਼ਾਰ ਤੋਂ ਵੱਧ ਲਾਈਕਸ ਮਿਲੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸੋਸ਼ਲ ਮੀਡੀਆ ’ਤੇ ਹਰ ਦਿਨ ਜੇਨ-ਜ਼ੀ (Gen-Z) ਨਾਲ ਜੁੜਿਆ ਕੋਈ ਨਵਾਂ ਸ਼ਬਦ ਸੁਣਨ ਨੂੰ ਮਿਲ ਜਾਂਦਾ ਹੈ। ਵੈਸੇ ਵੀ ਇਹ ਜਨਰੇਸ਼ਨ ਪੁਰਾਣੇ ਤੇ ਆਮ ਸ਼ਬਦਾਂ ਨੂੰ ਨਵੇਂ ਅਰਥ ਦੇਣ ’ਚ ਕਾਫ਼ੀ ਮਾਹਿਰ ਹੈ। ਅਜਿਹਾ ਹੀ ਕੁਝ ਇਨ੍ਹਾਂ ਨੇ ਪੋਲੀਸਟਰ ਸ਼ਬਦ ਨਾਲ ਕੀਤਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪੋਲੀਸਟਰ ਤਾਂ ਸਿਰਫ਼ ਇੱਕ ਸਿੰਥੈਟਿਕ ਕੱਪੜਾ ਹੈ, ਇਸ ਦਾ ਕੀ ਨਵਾਂ ਮਤਲਬ ਹੋ ਸਕਦਾ ਹੈ, ਤਾਂ ਤੁਸੀਂ ਸਲੈਂਗਸ ਦੀ ਦੁਨੀਆ ’ਚ ਥੋੜ੍ਹਾ ਪਿੱਛੇ ਰਹਿ ਗਏ ਹੋ।
ਜੇਨ-ਜ਼ੀ ਦੀ ਆਨਲਾਈਨ ਡਿਕਸ਼ਨਰੀ ’ਚ ਪੋਲੀਸਟਰ ਇੱਕ ਅਜਿਹਾ ਸਲੈਂਗ ਬਣ ਗਿਆ ਹੈ, ਜੋ ਇੰਟਰਨੈੱਟ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ਦਾ ਮਤਲਬ ਵੀ ਕਾਫ਼ੀ ਦਿਲਚਸਪ ਹੈ। ਆਓ ਜਾਣੀਏ ਕੀ ਹੈ ਜੇਨ-ਜ਼ੀ ਦੇ ਨਵੇਂ ਸਲੈਂਗ ਪੋਲੀਸਟਰ ਦਾ ਮਤਲਬ।
ਕੱਪੜੇ ਤੋਂ ਬਣੀ ਵਾਈਬ
ਪੋਲੀਸਟਰ, ਜਿਸ ਨੂੰ ਅਸੀਂ ਸਿਰਫ਼ ਕੱਪੜੇ ਦੇ ਇੱਕ ਫੈਬਰਿਕ ਦੀ ਤਰ੍ਹਾਂ ਜਾਣਦੇ ਹਾਂ, ਉਹ ਸ਼ਬਦ ਹੁਣ ਕਿਸੇ ਵਿਅਕਤੀ, ਲਾਈਫਸਟਾਈਲ ਜਾਂ ਇੰਟਰਨੈਟ ਕੰਟੈਂਟ ਲਈ ਵਰਤਿਆ ਜਾ ਰਿਹਾ ਹੈ। ਜੇਨ-ਜ਼ੀ ਇਸ ਸ਼ਬਦ ਦੀ ਵਰਤੋਂ ਕੱਪੜਿਆਂ ਲਈ ਨਹੀਂ ਕਰ ਰਹੀ, ਸਗੋਂ ਵਾਈਬ ਲਈ ਕਰ ਰਹੀ ਹੈ। ਜੇਕਰ ਕੋਈ ਵਿਅਕਤੀ, ਉਸ ਦੀ ਲਾਈਫਸਟਾਈਲ ਜਾਂ ਸੋਸ਼ਲ ਮੀਡੀਆ ਕੰਟੈਂਟ ਲੋੜ ਤੋਂ ਵੱਧ ਬਣਾਵਟੀ, ਸਜਾਇਆ ਹੋਇਆ, ਸਸਤੀ ਵਾਈਬਸ ਦੇਵੇ ਜਾਂ ਬਹੁਤ ਚਮਕ-ਧਮਕ ਵਾਲਾ ਲੱਗੇ, ਤਾਂ ਉਸ ਲਈ ਜੇਨ-ਜ਼ੀ ਪੋਲੀਸਟਰ ਸ਼ਬਦ ਦੀ ਵਰਤੋਂ ਕਰ ਰਹੀ ਹੈ। ਪੋਲੀਸਟਰ ਮੈਨਮੇਡ ਤੇ ਚੀਪ ਫੈਬਰਿਕ ਹੈ, ਇਸੇ ਤੋਂ ਜੇਨ-ਜ਼ੀ ਦਾ ਇਹ ਨਵਾਂ ਸਲੈਂਗ ਵੀ ਨਿਕਲਿਆ ਹੈ। ਦੂਰੋਂ ਜੋ ਚੀਜ਼ ਬਹੁਤ ਪ੍ਰੀਮੀਅਮ ਤੇ ਸ਼ਾਨਦਾਰ ਦਿਖ ਰਹੀ ਹੈ, ਪਰ ਨੇੜਿਓਂ ਦੇਖਣ ’ਤੇ ਬਿਲਕੁਲ ਜੈਨਰਿਕ ਲੱਗੇ, ਉਸ ਲਈ ਪੋਲੀਸਟਰ ਸ਼ਬਦ ਦੀ ਵਰਤੋਂ ਹੋ ਰਹੀ ਹੈ।
ਇੱਕ ਕਮੈਂਟ ਤੋਂ ਵਾਇਰਲ ਹੋਇਆ ਸ਼ਬਦ
ਜੇਨ-ਜ਼ੀ ਦੇ ਇਸ ਨਵੇਂ ਸਲੈਂਗ ਨੂੰ ਸਭ ਤੋਂ ਵੱਧ ਚਰਚਾ ਤਦ ਮਿਲੀ, ਜਦੋਂ ਨਿਊਯਾਰਕ ਦੀ ਇੱਕ 18 ਸਾਲ ਦੀ ਸੋਸ਼ਲ ਮੀਡੀਆ ਯੂਜ਼ਰ ਨੇ ਆਪਣੇ ਫਿਊਚਰ ਲਾਈਫ ਦਾ ਇੱਕ ਵੀਡੀਓ ਪੋਸਟ ਕੀਤਾ। ਇਸ ਵੀਡੀਓ ’ਚ ਉਸ ਨੇ ਆਪਣਾ ਰੁਟੀਨ ਦਿਖਾਇਆ ਸੀ, ਜਿਸ ’ਚ ਸਵੇਰੇ 6 ਵਜੇ ਉੱਠਣਾ, ਪੈਂਟਹਾਊਸ ’ਚ ਰਹਿਣਾ, ਦੋਸਤਾਂ ਨਾਲ ਬਾਈਬਲ ਸਟੱਡੀ ਕਰਨਾ, ਬਲੂ-ਲਾਈਟ ਗਲਾਸ ਪਹਿਨ ਕੇ ਕੰਮ ਕਰਨਾ ਤੇ ਏਆਈ ਏਜੰਟ ਤੋਂ ਆਪਣਾ ਕੰਮ ਕਰਵਾਉਣਾ ਸ਼ਾਮਲ ਸੀ। ਉਸ ਦੀ ਇਸ ਐਕਸਟਰਾ ਪਾਲਿਸ਼ਡ ਲਾਈਫਸਟਾਈਲ ’ਤੇ ਇੱਕ ਯੂਜ਼ਰ ਨੇ ਕਮੈਂਟ ਕੀਤਾ ‘ਪੋਲੀਸਟਰ ਲਾਈਫਸਟਾਈਲ’। ਇਹ ਕਮੈਂਟ ਲੋਕਾਂ ਨੂੰ ਇੰਨਾ ਸਹੀ ਲੱਗਾ ਕਿ ਇਸ ਇੱਕ ਕਮੈਂਟ ਨੂੰ 40 ਹਜ਼ਾਰ ਤੋਂ ਵੱਧ ਲਾਈਕਸ ਮਿਲੇ। ਇਸ ਤੋਂ ਬਾਅਦ ਤੋਂ ਸੋਸ਼ਲ ਮੀਡੀਆ ’ਤੇ ਦਿਖਾਵੇ ਵਾਲੀ ਜ਼ਿੰਦਗੀ, ਕੰਟੈਂਟ ਜਾਂ ਵਿਅਕਤੀ ’ਤੇ ਤੰਜ ਕੱਸਣ ਲਈ ਇਸ ਸਲੈਂਗ ਦਾ ਇਸਤੇਮਾਲ ਤੇਜ਼ੀ ਨਾਲ ਵਧਿਆ।