ਹੁਣ ਬਦਲ ਜਾਵੇਗਾ ਤੁਹਾਡੀ ਪਸੰਦੀਦਾ Whisky ਤੇ Rum ਦਾ ਸੁਆਦ, ਆਪਣੇ ਫ਼ਾਰਮੂਲੇ ’ਚ ਬਦਲਾਅ ਕਰਨ ਜਾ ਰਿਹੈ ਇਹ ਪ੍ਰਸਿੱਧ ਬ੍ਰਾਂਡ
ਹਾਲ ਹੀ ਵਿੱਚ ਫੂਡ ਸੇਫ਼ਟੀ ਰੈਗੂਲੇਟਰ ਨੇ ਭਾਰਤ ਦੀ 40 ਅਰਬ ਡਾਲਰ ਦੀ ਸ਼ਰਾਬ ਇੰਡਸਟਰੀ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਕੁਝ ਰਾਜਾਂ ਵਿੱਚ ਡਿਆਜੀਓ ਅਤੇ ਹੋਰ ਕੰਪਨੀਆਂ ਦੇ ਬ੍ਰਾਂਡਾਂ 'ਤੇ ਪਾਬੰਦੀ ਲਗਾ ਦਿੱਤੀ ਸੀ।
Publish Date: Tue, 18 Aug 2026 01:49 PM (IST)
Updated Date: Tue, 18 Aug 2026 01:53 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਜੇਕਰ ਤੁਸੀਂ ਵੀ 'ਰੌਇਲ ਚੈਲੇਂਜ' (Royal Challenge), 'ਐਂਟੀਕੁਇਟੀ ਬਲੂ' (Antiquity Blue) ਜਾਂ 'ਮੈਕਡੌਵਲਸ ਨੰਬਰ 1' (McDowell's No. 1) ਦੇ ਸ਼ੌਕੀਨ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦੁਨੀਆ ਦੀ ਜਾਣੀ-ਮਾਣੀ ਸ਼ਰਾਬ ਕੰਪਨੀ ਡਿਆਜੀਓ (Diageo) ਨੇ ਭਾਰਤ ’ਚ ਆਪਣੀ ਮਸ਼ਹੂਰ ਵਿਸਕੀ ਅਤੇ ਰਮ ਦੇ ਫ਼ਾਰਮੂਲੇ ਵਿੱਚ ਬਦਲਾਅ ਕਰਨ ਦਾ ਵੱਡਾ ਫ਼ੈਸਲਾ ਲਿਆ ਹੈ।
ਦੱਸ ਦਈਏ ਕਿ ਸਰਕਾਰੀ ਨਿਯਮਾਂ ਦੀ ਉਲੰਘਣਾ 'ਤੇ ਪਾਬੰਦੀ ਲੱਗਣ ਤੋਂ ਬਾਅਦ ਕੰਪਨੀ ਨੇ ਫੂਡ ਰੈਗੂਲੇਟਰ ਅੱਗੇ ਝੁਕਦਿਆਂ ਇਹ ਕਦਮ ਚੁੱਕਿਆ ਹੈ। ਆਓ, ਜਾਣ ਲੈਂਦੇ ਹਾਂ ਕੀ ਹੈ ਪੂਰਾ ਮਾਮਲਾ ਅਤੇ ਤੁਹਾਡੇ ਪਸੰਦੀਦਾ ਬ੍ਰਾਂਡਾਂ ਵਿੱਚ ਕੀ-ਕੁਝ ਬਦਲਾਅ ਹੋਣ ਜਾ ਰਿਹਾ ਹੈ।
ਇਨ੍ਹਾਂ ਬ੍ਰਾਂਡਾਂ 'ਤੇ ਪਾਬੰਦੀ ਕਿਉਂ ਲੱਗੀ ਸੀ?
ਹਾਲ ਹੀ ਵਿੱਚ ਫੂਡ ਸੇਫ਼ਟੀ ਰੈਗੂਲੇਟਰ ਨੇ ਭਾਰਤ ਦੀ 40 ਅਰਬ ਡਾਲਰ ਦੀ ਸ਼ਰਾਬ ਇੰਡਸਟਰੀ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਕੁਝ ਰਾਜਾਂ ਵਿੱਚ ਡਿਆਜੀਓ ਅਤੇ ਹੋਰ ਕੰਪਨੀਆਂ ਦੇ ਬ੍ਰਾਂਡਾਂ 'ਤੇ ਪਾਬੰਦੀ ਲਗਾ ਦਿੱਤੀ ਸੀ।
ਰੈਗੂਲੇਟਰ ਦਾ ਦੋਸ਼ ਸੀ ਕਿ ਇਨ੍ਹਾਂ ਡ੍ਰਿੰਕਸ ਦੇ ਲੇਬਲ 'ਤੇ ਗ਼ਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਵਿੱਚ ਗਲਤ ਤਰੀਕੇ ਨਾਲ ਫਲੇਵਰ ਮਿਲਾਏ ਜਾ ਰਹੇ ਹਨ। ਆਸਾਨ ਸ਼ਬਦਾਂ ਵਿੱਚ ਕਹੀਏ ਤਾਂ ਕੰਪਨੀ ਵਿਸਕੀ ਵਿੱਚ ਵੱਖੋ-ਵੱਖਰਾ ਵਿਸਕੀ ਦਾ ਫਲੇਵਰ ਅਤੇ ਰਮ ਵਿੱਚ ਰਮ ਦਾ ਫਲੇਵਰ ਮਿਲਾ ਰਹੀ ਸੀ, ਜੋ ਕਿ ਤੈਅ ਨਿਯਮਾਂ ਦੇ ਖ਼ਿਲਾਫ਼ ਸੀ।
ਹੁਣ ਕੰਪਨੀ ਕੀ ਕਰੇਗੀ?
ਜਾਣਕਾਰੀ ਮੁਤਾਬਕ, ਡਿਆਜੀਓ ਨੇ ਹੁਣ ਆਪਣੀਆਂ ਡ੍ਰਿੰਕਸ ’ਚ ਇਸ ਤਰ੍ਹਾਂ ਦੇ ਵਾਧੂ ਫਲੇਵਰ ਨਾ ਮਿਲਾਉਣ ਦੀ ਸ਼ਰਤ ਮੰਨ ਲਈ ਹੈ। ਕੰਪਨੀ ਦੇ ਇਸ ਫ਼ੈਸਲੇ ਤੋਂ ਬਾਅਦ ਫੂਡ ਰੈਗੂਲੇਟਰ ਵੀ ਆਪਣੀ ਪਾਬੰਦੀ ਹਟਾਉਣ ਲਈ ਤਿਆਰ ਹੋ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਸ਼ੁਰੂਆਤ ਵਿੱਚ ਇਹ ਪਾਬੰਦੀ ਦੋ ਖ਼ਾਸ ਰਾਜਾਂ ਵਿੱਚ ਬਣੇ ਪ੍ਰੋਡਕਟਸ 'ਤੇ ਲੱਗੀ ਸੀ:
ਮੱਧ ਪ੍ਰਦੇਸ਼ ਵਿੱਚ ਬਣਨ ਵਾਲੀ 'ਐਂਟੀਕੁਇਟੀ ਬਲੂ' ਅਤੇ 'ਰੌਇਲ ਚੈਲੇਂਜ' ਵਿਸਕੀ।
ਮਹਾਰਾਸ਼ਟਰ ਵਿੱਚ ਬਣਨ ਵਾਲੀ 'ਮੈਕਡੌਵਲਸ ਨੰਬਰ 1 ਸੈਲੀਬ੍ਰੇਸ਼ਨ ਮੈਚਿਓਰਡ XXX ਰਮ'।
ਪਰ, ਸਭ ਤੋਂ ਵੱਡੀ ਗੱਲ ਇਹ ਹੈ ਕਿ ਕੰਪਨੀ ਹੁਣ ਸਿਰਫ਼ ਪਾਬੰਦੀ ਵਾਲੇ ਰਾਜਾਂ ਵਿੱਚ ਹੀ ਨਹੀਂ, ਸਗੋਂ ਪੂਰੇ ਭਾਰਤ ਵਿੱਚ ਇਨ੍ਹਾਂ ਬ੍ਰਾਂਡਾਂ ਦੇ ਫ਼ਾਰਮੂਲੇ ਨੂੰ ਬਦਲ ਰਹੀ ਹੈ।
ਜਦੋਂ ਤੱਕ ਨਵਾਂ ਫ਼ਾਰਮੂਲਾ ਨਹੀਂ ਆਉਂਦਾ, ਤਦ ਤੱਕ ਕੀ ਹੋਵੇਗਾ?
ਭਾਰਤ ਵਿੱਚ ਰੌਇਲ ਚੈਲੇਂਜ ਬ੍ਰਾਂਡ ਦੀ ਭਾਰੀ ਮੰਗ ਹੈ। ਇਹ ਕੰਪਨੀ ਦੇ ਮਿਡ-ਪ੍ਰੈਸਟੀਜ ਪ੍ਰਾਈਸ ਸੇਗਮੈਂਟ ਦਾ ਅਹਿਮ ਹਿੱਸਾ ਹੈ ਅਤੇ ਹਰ ਸਾਲ ਦੇਸ਼ ਭਰ ਵਿੱਚ ਇਸ ਦੇ 45 ਲੱਖ ਤੋਂ ਵੱਧ 9-ਲੀਟਰ ਵਾਲੇ ਕੇਸ ਵਿਕਦੇ ਹਨ। ਫਿਲਹਾਲ ਰੌਇਲ ਚੈਲੇਂਜ ਦੀ ਬੋਤਲ ਦੇ ਪਿੱਛੇ ਵਾਲੇ ਲੇਬਲ 'ਤੇ ਲਿਖਿਆ ਹੁੰਦਾ ਹੈ ਕਿ ਇਸ ਵਿੱਚ 'ਡੀਮਿਨਰਲਾਈਜ਼ਡ ਵਾਟਰ, ਗ੍ਰੇਨ ਨਿਊਟਰਲ ਸਪਿਰਿਟ, ਸਕੌਚ, ਪਰਮੀਟਿਡ ਨੈਚੁਰਲ ਕਲਰ ਅਤੇ ਨੇਚਰ ਆਈਡੈਂਟੀਕਲ ਫਲੇਵਰਿੰਗ ਸਬਸਟੈਂਸ' ਮਿਲਾਏ ਗਏ ਹਨ।
ਜਦੋਂ ਤੱਕ ਕੰਪਨੀ ਪੂਰੀ ਤਰ੍ਹਾਂ ਫ਼ਾਰਮੂਲਾ ਬਦਲ ਕੇ ਨਵੇਂ ਪ੍ਰੋਡਕਟਸ ਬਾਜ਼ਾਰ ਵਿੱਚ ਨਹੀਂ ਲਾਉਂਦੀ, ਤਦ ਤੱਕ ਉਸਨੂੰ ਇੱਕ ਅਹਿਮ ਨਿਯਮ ਮੰਨਣਾ ਹੋਵੇਗਾ। ਬਦਲਾਅ ਦੇ ਇਸ ਦੌਰ ਵਿੱਚ ਕੰਪਨੀ ਨੂੰ ਆਪਣੀਆਂ ਬੋਤਲਾਂ ਦੇ ਫ੍ਰੰਟ ਲੇਬਲ 'ਤੇ ਬਿਲਕੁਲ ਸਾਫ਼-ਸਾਫ਼ ਸ਼ਬਦਾਂ ਵਿੱਚ ਲਿਖਣਾ ਹੋਵੇਗਾ ਕਿ ਇਸ ਡ੍ਰਿੰਕ ਵਿੱਚ ਕਿਹੜਾ ਫਲੇਵਰ ਮਿਲਾਇਆ ਗਿਆ ਹੈ।
ਬੋਤਲਾਂ ਦੀ ਪਲਾਸਟਿਕ ਪੈਕੇਜਿੰਗ 'ਤੇ ਵੀ ਹੋਈ ਸੀ ਸਖ਼ਤੀ
ਫਲੇਵਰ ਵਿਵਾਦ ਤੋਂ ਇਲਾਵਾ, ਕੰਪਨੀ ਨੂੰ ਹਾਲ ਹੀ ਵਿੱਚ ਇੱਕ ਹੋਰ ਮੋਰਚੇ 'ਤੇ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਨਿਰੀਖਕਾਂ ਨੇ ਡਿਆਜੀਓ ਸ਼ਰਾਬ ਦੀ ਕਰੀਬ 18,000 ਪੇਟੀਆਂ ਜ਼ਬਤ ਕੀਤੀਆਂ ਸਨ। ਇਹ ਜ਼ਬਤੀ ਇਸ ਦੋਸ਼ ਵਿੱਚ ਹੋਈ ਸੀ ਕਿ ਇਨ੍ਹਾਂ ਬੋਤਲਾਂ 'ਤੇ ਇਹ ਦਿਖਾਉਣ ਵਾਲਾ ਕੋਈ ਮਾਰਕ ਨਹੀਂ ਸੀ ਕਿ ਇਨ੍ਹਾਂ ਨੂੰ ਸੁਰੱਖਿਅਤ ਰੀਸਾਈਕਲ ਪਲਾਸਟਿਕ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਕੁੱਲ ਮਿਲਾ ਕੇ, ਨਿਯਮਾਂ ਦੇ ਸਖ਼ਤੀ ਨਾਲ ਪਾਲਣ ਦੇ ਚਲਦਿਆਂ ਹੁਣ ਗਾਹਕਾਂ ਨੂੰ ਬਾਜ਼ਾਰ ਵਿੱਚ ਨਵੇਂ ਅਤੇ ਬਦਲੇ ਹੋਏ ਫ਼ਾਰਮੂਲੇ ਦੇ ਨਾਲ ਡਿਆਜੀਓ ਦੇ ਇਹ ਮਸ਼ਹੂਰ ਬ੍ਰਾਂਡ ਦੇਖਣ ਨੂੰ ਮਿਲਣਗੇ।