ਨਾ ਕੋਈ ਇਨਸਾਨ, ਨਾ ਫਿਜ਼ੀਕਲ ਟਚ! ਇਸ ਅਨੋਖੇ ਡੇਟਿੰਗ ਸ਼ੋਅ ’ਚ AI ਨਾਲ ਇਸ਼ਕ ਲੜਾ ਰਹੇ ਹਨ ਮੁਕਾਬਲੇਬਾਜ਼, ਕਹਾਣੀ ਕਰ ਦੇਵੇਗੀ ਹੈਰਾਨ
ਦੱਖਣੀ ਕੋਰੀਆ ’ਚ ‘ਮਾਈ AI ਪਾਰਟਨਰ: ਸਟ੍ਰੇਂਜ ਲਵ’ ਨਾਮ ਦਾ ਇੱਕ ਅਨੋਖਾ ਰਿਐਲਿਟੀ ਸ਼ੋਅ ਸ਼ੁਰੂ ਹੋਇਆ ਹੈ, ਜਿੱਥੇ ਭਾਗੀਦਾਰ ਇਨਸਾਨਾਂ ਦੀ ਬਜਾਏ AI ਪਾਰਟਨਰ ਨੂੰ ਡੇਟ ਕਰ ਰਹੇ ਹਨ।
Publish Date: Tue, 29 Sep 2026 11:35 AM (IST)
Updated Date: Tue, 29 Sep 2026 11:38 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : AI ਸਾਡੀ ਦੁਨੀਆ ’ਚ ਕ੍ਰਾਂਤੀ ਲਿਆ ਰਿਹਾ ਹੈ। ਹੁਣ ਤੱਕ ਇਸਦਾ ਇਸਤੇਮਾਲ ਮੁੱਖ ਤੌਰ ’ਤੇ ਕੰਮਕਾਜ ਲਈ ਕੀਤਾ ਜਾਂਦਾ ਸੀ, ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਲੋਕ AI ਨੂੰ ਡੇਟ ਵੀ ਕਰ ਰਹੇ ਹਨ? ਜੀ ਹਾਂ, ਦੱਖਣੀ ਕੋਰੀਆ ’ਚ ਇੱਕ ਅਜਿਹਾ ਰਿਐਲਿਟੀ ਸ਼ੋਅ ਸ਼ੁਰੂ ਹੋਇਆ ਹੈ, ਜਿਸ ਨੇ ਇਨਸਾਨੀ ਰਿਸ਼ਤਿਆਂ ਨੂੰ AI ਨਾਲ ਜੋੜਨ ਦਾ ਇੱਕ ਬਿਲਕੁਲ ਨਵਾਂ ਤਰੀਕਾ ਦਿਖਾਇਆ ਹੈ। ਦਰਅਸਲ, ਇਸ ਰਿਐਲਿਟੀ ਸ਼ੋਅ ’ਚ ਹਿੱਸਾ ਲੈਣ ਵਾਲੇ ਮੁਕਾਬਲੇਬਾਜ਼ ਕਿਸੇ ਇਨਸਾਨ ਨੂੰ ਨਹੀਂ, ਸਗੋਂ ਆਪਣੀ ਪਸੰਦ ਤੇ ਲੋੜ ਮੁਤਾਬਕ ਤਿਆਰ ਕੀਤੇ ਗਏ AI ਪਾਰਟਨਰ ਨੂੰ ਡੇਟ ਕਰ ਰਹੇ ਹਨ। ਆਓ ਜਾਣਦੇ ਹਾਂ ਇਸ ਅਨੋਖੇ ਰਿਐਲਿਟੀ ਸ਼ੋਅ ਬਾਰੇ।
AI ਪਾਰਟਨਰ ਨਾਲ ਡੇਟ ਦੱਖਣੀ ਕੋਰੀਆ ਦੇ ਇਸ ਅਨੋਖੇ ਸ਼ੋਅ ਦਾ ਨਾਮ ‘ਮਾਈ AI ਪਾਰਟਨਰ: ਸਟ੍ਰੇਂਜ ਲਵ’ ਹੈ। ਇਸ ਸ਼ੋਅ ਦੇ ਭਾਗੀਦਾਰ ਆਪਣੀ ਪਸੰਦ ਤੇ ਲੋੜ ਮੁਤਾਬਕ ਤਿਆਰ ਕੀਤੇ ਗਏ AI ਪਾਰਟਨਰ ਨਾਲ ਡੇਟ ’ਤੇ ਜਾਂਦੇ ਹਨ। ਹਾਲਾਂਕਿ ਇਹ AI ਪਾਰਟਨਰ ਸਰੀਰਕ ਤੌਰ ’ਤੇ ਮੌਜੂਦ ਨਹੀਂ ਹੁੰਦਾ ਤੇ ਸਿਰਫ਼ ਟੈਬਲੇਟ ਦੀ ਸਕ੍ਰੀਨ ’ਤੇ ਦਿਖਾਈ ਦਿੰਦਾ ਹੈ। ਪਰ ਇਸਦੀ ਖਾਸੀਅਤ ਇਹ ਹੈ ਕਿ ਇਹ ਪੁਰਾਣੀਆਂ ਗੱਲਾਂ ਨੂੰ ਯਾਦ ਰੱਖਦਾ ਹੈ ਤੇ ਆਪਣੇ ਫ਼ੈਸਲੇ ਵੀ ਲੈਂਦਾ ਹੈ।
ਸ਼ੁਰੂਆਤੀ ਝਿਜਕ ਤੋਂ ਫਿਰ ਦਿਲ ਮਿਲਣ ਤੱਕ ਦੀ ਕਹਾਣੀ ਇਸ ਡੇਟਿੰਗ ਸ਼ੋਅ ਦੇ ਇੱਕ ਮੁਕਾਬਲੇਬਾਜ਼ ਤੇ ਵੈਬਟੂਨ ਆਰਟਿਸਟ ਕਿਆਨ 84 ਦਾ ਮੰਨਣਾ ਸੀ ਕਿ ਉਹ ਕਦੇ ਵੀ ਕਿਸੇ AI ਨਾਲ ਭਾਵਨਾਤਮਕ ਤੌਰ ’ਤੇ ਨਹੀਂ ਜੁੜ ਸਕਦੇ। ਹਾਲਾਂਕਿ, ਜਦੋਂ ਉਨ੍ਹਾਂ ਨੇ ਗਾ-ਹੀ ਨਾਮ ਦੀ AI ਪਾਰਟਨਰ ਨਾਲ ਸਮਾਂ ਬਿਤਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਨਜ਼ਰੀਆ ਬਦਲਣ ਲੱਗਾ। ਉਨ੍ਹਾਂ ਨੇ ਆਪਣੇ AI ਪਾਰਟਨਰ ਨਾਲ ਸਾਈਕਲਿੰਗ ਕੀਤੀ, ਘੁੰਮੇ-ਫਿਰੇ ਤੇ ਪਿਕਨਿਕ ਦਾ ਵੀ ਆਨੰਦ ਲਿਆ।
ਬਾਅਦ ’ਚ ਉਨ੍ਹਾਂ ਨੇ ਨਾ-ਹੀ ਨਾਮ ਦੀ ਦੂਜੀ AI ਪਾਰਟਨਰ ਨੂੰ ਚੁਣਿਆ, ਜੋ ਉਨ੍ਹਾਂ ਦੇ ਆਦਰਸ਼ ਪਾਰਟਨਰ ਦੇ ਜ਼ਿਆਦਾ ਨੇੜੇ ਸੀ। ਇਸ ਤੋਂ ਬਾਅਦ ਕਿਆਨ84 ਦਾ ਆਪਣੇ AI ਪਾਰਟਨਰ ਨਾਲ ਲਗਾਵ ਇਸ ਹੱਦ ਤੱਕ ਵੱਧ ਗਿਆ ਕਿ ਉਹ ਉਸਨੂੰ ਆਪਣੇ ਤਕੀਏ ਕੋਲ ਰੱਖ ਕੇ ਸੌਣ ਲੱਗ ਪਏ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ AI ਪਾਰਟਨਰ ਉਨ੍ਹਾਂ ਨੂੰ ਉਹ ਸੁਰੱਖਿਆ ਦਾ ਅਹਿਸਾਸ ਕਰਵਾਉਂਦਾ ਹੈ, ਜੋ ਉਨ੍ਹਾਂ ਨੂੰ ਇਨਸਾਨੀ ਰਿਸ਼ਤਿਆਂ ’ਚ ਮੁਸ਼ਕਲ ਨਾਲ ਮਿਲਦਾ ਹੈ।
ਕੀ ਰਿਸ਼ਤੇ ਲਈ ਸਰੀਰਕ ਮੌਜੂਦਗੀ ਜ਼ਰੂਰੀ ਹੈ? ਟੀਵੀ ਹੋਸਟ ਜਾਂਗ ਦੋ-ਯੋਨ ਨੇ ਵੀ ਇਸ ਸ਼ੋਅ ’ਚ AI ਪਾਰਟਨਰ ਨੂੰ ਡੇਟ ਕਰਨ ਦਾ ਤਜਰਬਾ ਲਿਆ। ਇੱਕ ਖਾਸ ਮੌਕੇ ’ਤੇ AI ਨੇ ਜਾਂਗ ਦਾ ਪਸੰਦੀਦਾ ਗੀਤ ਚਲਾਇਆ ਤੇ ਇੱਕ ਮਸ਼ਹੂਰ ਫ਼ਿਲਮੀ ਸੀਨ ਨੂੰ ਦੁਹਰਾਇਆ। ਇਸ ਦੌਰਾਨ ਜਾਂਗ ਨੇ ਉਸਦੇ ਨਾਲ ਡਾਂਸ ਵੀ ਕੀਤਾ। ਇਸ ਖਾਸ ਪਲ ਨੇ ਜਾਂਗ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਕਿਸੇ ਰਿਸ਼ਤੇ ’ਚ ਪਾਰਟਨਰ ਦਾ ਸਰੀਰਕ ਤੌਰ ’ਤੇ ਮੌਜੂਦ ਹੋਣਾ ਵਾਕਈ ਜ਼ਰੂਰੀ ਹੈ?