Maun Vrat: ਇੱਕ ਦਿਨ ਜ਼ੁਬਾਨ ਨੂੰ ਲਾ ਲਓ ਤਾਲਾ, ਚੁੱਪ ਰਹਿਣ ਨਾਲ ਖੁੱਲ੍ਹ ਸਕਦੇ ਨੇ ਕਿਸਮਤ ਦੇ ਦਰਵਾਜ਼ੇ! ਮੌਨ ਵਰਤ ਨਾਲ ਗ੍ਰਹਿ ਮਜ਼ਬੂਤ ਹੋਣ ਦੀ ਮਾਨਤਾ ਇੱਕ ਦਿਨ ਮੌਨ ਰਹਿਣ ਨਾਲ ਤੁਹਾਡੀ ਪੂਰੀ ਕਿਸਮਤ ਬਦਲ ਸਕਦੀ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ ਮੌਨ ਵਰਤ ਰੱਖਣ ਨਾਲ ਬੁੱਧੀ, ਬੋਲੀ ਤੇ ਵਪਾਰ ਦੇ ਕਾਰਕ ਬੁੱਧ ਗ੍ਰਹਿ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਜਾਣੋ ਕਿਵੇਂ ਇੱਕ ਦਿਨ ਜ਼ੁਬਾਨ ’ਤੇ ਤਾਲਾ ਲਗਾਉਣ ਨਾਲ ਬੁੱਧ ਦੋਸ਼ ਸ਼ਾਂਤ ਹੋਣ ਤੇ ’ਚ ਸਫਲਤਾ ਮਿਲਣ ਦੀ ਮਾਨਤਾ ਹੈ।
Publish Date: Fri, 02 Oct 2026 01:51 PM (IST)
Updated Date: Fri, 02 Oct 2026 01:55 PM (IST)
ਧਰਮ ਡੈਸਕ, ਨਵੀਂ ਦਿੱਲੀ : ਪੂਰੇ ਇੱਕ ਦਿਨ ਲਈ ਚੁੱਪ ਰਹਿਣਾ ਤੇ ਕੁਝ ਵੀ ਨਾ ਬੋਲਣਾ ਆਸਾਨ ਨਹੀਂ ਹੁੰਦਾ। ਪਰ ਜੇਕਰ ਤੁਸੀਂ ਅਜਿਹਾ ਕਰਨ ’ਚ ਕਾਮਯਾਬ ਹੋ ਜਾਓ ਤਾਂ ਇਸ ਦੇ ਕਈ ਫਾਇਦੇ ਹੋ ਸਕਦੇ ਹਨ। ਵੈਦਿਕ ਜੋਤਿਸ਼ ’ਚ ਦੱਸਿਆ ਗਿਆ ਹੈ ਕਿ ਮੌਨ ਰਹਿਣ ਨਾਲ ਬੁੱਧ ਗ੍ਰਹਿ ਮਜ਼ਬੂਤ ਹੁੰਦਾ ਹੈ। ਇਸ ਗ੍ਰਹਿ ਨੂੰ ਬੁੱਧੀ, ਬੋਲੀ, ਤਰਕ, ਵਪਾਰ ਤੇ ਸੰਚਾਰ ਦਾ ਕਾਰਕ ਮੰਨਿਆ ਜਾਂਦਾ ਹੈ।
ਮੰਨਿਆ ਜਾਂਦਾ ਹੈ ਕਿ ਵਿਅਕਤੀ ਦੀ ਬੋਲਚਾਲ, ਸੋਚਣ-ਸਮਝਣ ਦੀ ਸਮਰੱਥਾ ਤੇ ਫੈਸਲੇ ਲੈਣ ਦੇ ਢੰਗ ’ਤੇ ਬੁੱਧ ਦਾ ਪ੍ਰਭਾਵ ਹੁੰਦਾ ਹੈ। ਜੋਤਿਸ਼ ਸ਼ਾਸਤਰ ’ਚ ਕਿਹਾ ਗਿਆ ਹੈ ਕਿ ਜੇਕਰ ਕੁੰਡਲੀ ’ਚ ਬੁੱਧ ਕਮਜ਼ੋਰ ਹੋਵੇ ਜਾਂ ਅਸ਼ੁਭ ਸਥਿਤੀ ’ਚ ਹੋਵੇ ਤਾਂ ਵਿਅਕਤੀ ਨੂੰ ਗੱਲਬਾਤ, ਫੈਸਲੇ ਤੇ ਕੰਮਕਾਜ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਜਿਹੀ ਸਥਿਤੀ ’ਚ ਬੁੱਧ ਗ੍ਰਹਿ ਨਾਲ ਜੁੜੇ ਉਪਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਉਪਾਵਾਂ ’ਚ ਮੌਨ ਧਾਰਨ ਕਰਨਾ ਵੀ ਇੱਕ ਉਪਾਅ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਕੁਝ ਸਮੇਂ ਲਈ ਮੌਨ ਰਹਿਣ ਨਾਲ ਬੋਲੀ ’ਤੇ ਕਾਬੂ ਆਉਂਦਾ ਹੈ, ਜਿਸ ਨਾਲ ਬੁੱਧ ਦੀ ਸਕਾਰਾਤਮਕ ਊਰਜਾ ਨੂੰ ਵਧਾਵਾ ਮਿਲਦਾ ਹੈ। ਇਸ ਦੇ ਹੋਰ ਵੀ ਕਈ ਫਾਇਦੇ ਦੱਸੇ ਜਾਂਦੇ ਹਨ। ਆਓ ਜਾਣਦੇ ਹਾਂ।
ਮੌਨ ਰਹਿਣ ਨਾਲ ਬੁੱਧ ਗ੍ਰਹਿ ਕਿਵੇਂ ਮਜ਼ਬੂਤ ਹੁੰਦਾ ਹੈ? ਬੁੱਧ ਨੂੰ ਬੋਲੀ ਤੇ ਸੰਚਾਰ ਦਾ ਗ੍ਰਹਿ ਮੰਨਿਆ ਜਾਂਦਾ ਹੈ। ਦਿਨ ਭਰ ਲੋੜ ਤੋਂ ਵੱਧ ਬੋਲਣਾ, ਬਿਨਾਂ ਸੋਚੇ ਕੁਝ ਕਹਿ ਦੇਣਾ ਜਾਂ ਬੇਵਜ੍ਹਾ ਦੀ ਬਹਿਸ ’ਚ ਪੈਣਾ ਵਿਅਕਤੀ ਲਈ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਮੌਨ ਰਹਿਣ ਦਾ ਅਭਿਆਸ ਵਿਅਕਤੀ ਨੂੰ ਆਪਣੀ ਬੋਲੀ ’ਤੇ ਕਾਬੂ ਰੱਖਣਾ ਸਿਖਾਉਂਦਾ ਹੈ। ਇਸ ਨਾਲ ਮਨ ਨੂੰ ਸ਼ਾਂਤ ਰੱਖਣ ਤੇ ਸੋਚ-ਸਮਝ ਕੇ ਬੋਲਣ ਦੀ ਆਦਤ ਵਿਕਸਿਤ ਹੋ ਸਕਦੀ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਦਾ ਸਕਾਰਾਤਮਕ ਪ੍ਰਭਾਵ ਬੁੱਧ ਨਾਲ ਜੁੜੇ ਖੇਤਰਾਂ ’ਤੇ ਪੈ ਸਕਦਾ ਹੈ।
ਸੋਚਣ ਤੇ ਫੈਸਲਾ ਲੈਣ ਦੀ ਸਮਰੱਥਾ ਹੁੰਦੀ ਹੈ ਬਿਹਤਰ ਜਦੋਂ ਵਿਅਕਤੀ ਕੁਝ ਸਮੇਂ ਲਈ ਚੁੱਪ ਰਹਿੰਦਾ ਹੈ ਤਾਂ ਉਸ ਨੂੰ ਆਪਣੀ ਗੱਲ ਕਹਿਣ ਦੀ ਬਜਾਏ ਦੂਜਿਆਂ ਨੂੰ ਸੁਣਨ ਤੇ ਹਾਲਾਤ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਇਸ ਨਾਲ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਬੁੱਧ ਨੂੰ ਬੁੱਧੀ ਤੇ ਤਰਕ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਲਈ ਮੌਨ ਰਹਿਣ ਨਾਲ ਵਿਅਕਤੀ ਨੂੰ ਜਲਦਬਾਜ਼ੀ ’ਚ ਫੈਸਲਾ ਲੈਣ ਤੋਂ ਬਚਣ ’ਚ ਮਦਦ ਮਿਲ ਸਕਦੀ ਹੈ। ਕਿਸੇ ਵੀ ਮਹੱਤਵਪੂਰਨ ਫੈਸਲੇ ਤੋਂ ਪਹਿਲਾਂ ਕੁਝ ਸਮਾਂ ਸ਼ਾਂਤ ਰਹਿਣਾ ਸੋਚ ਨੂੰ ਸਪੱਸ਼ਟ ਕਰਨ ’ਚ ਮਦਦ ਕਰ ਸਕਦਾ ਹੈ।
ਬੇਵਜ੍ਹਾ ਦੀਆਂ ਗੱਲਾਂ ਤੋਂ ਬਚਾਉਂਦਾ ਹੈ ਮੌਨ ਕਈ ਵਾਰ ਵਿਅਕਤੀ ਬਿਨਾਂ ਸੋਚੇ ਬੋਲ ਦਿੰਦਾ ਹੈ ਤੇ ਬਾਅਦ ’ਚ ਉਸ ਨੂੰ ਆਪਣੀ ਗੱਲ ’ਤੇ ਪਛਤਾਵਾ ਹੁੰਦਾ ਹੈ। ਖਾਸ ਕਰਕੇ ਗੁੱਸੇ ਜਾਂ ਬਹਿਸ ਦੌਰਾਨ ਬੋਲੇ ਗਏ ਸ਼ਬਦ ਰਿਸ਼ਤਿਆਂ ’ਚ ਤਣਾਅ ਪੈਦਾ ਕਰ ਸਕਦੇ ਹਨ। ਮੌਨ ਰਹਿਣ ਦਾ ਅਭਿਆਸ ਵਿਅਕਤੀ ਨੂੰ ਆਪਣੀ ਬੋਲੀ ’ਤੇ ਕਾਬੂ ਰੱਖਣਾ ਸਿਖਾਉਂਦਾ ਹੈ। ਇਸ ਨਾਲ ਚੁਗਲੀ, ਬਹਿਸ ਤੇ ਬੇਲੋੜੀ ਗੱਲਬਾਤ ਤੋਂ ਦੂਰੀ ਬਣਾਈ ਰੱਖਣ ’ਚ ਮਦਦ ਮਿਲ ਸਕਦੀ ਹੈ।
ਬੁੱਧਵਾਰ ਨੂੰ ਰੱਖੋ ਮੌਨ ਜੋਤਿਸ਼ ਸ਼ਾਸਤਰ ਦੇ ਅਨੁਸਾਰ ਬੁੱਧਵਾਰ ਦਾ ਦਿਨ ਬੁੱਧ ਗ੍ਰਹਿ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਇਸ ਲਈ ਬੁੱਧ ਨਾਲ ਜੁੜੇ ਉਪਾਵਾਂ ਲਈ ਬੁੱਧਵਾਰ ਨੂੰ ਵਿਸ਼ੇਸ਼ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਮੌਨ ਦਾ ਅਭਿਆਸ ਕਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਤੋਂ ਇਸ ਦੀ ਸ਼ੁਰੂਆਤ ਕਰ ਸਕਦੇ ਹੋ। ਤੁਸੀਂ ਆਪਣੀ ਸਹੂਲਤ ਅਨੁਸਾਰ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਮੌਨ ਰਹਿਣ ਦਾ ਸੰਕਲਪ ਲੈ ਸਕਦੇ ਹੋ। ਜੇਕਰ ਪੂਰਾ ਦਿਨ ਮੌਨ ਰਹਿਣਾ ਸੰਭਵ ਨਾ ਹੋਵੇ ਤਾਂ ਕੁਝ ਘੰਟਿਆਂ ਲਈ ਵੀ ਇਸ ਦਾ ਅਭਿਆਸ ਕੀਤਾ ਜਾ ਸਕਦਾ ਹੈ।
ਮੌਨ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਮੌਨ ਦਾ ਮਤਲਬ ਸਿਰਫ਼ ਮੂੰਹ ਨਾਲ ਨਾ ਬੋਲਣਾ ਨਹੀਂ ਮੰਨਿਆ ਜਾਂਦਾ। ਇਸ ਦੌਰਾਨ ਕੋਸ਼ਿਸ਼ ਕਰੋ ਕਿ ਬੇਲੋੜੀਆਂ ਫੋਨ ਕਾਲਾਂ, ਚੈਟਿੰਗ ਤੇ ਸੋਸ਼ਲ ਮੀਡੀਆ ’ਤੇ ਗੱਲਬਾਤ ਤੋਂ ਵੀ ਦੂਰੀ ਬਣਾਈ ਰੱਖੋ। ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਧਿਆਨ, ਮੰਤਰ ਜਾਪ ਜਾਂ ਕਿਸੇ ਸ਼ਾਂਤ ਥਾਂ ’ਤੇ ਬੈਠ ਕੇ ਆਤਮ-ਚਿੰਤਨ ਕੀਤਾ ਜਾ ਸਕਦਾ ਹੈ।