- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਅਨਮੋਵਰ ਪੇਰੈਂਟਿੰਗ ਬੱਚਿਆਂ ਦੀ ਪਰਵਰਿਸ਼ ਨਾਲ ਜੁੜੀ ਇੱਕ ਅਜਿਹੀ ਸ਼ੈਲੀ ਹੈ, ਜਿਸ ’ਚ ਮਾਪੇ ਆਪਣੇ ਬੱਚਿਆਂ ਦੀ ਹਰ ਮੁਸ਼ਕਲ ਨੂੰ ਖ਼ੁਦ ਹੱਲ ਕਰਕੇ ਉਨ੍ਹਾਂ ਲਈ ਸੌਖਾ ਬਣਾ ਦਿੰਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਪਹਿਲਾਂ ਦੇ ਸਮੇਂ ’ਚ ਜਿੱਥੇ ਮਾਪਿਆਂ ਦੀ ਸਖ਼ਤ ਪਰਵਰਿਸ਼ ਆਪਣਾ ਅਸਰ ਦਿਖਾਉਂਦੀ ਸੀ, ਉੱਥੇ ਹੁਣ ਡਾਂਟ-ਫਟਕਾਰ ਵਾਲੀ ਪਰਵਰਿਸ਼ ਬੱਚਿਆਂ ’ਤੇ ਓਨਾ ਅਸਰ ਨਹੀਂ ਕਰ ਰਹੀ। ਇਹੀ ਕਾਰਨ ਹੈ ਕਿ ਪੇਰੈਂਟਿੰਗ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਤੇ ਇਨ੍ਹੀਂ ਦਿਨੀਂ ਇਨ੍ਹਾਂ ’ਚੋਂ ਇੱਕ ਤਰੀਕਾ ‘ਲਾਅਨਮੋਵਰ ਪੇਰੈਂਟਿੰਗ’ ਸੁਰਖੀਆਂ ’ਚ ਬਣਿਆ ਹੋਇਆ ਹੈ। ਕਿਤੇ ਤੁਸੀਂ ਵੀ ਅਣਜਾਣੇ ’ਚ ਇਸ ਤਰ੍ਹਾਂ ਦੀ ਪੇਰੈਂਟਿੰਗ ਤਾਂ ਨਹੀਂ ਅਪਣਾ ਰਹੇ? ਆਓ, ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ ਕਿ ਆਖ਼ਰ ਲਾਅਨਮੋਵਰ ਪੇਰੈਂਟਿੰਗ ਕੀ ਹੈ ਤੇ ਇਸ ਦਾ ਬੱਚਿਆਂ ’ਤੇ ਕੀ ਅਸਰ ਪੈਂਦਾ ਹੈ।
ਕੀ ਹੈ ਲਾਅਨਮੋਵਰ ਪੇਰੈਂਟਿੰਗ?
ਲਾਅਨਮੋਵਰ ਪੇਰੈਂਟਿੰਗ ਬੱਚਿਆਂ ਦੀ ਪਰਵਰਿਸ਼ ਨਾਲ ਜੁੜੀ ਇੱਕ ਅਜਿਹੀ ਸ਼ੈਲੀ ਹੈ, ਜਿਸ ’ਚ ਮਾਪੇ ਆਪਣੇ ਬੱਚਿਆਂ ਦੀ ਹਰ ਮੁਸ਼ਕਲ ਨੂੰ ਖ਼ੁਦ ਹੱਲ ਕਰਕੇ ਉਨ੍ਹਾਂ ਲਈ ਸੌਖਾ ਬਣਾ ਦਿੰਦੇ ਹਨ। ਇਸ ਤਰ੍ਹਾਂ ਦੀ ਪੇਰੈਂਟਿੰਗ ’ਚ ਜਦੋਂ ਵੀ ਬੱਚੇ ਸਾਹਮਣੇ ਕੋਈ ਵੱਡੀ ਮੁਸੀਬਤ ਆਉਂਦੀ ਹੈ ਜਾਂ ਉਹ ਕਿਸੇ ਮੁਸ਼ਕਲ ’ਚ ਫਸ ਜਾਂਦੇ ਹਨ ਤਾਂ ਮਾਪੇ ਉਨ੍ਹਾਂ ਨੂੰ ਖ਼ੁਦ ਮੁਸ਼ਕਲਾਂ ਨਾਲ ਨਜਿੱਠਣਾ ਨਹੀਂ ਸਿਖਾਉਂਦੇ, ਸਗੋਂ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਪਹਿਲਾਂ ਹੀ ਹੱਲ ਕਰ ਦਿੰਦੇ ਹਨ। ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਲਾਅਨਮੋਵਰ ਯਾਨੀ ਘਾਹ ਕੱਟਣ ਵਾਲੀ ਮਸ਼ੀਨ ਆਪਣੇ ਰਸਤੇ ’ਚ ਆਉਣ ਵਾਲੀ ਜੰਗਲੀ ਘਾਹ ਤੇ ਰੁਕਾਵਟਾਂ ਨੂੰ ਸਾਫ਼ ਕਰ ਦਿੰਦੀ ਹੈ। ਉਸੇ ਤਰ੍ਹਾਂ ਮਾਪੇ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ’ਚ ਇਸ ਮਸ਼ੀਨ ਵਾਂਗ ਭੂਮਿਕਾ ਨਿਭਾਉਂਦੇ ਹਨ।
ਬੱਚਿਆਂ ਦੇ ਵਿਕਾਸ ’ਚ ਰੁਕਾਵਟ ਬਣ ਰਹੀ ਹੈ ਲਾਅਨਮੋਵਰ ਪੇਰੈਂਟਿੰਗ
ਅੱਜਕੱਲ੍ਹ ਮਾਪਿਆਂ ਵੱਲੋਂ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਪਰਵਰਿਸ਼ ਉਨ੍ਹਾਂ ਦੀਆਂ ਆਦਤਾਂ ’ਚ ਆਸਾਨੀ ਨਾਲ ਦੇਖੀ ਜਾ ਸਕਦੀ ਹੈ। ਜਾਣਨ ਵਾਲੀ ਗੱਲ ਇਹ ਹੈ ਕਿ ਇਸ ਨਾਲ ਬੱਚਿਆਂ ਦੇ ਵਿਕਾਸ ’ਚ ਕੋਈ ਖ਼ਾਸ ਮਦਦ ਨਹੀਂ ਮਿਲਦੀ, ਸਗੋਂ ਇਹ ਪਰਵਰਿਸ਼ ਉਨ੍ਹਾਂ ਦੇ ਵਿਕਾਸ ’ਚ ਵੱਡੀ ਰੁਕਾਵਟ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿਵੇਂ:
ਸਕੂਲ ਦੇ ਹੋਮਵਰਕ ਤੇ ਦੋਸਤਾਂ ਦੇ ਝਗੜਿਆਂ ’ਚ ਭੂਮਿਕਾ
ਮਾਪੇ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਉਨ੍ਹਾਂ ਦਾ ਹੋਮਵਰਕ ਕਰਨ, ਪ੍ਰੋਜੈਕਟ ਖ਼ੁਦ ਤਿਆਰ ਕਰਨ ਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਦੋਸਤਾਂ ਵਿਚਕਾਰ ਹੋਏ ਝਗੜਿਆਂ ਨੂੰ ਸੁਲਝਾਉਣ ’ਚ ਵੀ ਭੂਮਿਕਾ ਨਿਭਾਉਂਦੇ ਹਨ।
ਮੁਸ਼ਕਲਾਂ ਦਾ ਸਾਹਮਣਾ ਕਰਵਾਉਣ ਦੀ ਬਜਾਏ ਬੱਚਿਆਂ ਦੀ ਬੈਸਾਖੀ ਬਣ ਜਾਣਾ
ਅਜਿਹੇ ਮਾਪੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਨਹੀਂ ਸਿਖਾਉਂਦੇ, ਸਗੋਂ ਉਨ੍ਹਾਂ ਲਈ ਬੈਸਾਖੀ ਬਣ ਜਾਂਦੇ ਹਨ, ਜਿਸ ਦੀ ਵਰਤੋਂ ਬੱਚੇ ਸਮੇਂ-ਸਮੇਂ ’ਤੇ ਕਰਦੇ ਹਨ। ਇਸ ਨਾਲ ਬੱਚਿਆਂ ’ਚ ਆਤਮ-ਨਿਰਭਰਤਾ ਦੇ ਗੁਣ ਵਿਕਸਿਤ ਨਹੀਂ ਹੁੰਦੇ ਤੇ ਨਾ ਹੀ ਉਹ ਜ਼ਿੰਮੇਵਾਰੀ ਨੂੰ ਸਮਝ ਪਾਉਂਦੇ ਹਨ।
ਬੱਚਿਆਂ ਦੇ ਫ਼ੈਸਲੇ ਖ਼ੁਦ ਲੈਣਾ
ਮਾਪੇ ਬੱਚਿਆਂ ਦੀ ਜ਼ਿੰਦਗੀ ਨਾਲ ਜੁੜੇ ਹਰ ਛੋਟੇ-ਵੱਡੇ ਫ਼ੈਸਲੇ ਖ਼ੁਦ ਲੈਣ ਲੱਗ ਪੈਂਦੇ ਹਨ। ਫਿਰ ਭਾਵੇਂ ਉਹ ਕੋਈ ਵਿਸ਼ਾ ਚੁਣਨਾ ਹੋਵੇ, ਖੇਡਾਂ ਦੀ ਚੋਣ ਕਰਨੀ ਹੋਵੇ ਜਾਂ ਦੋਸਤਾਂ ਦੀ ਚੋਣ ਕਰਨੀ ਹੋਵੇ। ਇਸ ਨਾਲ ਬੱਚਿਆਂ ’ਚ ਆਪਣੀ ਜ਼ਿੰਦਗੀ ਨਾਲ ਜੁੜੇ ਫ਼ੈਸਲੇ ਖ਼ੁਦ ਲੈਣ ਦੀ ਸਮਝ ਵਿਕਸਿਤ ਨਹੀਂ ਹੋ ਪਾਉਂਦੀ।