‘ਮੈਸੇਜ ਕਰ ਦਿਓ’ ਦੇ ਦੌਰ ’ਚ ਗੁੰਮ ਹੁੰਦੀ ਗੱਲਬਾਤ, ਗੱਲਾਂ ਘੱਟ, ਗੈਜਟ ਜ਼ਿਆਦਾ: ਕੀ ਫੋਨ ਖੋਹ ਰਹੇ ਨੇ ਸਾਡੇ ਸ਼ਬਦ? ਕੀ ਤੁਹਾਨੂੰ ਵੀ ਲੱਗਦਾ ਹੈ ਕਿ ਤੁਸੀਂ ਪਹਿਲਾਂ ਦੇ ਮੁਕਾਬਲੇ ਘੱਟ ਬੋਲ ਰਹੇ ਹੋ? ਕੀ ਸ਼ਬਦਾਂ ਦੀ ਬਜਾਏ ਸੰਕੇਤ ਜਾਂ ਇਮੋਜੀ ਤੁਹਾਡੀ ਪਹਿਲੀ ਪਸੰਦ ਬਣ ਰਹੇ ਹਨ? ਹਾਲੀਆ ਅਧਿਐਨਾਂ ਦੀ ਮੰਨੀਏ ਤਾਂ ਰੋਜ਼ਾਨਾ ਬੋਲੇ ਜਾਣ ਵਾਲੇ ਸ਼ਬਦਾਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ।
Publish Date: Sat, 03 Oct 2026 12:17 PM (IST)
Updated Date: Sat, 03 Oct 2026 12:20 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਜੇ ਅੱਖ ਖੁੱਲ੍ਹੀ ਵੀ ਨਹੀਂ ਸੀ ਕਿ ਕੰਮ ਵਾਲੀ ਅੰਮਾ ਦੇ ਨਾ ਆਉਣ ਦੀ ਖ਼ਬਰ ਨੇ ਵਸੁਧਾ ਨੂੰ ਚਿੰਤਾ ’ਚ ਪਾ ਦਿੱਤਾ। ਕਈ ਕੰਮ ਕਰਨੇ ਸਨ। ਪਤੀ ਨੇ ਸਲਾਹ ਦਿੱਤੀ ਕਿ ਐਪ ਰਾਹੀਂ ਇੰਸਟੈਂਟ ਮੇਡ ਬੁੱਕ ਕਰ ਲੈਣ ਤਾਂ ਮੁਸ਼ਕਲ ਆਸਾਨ ਹੋ ਜਾਵੇਗੀ। ਪਤੀ ਨੂੰ ਚਾਹ ਦੇ ਕੇ ਵਸੁਧਾ ਮੇਡ ਦੀ ਉਡੀਕ ’ਚ ਫੋਨ ਸਕ੍ਰੋਲ ਕਰਨ ਲੱਗ ਪਈ। ਇਸੇ ਦੌਰਾਨ ਕਾਲਬੈਲ ਵੱਜੀ।
ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਡ ਨੂੰ ਦੇਖ ਕੇ ਉਸ ਨੂੰ ਰਾਹਤ ਮਿਲੀ। ਆਪਣਾ ਦੁਪੱਟਾ ਕਮਰ ’ਚ ਕੱਸਦੇ ਹੋਏ ਮੇਡ ਨੇ ਪੁੱਛਿਆ- "ਮੈਡਮ, ਕੀ-ਕੀ ਕੰਮ ਹੈ?" ਰਸੋਈ ’ਚ ਬਰਤਨ ਪਏ ਸਨ ਤੇ ਘਰ ਖਿੱਲਰਿਆ ਹੋਇਆ ਸੀ। "ਪਤਾ ਨਹੀਂ ਇੱਕ ਘੰਟੇ ’ਚ ਸਭ ਕੁਝ ਕਿਵੇਂ ਹੋਵੇਗਾ?" ਵਸੁਧਾ ਦੀ ਇਹ ਚਿੰਤਾ ਉਸ ਵੇਲੇ ਹੈਰਾਨੀ ’ਚ ਬਦਲ ਗਈ ਜਦੋਂ ਮੇਡ ਨੇ ਤੁਰੰਤ ਕਿਹਾ- "ਅਰੇ ਮੈਡਮ, ਮੈਂ ਹਾਂ ਨਾ। ਤੁਸੀਂ ਬਸ ਦੇਖਦੀ ਜਾਓ।"
ਵਸੁਧਾ ਹੱਸੇ ਬਿਨਾਂ ਨਾ ਰਹਿ ਸਕੀ ਤੇ ਇਸ ਤਰ੍ਹਾਂ ਗੱਲਾਂ-ਗੱਲਾਂ ’ਚ ਕਦੋਂ ਇੱਕ ਘੰਟਾ ਲੰਘ ਗਿਆ, ਪਤਾ ਹੀ ਨਹੀਂ ਲੱਗਿਆ। ਜਾਂਦੇ ਹੋਏ ਮੇਡ ਨੇ ਕਿਹਾ, "ਤੁਸੀਂ ਚੰਗੇ ਹੋ ਮੈਮ। ਵੈਸੇ ਮੈਨੂੰ ਘੱਟ ਹੀ ਲੋਕ ਚੰਗਾ ਕਹਿੰਦੇ ਹਨ, ਪਰ ਮੈਂ ਜਿਵੇਂ ਦਾ ਵਿਹਾਰ ਮਿਲਦਾ ਹੈ, ਉਸੇ ਤਰ੍ਹਾਂ ਜਵਾਬ ਦਿੰਦੀ ਹਾਂ। ਚੰਗਾ ਕਰਦੀ ਹਾਂ ਨਾ?" ਮੇਡ ਦਾ ਇਹ ਅੰਦਾਜ਼ ਵਸੁਧਾ ਦੇ ਦਿਲ ਨੂੰ ਛੂਹ ਗਿਆ। ਕੀ ਕੋਈ ਅਜਨਬੀ ਵੀ ਇੰਨਾ ਡੂੰਘਾ ਪ੍ਰਭਾਵ ਛੱਡ ਸਕਦਾ ਹੈ? ਉਹ ਇਸ ਸਵਾਲ ’ਚ ਡੁੱਬ ਗਈ।
ਇਹ ਆਧੁਨਿਕ ਸ਼ਹਿਰੀ ਜੀਵਨ ਦੀ ਇੱਕ ਆਮ ਜਿਹੀ ਤਸਵੀਰ ਹੈ। ਇੱਥੇ ਵਿਹਲੇ ਪਲ ਤੇ ਉਨ੍ਹਾਂ ’ਚ ਇਸ ਤਰ੍ਹਾਂ ਗੱਲਬਾਤ ਕਰਨਾ ਮਹਿੰਗੀ ਚੀਜ਼ ਬਣ ਗਿਆ ਹੈ। ਲੋਕ ਅਜਿਹੀ ਗੱਲਬਾਤ ਲਈ ਖਾਸ ਤੌਰ 'ਤੇ ਕੋਸ਼ਿਸ਼ ਕਰਦੇ ਹਨ। ਕਿਟੀ ਪਾਰਟੀ ਹੋਵੇ ਜਾਂ ਰਨਿੰਗ ਕਲੱਬ, ਇਨ੍ਹਾਂ ਦਾ ਮੈਂਬਰ ਬਣਨਾ ਪੈਂਦਾ ਹੈ।
ਕਦੇ ਰਸਤਾ ਪੁੱਛਣ ਦੇ ਬਹਾਨੇ ਹੀ ਰਾਹ ’ਚ ਅਜਨਬੀਆਂ ਨਾਲ ਜਾਣ-ਪਛਾਣ ਹੋ ਜਾਂਦੀ ਸੀ, ਪਰ ਹੁਣ ਅਜਿਹਾ ਘੱਟ ਹੁੰਦਾ ਹੈ, ਕਿਉਂਕਿ ਅੱਜ ਗੂਗਲ ਮੈਪ ਹਰ ਫੋਨ ’ਚ ਮੌਜੂਦ ਹੈ। ਅਸੀਂ ਦਫ਼ਤਰ ’ਚ ਹੋਈਏ ਜਾਂ ਘਰ ’ਚ, ਆਪਸ ’ਚ ਪਹਿਲਾਂ ਦੇ ਮੁਕਾਬਲੇ ਘੱਟ ਗੱਲਬਾਤ ਕਰਦੇ ਹਾਂ। ਇਨ੍ਹੀਂ ਦਿਨੀਂ 'ਬਾਤ ਨਹੀਂ ਕਰ ਸਕਦੇ, ਮੈਸੇਜ ਕਰੋ' ਵਰਗੇ ਵਟਸਐਪ ਸਟੇਟਸ ਦੱਸਦੇ ਹਨ ਕਿ ਲੋਕ ਇਮੋਜੀ ਤੇ ਸੰਕੇਤਾਂ ਰਾਹੀਂ ਗੱਲ ਕਰਨਾ ਜ਼ਿਆਦਾ ਪਸੰਦ ਕਰ ਰਹੇ ਹਨ।
ਜ਼ਿਆਦਾਤਰ ਸਮਾਂ ਹੁਣ ਸਾਡੇ ਗੈਜਟ, ਫੋਨ ਜਾਂ ਕੰਪਿਊਟਰ ਨਾਲ ਬੀਤ ਰਿਹਾ ਹੈ। ਇੱਥੇ ਗੱਲ ਤਾਂ ਹਮੇਸ਼ਾ ਹੁੰਦੀ ਹੈ, ਪਰ ਆਪਣੇ ਲੋਕਾਂ ਜਾਂ ਅਜਨਬੀਆਂ ਨਾਲ ਰੂਬਰੂ ਹੋ ਕੇ ਹੋਣ ਵਾਲੀ ਗੱਲਬਾਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਇੱਥੇ ਸ਼ਬਦ ਵੱਧ ਖਰਚ ਹੁੰਦੇ ਹਨ ਤੇ ਆਪਸੀ ਜੁੜਾਅ ਵੀ ਵਧਦਾ ਹੈ।
ਤਾਂ ਜੋ ਗਲਤਫਹਿਮੀਆਂ ਦੀ ਗੁੰਜਾਇਸ਼ ਨਾ ਰਹੇ
ਰੋਜ਼ਾਨਾ ਕੋਸ਼ਿਸ਼ ਰਹਿੰਦੀ ਹੈ ਕਿ ਤੈਅ ਕੀਤੇ ਕੰਮ ਪੂਰੇ ਹੋ ਜਾਣ। ਦਿਨ ਭਰ ਮਜ਼ਬੂਤੀ ਨਾਲ ਕੰਮ ਕਰਨ ਲਈ ਵਾਕ ਕਰੋ, ਜਿਮ ਜਾਓ, ਪਰ ਜ਼ਿਆਦਾਤਰ ਲੋਕ ਇਸ ਦੌਰਾਨ ਹੈੱਡਫੋਨ ਲਗਾ ਕੇ ਪੌਡਕਾਸਟ ਜਾਂ ਸੰਗੀਤ ਸੁਣ ਰਹੇ ਹੁੰਦੇ ਹਨ। ਨਾਲ ਵਾਲਿਆਂ ਨਾਲ ਕੋਈ ਗੱਲਬਾਤ ਨਹੀਂ ਕਰਦੇ।
ਪਰਿਵਾਰ ਨਾਲ ਕਿਤੇ ਬਾਹਰ ਘੁੰਮਣ ਜਾਣਾ ਹੋਵੇ ਤਾਂ ਗੱਡੀ ’ਚ ਬੈਠਦੇ ਹੀ ਸੰਗੀਤ ਚਾਲੂ ਕਰ ਦਿੱਤਾ ਜਾਂਦਾ ਹੈ। ਸਾਹਮਣੇ ਬੈਠੇ ਹੋਣ ਦੇ ਬਾਵਜੂਦ ਆਪਸ ’ਚ ਗੱਲ ਨਹੀਂ ਕਰਦੇ। ਆਸ-ਪੜੋਸ ’ਚ ਆਉਣ-ਜਾਣ ਦਾ ਸਮਾਂ ਵੀ ਹੁਣ ਕਦੇ-ਕਦਾਈਂ ਹੀ ਨਿਕਲਦਾ ਹੈ ਤੇ ਘਰ ’ਚ ਲੈਪਟਾਪ ਜਾਂ ਫੋਨ ਹੱਥ ’ਚ ਫੜ ਕੇ ਕਿਸੇ ਨਾਲ ਗੱਲ ਕਰਨਾ ਅਸਲ ਸੰਵਾਦ ਨਹੀਂ ਕਹਾਉਂਦਾ।
ਦਰਅਸਲ, ਸੰਵਾਦ ਦਾ ਅਰਥ ਧਿਆਨ ਨਾਲ ਸੁਣਨਾ ਵੀ ਹੁੰਦਾ ਹੈ ਤੇ ਕੰਮ ਕਰਦੇ ਹੋਏ ਤੁਸੀਂ ਇਹ ਪੂਰੀ ਤਰ੍ਹਾਂ ਨਹੀਂ ਕਰ ਸਕਦੇ। ਇਨ੍ਹਾਂ ਸਥਿਤੀਆਂ ਬਾਰੇ ਸੀਨੀਅਰ ਸਾਈਕੋਥੈਰੇਪਿਸਟ ਨਿਆਮਤ ਬਾਵਾ ਕਹਿੰਦੀ ਹਨ ਕਿ ਜ਼ਿਆਦਾਤਰ ਲੋਕ FOMO ਯਾਨੀ 'ਫੀਅਰ ਆਫ ਮਿਸਿੰਗ ਆਊਟ' ਦਾ ਸ਼ਿਕਾਰ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕਿਤੇ ਉਨ੍ਹਾਂ ਤੋਂ ਕੁਝ ਛੁੱਟ ਨਾ ਜਾਵੇ। ਘਰ ਹੋਵੇ ਜਾਂ ਦਫ਼ਤਰ, ਉਹ ਆਪਸੀ ਗੱਲਬਾਤ ਨੂੰ ਮਹੱਤਵ ਨਹੀਂ ਦਿੰਦੇ ਜਾਂ ਇਸ ਤੋਂ ਬਚਣਾ ਚਾਹੁੰਦੇ ਹਨ।
ਬਾਵਾ ਦੇ ਅਨੁਸਾਰ, ਸਕ੍ਰੀਨ 'ਤੇ ਲਗਾਤਾਰ ਸਰਗਰਮ ਰਹਿਣ ਤੇ ਕੰਮ ਦੇ ਦਬਾਅ ਕਾਰਨ ਮਾਨਸਿਕ ਥਕਾਵਟ ਹਾਵੀ ਰਹਿੰਦੀ ਹੈ। ਅਜਿਹੇ ’ਚ ਜਦੋਂ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕਰ ਪਾਉਂਦੇ ਤਾਂ ਉਹੀ ਤਣਾਅ ਅੰਦਰ ਹੀ ਅੰਦਰ ਵਧਦਾ ਰਹਿੰਦਾ ਹੈ। ਜਦੋਂ ਅਸੀਂ ਕਿਸੇ ਨਾਲ ਸਿੱਧੇ ਨਹੀਂ ਮਿਲਦੇ ਤੇ ਗੱਲ ਨਹੀਂ ਕਰਦੇ ਤਾਂ ਉਨ੍ਹਾਂ ਦੇ ਹਾਵ-ਭਾਵ ਤੇ ਭਾਵਨਾਵਾਂ ਨੂੰ ਸਮਝਣ ਦੀ ਸਮਰੱਥਾ ਵੀ ਘਟਣ ਲੱਗਦੀ ਹੈ। ਇਸ ਨਾਲ ਗਲਤਫਹਿਮੀਆਂ ਪੈਦਾ ਹੁੰਦੀਆਂ ਹਨ, ਜੋ ਇਨ੍ਹੀਂ ਦਿਨੀਂ ਰਿਸ਼ਤੇ ਖਰਾਬ ਹੋਣ ਦਾ ਵੱਡਾ ਕਾਰਨ ਹਨ।
ਅਨੁਭਵ ਹੋਣਗੇ ਤਾਂ ਸ਼ਬਦ ਵੀ ਹੋਣਗੇ ਹਰ ਵਰਗ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਗੁੱਸਾ ਤੇ ਅਸੰਤੋਸ਼ ਵਧਦਾ ਜਾ ਰਿਹਾ ਹੈ। ਇਸ ਦਾ ਵੱਡਾ ਕਾਰਨ ਅਸਲ ਦੁਨੀਆ ਤੋਂ ਦੂਰ ਹੋਣਾ ਹੈ। ਲੋਕ ਜ਼ਿਆਦਾਤਰ ਸਮਾਂ ਬਣਾਵਟੀ ਦੁਨੀਆ ਯਾਨੀ ਸੋਸ਼ਲ ਮੀਡੀਆ ਨਾਲ ਜੁੜੇ ਰਹਿੰਦੇ ਹਨ। ਇਸ ਨਾਲ ਜ਼ਿੰਦਗੀ ਦੇ ਤਜਰਬੇ ਘੱਟ ਮਿਲਦੇ ਹਨ। ਜਦੋਂ ਤਜਰਬੇ ਘੱਟ ਹੋਣ ਲੱਗਦੇ ਹਨ ਤਾਂ ਸ਼ਬਦ ਵੀ ਖਤਮ ਹੋਣ ਲੱਗਦੇ ਹਨ।
— ਨਿਆਮਤ ਬਾਵਾ, ਸਾਈਕੋਥੈਰੇਪਿਸਟ
ਇਸ ਜੁੜਾਅ ਦਾ ਕੋਈ ਬਦਲ ਨਹੀਂ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਮਾਜ ਸ਼ਾਸਤਰ ਦੀ ਪ੍ਰੋਫੈਸਰ ਡਾ. ਪ੍ਰਤਿਮਾ ਗੋਂਡ ਦੇ ਅਨੁਸਾਰ, ਬਦਲਦਾ ਹੋਇਆ ਸਮਾਜ ਆਪਣੇ ਤਰੀਕੇ ਵੀ ਬਦਲਦਾ ਹੈ। ਅੱਜ ਜਿੱਥੇ ਇੱਕ ਥਾਂ ਇਕੱਠੇ ਰਹਿਣਾ ਮੁਸ਼ਕਲ ਹੋ ਰਿਹਾ ਹੈ, ਉੱਥੇ ਡਿਜੀਟਲ ਸੰਵਾਦ ਇੱਕ ਵੱਡੀ ਲੋੜ ਹੈ। ਨਹੀਂ ਤਾਂ ਦੂਰ-ਦੁਰਾਡੇ ਰਹਿੰਦੇ ਆਪਣੇ ਲੋਕਾਂ ਨਾਲ ਗੱਲ ਕਿਵੇਂ ਹੋਵੇਗੀ? ਜਿਨ੍ਹਾਂ ਬੱਚਿਆਂ ਦੇ ਆਉਣ ਨਾਲ ਹੀ ਹੁਣ ਮਾਪਿਆਂ ਲਈ ਹੋਲੀ-ਦੀਵਾਲੀ ਵਰਗੇ ਤਿਉਹਾਰ ਖੁਸ਼ੀਆਂ ਲੈ ਕੇ ਆਉਂਦੇ ਹਨ, ਉਨ੍ਹਾਂ ਦੀ ਖੁਸ਼ੀ ਦਾ ਕੀ ਹੋਵੇਗਾ? ਪਰ ਕੀ ਡਿਜੀਟਲ ਮਾਧਿਅਮ ਸੰਵਾਦ ਦੀ ਆਤਮਾ ਬਣ ਸਕਦਾ ਹੈ? ਕੀ ਇੱਕ ਇਮੋਜੀ ਗਲੇ ਮਿਲਣ ਜਾਂ ਮੁਸਕਰਾਉਣ ਵਾਲਾ ਉਹੀ ਅਸਲ ਅਹਿਸਾਸ ਦੇ ਸਕਦਾ ਹੈ?
ਡਾ. ਪ੍ਰਤਿਮਾ ਦੇ ਅਨੁਸਾਰ, ਆਪਸ ’ਚ ਮਿਲ-ਬੈਠ ਕੇ ਗੱਲ ਕਰਨ ਦਾ ਬਦਲ ਤਕਨੀਕੀ ਸਾਧਨ ਨਹੀਂ ਬਣ ਸਕਦਾ। ਲੋਕ ਸਕ੍ਰੀਨ ਦੇ ਸਾਹਮਣੇ ਘੰਟਿਆਂ ਬਿਤਾਉਣ ਦੇ ਆਦੀ ਹੋ ਚੁੱਕੇ ਹਨ ਤੇ ਹੌਲੀ-ਹੌਲੀ ਸਮਾਜਿਕ ਸਮਾਗਮਾਂ ਤੇ ਮੇਲ-ਮਿਲਾਪ ਤੋਂ ਵੀ ਦੂਰ ਹੋਣ ਲੱਗੇ ਹਨ। ਇਸ ਨਾਲ ਸਮਾਜਿਕ ਦਾਇਰਾ ਵੀ ਸੁੰਗੜ ਰਿਹਾ ਹੈ, ਜੋ ਸਮਾਜਿਕ ਸਿਹਤ ਲਈ ਠੀਕ ਨਹੀਂ ਹੈ।
ਗੈਜਟ ਦਾ ਦੁਰਉਪਯੋਗ ਨਾ ਹੋਵੇ ਆਪਸ ’ਚ ਮਿਲਣਾ-ਜੁਲਣਾ ਅੱਜ ਟੀਚਾ-ਅਧਾਰਿਤ ਹੋ ਗਿਆ ਹੈ। ਕੋਈ ਕੰਮ ਹੋਵੇ ਤਾਂ ਹੀ ਮਿਲਦੇ ਹਾਂ। ਅਜਿਹੇ ’ਚ ਕੋਸ਼ਿਸ਼ ਕਰੋ ਕਿ ਜਦੋਂ ਮਿਲੋ ਤਾਂ ਫੋਨ ਤੇ ਗੈਜਟ ਦੂਰ ਰੱਖੋ। ਗੁਣਵੱਤਾ ਭਰੀ ਗੱਲਬਾਤ ਕਰੋ, ਨਹੀਂ ਤਾਂ ਇਸ ਨੂੰ ਗੈਜਟ ਦਾ ਦੁਰਉਪਯੋਗ ਹੀ ਕਿਹਾ ਜਾਵੇਗਾ, ਜਿੱਥੇ ਤੁਸੀਂ ਆਪਣੀ ਗਲਤੀ ਨਾਲ ਰਿਸ਼ਤਿਆਂ ਤੋਂ ਦੂਰ ਹੋ ਰਹੇ ਹੋ।
— ਡਾ. ਪ੍ਰਤਿਮਾ, ਸਮਾਜ ਸ਼ਾਸਤਰੀ, ਬੀਐਚਯੂ, ਵਾਰਾਣਸੀ
ਲਾਈਫਸਟਾਈਲ ਬ੍ਰਾਂਡ ਯੋਗਿਨੀ ਦੀ ਫਾਊਂਡਰ ਤੇ ਸੀਈਓ ਕਸ਼ਿਕਾ ਮਲਹੋਤਰਾ ਇੱਥੇ ਆਪਣਾ ਤਜਰਬਾ ਸਾਂਝਾ ਕਰਦੀ ਹੈ- "ਮੇਰੇ ਕਜ਼ਿਨ ਕੈਨੇਡਾ ’ਚ ਰਹਿੰਦੇ ਹਨ। ਮੇਰੇ ਜ਼ਿਆਦਾਤਰ ਦੋਸਤ ਵੀ ਵਿਦੇਸ਼ ’ਚ ਹੀ ਹਨ। ਉਨ੍ਹਾਂ ਨਾਲ ਜੁੜੇ ਰਹਿਣ ਲਈ ਵੀਡੀਓ ਕਾਲ, ਮੈਸੇਜ ਤੇ ਵੌਇਸ ਨੋਟ ਚੰਗੇ ਸਾਧਨ ਹਨ, ਪਰ ਇਸ ਤੋਂ ਬਾਅਦ ਵੀ ਮੈਨੂੰ ਹਮੇਸ਼ਾ ਉਨ੍ਹਾਂ ਨਾਲ ਮਿਲਣ ਦੀ ਉਡੀਕ ਰਹਿੰਦੀ ਹੈ।"
ਕਸ਼ਿਕਾ ਕਹਿੰਦੀ ਹੈ ਕਿ ਜੇ ਕੋਈ ਤੁਹਾਨੂੰ ਫੋਨ 'ਤੇ ਕਹੇ ਕਿ ਉਹ ਠੀਕ ਹੈ ਤਾਂ ਜ਼ਰੂਰੀ ਨਹੀਂ ਕਿ ਇਹ ਸਹੀ ਹੋਵੇ। ਜਦੋਂ ਉਸੇ ਵਿਅਕਤੀ ਨਾਲ ਮਿਲਦੇ ਹਾਂ ਤਾਂ ਸਥਿਤੀ ਇਸ ਦੇ ਉਲਟ ਵੀ ਹੋ ਸਕਦੀ ਹੈ। ਇਸ ਲਈ ਮੈਂ ਹਮੇਸ਼ਾ ਆਪਣੀ ਆਫਿਸ ਟੀਮ ਹੋਵੇ ਜਾਂ ਘਰ, ਨਿੱਜੀ ਤੌਰ 'ਤੇ ਮਿਲਣ ਤੇ ਗੱਲ ਕਰਨ 'ਤੇ ਭਰੋਸਾ ਕਰਦੀ ਹਾਂ। ਇਸ ਨਾਲ ਸਮਝ ਵਧਦੀ ਹੈ ਤੇ ਇੱਕ-ਦੂਜੇ 'ਤੇ ਭਰੋਸਾ ਵੀ ਮਜ਼ਬੂਤ ਹੁੰਦਾ ਹੈ।
ਸੁਕੂਨ ਲਈ
ਇੱਕ ਮੈਸੇਜ ਲਿਖਣਾ ਜਾਂ ਕਿਸੇ ਨੂੰ ਕਾਲ ਕਰ ਲੈਣਾ ਆਸਾਨ ਹੈ, ਪਰ ਕਿਸੇ ਦੇ ਸਾਹਮਣੇ ਬੈਠ ਕੇ ਗੱਲ ਕਰਨਾ ਵਧੇਰੇ ਸਾਰਥਕ ਹੁੰਦਾ ਹੈ। ਹਰ ਕੋਈ ਕਿਸੇ ਨਾ ਕਿਸੇ ਪਰੇਸ਼ਾਨੀ ਨਾਲ ਜੂਝ ਰਿਹਾ ਹੈ। ਅਜਨਬੀ ਵੀ ਮਿਲੇ ਤਾਂ ਉਸ ਨਾਲ ਮਿਲੋ-ਗੱਲ ਕਰੋ। ਇਹ ਤੁਹਾਨੂੰ ਇੱਕ ਵੱਖਰੇ ਪੱਧਰ ਦਾ ਸੁਕੂਨ ਦੇਵੇਗਾ।
— ਕਸ਼ਿਕਾ ਮਲਹੋਤਰਾ, ਫਾਊਂਡਰ ਤੇ ਸੀਈਓ, ਯੋਗਿਨੀ
ਇੱਕ ਔਸਤ ਵਿਅਕਤੀ ਰੋਜ਼ਾਨਾ ਲਗਭਗ 16 ਹਜ਼ਾਰ ਸ਼ਬਦ ਬੋਲਦਾ ਹੈ, ਜੋ ਹੁਣ ਘੱਟ ਹੁੰਦੇ ਜਾ ਰਹੇ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਐਰੀਜ਼ੋਨਾ ਤੇ ਯੂਨੀਵਰਸਿਟੀ ਆਫ ਮਿਸੂਰੀ ਦੇ ਅਨੁਸਾਰ, ਸਾਲ 2005 ਤੋਂ 2019 ਦੇ ਵਿਚਕਾਰ ਰੋਜ਼ਾਨਾ ਬੋਲੇ ਜਾਣ ਵਾਲੇ ਸ਼ਬਦਾਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ। ਇਸ ’ਚ ਲਗਭਗ 30 ਫੀਸਦੀ ਦੀ ਕਮੀ ਆਈ ਹੈ।
ਕੁਝ ਨਿਯਮ ਤੈਅ ਕਰੋ ਦਿਨ ’ਚ ਕੁਝ ਸਮਾਂ ਸਕ੍ਰੀਨ ਤੋਂ ਦੂਰ ਰਹੋ। ਘਰ ’ਚ 'ਨੋ ਗੈਜਟ ਜ਼ੋਨ' ਬਣਾਓ, ਜਿੱਥੇ ਗੈਜਟ ਲੈ ਕੇ ਜਾਣ ਦੀ ਇਜਾਜ਼ਤ ਨਾ ਹੋਵੇ। ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਦਿਨ ਤੈਅ ਕਰੋ। ਚੰਗੇ ਸਰੋਤਾ ਬਣੋ।