“ਪਾਪ ਨਾਲ ਨਫ਼ਰਤ ਕਰੋ, ਪਾਪੀ ਨਾਲ ਨਹੀਂ...” ਗਾਂਧੀ ਜੀ ਦੇ ਇਹ 10 ਵਿਚਾਰ ਬਦਲ ਦੇਣਗੇ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਾਪੂ ਦੇ ਵਿਚਾਰ ਸਾਨੂੰ ਨਾ ਸਿਰਫ਼ ਹਰ ਮੁਸ਼ਕਲ ਨਾਲ ਲੜਨ ਦੀ ਪ੍ਰੇਰਣਾ ਦਿੰਦੇ ਹਨ, ਸਗੋਂ ਸਮਾਜ ਨੂੰ ਇੱਕ ਬਿਹਤਰ ਤੇ ਸ਼ਾਂਤੀਪੂਰਨ ਥਾਂ ਬਣਾਉਣ ਲਈ ਵੀ ਰਾਹ ਦਿਖਾਉਂਦੇ ਹਨ।
Publish Date: Fri, 02 Oct 2026 12:29 PM (IST)
Updated Date: Fri, 02 Oct 2026 12:33 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਭਾਰਤ ਦੇ ਇਤਿਹਾਸ ’ਚ 2 ਅਕਤੂਬਰ ਦਾ ਦਿਨ ਬੇਹੱਦ ਖਾਸ ਮਹੱਤਵ ਰੱਖਦਾ ਹੈ। ਜੀ ਹਾਂ, ਇਸੇ ਦਿਨ ਸਾਲ 1869 ’ਚ ਗੁਜਰਾਤ ਦੇ ਪੋਰਬੰਦਰ ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਨਮ ਹੋਇਆ ਸੀ। ਪੂਰੇ ਦੇਸ਼ ’ਚ ਇਸ ਦਿਨ ਨੂੰ ਇੱਕ ਵੱਡੇ ਰਾਸ਼ਟਰੀ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਸਕੂਲ-ਕਾਲਜਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ਲੋਕ ਆਪਣੇ ਪਿਆਰੇ ‘ਬਾਪੂ’ ਨੂੰ ਯਾਦ ਕਰਦੇ ਹਨ।
ਬਿਨਾਂ ਹਥਿਆਰ ਚੁੱਕੇ ਜਿੱਤੀ ਆਜ਼ਾਦੀ ਦੀ ਲੜਾਈ ਗਾਂਧੀ ਜੀ ਦੇ ਸੰਘਰਸ਼ ਦੀ ਸ਼ੁਰੂਆਤ ਦੱਖਣੀ ਅਫ਼ਰੀਕਾ ’ਚ ਨਸਲੀ ਭੇਦਭਾਵ ਦਾ ਵਿਰੋਧ ਕਰਨ ਨਾਲ ਹੋਈ, ਜੋ ਅੱਗੇ ਚੱਲ ਕੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਰੂਪ ਧਾਰ ਗਈ। ਦਾਂਡੀ ਮਾਰਚ ਹੋਵੇ, ਚੰਪਾਰਨ ਸਤਿਆਗ੍ਰਹਿ, ਅਸਹਿਯੋਗ ਅੰਦੋਲਨ ਜਾਂ ਫਿਰ ‘ਭਾਰਤ ਛੱਡੋ’ ਦਾ ਨਾਅਰਾ—ਬਾਪੂ ਨੇ ਹਰ ਕਦਮ ’ਤੇ ਦੇਸ਼ ਦੀ ਅਗਵਾਈ ਕੀਤੀ।
ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਤਾਕਤਵਰ ਬ੍ਰਿਟਿਸ਼ ਹਕੂਮਤ ਨੂੰ ਬਿਨਾਂ ਕੋਈ ਹਥਿਆਰ ਚੁੱਕੇ, ਸਿਰਫ਼ ਸੱਚ ਤੇ ਅਹਿੰਸਾ ਦੀ ਤਾਕਤ ਨਾਲ ਝੁਕਣ ਲਈ ਮਜਬੂਰ ਕਰ ਦਿੱਤਾ।
ਅੱਜ ਦੇ ਦੌਰ ’ਚ ਵੀ ਕਿਉਂ ਜ਼ਰੂਰੀ ਹਨ ਬਾਪੂ ਦੇ ਸਿਧਾਂਤ? ਚਾਹੇ ਪੁਰਾਣੀ ਪੀੜ੍ਹੀ ਹੋਵੇ ਜਾਂ ਅੱਜ ਦੀ ‘Gen Z’, ਮਹਾਤਮਾ ਗਾਂਧੀ ਦੇ ਵਿਚਾਰ ਹਰ ਕਿਸੇ ਦੀ ਜ਼ਿੰਦਗੀ ’ਚ ਢੁੱਕਵੇਂ ਬੈਠਦੇ ਹਨ। ਉਨ੍ਹਾਂ ਦਾ ਜੀਵਨ ਬੇਹੱਦ ਸਾਦਾ ਸੀ, ਪਰ ਉਨ੍ਹਾਂ ਦੇ ਸਿਧਾਂਤ—ਸੱਚ, ਸਵਦੇਸ਼ੀ, ਸਮਾਨਤਾ ਤੇ ਇਨਸਾਨੀਅਤ—ਨੇ ਪੂਰੀ ਦੁਨੀਆ ’ਤੇ ਡੂੰਘੀ ਛਾਪ ਛੱਡੀ। ਬਾਪੂ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਜੇ ਇਨਸਾਨ ਦੇ ਅੰਦਰ ਦ੍ਰਿੜ੍ਹ ਇੱਛਾ-ਸ਼ਕਤੀ ਹੋਵੇ ਤਾਂ ਵੱਡੇ ਤੋਂ ਵੱਡੇ ਅਨਿਆਂ ਤੇ ਮੁਸ਼ਕਲ ਨੂੰ ਵੀ ਪਾਰ ਕੀਤਾ ਜਾ ਸਕਦਾ ਹੈ।
ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਗਾਂਧੀ ਜੀ ਦੇ ਅਨਮੋਲ ਵਿਚਾਰ ਰਾਸ਼ਟਰਪਿਤਾ ਦੇ ਵਿਚਾਰਾਂ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਹੈ। ਆਓ ਬਾਪੂ ਦੀਆਂ ਕੁਝ ਅਜਿਹੀਆਂ ਸਿੱਖਿਆਵਾਂ ’ਤੇ ਨਜ਼ਰ ਮਾਰੀਏ, ਜੋ ਸਾਨੂੰ ਕਦੇ ਹਾਰ ਨਾ ਮੰਨਣ ਦੀ ਪ੍ਰੇਰਣਾ ਦਿੰਦੀਆਂ ਹਨ:
1. ਖੁਦ ਤੋਂ ਕਰੋ ਸ਼ੁਰੂਆਤ ਤੁਸੀਂ ਦੁਨੀਆ ’ਚ ਜੋ ਵੀ ਬਦਲਾਅ ਦੇਖਣਾ ਚਾਹੁੰਦੇ ਹੋ, ਉਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਕਰੋ।
2. ਨਿਮਰਤਾ ਦੀ ਤਾਕਤ
ਇੱਕ ਸ਼ਾਂਤ ਤੇ ਨਿਮਰ ਤਰੀਕੇ ਨਾਲ ਵੀ ਤੁਸੀਂ ਪੂਰੀ ਦੁਨੀਆ ਨੂੰ ਹਿਲਾ ਦੇਣ ਦੀ ਤਾਕਤ ਰੱਖਦੇ ਹੋ।
3. ਬਹਾਦਰੀ ਦੀ ਨਿਸ਼ਾਨੀ ਅਹਿੰਸਾ ਕਾਇਰਾਂ ਦਾ ਨਹੀਂ, ਸਗੋਂ ਬਹਾਦਰਾਂ ਦਾ ਗਹਿਣਾ ਹੈ। ‘ਅੱਖ ਦੇ ਬਦਲੇ ਅੱਖ’ ਦੀ ਸੋਚ ਇੱਕ ਦਿਨ ਪੂਰੀ ਦੁਨੀਆ ਨੂੰ ਅੰਨ੍ਹਾ ਕਰ ਦੇਵੇਗੀ।
4. ਸਿੱਖਣ ਦੀ ਲਗਨ ਜ਼ਿੰਦਗੀ ਇਸ ਤਰ੍ਹਾਂ ਜੀਓ ਜਿਵੇਂ ਕੱਲ੍ਹ ਹੀ ਆਖਰੀ ਦਿਨ ਹੋਵੇ, ਪਰ ਚੀਜ਼ਾਂ ਇਸ ਤਰ੍ਹਾਂ ਸਿੱਖੋ ਜਿਵੇਂ ਤੁਹਾਨੂੰ ਹਮੇਸ਼ਾ ਜ਼ਿੰਦਾ ਰਹਿਣਾ ਹੈ।
ਇਨਸਾਨ ਦੀ ਅਸਲੀ ਤਾਕਤ ਉਸ ਦੇ ਸਰੀਰ ਦੀ ਬਣਤਰ ’ਚ ਨਹੀਂ, ਸਗੋਂ ਉਸ ਦੀ ਕਦੇ ਨਾ ਟੁੱਟਣ ਵਾਲੀ ਇੱਛਾ-ਸ਼ਕਤੀ ’ਚ ਹੁੰਦੀ ਹੈ।
6. ਮਾਫ਼ ਕਰਨਾ ਸਿੱਖੋ ਪਾਪ ਨਾਲ ਨਫ਼ਰਤ ਕਰੋ, ਪਾਪੀ ਨਾਲ ਨਹੀਂ। ਕਿਸੇ ਨੂੰ ਮਾਫ਼ ਕਰ ਦੇਣਾ ਮਜ਼ਬੂਤ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ, ਕਮਜ਼ੋਰਾਂ ਦੀ ਨਹੀਂ।
7. ਦੂਜਿਆਂ ਦੀ ਭਲਾਈ ਆਪਣੇ ਆਪ ਨੂੰ ਲੱਭਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਆਪਣੀ ਜ਼ਿੰਦਗੀ ਦੂਜਿਆਂ ਦੀ ਸੇਵਾ ’ਚ ਲਗਾ ਦਿਓ।
8. ਵਿਚਾਰਾਂ ਦਾ ਅਸਰ ਇਨਸਾਨ ਆਪਣੇ ਵਿਚਾਰਾਂ ਨਾਲ ਹੀ ਆਕਾਰ ਲੈਂਦਾ ਹੈ। ਉਹ ਜਿਵੇਂ ਸੋਚਦਾ ਹੈ, ਭਵਿੱਖ ’ਚ ਉਹੋ ਜਿਹਾ ਹੀ ਬਣ ਜਾਂਦਾ ਹੈ।
9. ਵਾਤਾਵਰਣ ਤੇ ਲਾਲਚ ਇਸ ਧਰਤੀ ਕੋਲ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਸਰੋਤ ਹਨ, ਪਰ ਉਸ ਦੇ ਲਾਲਚ ਨੂੰ ਪੂਰਾ ਕਰਨ ਲਈ ਕੁਝ ਵੀ ਨਹੀਂ।
10. ਸੱਚੀ ਆਜ਼ਾਦੀ
ਉਸ ਆਜ਼ਾਦੀ ਦੀ ਕੋਈ ਕੀਮਤ ਨਹੀਂ, ਜਿਸ ’ਚ ਤੁਹਾਨੂੰ ਗਲਤੀਆਂ ਕਰਨ ਤੇ ਉਨ੍ਹਾਂ ਤੋਂ ਸਿੱਖਣ ਦੀ ਛੋਟ ਨਾ ਮਿਲੇ।