ਫੇਸ਼ੀਅਲ ਛੱਡ IV ਡ੍ਰਿਪ ਲਗਵਾ ਰਹੀ Gen-Z, ਨਰਾਤਿਆਂ ’ਚ ਗਰਬੇ ਲਈ ਐਨਰਜੀ ਤੇ ਗਲੋ ਪਾਉਣ ਵਾਸਤੇ ਖ਼ਰਚ ਰਹੇ ਹਜ਼ਾਰਾਂ ਰੁਪਏ ਫੇਸ਼ੀਅਲ ਛੱਡ IV ਡ੍ਰਿਪ ਲਗਵਾ ਰਹੀ Gen-Z, ਨਰਾਤਿਆਂ ’ਚ ਗਰਬੇ ਲਈ ਐਨਰਜੀ ਤੇ ਗਲੋ ਪਾਉਣ ਵਾਸਤੇ ਖ਼ਰਚ ਰਹੇ ਹਜ਼ਾਰਾਂ ਰੁਪਏ Gen-Z ਨੌਜਵਾਨ ਨਰਾਤਿਆਂ ਦੌਰਾਨ ਗਰਬਾ ਕਰਨ ਲਈ ਊਰਜਾ ਤੇ ਚਿਹਰੇ ’ਤੇ ਚਮਕ ਪਾਉਣ ਵਾਸਤੇ IV ਡ੍ਰਿਪ ਦਾ ਸਹਾਰਾ ਲੈ ਰਹੇ ਹਨ।
Publish Date: Sat, 10 Oct 2026 12:52 PM (IST)
Updated Date: Sat, 10 Oct 2026 12:56 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਪਿਛਲੇ ਕੁਝ ਸਾਲਾਂ ਤੋਂ ਨਰਾਤਿਆਂ ਸਿਰਫ਼ ਮਾਂ ਦੁਰਗਾ ਦੀ ਆਰਾਧਨਾ ਦੇ ਨੌਂ ਦਿਨਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਜੋਸ਼ ਤੇ ਉਤਸ਼ਾਹ ਦਾ ਤਿਉਹਾਰ ਵੀ ਬਣ ਗਈ ਹੈ। ਅੱਸੂ ਦੇ ਨਰਾਤੇ ਆਉਂਦਿਆਂ ਹੀ ਲੋਕਾਂ ’ਚ ਗਰਬਾ ਤੇ ਡਾਂਡੀਆ ਰਾਸ ਦਾ ਵਧਦਾ ਕ੍ਰੇਜ਼ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਪਰ ਇਨ੍ਹੀਂ ਦਿਨੀਂ Gen-Z ਨੌਜਵਾਨ ਨਰਾਤਿਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ IV ਡ੍ਰਿਪ ਲਗਵਾ ਰਹੇ ਹਨ, ਜਿਸ ਕਾਰਨ ਇਹ ਡ੍ਰਿਪ ਸੋਸ਼ਲ ਮੀਡੀਆ ’ਤੇ ਕਾਫ਼ੀ ਟ੍ਰੈਂਡ ਕਰ ਰਹੀ ਹੈ।
ਆਓ ਜਾਣਦੇ ਹਾਂ ਕਿ ਆਖ਼ਰ ਇਹ IV ਡ੍ਰਿਪ ਕੀ ਹੈ ਤੇ Gen-Z ਨੌਜਵਾਨ ਇਸ ਨੂੰ ਕਿਉਂ ਪਸੰਦ ਕਰ ਰਹੇ ਹਨ।
ਕੀ ਹੁੰਦੀ ਹੈ IV ਡ੍ਰਿਪ? ਕਲੀਵਲੈਂਡ ਕਲੀਨਿਕ ਅਨੁਸਾਰ, IV ਡ੍ਰਿਪ ਇੱਕ ਤਰ੍ਹਾਂ ਦਾ ਤਰਲ ਪਦਾਰਥ ਹੁੰਦਾ ਹੈ, ਜੋ ਸਰੀਰ ’ਚ ਪਾਣੀ ਦੀ ਕਮੀ ਤੇ ਥਕਾਵਟ ਤੋਂ ਬਚਾਉਣ ’ਚ ਮਦਦ ਕਰ ਸਕਦਾ ਹੈ। ਇਹ ਡ੍ਰਿਪ ਸਿੱਧੀ ਨਾੜੀ ਰਾਹੀਂ ਸਰੀਰ ’ਚ ਪਹੁੰਚਾਈ ਜਾਂਦੀ ਹੈ। ਇਸ ਨਾਲ ਸਰੀਰ ’ਚ ਪਾਣੀ ਦੀ ਮਾਤਰਾ ਬਣਾਈ ਰੱਖਣ ਤੇ ਇਲੈਕਟ੍ਰੋਲਾਈਟਸ ਦਾ ਸੰਤੁਲਨ ਬਣਾਉਣ ’ਚ ਮਦਦ ਮਿਲ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਡ੍ਰਿਪ ’ਚ ਵਿਟਾਮਿਨ ਸੀ, ਬੀ-ਕੰਪਲੈਕਸ, ਜ਼ਿੰਕ ਤੇ ਗਲੂਟਾਥਾਇਓਨ ਵਰਗੇ ਪੋਸ਼ਕ ਤੱਤ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।
ਨਰਾਤਿਆਂ ਲਈ IV ਡ੍ਰਿਪ ਕਿਉਂ ਚੁਣ ਰਹੇ ਹਨ Gen-Z? Gen-Z ਨੌਜਵਾਨ ਨਰਾਤਿਆਂ ਦੌਰਾਨ ਖ਼ੁਦ ਨੂੰ ਊਰਜਾਵਾਨ ਰੱਖਣ ਤੇ ਗਰਬਾ ਕਰਨ ਤੋਂ ਬਾਅਦ ਹੋਣ ਵਾਲੀ ਥਕਾਵਟ ਤੋਂ ਬਚਣ ਲਈ ਇਹ ਡ੍ਰਿਪ ਲਗਵਾਉਣਾ ਪਸੰਦ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਲਗਾਤਾਰ ਨੌਂ ਦਿਨ ਇੱਕੋ ਜਿਹੇ ਜੋਸ਼ ਨਾਲ ਗਰਬਾ ਕਰਨਾ ਆਸਾਨ ਨਹੀਂ ਹੁੰਦਾ।
ਇਸ ਤੋਂ ਇਲਾਵਾ, ਤੁਰੰਤ ਐਨਰਜੀ ਦੇਣ ਦੇ ਦਾਅਵੇ ਕਾਰਨ ਵੀ ਇਹ ਡ੍ਰਿਪ ਮੁੰਡੇ-ਕੁੜੀਆਂ ਦੀ ਪਸੰਦ ਬਣ ਰਹੀ ਹੈ। ਚਮੜੀ ਦੀ ਚਮਕ ਵਧਾਉਣ ਤੇ ਵਿਟਾਮਿਨ ਸੀ ਨਾਲ ਭਰਪੂਰ ਹੋਣ ਦੇ ਦਾਅਵਿਆਂ ਕਾਰਨ ਨੌਜਵਾਨ ਇਸ ਨੂੰ ਚਿਹਰੇ ’ਤੇ ਗਲੋ ਲਿਆਉਣ ਦਾ ਤਰੀਕਾ ਵੀ ਮੰਨ ਰਹੇ ਹਨ।
ਅਹਿਮਦਾਬਾਦ ’ਚ ਨੌਜਵਾਨਾਂ ਦੀ ਭਾਰੀ ਭੀੜ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਖ਼ਬਰਾਂ ਅਨੁਸਾਰ, ਅਹਿਮਦਾਬਾਦ ਦੇ ਨੌਜਵਾਨਾਂ ’ਚ ਗਰਬੇ ਨੂੰ ਲੈ ਕੇ ਸਭ ਤੋਂ ਵੱਧ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਨੌਜਵਾਨ ਚਿਹਰੇ ’ਤੇ ਚਮਕ ਲਿਆਉਣ ਲਈ ਫੇਸ਼ੀਅਲ ਤੇ ਸਕਿਨ ਕੇਅਰ ਪੈਕੇਜ ਲੈਣ ਦੀ ਬਜਾਏ IV ਡ੍ਰਿਪ ਦਾ ਸਹਾਰਾ ਲੈ ਰਹੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਅਹਿਮਦਾਬਾਦ ਦੇ ਕਲੀਨਿਕਾਂ ’ਚ ਲੋਕ ਲਗਭਗ 45 ਮਿੰਟ ਦਾ ਇਨਫਿਊਜ਼ਨ ਲੈ ਰਹੇ ਹਨ, ਤਾਂ ਜੋ ਥਕਾਵਟ ਤੇ ਬੇਜਾਨ ਚਮੜੀ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਉਨ੍ਹਾਂ ਦੀ ਨਜ਼ਰ ’ਚ ਇਹ ਤਰੀਕਾ ਸਕਿਨ ਕੇਅਰ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ ਤੇ ਇਸ ਨਾਲ ਦਵਾਈਆਂ ਦੇ ਮਾੜੇ ਪ੍ਰਭਾਵਾਂ ਦਾ ਖ਼ਤਰਾ ਵੀ ਨਹੀਂ ਹੁੰਦਾ। ਹਾਲਾਂਕਿ, IV ਡ੍ਰਿਪ ਨੂੰ ਸਕਿਨ ਕੇਅਰ ਨਾਲੋਂ ਬਿਹਤਰ ਜਾਂ ਮਾੜੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਮੰਨਣਾ ਸਹੀ ਨਹੀਂ ਹੈ। ਇਸ ਦੀ ਵਰਤੋਂ ਡਾਕਟਰੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।
ਕਿੰਨੀ ਹੈ ਇਸ ਡ੍ਰਿਪ ਦੀ ਕੀਮਤ? ਇੱਕ ਅੰਦਾਜ਼ੇ ਅਨੁਸਾਰ, IV ਡ੍ਰਿਪ ਦੇ ਇੱਕ ਸੈਸ਼ਨ ਦੀ ਕੀਮਤ 4,000 ਤੋਂ 10,000 ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਕੀਮਤ ਵਧ ਕੇ 15,000 ਰੁਪਏ ਤੱਕ ਵੀ ਪਹੁੰਚ ਸਕਦੀ ਹੈ।
ਦੱਸਣਯੋਗ ਹੈ ਕਿ ਇਸ ਡ੍ਰਿਪ ਦੀ ਕੀਮਤ ਕਲੀਨਿਕ ਤੇ ਇਸ ’ਚ ਵਰਤੇ ਜਾਣ ਵਾਲੇ ਤੱਤਾਂ ਦੇ ਫਾਰਮੂਲੇ ਦੇ ਹਿਸਾਬ ਨਾਲ ਘੱਟ ਜਾਂ ਵੱਧ ਹੋ ਸਕਦੀ ਹੈ।
ਸਿਹਤ ਸਬੰਧੀ ਅਹਿਮ ਗੱਲ: IV ਡ੍ਰਿਪ ਹਰ ਕਿਸੇ ਲਈ ਜ਼ਰੂਰੀ ਨਹੀਂ ਹੁੰਦੀ। ਬਿਨਾਂ ਡਾਕਟਰੀ ਲੋੜ ਦੇ ਇਸ ਨੂੰ ਲਗਵਾਉਣ ਨਾਲ ਇਨਫੈਕਸ਼ਨ, ਐਲਰਜੀ ਜਾਂ ਤਰਲ ਪਦਾਰਥਾਂ ਤੇ ਇਲੈਕਟ੍ਰੋਲਾਈਟਸ ਦੇ ਅਸੰਤੁਲਨ ਵਰਗੇ ਖ਼ਤਰੇ ਹੋ ਸਕਦੇ ਹਨ। ਸਿਰਫ਼ ਗਲੋ ਜਾਂ ਐਨਰਜੀ ਲਈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।