ਸ਼ਾਹੀ ਪਨੀਰ ਛੱਡੋ! ਇਸ ਵਾਰ ਬਣਾਓ ਰੈਸਟੋਰੈਂਟ ਸਟਾਈਲ ਪਨੀਰ ਕੋਫ਼ਤਾ, ਉਂਗਲਾਂ ਚੱਟਣ ਲਈ ਮਜਬੂਰ ਹੋ ਜਾਣਗੇ ਸਭ; ਨੋਟ ਕਰੋ ਰੈਸਿਪੀ ਇਸ ਵਾਰ ਡਿਨਰ ’ਚ ਬਣਾਓ ਮੂੰਹ ’ਚ ਘੁਲ ਜਾਣ ਵਾਲਾ ਸੁਆਦਿਸ਼ਟ ਪਨੀਰ ਕੋਫ਼ਤਾ, ਜਿਸ ਦਾ ਸੁਆਦ ਤੁਹਾਨੂੰ ਵਾਰ-ਵਾਰ ਬਣਾਉਣ ਲਈ ਮਜਬੂਰ ਕਰ ਦੇਵੇਗਾ।
Publish Date: Mon, 05 Oct 2026 10:49 AM (IST)
Updated Date: Mon, 05 Oct 2026 10:54 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਤੁਸੀਂ ਮਟਰ ਪਨੀਰ, ਪਨੀਰ ਬਟਰ ਮਸਾਲਾ, ਸ਼ਾਹੀ ਪਨੀਰ ਤੇ ਪਾਲਕ ਪਨੀਰ ਦਾ ਸੁਆਦ ਕਈ ਵਾਰ ਚੱਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਪਨੀਰ ਕੋਫ਼ਤਾ ਟ੍ਰਾਈ ਕੀਤਾ ਹੈ? ਜੇ ਨਹੀਂ, ਤਾਂ ਇਸ ਵਾਰ ਇਹ ਸੁਆਦਿਸ਼ਟ ਸਬਜ਼ੀ ਡਿਨਰ ’ਚ ਬਣਾਓ। ਮੂੰਹ ’ਚ ਘੁਲ ਜਾਣ ਵਾਲਾ ਇਸ ਦਾ ਸੁਆਦ ਤੁਹਾਨੂੰ ਵਾਰ-ਵਾਰ ਬਣਾਉਣ ਲਈ ਮਜਬੂਰ ਕਰ ਦੇਵੇਗਾ।
ਪਨੀਰ ਕੋਫ਼ਤਾ ਰੈਸਿਪੀ ਪਨੀਰ ਕੋਫ਼ਤਾ ਬਣਾਉਣ ਲਈ ਪਹਿਲਾਂ ਕ੍ਰੀਮੀ ਤੇ ਮਸਾਲੇਦਾਰ ਕਰੀ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਪਨੀਰ ਦੀਆਂ ਬਾਲਜ਼ ਨੂੰ ਇਸ ’ਚ ਪਾ ਕੇ ਸਬਜ਼ੀ ਤਿਆਰ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੀ ਖਾਸ ਰੈਸਿਪੀ।
1 ਕੱਪ ਕੱਦੂਕਸ ਕੀਤਾ ਹੋਇਆ ਪਨੀਰ 1 ਕੱਪ ਮੈਸ਼ ਕੀਤੇ ਹੋਏ ਆਲੂ 1/4 ਕੱਪ ਵੇਸਣ 1/2 ਚਮਚ ਲਾਲ ਮਿਰਚ ਪਾਊਡਰ 5-6 ਕਾਜੂ 1/4 ਚਮਚ ਹਲਦੀ
1/2 ਚਮਚ ਗਰਮ ਮਸਾਲਾ 3 ਵੱਡੇ ਚਮਚ ਕੌਰਨ ਫਲੋਰ ਸੁਆਦ ਅਨੁਸਾਰ ਨਮਕ ਤਲਣ ਲਈ ਲੋੜ ਅਨੁਸਾਰ ਤੇਲ ਕਰੀ ਲਈ ਸਮੱਗਰੀ
1 ਕੱਪ ਦਹੀਂ 1/4 ਕੱਪ ਕਾਜੂ ਦਾ ਪੇਸਟ 3 ਛੋਟੇ ਚਮਚ ਤੇਲ 1 ਤੇਜ਼ ਪੱਤਾ 1 ਇੰਚ ਦਾਲਚੀਨੀ 1 ਵੱਡੀ ਇਲਾਇਚੀ
1 ਛੋਟਾ ਚਮਚ ਜੀਰਾ 1 ਬਾਰੀਕ ਕੱਟਿਆ ਹੋਇਆ ਪਿਆਜ਼ 2 ਦਰਮਿਆਨੇ ਆਕਾਰ ਦੇ ਟਮਾਟਰਾਂ ਦਾ ਪਲਪ 1 ਚਮਚ ਅਦਰਕ-ਲਸਣ ਦਾ ਪੇਸਟ 1 ਛੋਟਾ ਚਮਚ ਕਸੂਰੀ ਮੇਥੀ ਪੇਸਟ 1/4 ਚਮਚ ਹਲਦੀ
1 ਛੋਟਾ ਚਮਚ ਲਾਲ ਮਿਰਚ ਪਾਊਡਰ 1 ਚਮਚ ਜੀਰਾ 1/2 ਚਮਚ ਧਨੀਆ ਪਾਊਡਰ 1/2 ਚਮਚ ਗਰਮ ਮਸਾਲਾ ਵਿਧੀ
ਸਭ ਤੋਂ ਪਹਿਲਾਂ ਇੱਕ ਵੱਡੇ ਕਟੋਰੇ ’ਚ 1 ਕੱਪ ਕੱਦੂਕਸ ਕੀਤਾ ਹੋਇਆ ਪਨੀਰ ਤੇ 1 ਕੱਪ ਉਬਲੇ ਹੋਏ ਆਲੂ ਲੈ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਸ ’ਚ ਵੇਸਣ, ਲਾਲ ਮਿਰਚ ਪਾਊਡਰ, ਹਲਦੀ, ਗਰਮ ਮਸਾਲਾ, ਕਾਜੂ ਤੇ ਸੁਆਦ ਅਨੁਸਾਰ ਨਮਕ ਪਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਮੁਲਾਇਮ ਤੇ ਨਰਮ ਮਿਸ਼ਰਣ ਤਿਆਰ ਕਰ ਲਓ। ਇਸ ਮਿਸ਼ਰਣ ਦੀਆਂ ਛੋਟੀਆਂ-ਛੋਟੀਆਂ ਬਾਲਜ਼ ਬਣਾ ਲਓ।
ਤਿਆਰ ਕੀਤੀਆਂ ਬਾਲਜ਼ ’ਤੇ ਕੌਰਨ ਫਲੋਰ ਦੀ ਕੋਟਿੰਗ ਕਰ ਦਿਓ। ਇਸ ਨਾਲ ਕੋਫ਼ਤਾ ਕਰਿਸਪੀ ਬਣੇਗਾ। ਇਸ ਤੋਂ ਬਾਅਦ ਕੜਾਹੀ ’ਚ ਤੇਲ ਗਰਮ ਕਰੋ ਤੇ ਉਸ ’ਚ ਪਨੀਰ ਦੀਆਂ ਬਾਲਜ਼ ਨੂੰ ਸੁਨਹਿਰੀ ਹੋਣ ਤੱਕ ਫ੍ਰਾਈ ਕਰ ਲਓ। ਇਨ੍ਹਾਂ ਨੂੰ ਇੱਕ ਵੱਖਰੀ ਪਲੇਟ ’ਚ ਕੱਢ ਕੇ ਰੱਖ ਦਿਓ। ਕਰੀ ਬਣਾਉਣ ਦੀ ਵਿਧੀ
ਹੁਣ ਕਰੀ ਬਣਾਉਣ ਦੀ ਤਿਆਰੀ ਕਰੋ। ਇਸ ਲਈ ਕੜਾਹੀ ’ਚ ਤੇਲ ਗਰਮ ਕਰਕੇ ਉਸ ’ਚ ਤੇਜ਼ ਪੱਤਾ, ਇਲਾਇਚੀ ਤੇ ਜੀਰਾ ਪਾਓ ਤੇ ਭੁੰਨੋ। ਫਿਰ ਅਦਰਕ-ਲਸਣ ਦਾ ਪੇਸਟ ਤੇ ਬਾਰੀਕ ਕੱਟਿਆ ਹੋਇਆ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਇਸ ’ਚ ਟਮਾਟਰ ਦਾ ਪਲਪ ਪਾ ਕੇ 2-3 ਮਿੰਟ ਤੱਕ ਪਕਾਓ। ਜਦੋਂ ਇੱਕ ਸਮੂਥ ਪੇਸਟ ਤਿਆਰ ਹੋ ਜਾਵੇ ਤਾਂ ਇਸ ’ਚ ਹਲਦੀ, ਲਾਲ ਮਿਰਚ, ਗਰਮ ਮਸਾਲਾ, ਧਨੀਆ ਪਾਊਡਰ ਤੇ ਸੁਆਦ ਅਨੁਸਾਰ ਨਮਕ ਪਾਓ।
ਇਸ ਮਿਸ਼ਰਣ ਨੂੰ ਲਗਭਗ 5 ਮਿੰਟ ਤੱਕ ਪਕਾਓ। ਜਦੋਂ ਮਸਾਲੇ ਵਿੱਚੋਂ ਤੇਲ ਵੱਖ ਹੋਣ ਲੱਗੇ ਤਾਂ ਸਮਝੋ ਕਿ ਮਸਾਲਾ ਚੰਗੀ ਤਰ੍ਹਾਂ ਪੱਕ ਗਿਆ ਹੈ। ਹੁਣ ਇਸ ’ਚ ਦਹੀਂ ਤੇ ਕਾਜੂ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਜੇ ਤੁਸੀਂ ਚਾਹੋ ਤਾਂ ਇਸ ’ਚ ਥੋੜ੍ਹੀ ਮਾਤਰਾ ’ਚ ਦੁੱਧ ਵੀ ਮਿਲਾ ਸਕਦੇ ਹੋ। ਤੁਹਾਡੀ ਕ੍ਰੀਮੀ ਤੇ ਸੁਆਦਿਸ਼ਟ ਕਰੀ ਤਿਆਰ ਹੈ। ਹੁਣ ਇਸ ’ਚ ਫ੍ਰਾਈ ਕੀਤੀਆਂ ਪਨੀਰ ਬਾਲਜ਼ ਪਾ ਕੇ ਹੌਲੀ-ਹੌਲੀ ਮਿਕਸ ਕਰੋ।
ਤੁਹਾਡੀ ਸੁਆਦਿਸ਼ਟ ਪਨੀਰ ਕੋਫ਼ਤਾ ਦੀ ਸਬਜ਼ੀ ਤਿਆਰ ਹੈ। ਇਸ ਨੂੰ ਡਿਨਰ ’ਚ ਗਰਮਾ-ਗਰਮ ਪਰੋਸੋ।