ਫੋਨ ਚਮਕਾਉਣ ਦੇ ਚੱਕਰ ’ਚ ਨਾ ਕਰ ਬੈਠੋ ਵੱਡੀ ਗਲਤੀ! ਬਲੀਚ-ਡਿਟਰਜੈਂਟ ਨਾਲ ਸਫਾਈ ਪੈ ਸਕਦੀ ਹੈ ਭਾਰੀ, ਜਾਣੋ ਸਕਰੀਨ ਤੇ ਬਾਡੀ ਸਾਫ਼ ਕਰਨ ਦਾ ਸਹੀ ਤਰੀਕਾ ਸਿਰਫ਼ ਫੋਨ ਦੀ ਲੰਬੀ ਉਮਰ ਲਈ ਹੀ ਨਹੀਂ, ਸਗੋਂ ਆਪਣੀ ਸਿਹਤ ਲਈ ਵੀ ਇਸ ਨੂੰ ਸਾਫ਼ ਰੱਖਣਾ ਓਨਾ ਹੀ ਜ਼ਰੂਰੀ ਹੈ।
Publish Date: Tue, 29 Sep 2026 10:46 AM (IST)
Updated Date: Tue, 29 Sep 2026 10:49 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਮੋਬਾਈਲ ਫੋਨ ਨੂੰ ਅਸੀਂ ਆਪਣੇ ਨਾਲ ਹਰ ਜਗ੍ਹਾ ਲੈ ਕੇ ਜਾਂਦੇ ਹਾਂ, ਭਾਵੇਂ ਉਹ ਟਾਇਲਟ ਹੋਵੇ, ਦਫ਼ਤਰ ਜਾਂ ਫਿਰ ਬਾਜ਼ਾਰ। ਇਸੇ ਕਾਰਨ ਸਾਡੇ ਫੋਨ 'ਤੇ ਟਾਇਲਟ ਸੀਟ ਨਾਲੋਂ ਵੀ ਜ਼ਿਆਦਾ ਕੀਟਾਣੂ ਪਾਏ ਜਾ ਸਕਦੇ ਹਨ। ਜੇਕਰ ਖਾਣਾ ਖਾਂਦੇ ਜਾਂ ਪਕਾਉਂਦੇ ਸਮੇਂ ਅਸੀਂ ਆਪਣੇ ਫੋਨ ਨੂੰ ਛੂਹਦੇ ਹਾਂ ਤਾਂ ਇਹ ਕੀਟਾਣੂ ਸਾਡੇ ਸਰੀਰ ’ਚ ਜਾ ਕੇ ਸਾਨੂੰ ਬਿਮਾਰ ਕਰ ਸਕਦੇ ਹਨ। ਅਜਿਹੇ ’ਚ ਫੋਨ ਨੂੰ ਸਾਫ਼ ਰੱਖਣਾ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਣ ’ਚ ਮਦਦ ਕਰ ਸਕਦਾ ਹੈ। ਤਾਂ ਆਓ ਜਾਣਦੇ ਹਾਂ ਫੋਨ ਦੀ ਸਫਾਈ ਦਾ ਸਭ ਤੋਂ ਆਸਾਨ ਤੇ ਸੁਰੱਖਿਅਤ ਤਰੀਕਾ ਕੀ ਹੈ।
ਸਭ ਤੋਂ ਪਹਿਲਾਂ ਅਨਪਲੱਗ ਕਰੋ ਫੋਨ ਨੂੰ ਸਾਫ਼ ਕਰਨ ਤੋਂ ਪਹਿਲਾਂ ਇਸ ਨੂੰ ਸਵਿੱਚ ਆਫ਼ ਕਰੋ ਤੇ ਇਸ ਨਾਲ ਜੁੜੀਆਂ ਸਾਰੀਆਂ ਐਕਸੈਸਰੀਜ਼, ਚਾਰਜਿੰਗ ਕੇਬਲ, ਪਾਵਰ ਬੈਂਕ ਆਦਿ ਨੂੰ ਅਨਪਲੱਗ ਕਰ ਦਿਓ।
ਫੋਨ ਦਾ ਕਵਰ ਹਟਾਓ ਫੋਨ ਦੇ ਕਵਰ 'ਤੇ ਕਾਫ਼ੀ ਜ਼ਿਆਦਾ ਗੰਦਗੀ ਜਮ੍ਹਾਂ ਹੋ ਜਾਂਦੀ ਹੈ। ਇਸ ਨੂੰ ਪਾਣੀ ਤੇ ਸਾਬਣ ਨਾਲ ਵੱਖਰੇ ਤੌਰ 'ਤੇ ਸਾਫ਼ ਕਰੋ। ਇਸ ਨਾਲ ਫੋਨ ਦਾ ਕਵਰ ਆਸਾਨੀ ਨਾਲ ਸਾਫ਼ ਵੀ ਹੋ ਜਾਂਦਾ ਹੈ ਤੇ ਡੈਮੇਜ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ।
ਮਾਈਕ੍ਰੋਫਾਈਬਰ ਕੱਪੜਾ ਵਰਤੋ ਇੱਕ ਨਰਮ ਮਾਈਕ੍ਰੋਫਾਈਬਰ ਕੱਪੜਾ ਲਓ ਤੇ ਉਸ 'ਤੇ ਥੋੜ੍ਹਾ ਜਿਹਾ ਕਲੀਨਿੰਗ ਸਲਿਊਸ਼ਨ ਸਪਰੇਅ ਕਰੋ। ਇਸ ਨਾਲ ਫੋਨ ਸਾਫ਼ ਹੋਣ ਦੇ ਨਾਲ-ਨਾਲ ਡਿਸਇੰਫੈਕਟ ਵੀ ਹੋ ਜਾਂਦਾ ਹੈ।
ਹਰ ਹਿੱਸੇ ਨੂੰ ਪੂੰਝੋ ਇਸ ਸਲਿਊਸ਼ਨ ਨਾਲ ਫੋਨ ਦੇ ਹਰ ਕੋਨੇ ਨੂੰ ਧਿਆਨ ਨਾਲ ਸਾਫ਼ ਕਰੋ। ਖ਼ਾਸ ਤੌਰ 'ਤੇ ਫੋਨ ਦੇ ਕਿਨਾਰਿਆਂ 'ਤੇ ਵਧੇਰੇ ਗੰਦਗੀ ਜਮ੍ਹਾਂ ਹੁੰਦੀ ਹੈ।
ਚਾਰਜਿੰਗ ਪੋਰਟ, ਸਪੀਕਰ ਗ੍ਰਿਲ ਤੇ ਬਟਨ
ਇਹ ਹਿੱਸੇ ਕਾਫ਼ੀ ਛੋਟੇ ਹੁੰਦੇ ਹਨ ਤੇ ਇਨ੍ਹਾਂ ਨੂੰ ਕੱਪੜੇ ਨਾਲ ਸਾਫ਼ ਕਰਨਾ ਮੁਸ਼ਕਲ ਹੁੰਦਾ ਹੈ। ਤੁਸੀਂ ਕਾਟਨ ਬਡ ਦੀ ਮਦਦ ਨਾਲ ਇਨ੍ਹਾਂ ਦੀ ਸਫਾਈ ਕਰ ਸਕਦੇ ਹੋ।
ਚੰਗੀ ਤਰ੍ਹਾਂ ਸੁਕਾਓ
ਫੋਨ ਨੂੰ ਸਾਫ਼ ਕਰਨ ਤੋਂ ਬਾਅਦ ਇੱਕ ਸੁੱਕੇ ਮਾਈਕ੍ਰੋਫਾਈਬਰ ਕੱਪੜੇ ਨਾਲ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਓ। ਫੋਨ ਨੂੰ ਦੁਬਾਰਾ ਆਨ ਕਰਨ ਤੋਂ ਪਹਿਲਾਂ ਇਸ ਨੂੰ ਕੁਝ ਸਮੇਂ ਲਈ ਹਵਾ ’ਚ ਸੁੱਕਣ ਦੇਣਾ ਜ਼ਰੂਰੀ ਹੈ।
ਇਨ੍ਹਾਂ ਚੀਜ਼ਾਂ ਨਾਲ ਫੋਨ ਸਾਫ਼ ਨਾ ਕਰੋ
ਡਿਟਰਜੈਂਟ ਖੁਰਦਰਾ ਕੱਪੜਾ ਫੋਨ 'ਤੇ ਸਿੱਧਾ ਪਾਣੀ ਨਾ ਪਾਓ ਅਲਕੋਹਲ ਵਾਈਪ ਸੁਰੱਖਿਅਤ ਹੈ
ਜੇਕਰ ਤੁਹਾਡੇ ਕੋਲ ਅਲਕੋਹਲ ਵਾਈਪ ਹੈ, ਜਿਸ ’ਚ ਲਗਭਗ 70 ਫੀਸਦੀ ਆਈਸੋਪ੍ਰੋਪਾਈਲ ਅਲਕੋਹਲ ਹੋਵੇ, ਤਾਂ ਤੁਸੀਂ ਇਸ ਨਾਲ ਫੋਨ ਦੀ ਸਤ੍ਹਾ ਨੂੰ ਹੌਲੀ-ਹੌਲੀ ਸਾਫ਼ ਕਰ ਸਕਦੇ ਹੋ।
ਬੈਕਅਪ ਰੱਖਣਾ ਨਾ ਭੁੱਲੋ ਫੋਨ ਦੀ ਸਫਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਫੋਨ ਦਾ ਬੈਕਅਪ ਲੈਣਾ ਨਾ ਭੁੱਲੋ। ਜੇਕਰ ਸਫਾਈ ਦੌਰਾਨ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਤੁਹਾਡੇ ਕੋਲ ਸਾਰੇ ਕਾਂਟੈਕਟ, ਫੋਟੋਆਂ ਤੇ ਫਾਈਲਾਂ ਦਾ ਬੈਕਅਪ ਹੋਣਾ ਜ਼ਰੂਰੀ ਹੈ।
ਫੋਨ ਦੀ ਉੱਪਰੀ ਪਰਤ ਇਸ ਤਰ੍ਹਾਂ ਹੋ ਸਕਦੀ ਹੈ ਡੈਮੇਜ ਜ਼ਿਆਦਾਤਰ ਸਮਾਰਟਫੋਨ ਦੇ ਉੱਪਰ ਇੱਕ ਪਤਲੀ ਓਲੀਓਫੋਬਿਕ ਲੇਅਰ ਹੁੰਦੀ ਹੈ, ਜੋ ਫੋਨ ਨੂੰ ਉਂਗਲਾਂ ਦੇ ਨਿਸ਼ਾਨ ਤੇ ਖਰੋਚਾਂ ਤੋਂ ਬਚਾਉਣ ’ਚ ਮਦਦ ਕਰਦੀ ਹੈ। ਜੇਕਰ ਕਿਸੇ ਸਖ਼ਤ ਕੈਮੀਕਲ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਲੇਅਰ ਡੈਮੇਜ ਹੋ ਸਕਦੀ ਹੈ। ਇਸ ਨਾਲ ਸਕ੍ਰੀਨ 'ਤੇ ਦਾਗ-ਧੱਬੇ ਪੈਣ ਜਾਂ ਖਰੋਚਾਂ ਲੱਗਣ ਦਾ ਖਤਰਾ ਵੱਧ ਸਕਦਾ ਹੈ।