ਸੋਸ਼ਲ ਮੀਡੀਆ ’ਤੇ ਸਸਤੇ ਬ੍ਰਾਂਡਿਡ ਕੱਪੜਿਆਂ ਦੇ ਲਾਲਚ ’ਚ ਕਿਤੇ ਲੁੱਟੇ ਨਾ ਜਾਓ! 'ਥ੍ਰਿਫਟ ਸ਼ਾਪਿੰਗ' ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਸੋਸ਼ਲ ਮੀਡੀਆ ’ਤੇ ਥ੍ਰਿਫਟ ਸ਼ਾਪਿੰਗ ਦਾ ਕ੍ਰੇਜ਼ ਨੌਜਵਾਨਾਂ ’ਚ ਵੱਧ ਰਿਹਾ ਹੈ, ਜਿੱਥੇ ਘੱਟ ਕੀਮਤ ’ਤੇ ਬ੍ਰਾਂਡਿਡ ਕੱਪੜੇ ਮਿਲ ਜਾਂਦੇ ਹਨ।
Publish Date: Thu, 08 Oct 2026 01:30 PM (IST)
Updated Date: Thu, 08 Oct 2026 01:34 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਅੱਜ ਦੇ ਦੌਰ ’ਚ ਨੌਜਵਾਨ ਫੈਸ਼ਨ ਦੇ ਨਾਲ-ਨਾਲ ਵਾਤਾਵਰਨ ਨੂੰ ਲੈ ਕੇ ਵੀ ਕਾਫ਼ੀ ਜਾਗਰੂਕ ਹਨ। ਇਸੇ ਕਾਰਨ ਨੌਜਵਾਨਾਂ ’ਚ ਥ੍ਰਿਫਟ ਸ਼ਾਪਿੰਗ ਦਾ ਕ੍ਰੇਜ਼ ਕਾਫ਼ੀ ਵੱਧ ਰਿਹਾ ਹੈ। ਨੌਜਵਾਨਾਂ ਦੀ ਸ਼ਾਪਿੰਗ ਦੇ ਇਸ ਤਰੀਕੇ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ, ਜਿਵੇਂ ਇੰਸਟਾਗ੍ਰਾਮ ਆਦਿ ’ਤੇ ਥ੍ਰਿਫਟ ਸਟੋਰ ਵੀ ਕਾਫ਼ੀ ਵੱਧ ਗਏ ਹਨ। ਥ੍ਰਿਫਟਿੰਗ ’ਚ ਘੱਟ ਵਰਤੇ ਗਏ, ਵਿੰਟੇਜ ਜਾਂ ਐਕਸੈੱਸ ਸਟਾਕ ਵਾਲੇ ਕੱਪੜੇ ਬਹੁਤ ਘੱਟ ਕੀਮਤ ’ਤੇ ਖਰੀਦੇ ਜਾਂਦੇ ਹਨ। ਸੋਸ਼ਲ ਮੀਡੀਆ ’ਤੇ ਅੱਜ ਤੁਹਾਨੂੰ ਕਈ ਅਜਿਹੇ ਸਟੋਰ ਮਿਲ ਜਾਣਗੇ, ਜੋ ਬਹੁਤ ਘੱਟ ਕੀਮਤ ’ਤੇ ਵੱਡੇ-ਵੱਡੇ ਬ੍ਰਾਂਡਾਂ ਦੇ ਕੱਪੜੇ ਵੇਚਦੇ ਹਨ। ਹਾਲਾਂਕਿ, ਇਨ੍ਹਾਂ ਸਟੋਰਾਂ ਤੋਂ ਕੱਪੜੇ ਥ੍ਰਿਫਟ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਸਕੈਮ ਦਾ ਸ਼ਿਕਾਰ ਹੋ ਸਕਦੇ ਹੋ। ਆਓ ਜਾਣਦੇ ਹਾਂ ਸੋਸ਼ਲ ਮੀਡੀਆ ’ਤੇ ਥ੍ਰਿਫਟ ਸ਼ਾਪਿੰਗ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਪੇਜ ਦੇ ਰਿਵਿਊਜ਼ ਚੈੱਕ ਕਰੋ ਸੋਸ਼ਲ ਮੀਡੀਆ ’ਤੇ ਕੋਈ ਵੀ ਨਵਾਂ ਪੇਜ ਦੇਖ ਕੇ ਤੁਰੰਤ ਆਰਡਰ ਨਾ ਕਰੋ। ਸਭ ਤੋਂ ਪਹਿਲਾਂ ਉਸ ਦੀ ਪ੍ਰੋਫਾਈਲ ਚੈੱਕ ਕਰੋ ਕਿ ਇਹ ਅਸਲੀ ਥ੍ਰਿਫਟ ਪੇਜ ਹੈ ਵੀ ਜਾਂ ਨਹੀਂ। ਇਸ ਤੋਂ ਬਾਅਦ ਕਸਟਮਰ ਰਿਵਿਊਜ਼ ਦੇਖੋ ਤੇ ਫੀਡਬੈਕ ਨਾਲ ਜੁੜੇ ਹਾਈਲਾਈਟਸ ਵੀ ਜ਼ਰੂਰ ਚੈੱਕ ਕਰੋ। ਇਸ ਤੋਂ ਬਾਅਦ ਉਸ ਪੇਜ ਦੀਆਂ ਪੋਸਟਾਂ ਦੇਖੋ ਤੇ ਕਮੈਂਟਸ ਪੜ੍ਹੋ ਕਿ ਦੂਜੇ ਗਾਹਕਾਂ ਨੇ ਉਸ ਬਾਰੇ ਕੀ ਕਿਹਾ ਹੈ। ਜਿਨ੍ਹਾਂ ਪੇਜਾਂ ਦੇ ਕਮੈਂਟਸ ਬੰਦ ਹੋਣ ਜਾਂ ਕੋਈ ਹਾਈਲਾਈਟਸ ਨਾ ਹੋਣ, ਉੱਥੋਂ ਆਰਡਰ ਨਾ ਕਰੋ।
ਕੱਪੜੇ ਦਾ ਨਾਪ ਤੇ ਕੰਡੀਸ਼ਨ ਸਮਝੋ ਥ੍ਰਿਫਟ ਸਟੋਰਾਂ ’ਤੇ ਵਿਕਣ ਵਾਲੇ ਜ਼ਿਆਦਾਤਰ ਕੱਪੜੇ ਸਿੰਗਲ ਪੀਸ ਹੁੰਦੇ ਹਨ। ਇਸ ਲਈ ਉੱਥੇ ਰਿਟਰਨ ਜਾਂ ਐਕਸਚੇਂਜ ਕਰਨਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਕੱਪੜੇ ਖਰੀਦਣ ਤੋਂ ਪਹਿਲਾਂ ਸਾਈਜ਼ ਤੇ ਕੰਡੀਸ਼ਨ ਨੂੰ ਸਮਝਣਾ ਜ਼ਰੂਰੀ ਹੈ। ਸੈਲਰ ਤੋਂ ਕੱਪੜਿਆਂ ਦਾ ਸਹੀ ਮਾਪ ਮੰਗੋ ਤੇ ਚੈੱਕ ਕਰੋ ਕਿ ਇਹ ਤੁਹਾਨੂੰ ਫਿੱਟ ਆਉਣਗੇ ਵੀ ਜਾਂ ਨਹੀਂ। ਥ੍ਰਿਫਟ ਕੀਤੇ ਗਏ ਕੱਪੜੇ ਪਹਿਲਾਂ ਵਰਤੇ ਜਾ ਚੁੱਕੇ ਹੁੰਦੇ ਹਨ। ਇਨ੍ਹਾਂ ਨੂੰ ਧੋਇਆ ਜ਼ਰੂਰ ਜਾਂਦਾ ਹੈ, ਪਰ ਫਿਰ ਵੀ ਕਿਸੇ ਕੱਪੜੇ ’ਤੇ ਦਾਗ ਜਾਂ ਕਿਤੇ ਤੋਂ ਕੱਪੜਾ ਫਟਿਆ ਹੋਇਆ ਮਿਲ ਸਕਦਾ ਹੈ। ਇਸ ਲਈ ਕੱਪੜੇ ਦੀ ਕੰਡੀਸ਼ਨ ਚੰਗੀ ਤਰ੍ਹਾਂ ਚੈੱਕ ਕਰ ਲਓ।
ਪੇਮੈਂਟ ਤੇ ਰਿਟਰਨ ਪਾਲਿਸੀ ਸਮਝੋ ਸੋਸ਼ਲ ਮੀਡੀਆ ’ਤੇ ਪੈਸਿਆਂ ਦਾ ਲੈਣ-ਦੇਣ ਬਹੁਤ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਜ਼ਿਆਦਾਤਰ ਥ੍ਰਿਫਟ ਸਟੋਰ ਆਨਲਾਈਨ ਜਾਂ ਬੈਂਕ ਟ੍ਰਾਂਸਫਰ ਰਾਹੀਂ ਪੇਮੈਂਟ ਲੈਂਦੇ ਹਨ। ਇਸ ਲਈ ਪੈਸੇ ਭੇਜਣ ਤੋਂ ਪਹਿਲਾਂ QR ਕੋਡ ਤੇ ਅਕਾਊਂਟ ਦਾ ਨਾਮ ਚੈੱਕ ਕਰ ਲਓ। ਜੇਕਰ ਅਕਾਊਂਟ ਦਾ ਨਾਮ ਪੇਜ ਨਾਲ ਮੈਚ ਨਾ ਕਰੇ ਤਾਂ ਸੈਲਰ ਤੋਂ ਨਾਮ ਕਨਫਰਮ ਕਰਨ ਤੋਂ ਬਾਅਦ ਹੀ ਪੈਸੇ ਭੇਜੋ। ਇਸ ਤੋਂ ਇਲਾਵਾ, ਥ੍ਰਿਫਟ ਸਟੋਰਾਂ ’ਚ 'ਨੋ ਐਕਸਚੇਂਜ ਤੇ ਨੋ ਰਿਟਰਨ' ਪਾਲਿਸੀ ਹੁੰਦੀ ਹੈ। ਇਸ ਲਈ ਆਰਡਰ ਕਨਫਰਮ ਕਰਨ ਤੋਂ ਪਹਿਲਾਂ ਸ਼ਿਪਿੰਗ ਫੀਸ, ਡਿਲੀਵਰੀ ਟਾਈਮ ਤੇ ਪਾਰਸਲ ਓਪਨਿੰਗ ਵੀਡੀਓ ਵਰਗੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਲਓ।