ਕਿਤੇ ਤੁਸੀਂ ਵੀ ਤਾਂ ਨਹੀਂ ‘ਉਹ ਵਾਲੇ ਮਹਿਮਾਨ’? ਮੇਜ਼ਬਾਨ ਦੇ ਘਰ ਨਾ ਕਰੋ ਇਹ ਗਲਤੀਆਂ, ਮਹਿਮਾਨਨਵਾਜ਼ੀ ਦਾ ਮਜ਼ਾ ਹੋ ਜਾਵੇਗਾ ਖ਼ਰਾਬ ਮਹਿਮਾਨਾਂ ਨੂੰ ‘ਅਤਿਥੀ ਦੇਵੋ ਭਵ:’ ਕਿਹਾ ਜਾਂਦਾ ਹੈ, ਪਰ ਕੁਝ ਗਲਤੀਆਂ ਮੇਜ਼ਬਾਨ ਨੂੰ ਅਸਹਿਜ ਕਰ ਸਕਦੀਆਂ ਹਨ।
Publish Date: Sat, 03 Oct 2026 11:50 AM (IST)
Updated Date: Sat, 03 Oct 2026 11:54 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਭਾਰਤ ’ਚ ਮਹਿਮਾਨਾਂ ਨੂੰ ‘ਅਤਿਥੀ ਦੇਵੋ ਭਵ:’ ਕਹਿ ਕੇ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ, ਪਰ ਕਈ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਘਰ ਆਉਣਾ ਸਾਨੂੰ ਬਿਲਕੁਲ ਪਸੰਦ ਨਹੀਂ ਹੁੰਦਾ। ਅਜਿਹੇ ’ਚ ਜੇਕਰ ਤੁਸੀਂ ਖੁਦ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਓ ਤੇ ਤੁਹਾਡਾ ਆਉਣਾ ਹੀ ਕਿਸੇ ਨੂੰ ਪਸੰਦ ਨਾ ਆਵੇ ਤਾਂ? ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਾਨੂੰ ਮਹਿਮਾਨ ਵਜੋਂ ਕੀਤੇ ਜਾਣ ਵਾਲੇ ਉਹ ਸਾਰੇ ਬੇਸਿਕ ਐਟੀਕੇਟ ਪਤਾ ਹੋਣ, ਜਿਨ੍ਹਾਂ ਦੀ ਉਮੀਦ ਅਸੀਂ ਦੂਜਿਆਂ ਤੋਂ ਕਰਦੇ ਹਾਂ।
ਆਓ ਜਾਣਦੇ ਹਾਂ ਕਿ ਜਦੋਂ ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਈਏ ਤਾਂ ਕਿਹੜੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ।
ਬਿਨਾਂ ਬੁਲਾਏ ਮਹਿਮਾਨ ਨੂੰ ਆਪਣੇ ਨਾਲ ਲੈ ਜਾਣਾ
ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਸਮੇਂ ਆਪਣੇ ਨਾਲ ਕਿਸੇ ਬਿਨਾਂ ਬੁਲਾਏ ਵਿਅਕਤੀ ਨੂੰ ਲੈ ਜਾਣਾ ਬੇਸਿਕ ਐਟੀਕੇਟ ਦੇ ਖ਼ਿਲਾਫ਼ ਹੈ। ਮੰਨ ਲਓ ਕਿ ਤੁਸੀਂ ਆਪਣੇ ਘਰ ਕੋਈ ਛੋਟੀ ਪਾਰਟੀ ਰੱਖੀ ਹੈ, ਜਿਸ ’ਚ ਖਾਣ-ਪੀਣ ਤੇ ਬੈਠਣ ਦਾ ਇੰਤਜ਼ਾਮ ਸੀਮਤ ਲੋਕਾਂ ਲਈ ਕੀਤਾ ਗਿਆ ਹੈ। ਅਜਿਹੇ ’ਚ ਜੇਕਰ ਵਾਧੂ ਲੋਕ ਆ ਜਾਣ ਤਾਂ ਇਸ ਨਾਲ ਬਜਟ ਵਿਗੜਨ ਦੇ ਨਾਲ-ਨਾਲ ਪੂਰੀ ਵਿਵਸਥਾ ਵੀ ਖ਼ਰਾਬ ਹੋ ਸਕਦੀ ਹੈ।
ਖਾਲੀ ਹੱਥ ਨਾ ਜਾਓ ਸ਼ਿਸ਼ਟਾਚਾਰ ਦੇ ਨਿਯਮ ਕਹਿੰਦੇ ਹਨ ਕਿ ਜਦੋਂ ਵੀ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਓ ਤਾਂ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਹਮੇਸ਼ਾ ਮੇਜ਼ਬਾਨ ਪ੍ਰਤੀ ਸਨਮਾਨ ਤੇ ਆਪਣਾਪਣ ਜ਼ਾਹਰ ਕਰਨ ਲਈ ਆਪਣੇ ਨਾਲ ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮੇਜ਼ਬਾਨ ਦੇ ਮਨ ’ਚ ਵੀ ਤੁਹਾਡੇ ਪ੍ਰਤੀ ਚੰਗੀ ਭਾਵਨਾ ਵਧਦੀ ਹੈ।
ਪਰੋਸੇ ਗਏ ਖਾਣੇ ਜਾਂ ਡ੍ਰਿੰਕ ਨੂੰ ਮਨ੍ਹਾ ਕਰਨਾ ਜੇਕਰ ਤੁਸੀਂ ਕਿਸੇ ਦੇ ਘਰ ਜਾ ਕੇ ਕੁਝ ਖਾਣਾ ਨਹੀਂ ਚਾਹੁੰਦੇ ਤਾਂ ਪਰੋਸਣ ਤੋਂ ਪਹਿਲਾਂ ਹੀ ਮਨ੍ਹਾ ਕਰ ਦੇਣਾ ਸਹੀ ਸ਼ਿਸ਼ਟਾਚਾਰ ਹੈ। ਪਰ ਖਾਣਾ ਪਰੋਸੇ ਜਾਣ ਤੋਂ ਬਾਅਦ ਉਸਨੂੰ ਵਾਪਸ ਕਰ ਦੇਣਾ ਬਿਲਕੁਲ ਵੀ ਚੰਗਾ ਐਟੀਕੇਟ ਨਹੀਂ ਮੰਨਿਆ ਜਾਂਦਾ। ਹੋ ਸਕਦਾ ਹੈ ਤੁਹਾਡਾ ਅਜਿਹਾ ਕਰਨਾ ਮੇਜ਼ਬਾਨ ਨੂੰ ਵੀ ਚੰਗਾ ਨਾ ਲੱਗੇ। ਇਸ ਲਈ ਇਸ ਆਦਤ ਤੋਂ ਬਚਣਾ ਹੀ ਬਿਹਤਰ ਹੈ।
ਪੂਰੇ ਘਰ ’ਚ ਘੁੰਮ-ਘੁੰਮ ਕੇ ਦੇਖਣਾ ਕਿਸੇ ਦਾ ਘਰ ਤੁਹਾਨੂੰ ਬਹੁਤ ਖ਼ੂਬਸੂਰਤ ਲੱਗੇ ਤੇ ਤੁਸੀਂ ਇੰਨੇ ਪ੍ਰਭਾਵਿਤ ਹੋ ਜਾਓ ਕਿ ਪੂਰਾ ਘਰ ਹੀ ਘੁੰਮ-ਘੁੰਮ ਕੇ ਦੇਖਣ ਲੱਗ ਪਵੋ ਜਾਂ ਮੇਜ਼ਬਾਨ ਨੂੰ ਪੂਰਾ ਘਰ ਦਿਖਾਉਣ ਲਈ ਕਹੋ। ਪਰ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਕਈ ਲੋਕਾਂ ਨੂੰ ਆਪਣੇ ਘਰ ਦੇ ਕੁਝ ਹਿੱਸੇ, ਖ਼ਾਸ ਕਰਕੇ ਬੈੱਡਰੂਮ, ਸਟੱਡੀ ਰੂਮ ਜਾਂ ਅਲਮਾਰੀਆਂ ਦਿਖਾਉਣ ’ਚ ਅਸਹਿਜਤਾ ਹੋ ਸਕਦੀ ਹੈ। ਇਸ ਲਈ ਅਜਿਹਾ ਕਰਨਾ ਮਹਿਮਾਨਾਂ ਵਾਲਾ ਸਲੀਕਾ ਨਹੀਂ ਹੈ, ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਕਿਸੇ ਦੇ ਘਰ ਪਹਿਲੀ ਵਾਰ ਗਏ ਹੋ।