- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਗੌਰਵ ਟ੍ਰੇਨ ਤਹਿਤ ਚੱਲਣ ਵਾਲੇ ਇਸ ਪੈਕੇਜ ਦਾ ਨਾਮ 'ਟੈਂਪਲ ਟ੍ਰੇਲਜ਼ ਆਫ਼ ਦੱਖਣ' (Temple Trails of Dakshin) ਹੈ। ਇਸ ਰਾਹੀਂ ਤੁਸੀਂ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੀਆਂ ਸਭ ਤੋਂ ਖੂਬਸੂਰਤ ਥਾਵਾਂ ਅਤੇ ਮੰਦਰਾਂ ਦੇ ਦਰਸ਼ਨ ਕਰ ਸਕੋਗੇ। ਆਓ ਜਾਣਦੇ ਹਾਂ ਇਸ ਟ੍ਰਿਪ ਦੀ ਪੂਰੀ ਡਿਟੇਲ।

ਸਹੂਲਤ ਦੀ ਗੱਲ ਇਹ ਹੈ ਕਿ ਤੁਹਾਨੂੰ ਮੁੰਬਈ ਤੱਕ ਜਾਣ ਦੀ ਲੋੜ ਨਹੀਂ ਹੈ। ਤੁਸੀਂ ਰਸਤੇ ’ਚ ਆਉਣ ਵਾਲੇ ਸਟੇਸ਼ਨਾਂ ਜਿਵੇਂ— ਠਾਣੇ, ਕਲਿਆਣ, ਲੋਨਾਵਲਾ, ਪੁਣੇ, ਸਤਾਰਾ, ਮਿਰਾਜ ਜਾਂ ਬੇਲਾਗਵੀ ਤੋਂ ਵੀ ਇਸ ਸ਼ਾਨਦਾਰ ਟ੍ਰੇਨ ’ਚ ਆਪਣੀ ਸੀਟ ਫੜ ਸਕਦੇ ਹੋ।
ਇਸ ਟ੍ਰਿਪ ’ਚ ਧਾਰਮਿਕ ਸਥਾਨਾਂ ਅਤੇ ਕੁਦਰਤੀ ਨਜ਼ਾਰਿਆਂ ਦਾ ਇੱਕ ਬਿਹਤਰੀਨ ਕੰਬੋ ਤਿਆਰ ਕੀਤਾ ਗਿਆ ਹੈ:
ਗੋਕਰਨ ਅਤੇ ਮੁਰੂਡੇਸ਼ਵਰ: ਸਫ਼ਰ ਦੀ ਸ਼ੁਰੂਆਤ ਗੋਕਰਨ ਤੋਂ ਹੋਵੇਗੀ, ਜਿੱਥੇ ਤੁਸੀਂ ਮਹਾਬਲੇਸ਼ਵਰ ਮੰਦਰ ਦੇ ਦਰਸ਼ਨ ਕਰੋਗੇ ਅਤੇ ਓਮ ਬੀਚ 'ਤੇ ਸਕੂਨ ਦੇ ਪਲ ਬਿਤਾਓਗੇ। ਇਸ ਤੋਂ ਬਾਅਦ ਟ੍ਰੇਨ ਮੁਰੂਡੇਸ਼ਵਰ ਜਾਵੇਗੀ, ਜਿੱਥੇ ਵਿਸ਼ਾਲ ਸ਼ਿਵ ਮੰਦਰ ਅਤੇ ਖੂਬਸੂਰਤ ਸਮੁੰਦਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।
ਗੁਰੂਵਾਯੂਰ ਅਤੇ ਰਾਮੇਸ਼ਵਰਮ: ਅਗਲੀ ਮੰਜ਼ਿਲ ਕੇਰਲ ਦਾ ਪ੍ਰਸਿੱਧ ਗੁਰੂਵਾਯੂਰ ਮੰਦਰ ਹੋਵੇਗਾ। ਰਾਮੇਸ਼ਵਰਮ ਜਾਂਦੇ ਸਮੇਂ ਸਭ ਤੋਂ ਰੋਮਾਂਚਕ ਪਲ ਉਹ ਹੋਵੇਗਾ, ਜਦੋਂ ਤੁਹਾਨੂੰ ਚੱਲਦੀ ਟ੍ਰੇਨ ਤੋਂ ਹੀ ਸਮੁੰਦਰ 'ਤੇ ਬਣੇ ਅਦਭੁੱਤ 'ਪੰਬਨ ਬ੍ਰਿਜ' ਦੇ ਨਜ਼ਾਰੇ ਦੇਖਣ ਨੂੰ ਮਿਲਣਗੇ।
ਮਦੁਰੈ ਅਤੇ ਕੰਨਿਆਕੁਮਾਰੀ: ਇਸ ਤੋਂ ਬਾਅਦ ਮਦੁਰੈ ਦੇ ਮਸ਼ਹੂਰ ਮੀਨਾਕਸ਼ੀ ਮੰਦਰ ਅਤੇ ਫਿਰ ਕੰਨਿਆਕੁਮਾਰੀ ਦੀ ਵਾਰੀ ਆਵੇਗੀ। ਕੰਨਿਆਕੁਮਾਰੀ ’ਚ ਤੁਸੀਂ ਕੁਮਾਰੀ ਅੰਮਨ ਮੰਦਰ, ਵਿਵੇਕਾਨੰਦ ਰੌਕ ਮੈਮੋਰੀਅਲ, ਗਾਂਧੀ ਮੰਡਪਮ ਘੁੰਮੋਗੇ ਅਤੇ ਉੱਥੋਂ ਦੇ ਸਨਸੈੱਟ ਦਾ ਮਜ਼ਾ ਲਓਗੇ।
ਤ੍ਰਿਚੀ, ਤੰਜਾਵੁਰ ਅਤੇ ਕਾਂਚੀਪੁਰਮ: ਆਖਰੀ ਪੜਾਅ ’ਚ ਤੁਸੀਂ ਤ੍ਰਿਚੀ ਅਤੇ ਤੰਜਾਵੁਰ ਹੁੰਦੇ ਹੋਏ ਕਾਂਚੀਪੁਰਮ ਪਹੁੰਚੋਗੇ। ਇੱਥੇ ਕਾਮਾਕਸ਼ੀ ਅੰਮਨ, ਏਕਾਂਬਰੇਸ਼ਵਰ ਅਤੇ ਸ਼੍ਰੀ ਵਰਦਰਾਜਾ ਪੇਰੂਮਲ ਮੰਦਰਾਂ ਦੇ ਦਰਸ਼ਨ ਹੋਣਗੇ।
ਮਹਾਬਲੀਪੁਰਮ: ਆਖਿਰ ਵਿੱਚ ਮਹਾਬਲੀਪੁਰਮ ਦੇ ਇਤਿਹਾਸਕ ਸ਼ੋਰ ਮੰਦਰ ਅਤੇ ਹੈਰਾਨ ਕਰ ਦੇਣ ਵਾਲੇ 'ਕ੍ਰਿਸ਼ਨਾਜ਼ ਬਟਰਬਾਲ' (Krishna's Butterball) ਨੂੰ ਦੇਖ ਕੇ ਇਸ ਟ੍ਰਿਪ ਦੀਆਂ ਸ਼ਾਨਦਾਰ ਯਾਦਾਂ ਨਾਲ ਵਾਪਸੀ ਹੋਵੇਗੀ।
ਰੇਲਵੇ ਨੇ ਹਰ ਕਿਸੇ ਦੇ ਬਜਟ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਵੱਖ-ਵੱਖ ਕੈਟਾਗਰੀਆਂ ਬਣਾਈਆਂ ਹਨ:
ਸਲੀਪਰ ਕਲਾਸ (ਇਕਾਨਮੀ): 20,420 ਰੁਪਏ ਪ੍ਰਤੀ ਵਿਅਕਤੀ।
3AC (ਸਟੈਂਡਰਡ): 32,770 ਰੁਪਏ ਪ੍ਰਤੀ ਵਿਅਕਤੀ।
2AC (ਕੰਫਰਟ): 42,940 ਰੁਪਏ ਪ੍ਰਤੀ ਵਿਅਕਤੀ।
ਜੇਕਰ ਤੁਹਾਡੇ ਨਾਲ 5 ਤੋਂ 11 ਸਾਲ ਤੱਕ ਦੇ ਬੱਚੇ ਹਨ, ਤਾਂ ਉਨ੍ਹਾਂ ਦਾ ਕਿਰਾਇਆ ਵੱਖਰੇ ਤੌਰ 'ਤੇ ਹੈ, ਜੋ 19,010 ਰੁਪਏ ਤੋਂ ਸ਼ੁਰੂ ਹੁੰਦਾ ਹੈ।
ਧਿਆਨ ਦਿਓ: ਇਸ ਕਿਰਾਏ ’ਚ ਭਾਰਤ ਗੌਰਵ ਟ੍ਰੇਨ ਯੋਜਨਾ ਤਹਿਤ ਰੇਲਵੇ ਵੱਲੋਂ ਮਿਲਣ ਵਾਲੀ ਲਗਭਗ 33% ਦੀ ਭਾਰੀ ਛੋਟ ਪਹਿਲਾਂ ਹੀ ਸ਼ਾਮਲ ਹੈ।
ਇਸ ਟਿਕਟ ਨੂੰ ਲੈਣ ਤੋਂ ਬਾਅਦ ਤੁਹਾਨੂੰ ਕਈ ਸਹੂਲਤਾਂ ਲਈ ਵੱਖਰੇ ਪੈਸੇ ਨਹੀਂ ਦੇਣੇ ਪੈਣਗੇ। ਇਸ ਵਿੱਚ ਟ੍ਰੇਨ ਦੀ ਟਿਕਟ, ਪੂਰੀ ਟ੍ਰਿਪ ਦੌਰਾਨ ਸ਼ਾਕਾਹਾਰੀ ਖਾਣਾ, ਰੁਕਣ ਲਈ ਹੋਟਲ, ਘੁੰਮਣ ਲਈ ਬੱਸਾਂ, ਟ੍ਰੈਵਲ ਇੰਸ਼ੋਰੈਂਸ, ਟ੍ਰੇਨ ਦੀ ਸਕਿਓਰਿਟੀ ਅਤੇ ਸਾਰੇ ਟੈਕਸ ਸ਼ਾਮਲ ਹਨ। ਜੇਕਰ ਤੁਸੀਂ ਮਹਿੰਗੀਆਂ ਟਿਕਟਾਂ ਲੈਂਦੇ ਹੋ ਤਾਂ ਤੁਹਾਨੂੰ ਹੋਟਲ ਅਤੇ ਬੱਸਾਂ ਵੀ AC ਵਾਲੀਆਂ ਹੀ ਮਿਲਣਗੀਆਂ।
ਅਜਿਹੀਆਂ ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਖਰਚ ਤੁਹਾਨੂੰ ਖੁਦ ਉਠਾਉਣਾ ਪਵੇਗਾ। ਕਿਸੇ ਇਤਿਹਾਸਕ ਇਮਾਰਤ ਜਾਂ ਸਮਾਰਕ ਦੀ ਐਂਟਰੀ ਟਿਕਟ, ਬੋਟਿੰਗ, ਐਡਵੈਂਚਰ ਐਕਟੀਵਿਟੀ, ਗਾਈਡ ਦੀ ਫੀਸ ਜਾਂ ਹੋਟਲ ’ਚ ਰੂਮ ਸਰਵਿਸ ਦਾ ਬਿੱਲ ਤੁਹਾਨੂੰ ਹੀ ਦੇਣਾ ਪਵੇਗਾ। ਇਸ ਤੋਂ ਇਲਾਵਾ, ਜੇਕਰ ਤੁਸੀਂ ਕੱਪੜੇ ਧੁਆਉਂਦੇ ਹੋ, ਪਾਣੀ ਦੀ ਬੋਤਲ ਖਰੀਦਦੇ ਹੋ ਜਾਂ ਤੈਅ ਮੈਨਿਊ ਤੋਂ ਇਲਾਵਾ ਕੁਝ ਹੋਰ ਖਾਂਦੇ-ਪੀਂਦੇ ਹੋ, ਤਾਂ ਉਸ ਦਾ ਖਰਚ ਪੈਕੇਜ ਵਿੱਚ ਸ਼ਾਮਲ ਨਹੀਂ ਹੈ।