ਐਕਸ ਨੂੰ ਮਿਲਣ ਲਈ ਲੱਗਦੈ ਇਹ ਅਨੋਖਾ ਬਾਜ਼ਾਰ, ਪਤੀ-ਪਤਨੀ ਨਾਲ ਆਉਂਦੇ ਹਨ ਆਪਣੇ-ਆਪਣੇ ਪੁਰਾਣੇ ਪਿਆਰ ਨੂੰ ਮਿਲਣ
ਵੀਅਤਨਾਮ ਦੀਆਂ ਉੱਤਰੀ ਪਹਾੜੀਆਂ ਵਿਚਕਾਰ ਹਾ ਜਿਆਂਗ ਪ੍ਰਾਂਤ ’ਚ 'ਖਾਊ ਵਾਈ' ਨਾਮਕ ਇੱਕ ਪਿੰਡ ਹੈ, ਜੋ ਹਰ ਸਾਲ ਅਨੋਖੀ ਲਵ ਮਾਰਕੀਟ ਦੀ ਮੇਜ਼ਬਾਨੀ ਕਰਦਾ ਹੈ। ਇਸ ਮਾਰਕੀਟ ’ਚ ਕੱਪੜੇ-ਲੀੜੇ ਜਾਂ ਘਰ ਦਾ ਸਾਮਾਨ ਨਹੀਂ, ਪੁਰਾਣੇ ਪ੍ਰੇਮੀ ਇੱਕ ਦੂਜੇ ਨੂੰ ਮਿਲਣ ਆਉਂਦੇ ਹਨ। ਦੁਨੀਆ ਭਰ ’ਚ ਇਹ ਜਗ੍ਹਾ 'ਖਾਊ ਵਾਈ ਲਵ ਮਾਰਕੀਟ' ਦੇ ਨਾਮ ਨਾਲ ਮਸ਼ਹੂਰ ਹੈ।
Publish Date: Sun, 13 Sep 2026 04:12 PM (IST)
Updated Date: Sun, 13 Sep 2026 04:15 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਅਸੀਂ ਕੱਪੜੇ, ਗਹਿਣੇ, ਡੈਕੋਰ, ਰਾਸ਼ਨ ਅਤੇ ਗੱਡੀਆਂ ਦੇ ਬਹੁਤ ਸਾਰੇ ਬਾਜ਼ਾਰ ਦੇਖੇ ਹੋਣਗੇ ਪਰ ਕੀ ਅਜਿਹਾ ਬਾਜ਼ਾਰ ਦੇਖਿਆ ਹੈ ਜਿੱਥੇ ਪੁਰਾਣੇ ਪ੍ਰੇਮੀ ਮਿਲਣ ਆਉਂਦੇ ਹਨ? ਜੀ ਹਾਂ, ਅਸੀਂ ਐਕਸ ਪ੍ਰੇਮੀਆਂ ਨੂੰ ਮਿਲਾਉਣ ਵਾਲੇ ਅਜਿਹੇ ਹੀ ਬਾਜ਼ਾਰ ਦੀ ਗੱਲ ਕਰ ਰਹੇ ਹਾਂ, ਜੋ ਅਧੂਰੇ ਪਿਆਰ ਨੂੰ ਮਿਲਾਉਣ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ।
ਵੀਅਤਨਾਮ ਦੀ ਲਵ ਮਾਰਕੀਟ
ਵੀਅਤਨਾਮ ਦੀਆਂ ਉੱਤਰੀ ਪਹਾੜੀਆਂ ਵਿਚਕਾਰ ਹਾ ਜਿਆਂਗ ਪ੍ਰਾਂਤ ’ਚ 'ਖਾਊ ਵਾਈ' ਨਾਮਕ ਇੱਕ ਪਿੰਡ ਹੈ, ਜੋ ਹਰ ਸਾਲ ਅਨੋਖੀ ਲਵ ਮਾਰਕੀਟ ਦੀ ਮੇਜ਼ਬਾਨੀ ਕਰਦਾ ਹੈ। ਇਸ ਮਾਰਕੀਟ ’ਚ ਕੱਪੜੇ-ਲੀੜੇ ਜਾਂ ਘਰ ਦਾ ਸਾਮਾਨ ਨਹੀਂ, ਪੁਰਾਣੇ ਪ੍ਰੇਮੀ ਇੱਕ ਦੂਜੇ ਨੂੰ ਮਿਲਣ ਆਉਂਦੇ ਹਨ। ਦੁਨੀਆ ਭਰ ’ਚ ਇਹ ਜਗ੍ਹਾ 'ਖਾਊ ਵਾਈ ਲਵ ਮਾਰਕੀਟ' ਦੇ ਨਾਮ ਨਾਲ ਮਸ਼ਹੂਰ ਹੈ।
ਇਸੇ ਨੂੰ ਦੇਖਦੇ ਹੋਏ ਸਾਲ 2021 ’ਚ ਵੀਅਤਨਾਮ ਦੇ ਸੱਭਿਆਚਾਰਕ ਮੰਤਰਾਲੇ ਨੇ ਖਾਊ ਵਾਈ ਨੂੰ ਅਧਿਕਾਰਤ ਤੌਰ 'ਤੇ ਇੱਕ ਸੱਭਿਆਚਾਰਕ ਵਿਰਾਸਤ ਵਜੋਂ ਦਰਜਾ ਦਿੱਤਾ ਸੀ।
ਐਕਸ ਨੂੰ ਮਿਲਣਾ ਨਹੀਂ ਮੰਨਿਆ ਜਾਂਦਾ ਧੋਖਾ
ਇਸ ਬਾਜ਼ਾਰ ’ਚ ਪਤੀ-ਪਤਨੀ ਇੱਕ ਨਾਲ ਪਹੁੰਚਦੇ ਹਨ ਅਤੇ ਫਿਰ ਆਪਣੇ-ਆਪਣੇ ਪੁਰਾਣੇ ਪ੍ਰੇਮੀਆਂ ਨਾਲ ਮੁਲਾਕਾਤ ਕਰਨ ਜਾਂਦੇ ਹਨ। ਇਸ ਵਿੱਚ ਵੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਆਪਣੇ ਐਕਸ ਨਾਲ ਇਸ ਤਰ੍ਹਾਂ ਮਿਲਣਾ ਲੋਕਾਂ ਦੇ ਮਨ ’ਚ ਧੋਖੇ ਵਰਗੀ ਭਾਵਨਾ ਨੂੰ ਜਨਮ ਨਹੀਂ ਦਿੰਦਾ, ਜਦਕਿ ਇਹ ਭਾਵਨਾ ਅੱਜ ਬਹੁਤ ਸਾਰੇ ਰਿਸ਼ਤਿਆਂ ਨੂੰ ਤੋੜ ਰਹੀ ਹੈ। ਇਸਨੂੰ ਇੱਕ ਵੱਖ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਜ਼ਿੰਦਗੀ ’ਚ ਕੁਝ ਕਨੈਕਸ਼ਨ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸਤਿਕਾਰ ਦਿੱਤੇ ਜਾਣ ਦੀ ਲੋੜ ਹੈ।
ਕਦੋਂ ਆਯੋਜਿਤ ਹੁੰਦੀ ਹੈ ਇਹ ਲਵ ਮਾਰਕੀਟ?
ਖਾਊ ਵਾਈ ਲਵ ਮਾਰਕੀਟ ਦਾ ਆਯੋਜਨ ਹਰ ਸਾਲ ਅਪ੍ਰੈਲ ਅਤੇ ਮਈ ਮਹੀਨੇ ’ਚ ਕੀਤਾ ਜਾਂਦਾ ਹੈ। ਉੱਥੇ ਹੀ, ਵੀਅਤਨਾਮੀ ਕੈਲੰਡਰ ਦੇ ਹਿਸਾਬ ਨਾਲ ਤੀਜੇ ਮਹੀਨੇ ਦੇ 27ਵੇਂ ਦਿਨ ਇਹ ਬਾਜ਼ਾਰ ਲੱਗਦਾ ਹੈ। ਇਹ ਮੌਸਮ ਉੱਥੋਂ ਦੇ ਪਹਾੜੀ ਇਲਾਕਿਆਂ ’ਚ ਬਸੰਤ ਦੇ ਅੰਤ ਅਤੇ ਗਰਮੀਆਂ ਦੀ ਸ਼ੁਰੂਆਤ ਦਾ ਹੁੰਦਾ ਹੈ, ਜਦੋਂ ਲੋਕ ਆਪਣੇ ਖੇਤੀ ਦੇ ਪਰੰਪਰਾਗਤ ਕੰਮਾਂ ਤੋਂ ਥੋੜ੍ਹਾ ਵਿਹਲੇ ਹੋ ਕੇ ਆਪਣੇ ਬਾਰੇ ਸੋਚਦੇ ਹਨ।
ਕੀ ਹੈ ਇਸਦੇ ਪਿੱਛੇ ਦੀ ਮਾਨਤਾ?
ਲਵ ਮਾਰਕੀਟ ਦਾ ਆਯੋਜਨ ਅੱਜ ਦਾ ਨਹੀਂ, 100 ਸਾਲ ਪੁਰਾਣਾ ਹੈ ਕਿਉਂਕਿ ਸਾਲ 1919 ਤੋਂ ਇਸਨੂੰ ਆਯੋਜਿਤ ਕੀਤਾ ਜਾਂਦਾ ਰਿਹਾ ਹੈ। ਲੋਕ-ਕਥਾਵਾਂ ਦੀ ਮੰਨੀਏ ਤਾਂ ਇਸਦੀ ਕਹਾਣੀ ਨੁੰਗ ਭਾਈਚਾਰੇ ਦੇ ਨੌਜਵਾਨ 'ਬਾ' ਅਤੇ ਗਿਆਈ ਭਾਈਚਾਰੇ ਦੀ ਮੁਟਿਆਰ 'ਉਤ' ਨਾਲ ਜੁੜੀ ਹੋਈ ਹੈ।
ਹੁਣ ਕਿਉਂਕਿ 'ਬਾ' ਵੰਝਲੀ ਵਜਾਉਣ ਵਾਲਾ ਇੱਕ ਸਾਧਾਰਨ ਜਿਹਾ ਮੁੰਡਾ ਸੀ ਅਤੇ 'ਉਤ' ਇਸ ਕਬੀਲੇ ਦੇ ਸਰਦਾਰ ਦੀ ਧੀ, ਤਾਂ ਉਨ੍ਹਾਂ ਦਾ ਮਿਲਣ ਨਾ ਹੋ ਸਕਿਆ। ਅਜਿਹੇ ਵਿੱਚ ਦੋਵਾਂ ਨੇ ਤੈਅ ਕੀਤਾ ਕਿ ਹਰ ਸਾਲ ਚੰਦਰ ਕੈਲੰਡਰ ਦੇ ਤੀਜੇ ਮਹੀਨੇ ਦੇ 27ਵੇਂ ਦਿਨ ਉਹ ਖਾਊ ਵਾਈ ਘਾਟੀ ਵਿੱਚ ਮਿਲਣ ਆਇਆ ਕਰਨਗੇ।