ਏਅਰਪੋਰਟਾਂ 'ਤੇ ਨਹੀਂ ਲੱਗਣਗੀਆਂ ਲੰਬੀਆਂ ਲਾਈਨਾਂ! 1 ਸਤੰਬਰ ਤੋਂ ਖ਼ਤਮ ਹੋਇਆ ਇਮੀਗ੍ਰੇਸ਼ਨ ਸਟੈਂਪਿੰਗ ਦਾ ਝੰਜਟ, ਸਿੱਧੇ ਫ਼ੋਨ ਤੋਂ ਮਿਲੇਗੀ ਐਂਟਰੀ
ਜਿਹੜੇ ਪੈਸੰਜਰ ਭਾਰਤ ਤੋਂ ਇੰਟਰਨੈਸ਼ਨਲ ਟਰੈਵਲ ਕਰ ਰਹੇ ਹਨ, ਉਨ੍ਹਾਂ ਨੂੰ ਹੁਣ ਆਪਣੇ ਨਾਲ ਫਿਜ਼ੀਕਲ ਬੋਰਡਿੰਗ ਪਾਸ ਰੱਖਣ ਅਤੇ ਇਮੀਗ੍ਰੇਸ਼ਨ ਸਟੈਂਪ ਲਗਵਾਉਣ ਲਈ ਲੰਬੀਆਂ ਲਾਈਨਾਂ ’ਚ ਨਹੀਂ ਲੱਗਣਾ ਪਵੇਗਾ। ਅਜਿਹਾ ਇਸ ਲਈ ਹੈ ਕਿਉਂਕਿ 1 ਸਤੰਬਰ ਤੋਂ ਯਾਤਰੀ ਫ਼ੋਨ ’ਚ ਆਪਣਾ ਈ-ਬੋਰਡਿੰਗ ਪਾਸ ਦਿਖਾ ਕੇ ਇਮੀਗ੍ਰੇਸ਼ਨ ਕਲੀਅਰੈਂਸ ਲੈ ਸਕਦੇ ਹਨ।
Publish Date: Sun, 23 Aug 2026 10:39 AM (IST)
Updated Date: Sun, 23 Aug 2026 10:41 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਜੇਕਰ ਤੁਸੀਂ ਅੰਤਰਰਾਸ਼ਟਰੀ ਯਾਤਰਾ ਕਰਨ ਦਾ ਮਨ ਬਣਾ ਰਹੇ ਹੋ ਤਾਂ ਜਾਣ ਲਓ ਕਿ ਹੁਣ ਤੁਹਾਡਾ ਇਹ ਸਫ਼ਰ ਹੋਰ ਵੀ ਆਸਾਨ ਹੋ ਸਕਦਾ ਹੈ। ਦਰਅਸਲ, ਸਤੰਬਰ ਤੋਂ ਤੁਹਾਡਾ ਟਰੈਵਲ ਥੋੜ੍ਹਾ ਡਿਜੀਟਲ ਫ਼੍ਰੈਂਡਲੀ ਬਣਨ ਜਾ ਰਿਹਾ ਹੈ ਕਿਉਂਕਿ ਹੁਣ ਯਾਤਰੀਆਂ ਨੂੰ ਆਪਣੇ ਨਾਲ ਫਿਜ਼ੀਕਲ ਬੋਰਡਿੰਗ ਪਾਸ ਜਾਂ ਇਮੀਗ੍ਰੇਸ਼ਨ ਸਟੈਂਪ ਲਗਵਾਉਣ ਦੀ ਲੋੜ ਨਹੀਂ ਹੈ।
ਫਿਜ਼ੀਕਲ ਬੋਰਡਿੰਗ ਪਾਸ ਨੂੰ ਲੈ ਕੇ ਨਵੇਂ ਬਦਲਾਅ
ਜਿਹੜੇ ਪੈਸੰਜਰ ਭਾਰਤ ਤੋਂ ਇੰਟਰਨੈਸ਼ਨਲ ਟਰੈਵਲ ਕਰ ਰਹੇ ਹਨ, ਉਨ੍ਹਾਂ ਨੂੰ ਹੁਣ ਆਪਣੇ ਨਾਲ ਫਿਜ਼ੀਕਲ ਬੋਰਡਿੰਗ ਪਾਸ ਰੱਖਣ ਅਤੇ ਇਮੀਗ੍ਰੇਸ਼ਨ ਸਟੈਂਪ ਲਗਵਾਉਣ ਲਈ ਲੰਬੀਆਂ ਲਾਈਨਾਂ ’ਚ ਨਹੀਂ ਲੱਗਣਾ ਪਵੇਗਾ। ਅਜਿਹਾ ਇਸ ਲਈ ਹੈ ਕਿਉਂਕਿ 1 ਸਤੰਬਰ ਤੋਂ ਯਾਤਰੀ ਫ਼ੋਨ ’ਚ ਆਪਣਾ ਈ-ਬੋਰਡਿੰਗ ਪਾਸ ਦਿਖਾ ਕੇ ਇਮੀਗ੍ਰੇਸ਼ਨ ਕਲੀਅਰੈਂਸ ਲੈ ਸਕਦੇ ਹਨ।
ਨਿਯਮ ’ਚ ਆਏ ਬਦਲਾਅ ਦੀ ਵਜ੍ਹਾ
ਇਸ ਨਿਯਮ ’ਚ ਬਦਲਾਅ ਕਰਨ ਬਾਰੇ ਬਿਊਰੋ ਆਫ਼ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਪੁਰਾਣੇ ਨਿਯਮ ਦੀ ਵਜ੍ਹਾ ਨਾਲ ਯਾਤਰੀਆਂ ਨੂੰ ਅਸੁਵਿਧਾ ਹੋ ਰਹੀ ਸੀ। ਇਸ ਅਸੁਵਿਧਾ ਤੋਂ ਇਲਾਵਾ, ਇਹ ਵੀ ਦੇਖਿਆ ਗਿਆ ਕਿ ਗਲਤ ਜਗ੍ਹਾ ਸਟੈਂਪ ਲੱਗਣ ਨਾਲ ਕਈ ਵਾਰ ਬੋਰਡਿੰਗ ਪਾਸ ਨੂੰ ਪੜ੍ਹਨਾ ਵੀ ਮੁਸ਼ਕਲ ਹੋ ਜਾਂਦਾ ਸੀ। ਇਸ ਤਰ੍ਹਾਂ ਇਸ ਨਵੀਂ ਸਹੂਲਤ ਦਾ ਮਕਸਦ ਸਫ਼ਰ ਨੂੰ ਹੋਰ ਵੀ ਜ਼ਿਆਦਾ ਸੁਵਿਧਾਜਨਕ ਬਣਾਉਣਾ ਅਤੇ ਸਟੈਂਪ ਦੀਆਂ ਗਲਤੀਆਂ ਤੋਂ ਬਚਣਾ ਹੈ।
ਇਹ ਬਦਲਾਅ ਪੁਰਾਣੀ ਕਾਗਜ਼ੀ ਪ੍ਰਕਿਰਿਆ ਤੋਂ ਰਾਹਤ ਦਿਵਾ ਕੇ ਪ੍ਰੋਸੈਸ ਨੂੰ ਡਿਜੀਟਲ ਕਰਨ ਦੀ ਇੱਕ ਵੱਡੀ ਪਹਿਲ ਹੈ, ਜੋ ਯਾਤਰੀਆਂ ਦੇ ਨਾਲ-ਨਾਲ ਪ੍ਰਸ਼ਾਸਨ ਲਈ ਵੀ ਬਹੁਤ ਸੁਵਿਧਾਜਨਕ ਸਾਬਤ ਹੋਵੇਗੀ।
ਤਾਂ ਕੀ ਹੁਣ ਫਿਜ਼ੀਕਲ ਬੋਰਡਿੰਗ ਪਾਸ ਨਹੀਂ ਲੈ ਜਾ ਸਕਦੇ?
ਇਸ ਨਵੇਂ ਨਿਯਮ ਤੋਂ ਬਾਅਦ ਅਜਿਹਾ ਨਹੀਂ ਹੈ ਕਿ ਫਿਜ਼ੀਕਲ ਬੋਰਡਿੰਗ ਪਾਸ ਲੈ ਜਾਣ ਦੀ ਬਿਲਕੁਲ ਮਨਾਹੀ ਹੈ। ਯਾਤਰੀਆਂ ਦਾ ਬੋਰਡਿੰਗ ਪਾਸ ਅਜੇ ਵੀ ਇਮੀਗ੍ਰੇਸ਼ਨ ਕਾਊਂਟਰ 'ਤੇ ਸਵੀਕਾਰ ਕੀਤਾ ਜਾਵੇਗਾ। ਇਸ ਵਿੱਚ ਥੋੜ੍ਹਾ ਬਦਲਾਅ ਇਹ ਹੈ ਕਿ ਹੁਣ ਇਸ ਪਾਸ 'ਤੇ ਕਾਊਂਟਰ 'ਤੇ ਸਟੈਂਪ ਨਹੀਂ ਲੱਗੇਗੀ। ਪੈਸੰਜਰ ਆਪਣਾ ਈ-ਬੋਰਡਿੰਗ ਪਾਸ ਕਾਊਂਟਰ 'ਤੇ ਦਿਖਾ ਸਕਦੇ ਹਨ।
ਸਾਰੇ ਇੰਟਰਨੈਸ਼ਨਲ ਏਅਰਪੋਰਟਾਂ 'ਤੇ ਲਾਗੂ
ਜੇਕਰ ਤੁਸੀਂ ਇਸ ਕਨਫਿਊਜ਼ਨ ਵਿੱਚ ਹੋ ਕਿ ਇਸ ਨਿਯਮ ਨੂੰ ਭਾਰਤ ਵਿੱਚ ਕਿੱਥੇ-ਕੱਥੇ ਫਾਲੋ ਕੀਤਾ ਜਾਵੇਗਾ, ਤਾਂ ਦੱਸ ਦੇਈਏ ਕਿ ਦੇਸ਼ ਦੇ ਸਾਰੇ ਇੰਟਰਨੈਸ਼ਨਲ ਏਅਰਪੋਰਟ ਇਸ ਨਵੇਂ ਨਿਯਮ ਦੇ ਦਾਇਰੇ ਵਿੱਚ ਆਉਂਦੇ ਹਨ। ਸਾਰੀਆਂ ਥਾਵਾਂ 'ਤੇ ਬੋਰਡਿੰਗ ਪਾਸ ਫਿਜ਼ੀਕਲੀ ਦੇਖੇ ਤਾਂ ਜਾਣਗੇ ਪਰ ਉਨ੍ਹਾਂ 'ਤੇ ਹੁਣ ਸਟੈਂਪ ਨਹੀਂ ਲੱਗੇਗੀ।
CISF ਵੀ ਨਹੀਂ ਲਗਾਉਂਦੀ ਸਟੈਂਪ
ਜਾਣਕਾਰੀ ਮੁਤਾਬਕ, ਸੀ.ਆਈ.ਐੱਸ.ਐੱਫ. ਬੀਤੇ ਕੁਝ ਸਾਲਾਂ ਤੋਂ ਬੋਰਡਿੰਗ ਪਾਸ 'ਤੇ ਪਰਸਨਲ ਸਕਿਓਰਿਟੀ ਚੈੱਕ ਦੌਰਾਨ ਸਟੈਂਪ ਨਹੀਂ ਲਗਾ ਰਹੀ ਹੈ। ਪੈਸੰਜਰ ਆਪਣਾ ਪਾਸ ਕੇਵਲ ਸਕਿਓਰਿਟੀ ਅਤੇ ਇਮੀਗ੍ਰੇਸ਼ਨ ਕਲੀਅਰੈਂਸ ਲਈ ਦਿਖਾਉਂਦੇ ਹਨ। ਇੰਨਾ ਹੀ ਨਹੀਂ, ਭਵਿੱਖ ਵਿੱਚ ਇਮੀਗ੍ਰੇਸ਼ਨ ਐਂਟਰੀ ਅਤੇ ਐਗਜ਼ਿਟ ਸਟੈਂਪ ਨੂੰ ਵੀ ਖ਼ਤਮ ਕਰਨ ਦੇ ਪਾਇਲਟ ਪ੍ਰੋਜੈਕਟ 'ਤੇ ਵੀ ਕੰਮ ਚੱਲ ਰਿਹਾ ਹੈ।