ਪਹਿਲੀ ਵਾਰ ਜਾ ਰਹੇ ਹੋ ਵਿਦੇਸ਼? ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਖ਼ਰਾਬ ਹੋ ਸਕਦਾ ਹੈ ਪੂਰੀ ਟ੍ਰਿਪ ਦਾ ਮਜ਼ਾ ਪਹਿਲੀ ਵਾਰ ਵਿਦੇਸ਼ ਯਾਤਰਾ ਕਰਨ ਵਾਲੇ ਕਈ ਲੋਕ ਪਾਸਪੋਰਟ, ਵੀਜ਼ਾ, ਟ੍ਰੈਵਲ ਇੰਸ਼ੋਰੈਂਸ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਪੂਰੀ ਜਾਂਚ ਨਹੀਂ ਕਰਦੇ। ਕਈ ਵਾਰ ਲੋਕ ਸਿਰਫ਼ ਪਾਸਪੋਰਟ ਲੈ ਕੇ ਹੀ ਯਾਤਰਾ 'ਤੇ ਨਿਕਲ ਪੈਂਦੇ ਹਨ, ਜਦਕਿ ਕੁਝ ਦੇਸ਼ਾਂ ’ਚ ਵਾਧੂ ਦਸਤਾਵੇਜ਼ ਵੀ ਜ਼ਰੂਰੀ ਹੁੰਦੇ ਹਨ। ਇਸ ਲਈ ਯਾਤਰਾ ਤੋਂ ਪਹਿਲਾਂ ਪਾਸਪੋਰਟ ਦੀ ਮਿਆਦ (Validity), ਵੀਜ਼ਾ ਦੇ ਨਿਯਮਾਂ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕਰ ਲਵੋ। ਨਾਲ ਹੀ ਉਨ੍ਹਾਂ ਦੀਆਂ ਡਿਜੀਟਲ ਅਤੇ ਪ੍ਰਿੰਟ ਕਾਪੀਆਂ ਵੀ ਆਪਣੇ ਕੋਲ ਰੱਖੋ।
Publish Date: Sat, 12 Sep 2026 12:42 PM (IST)
Updated Date: Sat, 12 Sep 2026 12:44 PM (IST)
ਲਾਈਫ਼ਸਟਾਈਲ ਡੈਸਕ, ਨਵੀਂ ਦਿੱਲੀ। ਵਿਦੇਸ਼ ਯਾਤਰਾ ਕਰਨਾ ਹਰ ਕਿਸੇ ਲਈ ਇੱਕ ਖ਼ਾਸ ਤਜ਼ੁਰਬਾ ਹੁੰਦਾ ਹੈ। ਨਵੀਂ ਸੰਸਕ੍ਰਿਤੀ, ਵੱਖਰਾ ਖਾਣ-ਪੀਣ ਅਤੇ ਖ਼ੂਬਸੂਰਤ ਜਗ੍ਹਾਵਾਂ ਨੂੰ ਦੇਖਣ ਦਾ ਉਤਸ਼ਾਹ ਵੱਖ ਹੀ ਹੁੰਦਾ ਹੈ ਪਰ ਪਹਿਲੀ ਵਾਰ ਵਿਦੇਸ਼ੀ ਦੌਰੇ 'ਤੇ ਜਾਂਦੇ ਸਮੇਂ ਕਈ ਲੋਕ ਕੁਝ ਆਮ ਗ਼ਲਤੀਆਂ ਕਰ ਬੈਠਦੇ ਹਨ।
ਇਨ੍ਹਾਂ ਗ਼ਲਤੀਆਂ ਦੇ ਕਾਰਨ ਤੁਹਾਡੀ ਵਿਦੇਸ਼ੀ ਟ੍ਰਿਪ ਦਾ ਮਜ਼ਾ ਥੋੜ੍ਹਾ ਫਿੱਕਾ ਪੈ ਸਕਦਾ ਹੈ। ਜੇਕਰ ਤੁਸੀਂ ਵੀ ਪਹਿਲੀ ਵਾਰ ਵਿਦੇਸ਼ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਨ੍ਹਾਂ ਗ਼ਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਆਓ ਜਾਣੀਏ ਕੀ ਹਨ ਇਹ ਗ਼ਲਤੀਆਂ ਅਤੇ ਕਿਵੇਂ ਕਰੀਏ ਇਨ੍ਹਾਂ ਤੋਂ ਬਚਾਅ:
ਜ਼ਰੂਰੀ ਦਸਤਾਵੇਜ਼ ਨਾਲ ਰੱਖੋ ਪਹਿਲੀ ਵਾਰ ਵਿਦੇਸ਼ ਯਾਤਰਾ ਕਰਨ ਵਾਲੇ ਕਈ ਲੋਕ ਪਾਸਪੋਰਟ, ਵੀਜ਼ਾ, ਟ੍ਰੈਵਲ ਇੰਸ਼ੋਰੈਂਸ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਪੂਰੀ ਜਾਂਚ ਨਹੀਂ ਕਰਦੇ। ਕਈ ਵਾਰ ਲੋਕ ਸਿਰਫ਼ ਪਾਸਪੋਰਟ ਲੈ ਕੇ ਹੀ ਯਾਤਰਾ 'ਤੇ ਨਿਕਲ ਪੈਂਦੇ ਹਨ, ਜਦਕਿ ਕੁਝ ਦੇਸ਼ਾਂ ’ਚ ਵਾਧੂ ਦਸਤਾਵੇਜ਼ ਵੀ ਜ਼ਰੂਰੀ ਹੁੰਦੇ ਹਨ। ਇਸ ਲਈ ਯਾਤਰਾ ਤੋਂ ਪਹਿਲਾਂ ਪਾਸਪੋਰਟ ਦੀ ਮਿਆਦ (Validity), ਵੀਜ਼ਾ ਦੇ ਨਿਯਮਾਂ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕਰ ਲਵੋ। ਨਾਲ ਹੀ ਉਨ੍ਹਾਂ ਦੀਆਂ ਡਿਜੀਟਲ ਅਤੇ ਪ੍ਰਿੰਟ ਕਾਪੀਆਂ ਵੀ ਆਪਣੇ ਕੋਲ ਰੱਖੋ।
ਬਜਟ ਦੀ ਸਹੀ ਪਲੈਨਿੰਗ ਵਿਦੇਸ਼ ’ਚ ਖ਼ਰਚਾ ਅਕਸਰ ਉਮੀਦ ਤੋਂ ਜ਼ਿਆਦਾ ਹੋ ਸਕਦਾ ਹੈ। ਕਈ ਲੋਕ ਹੋਟਲ, ਲੋਕਲ ਟ੍ਰਾਂਸਪੋਰਟ, ਖਾਣ-ਪੀਣ ਅਤੇ ਸ਼ਾਪਿੰਗ ਦੇ ਖ਼ਰਚੇ ਦਾ ਸਹੀ ਅਨੁਮਾਨ ਨਹੀਂ ਲਗਾਉਂਦੇ। ਇਸ ਲਈ ਯਾਤਰਾ ਤੋਂ ਪਹਿਲਾਂ ਆਪਣੀ ਮੰਜ਼ਿਲ (Destination) ਦੇ ਖ਼ਰਚਿਆਂ ਬਾਰੇ ਰਿਸਰਚ ਕਰੋ। ਇੱਕ ਅਨੁਮਾਨਿਤ ਬਜਟ ਬਣਾਓ ਅਤੇ ਵਾਧੂ ਖ਼ਰਚਿਆਂ ਲਈ ਥੋੜ੍ਹੇ ਪੈਸੇ ਅਲੱਗ ਰੱਖੋ।
ਲੋਕਲ ਕਲਚਰ ਦੀ ਜਾਣਕਾਰੀ ਨਾ ਹੋਣਾ
ਹਰ ਦੇਸ਼ ਦੀ ਆਪਣੀ ਸੰਸਕ੍ਰਿਤੀ, ਨਿਯਮ ਅਤੇ ਸਮਾਜਿਕ ਵਿਵਹਾਰ ਦਾ ਤਰੀਕਾ ਹੁੰਦਾ ਹੈ। ਕਈ ਵਾਰ ਸੈਲਾਨੀ ਅਣਜਾਣੇ ’ਚ ਅਜਿਹੀ ਗ਼ਲਤੀ ਕਰ ਦਿੰਦੇ ਹਨ ਜੋ ਉੱਥੇ ਅਸੱਭਿਅਕ ਮੰਨੀ ਜਾਂਦੀ ਹੈ। ਇਸ ਤੋਂ ਬਚਣ ਲਈ ਜਿਸ ਦੇਸ਼ ’ਚ ਜਾ ਰਹੇ ਹੋ, ਉੱਥੋਂ ਦੀ ਸੰਸਕ੍ਰਿਤੀ, ਪਹਿਰਾਵੇ, ਪਬਲਿਕ ਬਿਹੇਵੀਅਰ ਅਤੇ ਸਥਾਨਕ ਨਿਯਮਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਲੈ ਲਵੋ।
ਜ਼ਰੂਰਤ ਤੋਂ ਜ਼ਿਆਦਾ ਸਾਮਾਨ ਪੈਕ ਕਰਨਾ
ਪਹਿਲੀ ਵਾਰ ਟ੍ਰੈਵਲ ਕਰਨ ਵਾਲੇ ਅਕਸਰ ਜ਼ਰੂਰਤ ਤੋਂ ਜ਼ਿਆਦਾ ਕੱਪੜੇ ਅਤੇ ਸਾਮਾਨ ਪੈਕ ਕਰ ਲੈਂਦੇ ਹਨ। ਇਸ ਨਾਲ ਨਾ ਕੇਵਲ ਬੈਗ ਭਾਰੀ ਹੋ ਜਾਂਦਾ ਹੈ ਸਗੋਂ ਏਅਰਲਾਈਨ ਦੇ ਬੈਗੇਜ ਨਿਯਮਾਂ ਕਰਕੇ ਵਾਧੂ ਫ਼ੀਸ ਵੀ ਦੇਣੀ ਪੈ ਸਕਦੀ ਹੈ। ਇਸ ਲਈ ਮੌਸਮ ਅਤੇ ਟ੍ਰਿਪ ਦੇ ਦਿਨਾਂ ਅਨੁਸਾਰ ਜ਼ਰੂਰੀ ਸਾਮਾਨ ਹੀ ਪੈਕ ਕਰੋ। ਹਲਕੀ ਅਤੇ ਸਮਾਰਟ ਪੈਕਿੰਗ ਕਰੋ ਤਾਂ ਜੋ ਯਾਤਰਾ ਆਰਾਮਦਾਇਕ ਰਹੇ।
ਲੋਕਲ ਟ੍ਰਾਂਸਪੋਰਟ ਦੀ ਜਾਣਕਾਰੀ ਨਾ ਹੋਣਾ
ਵਿਦੇਸ਼ ਪਹੁੰਚਣ ਤੋਂ ਬਾਅਦ ਕਈ ਲੋਕ ਇਹ ਸੋਚਦੇ ਹਨ ਕਿ ਉੱਥੇ ਪਹੁੰਚ ਕੇ ਸਭ ਸਮਝ ਆ ਜਾਵੇਗਾ, ਪਰ ਲੋਕਲ ਟ੍ਰਾਂਸਪੋਰਟ, ਮੈਪਸ ਅਤੇ ਇੰਟਰਨੈੱਟ ਕਨੈਕਟੀਵਿਟੀ ਦੀ ਜਾਣਕਾਰੀ ਨਾ ਹੋਣ ਕਰਕੇ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਪਹਿਲਾਂ ਤੋਂ ਹੀ ਲੋਕਲ ਟ੍ਰਾਂਸਪੋਰਟ, ਮੈਟਰੋ ਕਾਰਡ, ਟੈਕਸੀ ਐਪਸ ਅਤੇ ਇੰਟਰਨੈੱਟ ਸਿਮ ਜਾਂ ਇੰਟਰਨੈਸ਼ਨਲ ਰੋਮਿੰਗ ਬਾਰੇ ਜਾਣਕਾਰੀ ਪ੍ਰਾਪਤ ਕਰ ਲਵੋ।