ਹੋਟਲ ਚੈੱਕ-ਆਊਟ ਦੇ ਸਮੇਂ ਕਿਤੇ ਤੁਸੀਂ ਵੀ ਤਾਂ ਬੈਗ 'ਚ ਨਹੀਂ ਰੱਖ ਲੈਂਦੇ ਇਹ ਚੀਜ਼ਾਂ? ਜਾਣੋ ਕੀ ਹੈ ਮੁਫ਼ਤ ਤੇ ਕੀ ਮੰਨੀ ਜਾਵੇਗੀ ਚੋਰੀ ਹਰ ਹੋਟਲ ਵਿੱਚ ਸਾਬਣ, ਸ਼ੈਂਪੂ ਅਤੇ ਕੰਡੀਸ਼ਨਰ ਦੀਆਂ ਛੋਟੀਆਂ ਬੋਤਲਾਂ ਰੱਖੀਆਂ ਜਾਂਦੀਆਂ ਹਨ। ਕਈ ਵਾਰ ਇਨ੍ਹਾਂ ਚੀਜ਼ਾਂ ਦੇ ਨਾਲ ਹੈਂਡ ਜਾਂ ਬਾਡੀ ਮੋਇਸਚਰਾਈਜ਼ਰ ਵੀ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਉਸ ਦੌਰਾਨ ਇਨ੍ਹਾਂ ਦੀ ਵਰਤੋਂ ਪੂਰੀ ਤਰ੍ਹਾਂ ਨਾ ਕਰ ਸਕੋ, ਤਾਂ ਇਨ੍ਹਾਂ ਨੂੰ ਘਰ ਲੈ ਕੇ ਜਾ ਸਕਦੇ ਹੋ।
Publish Date: Mon, 07 Sep 2026 02:59 PM (IST)
Updated Date: Mon, 07 Sep 2026 03:00 PM (IST)
ਲਾਈਫ਼ਸਟਾਈਲ ਡੈਸਕ, ਨਵੀਂ ਦਿੱਲੀ। ਜਦੋਂ ਵੀ ਅਸੀਂ ਕਿਸੇ ਦੂਜੇ ਸ਼ਹਿਰ ’ਚ ਸ਼ਿਫ਼ਟ ਹੁੰਦੇ ਹਾਂ ਜਾਂ ਕਿਤੇ ਘੁੰਮਣ ਦਾ ਪਲਾਨ ਬਣਾਉਂਦੇ ਹਾਂ, ਤਾਂ ਸਭ ਤੋਂ ਪਹਿਲਾਂ ਹੋਟਲ ਬੁੱਕ ਕਰਦੇ ਹਾਂ। ਹੋਟਲ ਵਿੱਚ ਉਸ ਦੀ ਕੀਮਤ ਦੇ ਹਿਸਾਬ ਨਾਲ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਅਤੇ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਲੈ ਕੇ ਮਨ ’ਚ ਕਈ ਸਵਾਲ ਹੁੰਦੇ ਹਨ। ਅਸੀਂ ਸੋਚਣ ਲੱਗਦੇ ਹਾਂ ਕਿ ਕਿਹੜੀਆਂ ਚੀਜ਼ਾਂ ਘਰ ਲੈ ਕੇ ਜਾ ਸਕਦੇ ਹਾਂ ਅਤੇ ਕਿਹੜੀਆਂ ਨਹੀਂ।
ਅਜਿਹੇ ਵਿੱਚ ਚਲੋ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਚੀਜ਼ਾਂ ਨੂੰ ਚੈੱਕ-ਆਊਟ ਕਰਦੇ ਸਮੇਂ ਘਰ ਲੈ ਕੇ ਜਾਇਆ ਜਾ ਸਕਦਾ ਹੈ ਅਤੇ ਕਿਹੜੀਆਂ ਚੀਜ਼ਾਂ ਲੈ ਕੇ ਜਾਣ ਦੀ ਮਨਾਹੀ ਹੈ।
ਸਾਬਣ, ਸ਼ੈਂਪੂ ਅਤੇ ਕੰਡੀਸ਼ਨਰ ਹਰ ਹੋਟਲ ਵਿੱਚ ਸਾਬਣ, ਸ਼ੈਂਪੂ ਅਤੇ ਕੰਡੀਸ਼ਨਰ ਦੀਆਂ ਛੋਟੀਆਂ ਬੋਤਲਾਂ ਰੱਖੀਆਂ ਜਾਂਦੀਆਂ ਹਨ। ਕਈ ਵਾਰ ਇਨ੍ਹਾਂ ਚੀਜ਼ਾਂ ਦੇ ਨਾਲ ਹੈਂਡ ਜਾਂ ਬਾਡੀ ਮੋਇਸਚਰਾਈਜ਼ਰ ਵੀ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਉਸ ਦੌਰਾਨ ਇਨ੍ਹਾਂ ਦੀ ਵਰਤੋਂ ਪੂਰੀ ਤਰ੍ਹਾਂ ਨਾ ਕਰ ਸਕੋ, ਤਾਂ ਇਨ੍ਹਾਂ ਨੂੰ ਘਰ ਲੈ ਕੇ ਜਾ ਸਕਦੇ ਹੋ।
ਕੌਫ਼ੀ, ਚਾਹ ਅਤੇ ਦੁੱਧ ਦੇ ਬੈਗ (ਸੈਸ਼ੇ) ਹੋਟਲਾਂ ਦੇ ਕਮਰਿਆਂ ਵਿੱਚ ਰੱਖੇ ਚਾਹ, ਕੌਫ਼ੀ ਜਾਂ ਦੁੱਧ ਦੇ ਬੈਗਾਂ ਦੇ ਨਾਲ ਹੀ ਖੰਡ (ਚੀਨੀ) ਦੇ ਸੈਸ਼ੇ ਕੰਪਲੀਮੈਂਟਰੀ (ਮੁਫ਼ਤ) ਹੁੰਦੇ ਹਨ। ਤੁਸੀਂ ਚਾਹੋ ਤਾਂ ਬਿਨਾਂ ਕਿਸੇ ਝਿਜਕ ਦੇ ਇਨ੍ਹਾਂ ਨੂੰ ਮੁਫ਼ਤ ਵਿੱਚ ਘਰ ਲੈ ਕੇ ਜਾ ਸਕਦੇ ਹੋ।
ਓਰਲ ਕੇਅਰ ਕਿੱਟ ਕਈ ਹੋਟਲਾਂ ਵਿੱਚ ਟੂਥਬਰੱਸ਼, ਟੂਥਪੇਸਟ ਅਤੇ ਜੀਭ ਸਾਫ਼ ਕਰਨ ਵਾਲਾ (ਟੰਗ ਕਲੀਨਰ) ਦਿੱਤਾ ਜਾਂਦਾ ਹੈ। ਜੇਕਰ ਹੋਟਲ ਜਾਂ ਰਿਜ਼ੌਰਟ ਵੱਡੇ ਹੋਣ ਤਾਂ ਇਨ੍ਹਾਂ ਉੱਤੇ ਉਨ੍ਹਾਂ ਦਾ ਨਾਮ ਵੀ ਲਿਖਿਆ ਹੁੰਦਾ ਹੈ। ਹੁਣ ਕਿਉਂਕਿ ਕੋਈ ਹੋਰ ਇਸ ਦੀ ਵਰਤੋਂ ਨਹੀਂ ਕਰ ਸਕਦਾ, ਇਸ ਲਈ ਚੈੱਕ-ਆਊਟ ਤੋਂ ਬਾਅਦ ਇਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ। ਇਨ੍ਹਾਂ ਦਾ ਖ਼ਰਚਾ ਬੁਕਿੰਗ ਦੇ ਪੈਸਿਆਂ ਵਿੱਚ ਹੀ ਸ਼ਾਮਲ ਹੁੰਦਾ ਹੈ, ਅਜਿਹੇ ਵਿੱਚ ਇਨ੍ਹਾਂ ਨੂੰ ਮੁਫ਼ਤ ਵਿੱਚ ਘਰ ਲੈ ਕੇ ਜਾਇਆ ਜਾ ਸਕਦਾ ਹੈ।
ਸ਼ੇਵਿੰਗ ਕਿੱਟ ਕੁਝ ਲਗਜ਼ਰੀ ਹੋਟਲ ਅਜਿਹੇ ਹਨ ਜਿੱਥੇ ਓਰਲ ਕੇਅਰ ਕਿੱਟ ਅਤੇ ਬਾਕੀ ਚੀਜ਼ਾਂ ਦੇ ਨਾਲ ਸ਼ੇਵਿੰਗ ਕਿੱਟ ਵੀ ਮਿਲਦੀ ਹੈ। ਇਨ੍ਹਾਂ ’ਚ ਫਿਕਸ ਬਲੇਡ ਵਾਲੇ ਰੇਜ਼ਰ ਅਤੇ ਸ਼ੇਵਿੰਗ ਕਰੀਮ ਵਰਗਾ ਸਾਮਾਨ ਹੁੰਦਾ ਹੈ। ਦੱਸ ਦੇਈਏ ਕਿ ਤੁਹਾਡੀ ਬੁਕਿੰਗ ਵਿੱਚ ਇਨ੍ਹਾਂ ਦੇ ਚਾਰਜ ਵੀ ਜੁੜੇ ਹੁੰਦੇ ਹਨ।
ਕਿਹੜੀਆਂ ਚੀਜ਼ਾਂ ਲੈ ਕੇ ਜਾਣ ਦੀ ਮਨਾਹੀ ਹੈ? ਇਹ ਤਾਂ ਰਹੀ ਮੁਫ਼ਤ ਦੀਆਂ ਚੀਜ਼ਾਂ ਲੈ ਕੇ ਜਾਣ ਦੀ ਗੱਲ, ਹੁਣ ਗੱਲ ਕਰਦੇ ਹਾਂ ਕਿ ਕਿਹੜੀਆਂ ਚੀਜ਼ਾਂ ਹੋਟਲ ਤੋਂ ਚੈੱਕ-ਆਊਟ ਕਰਦੇ ਸਮੇਂ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ। ਇਨ੍ਹਾਂ ਵਿੱਚ ਬੈੱਡਸ਼ੀਟਾਂ, ਕੰਬਲ, ਤੌਲੀਏ, ਬਾਥਰੋਬ, ਕਿਤਾਬਾਂ, ਪੇਂਟਿੰਗਾਂ ਜਾਂ ਸ਼ੋਅ-ਪੀਸ, ਹੇਅਰ ਡ੍ਰਾਇਰ ਜਾਂ ਕੋਈ ਵੀ ਇਲੈਕਟ੍ਰਾਨਿਕ ਚੀਜ਼ ਸ਼ਾਮਲ ਹੋ ਸਕਦੀ ਹੈ। ਇਨ੍ਹਾਂ ਨੂੰ ਘਰ ਲੈ ਕੇ ਜਾਣ 'ਤੇ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਕੁਝ ਥਾਵਾਂ 'ਤੇ ਤਾਂ ਇਨ੍ਹਾਂ ਨੂੰ ਪੈਸੇ ਦੇ ਕੇ ਵੀ ਲੈ ਕੇ ਜਾਣ ਦੀ ਮਨਾਹੀ ਹੁੰਦੀ ਹੈ।