- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਨੂੰ ਕਹੋ ਕਿ ਜੇ ਕੋਈ ਉਨ੍ਹਾਂ ਦੇ ਸਕੂਲ ਜਾਂ ਘਰ ਦਾ ਪਤਾ ਪੁੱਛੇ ਤਾਂ ਬਿਲਕੁਲ ਨਾ ਦੱਸਣ ਤੇ ਨਾ ਹੀ ਆਪਣੀ ਲੋਕੇਸ਼ਨ ਸ਼ੇਅਰ ਕਰਨ। ਇਸ ਦੀ ਬਜਾਏ ਗਲਤ ਜਾਣਕਾਰੀ ਦੇਣਾ ਜਾਂ ਉਸ ਵਿਅਕਤੀ ਨੂੰ ਬਲਾਕ ਕਰਨਾ ਸਹੀ ਵਿਕਲਪ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਸੀਂ ਸਾਰੇ ਜਾਣਦੇ ਹਾਂ ਕਿ ਬੱਚਿਆਂ ਦੀ ਪਰਵਰਿਸ਼ ਦਾ ਇੱਕ ਹਿੱਸਾ ਉਨ੍ਹਾਂ ਨੂੰ ਇਹ ਸਿਖਾਉਣਾ ਹੈ ਕਿ ‘ਝੂਠ ਬੋਲਣਾ ਪਾਪ ਹੈ’, ਪਰ ਕੀ ਹੋਵੇ ਜੇ ਕੁਝ ਝੂਠ ਉਨ੍ਹਾਂ ਨੂੰ ਸਿਖਾਉਣੇ ਬਹੁਤ ਜ਼ਰੂਰੀ ਹੋ ਜਾਣ? ਦਰਅਸਲ, ਅੱਜ ਅਸੀਂ ਉਨ੍ਹਾਂ ਝੂਠਾਂ ਦੀ ਗੱਲ ਕਰਨ ਵਾਲੇ ਹਾਂ, ਜੋ ਹਰ ਮਾਪੇ ਨੂੰ ਆਪਣੇ ਬੱਚਿਆਂ ਨੂੰ ਸਿਖਾਉਣੇ ਚਾਹੀਦੇ ਹਨ।
ਸੋਸ਼ਲ ਮੀਡੀਆ ’ਤੇ ਝੂਠ ਬੋਲਣਾ
ਅੱਜਕੱਲ੍ਹ ਹਰ 9-10 ਸਾਲ ਦਾ ਬੱਚਾ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਸਿੱਖ ਗਿਆ ਹੈ। ਅਜਿਹੇ ’ਚ ਉਨ੍ਹਾਂ ਨੂੰ ਇਸ ਦੇ ਫਾਇਦਿਆਂ ਤੇ ਨੁਕਸਾਨਾਂ ਬਾਰੇ ਦੱਸਣਾ ਜ਼ਰੂਰੀ ਹੈ। ਬੱਚਿਆਂ ਨੂੰ ਕਹੋ ਕਿ ਜੇ ਕੋਈ ਉਨ੍ਹਾਂ ਦੇ ਸਕੂਲ ਜਾਂ ਘਰ ਦਾ ਪਤਾ ਪੁੱਛੇ ਤਾਂ ਬਿਲਕੁਲ ਨਾ ਦੱਸਣ ਤੇ ਨਾ ਹੀ ਆਪਣੀ ਲੋਕੇਸ਼ਨ ਸ਼ੇਅਰ ਕਰਨ। ਇਸ ਦੀ ਬਜਾਏ ਗਲਤ ਜਾਣਕਾਰੀ ਦੇਣਾ ਜਾਂ ਉਸ ਵਿਅਕਤੀ ਨੂੰ ਬਲਾਕ ਕਰਨਾ ਸਹੀ ਵਿਕਲਪ ਹੈ।
ਅਜਨਬੀ ਨੂੰ ਝੂਠ ਕਹਿਣਾ
ਅਸੀਂ ਬੱਚੇ ਨੂੰ ਇਹ ਤਾਂ ਸਿਖਾ ਦਿੰਦੇ ਹਾਂ ਕਿ ਕਿਸੇ ਅਜਨਬੀ ਤੋਂ ਕੁਝ ਖਾਣ-ਪੀਣ ਲਈ ਲੈਣਾ ਸਹੀ ਨਹੀਂ ਹੈ, ਪਰ ਇਹ ਨਹੀਂ ਦੱਸਦੇ ਕਿ ਜੇ ਕੋਈ ਉਨ੍ਹਾਂ ਤੋਂ ਘਰ, ਸਕੂਲ ਦਾ ਪਤਾ ਜਾਂ ਘਰ ਵਾਲਿਆਂ ਦੇ ਫੋਨ ਨੰਬਰ ਮੰਗੇ ਤਾਂ ਅਜਿਹੀ ਸਥਿਤੀ ’ਚ ਝੂਠ ਬੋਲਣਾ ਬੁਰਾ ਨਹੀਂ ਹੈ। ਇਹ ‘ਸਫੈਦ ਝੂਠ’ ਬੱਚਿਆਂ ਲਈ ਮੁਸ਼ਕਲ ਹਾਲਾਤਾਂ ’ਚ ਢਾਲ ਵਾਂਗ ਕੰਮ ਕਰ ਸਕਦਾ ਹੈ।
‘ਮਾਪੇ ਘਰ ’ਤੇ ਹਨ’ ਵਾਲਾ ਝੂਠ
ਜੇ ਬੱਚਾ ਕਿਸੇ ਦਿਨ ਘਰ ’ਚ ਇਕੱਲਾ ਹੈ ਤੇ ਦਰਵਾਜ਼ੇ ’ਤੇ ਕੋਈ ਅਣਜਾਣ ਵਿਅਕਤੀ ਆ ਜਾਂਦਾ ਹੈ ਤਾਂ ਉਸ ਸਥਿਤੀ ’ਚ ਬੱਚੇ ਨੂੰ ਝੂਠ ਬੋਲਣ ਦੀ ਸਿੱਖਿਆ ਜ਼ਰੂਰ ਦਿਓ। ਉਨ੍ਹਾਂ ਨੂੰ ਦੱਸੋ ਕਿ ਕਿਸੇ ਅਣਜਾਣ ਵਿਅਕਤੀ ਦੇ ਆਉਣ ’ਤੇ ਕਦੇ ਵੀ ਇਹ ਨਾ ਕਹਿਣ ਕਿ ਉਹ ਘਰ ’ਚ ਇਕੱਲੇ ਹਨ। ਇਸ ਦੀ ਬਜਾਏ ਸਾਹਮਣੇ ਵਾਲੇ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਾਪੇ ਘਰ ’ਚ ਹਨ।
ਅਸੁਰੱਖਿਅਤ ਸਥਿਤੀ ’ਚ ਝੂਠ ਬੋਲਣਾ
ਜੇ ਕਿਸੇ ਵਿਅਕਤੀ ਦੀ ਮੌਜੂਦਗੀ ਕਾਰਨ ਬੱਚਾ ਅਸੁਰੱਖਿਅਤ ਜਾਂ ਅਸਹਿਜ ਮਹਿਸੂਸ ਕਰੇ ਤਾਂ ਉਸ ਨੂੰ ਦੱਸੋ ਕਿ ਉੱਥੇ ਸ਼ਿਸ਼ਟਾਚਾਰ ਨਿਭਾਉਣ ਦੀ ਲੋੜ ਨਹੀਂ ਹੈ। ਉਹ ਆਪਣੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਕਹਿ ਸਕਦਾ ਹੈ ਕਿ ਉਸ ਦੇ ਪਰਿਵਾਰ ਵਾਲੇ ਨੇੜੇ ਹੀ ਹਨ ਜਾਂ ਉਸ ਨੂੰ ਲੈਣ ਆ ਰਹੇ ਹਨ। ਅਜਿਹੀ ਸਥਿਤੀ ’ਚ ਬੱਚੇ ਨੂੰ ਇਮਾਨਦਾਰੀ ਜਾਂ ਸੱਚਾਈ ਤੋਂ ਜ਼ਿਆਦਾ ਆਪਣੀ ਸੁਰੱਖਿਆ ’ਤੇ ਧਿਆਨ ਦੇਣਾ ਚਾਹੀਦਾ ਹੈ।
ਆਰਥਿਕ ਸਥਿਤੀ ਬਾਰੇ ਜਾਣਕਾਰੀ ਦੇਣ ’ਤੇ ਝੂਠ
ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਘਰ ਦੀ ਆਰਥਿਕ ਸਥਿਤੀ ਬਾਰੇ ਹਰ ਵਾਰ ਸਹੀ ਜਾਣਕਾਰੀ ਦੇਣਾ ਜ਼ਰੂਰੀ ਨਹੀਂ ਹੈ। ਅਜਿਹੀ ਸਥਿਤੀ ਨੂੰ ਸੰਭਾਲਣ ਲਈ ਬੱਚੇ ਨੂੰ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਆਦਤ ਪਾਓ। ਕਿਸੇ ਚਾਲਾਕ ਵਿਅਕਤੀ ਵੱਲੋਂ ਅਜਿਹੇ ਸਵਾਲ ਪੁੱਛੇ ਜਾਣ ’ਤੇ ਉਸ ਨੂੰ ਕਹਿਣਾ ਸਿਖਾਓ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
“Lying Is a Sin”… But Parents Must Teach Kids These 5 Safety Lies