- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 76ਵਾਂ ਜਨਮਦਿਨ ਮਨਾ ਰਹੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਉਮਰ ’ਚ ਵੀ PM ਇੰਨੀ ਭੱਜ-ਦੌੜ ਕਿਵੇਂ ਕਰ ਲੈਂਦੇ ਹਨ? ਇੰਨੀ ਮਸਰੂਫ਼ ਦਿਨਚਰਿਆ ਅਤੇ ਜ਼ਿੰਮੇਵਾਰੀਆਂ ਦੇ ਬਾਵਜੂਦ ਉਨ੍ਹਾਂ ਦੀ ਊਰਜਾ ਦੇਖਣਯੋਗ ਹੁੰਦੀ ਹੈ। ਇਹੋ ਵਜ੍ਹਾ ਹੈ ਕਿ ਹਰ ਕੋਈ ਉਨ੍ਹਾਂ ਦੀ ਇਸ ਫਿਟਨੈੱਸ ਦਾ ਰਾਜ਼ ਜਾਣਨਾ ਚਾਹੁੰਦਾ ਹੈ।

ਦੱਸ ਦੇਈਏ, ਪ੍ਰਧਾਨ ਮੰਤਰੀ ਦੀ ਇਸ ਤੰਦਰੁਸਤੀ ਦਾ ਰਾਜ਼ ਕਿਸੇ ਖ਼ਾਸ ਮਸ਼ੀਨ ਜਾਂ ਹੈਵੀ ਵਰਕਆਊਟ ਵਿੱਚ ਨਹੀਂ, ਸਗੋਂ ਬੇਹੱਦ ਸਾਦੀ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ’ਚ ਛੁਪਿਆ ਹੈ। ਹੈਲਥ ਐਕਸਪਰਟਸ ਦਾ ਵੀ ਇਹੋ ਮੰਨਣਾ ਹੈ ਕਿ ਉਮਰ ਵਧਣ 'ਤੇ ਭਾਰੀ ਕਸਰਤ ਨਾਲੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੀ ਫਿਟਨੈੱਸ ਰੂਟੀਨ ਵਿੱਚ ਕਿੰਨੇ ਨਿਯਮਿਤ (Regular) ਹੋ। ਆਓ, ਇਸ ਲੇਖ ਵਿੱਚ ਸਮਝਦੇ ਹਾਂ ਪੀਐੱਮ ਮੋਦੀ ਦੇ ਉਹ 5 ਨਿਯਮ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਖ਼ੁਦ ਨੂੰ ਚੁਸਤ-ਦਰੁਸਤ ਰੱਖ ਸਕਦੇ ਹੋ।
ਪ੍ਰਧਾਨ ਮੰਤਰੀ ਮੋਦੀ ਲਈ ਯੋਗ ਸਿਰਫ਼ ਇੱਕ ਕਸਰਤ ਨਹੀਂ, ਸਗੋਂ ਜੀਵਨ ਦਾ ਹਿੱਸਾ ਹੈ। ਉਹ ਹਰ ਦਿਨ ਧਿਆਨ, ਪ੍ਰਾਣਾਯਾਮ ਅਤੇ ਯੋਗਾਸਨ ਕਰਦੇ ਹਨ। ਇਸ ਨਾਲ ਸਰੀਰ ਤਾਂ ਲਚਕਦਾਰ ਰਹਿੰਦਾ ਹੀ ਹੈ, ਨਾਲ ਹੀ ਦਿਮਾਗ਼ ਸ਼ਾਂਤ ਅਤੇ ਫੋਕਸ ਮਜ਼ਬੂਤ ਹੁੰਦਾ ਹੈ। ਯੋਗ ਦੇ ਫ਼ਾਇਦਿਆਂ 'ਤੇ ਉਨ੍ਹਾਂ ਦਾ ਇੰਨਾ ਭਰੋਸਾ ਹੈ ਕਿ ਇੱਕ ਵਾਰ ਉਨ੍ਹਾਂ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਲਈ ਵੀ ਖ਼ਾਸ ਤੌਰ 'ਤੇ ਇੱਕ ਯੋਗਾ ਐਕਸਪਰਟ ਦਾ ਪ੍ਰਬੰਧ ਕਰਵਾਇਆ ਸੀ।
ਫਿਟਨੈੱਸ ਦੀ ਸ਼ੁਰੂਆਤ ਮਸ਼ੀਨ ਚੁੱਕਣ ਨਾਲ ਨਹੀਂ, ਸਗੋਂ ਖ਼ੁਦ ਨੂੰ ਐਕਟਿਵ ਰੱਖਣ ਨਾਲ ਹੁੰਦੀ ਹੈ। ਪ੍ਰਧਾਨ ਮੰਤਰੀ ਦੀ ਦਿਨ ਦੀ ਰੁਟੀਨ ’ਚ ਨਿਯਮਿਤ ਸੈਰ ਅਤੇ ਹਲਕੀ-ਫੁਲਕੀ ਸਰੀਰਕ ਗਤੀਵਿਧੀਆਂ ਸ਼ਾਮਲ ਹਨ। ਦਿਨ ਭਰ ਸਰੀਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਕਟਿਵ ਰੱਖਣ ਨਾਲ ਆਲਸ ਦੂਰ ਰਹਿੰਦਾ ਹੈ ਅਤੇ ਐਨਰਜੀ ਲੈਵਲ ਹਮੇਸ਼ਾ ਹਾਈ ਰਹਿੰਦਾ ਹੈ।
ਤੁਸੀਂ ਜੋ ਖਾਂਦੇ ਹੋ, ਉਹੋ ਤੁਹਾਡਾ ਸਰੀਰ ਬਣਦਾ ਹੈ। ਪੀਐੱਮ ਮੋਦੀ ਬਿਲਕੁਲ ਸਾਧਾਰਨ ਅਤੇ ਸ਼ੁੱਧ ਸ਼ਾਕਾਹਾਰੀ ਭੋਜਨ ਕਰਦੇ ਹਨ। ਉਨ੍ਹਾਂ ਦਾ ਇੱਕ ਸਖ਼ਤ ਨਿਯਮ ਹੈ-ਕਦੇ ਵੀ ਜ਼ਰੂਰਤ ਤੋਂ ਜ਼ਿਆਦਾ ਨਹੀਂ ਖਾਣਾ। ਹਲਕਾ ਅਤੇ ਸਾਦਾ ਭੋਜਨ ਕਰਨ ਨਾਲ ਪਾਚਨ ਤੰਤਰ ਹਮੇਸ਼ਾ ਸਹੀ ਰਹਿੰਦਾ ਹੈ ਅਤੇ ਸਰੀਰ ਭਾਰੀਪਨ ਮਹਿਸੂਸ ਨਹੀਂ ਕਰਦਾ।
ਸਰੀਰ ਨੂੰ ਅੰਦਰੋਂ ਸਾਫ਼ ਕਰਨ ਲਈ ਪ੍ਰਧਾਨ ਮੰਤਰੀ ਨਿਯਮਿਤ ਰੂਪ ਵਿੱਚ ਵਰਤ ਰੱਖਦੇ ਹਨ। ਇਸ ਤੋਂ ਇਲਾਵਾ, ਉਹ ਦਿਨ ਭਰ ਕੁਝ ਨਾ ਕੁਝ ਖਾਣ ਦੀ ਬਜਾਏ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਹੀ ਆਪਣਾ ਭੋਜਨ ਕਰਦੇ ਹਨ। ਇਹ ਤਰੀਕਾ ਮੈਟਾਬੋਲਿਜ਼ਮ ਨੂੰ ਤੇਜ਼ ਅਤੇ ਬੀਮਾਰੀਆਂ ਨੂੰ ਦੂਰ ਰੱਖਦਾ ਹੈ।
ਹੈਲਥ ਐਕਸਪਰਟਸ ਕਹਿੰਦੇ ਹਨ ਕਿ 70 ਤੋਂ ਪਾਰ ਦੀ ਉਮਰ ਵਿੱਚ ਸਭ ਤੋਂ ਜ਼ਿਆਦਾ ਕੰਮ ਆਉਂਦੀ ਹੈ ਤੁਹਾਡੀ ਨਿਰੰਤਰਤਾ। ਤੁਸੀਂ ਜੋ ਵੀ ਨਿਯਮ ਬਣਾਓ, ਉਸ ਨੂੰ ਰੋਜ਼ ਮੰਨੋ। ਇਸ ਦੇ ਨਾਲ ਹੀ, ਡੂੰਘੀ ਨੀਂਦ ਲੈਣਾ ਅਤੇ ਤਣਾਅ ਨੂੰ ਖ਼ੁਦ 'ਤੇ ਹਾਵੀ ਨਾ ਹੋਣ ਦੇਣਾ ਪੀਐੱਮ ਮੋਦੀ ਦੀ ਫਿਟਨੈੱਸ ਦਾ ਸਭ ਤੋਂ ਵੱਡਾ ਹਥਿਆਰ ਹੈ।
ਮੈਰਿੰਗੋ ਏਸ਼ੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਿਊਰੋ ਐਂਡ ਸਪਾਈਨ (MAIINS) ਦੇ ਚੇਅਰਮੈਨ ਡਾਕਟਰ ਪ੍ਰਵੀਨ ਗੁਪਤਾ ਅਨੁਸਾਰ, ਪੀਐੱਮ ਮੋਦੀ ਦੀ ਫਿਟਨੈੱਸ ਦਿਨਚਰਿਆ ਸਾਨੂੰ ਸਿਖਾਉਂਦੀ ਹੈ ਕਿ ਵਧਦੀ ਉਮਰ ਵਿੱਚ ਵੀ ਯੋਗ, ਸੈਰ ਅਤੇ ਸਹੀ ਖਾਣ-ਪੀਣ ਨਾਲ ਕਿਵੇਂ ਸਿਹਤਮੰਦ ਅਤੇ ਐਕਟਿਵ ਰਹਿਹਾ ਜਾ ਸਕਦਾ ਹੈ।
ਹਾਲਾਂਕਿ, ਹਰ ਇਨਸਾਨ ਦਾ ਸਰੀਰ ਅਤੇ ਉਸ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ। ਇਸ ਲਈ ਕਿਸੇ ਹੋਰ ਦੇ ਰੂਟੀਨ ਦੀ ਹੂਬਹੂ ਨਕਲ ਕਰਨ ਤੋਂ ਬਚੋ। ਹਮੇਸ਼ਾ ਆਪਣੀ ਉਮਰ, ਸਿਹਤ ਅਤੇ ਸਮਰੱਥਾ ਦੇ ਹਿਸਾਬ ਨਾਲ ਹੀ ਕਸਰਤ ਕਰੋ। ਸਿਹਤਮੰਦ ਜੀਵਨ ਦਾ ਅਸਲੀ ਆਧਾਰ ਹੈ- ਰੋਜ਼ਾਨਾ ਹਲਕੀ ਕਸਰਤ, ਚੰਗੀ ਨੀਂਦ, ਪੌਸ਼ਟਿਕ ਖਾਣਾ ਅਤੇ ਤਣਾਅ ਤੋਂ ਦੂਰ ਰਹਿਣਾ।
ਜੇਕਰ ਤੁਹਾਨੂੰ ਕੋਈ ਬੀਮਾਰੀ ਹੈ ਜਾਂ ਤੁਸੀਂ ਦਵਾਈਆਂ ਲੈਂਦੇ ਹੋ ਤਾਂ ਵਰਤ ਰੱਖਣ ਜਾਂ ਡਾਇਟ ਵਿੱਚ ਕੋਈ ਵੱਡਾ ਬਦਲਾਅ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਲਓ। ਧਿਆਨ ਰਹੇ, ਕਿਸੇ ਦੂਜੇ ਵਿਅਕਤੀ ਦੀ ਫਿਟਨੈੱਸ ਰੂਟੀਨ ਨੂੰ ਕਾਪੀ ਕਰਨ ਦੀ ਬਜਾਏ, ਆਪਣੀ ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਚੰਗੀਆਂ ਆਦਤਾਂ ਅਪਣਾਓ ਅਤੇ ਉਨ੍ਹਾਂ ਨੂੰ ਰੋਜ਼ਾਨਾ ਫ਼ਾਲੋ ਕਰੋ।