- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਠੇ ਜਾਂ ਸੁੱਤੇ ਰਹਿਣ ਦੀ ਅਵਸਥਾ ਤੋਂ ਬਾਅਦ ਅਚਾਨਕ ਆਪਣੀ ਪੁਜ਼ੀਸ਼ਨ ਬਦਲਣ ਜਾਂ ਖੜ੍ਹੇ ਹੋਣ 'ਤੇ ਚੱਕਰ ਆਉਣਾ ਪੋਸ਼ਚਰਲ ਹਾਈਪੋਟੈਂਸ਼ਨ ਦੀ ਨਿਸ਼ਾਨੀ ਹੋ ਸਕਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਿਹਤਮੰਦ ਲੋਕਾਂ ਦਾ ਬਲੱਡ ਪ੍ਰੈਸ਼ਰ ਵੀ ਕਈ ਵਾਰ ਘੱਟ ਹੁੰਦਾ ਹੈ। ਕੁਝ ਲੋਕਾਂ ’ਚ ਕੁਦਰਤੀ ਤੌਰ 'ਤੇ ਹੀ ਬਲੱਡ ਪ੍ਰੈਸ਼ਰ ਘੱਟ ਦੇਖਿਆ ਜਾਂਦਾ ਹੈ ਤੇ ਇਸ ਦਾ ਉਨ੍ਹਾਂ ਦੀ ਸਿਹਤ 'ਤੇ ਕੋਈ ਬੁਰਾ ਅਸਰ ਵੀ ਨਜ਼ਰ ਨਹੀਂ ਆਉਂਦਾ। ਪਰ ਪੋਸ਼ਚਰਲ ਹਾਈਪੋਟੈਂਸ਼ਨ ’ਚ ਖੜ੍ਹੇ ਹੋਣ ਦੇ 3 ਮਿੰਟ ਦੇ ਅੰਦਰ ਚੱਕਰ ਜਿਹਾ ਮਹਿਸੂਸ ਹੋ ਸਕਦਾ ਹੈ। ਅਜਿਹਾ ਦਿਮਾਗ ਵਰਗੇ ਮੁੱਖ ਅੰਗਾਂ ਤੱਕ ਆਕਸੀਜਨ ਸਹੀ ਤਰੀਕੇ ਨਾਲ ਨਾ ਪਹੁੰਚਣ ਕਾਰਨ ਹੋ ਸਕਦਾ ਹੈ। ਪੋਸ਼ਚਰਲ ਹਾਈਪੋਟੈਂਸ਼ਨ ਕੀ ਹੈ, ਇਸ ਦੇ ਲੱਛਣ ਕੀ ਹਨ ਤੇ ਇਸ ਨੂੰ ਕਿਵੇਂ ਮੈਨੇਜ ਕੀਤਾ ਜਾ ਸਕਦਾ ਹੈ, ਆਓ ਜਾਣਦੇ ਹਾਂ।
ਹੋ ਸਕਦਾ ਹੈ ਪੋਸ਼ਚਰਲ ਹਾਈਪੋਟੈਂਸ਼ਨ
ਜੇਕਰ ਲੰਬੇ ਸਮੇਂ ਤੱਕ ਬੈਠੇ ਜਾਂ ਲੇਟੇ ਰਹਿਣ ਤੋਂ ਬਾਅਦ ਉੱਠਦੇ ਹਨ ਤਾਂ ਤਿੰਨ ਮਿੰਟ ਦੇ ਅੰਦਰ ਬਲੱਡ ਪ੍ਰੈਸ਼ਰ ਅਚਾਨਕ ਬਹੁਤ ਘੱਟ ਹੋ ਸਕਦਾ ਹੈ। ਅਜਿਹਾ ਗ੍ਰੈਵਿਟੀ ਕਾਰਨ ਪੈਰਾਂ ’ਚ ਖੂਨ ਦਾ ਤੇਜ਼ੀ ਨਾਲ ਵਹਾਅ ਹੋਣ ਤੇ ਦਿਮਾਗ ਤੱਕ ਸਹੀ ਤਰੀਕੇ ਨਾਲ ਨਾ ਪਹੁੰਚਣ ਕਰਕੇ ਹੋ ਸਕਦਾ ਹੈ। ਬਜ਼ੁਰਗਾਂ ’ਚ ਅਜਿਹੀ ਸਥਿਤੀ ਹੋਣ 'ਤੇ ਡਿੱਗਣ ਤੇ ਗੰਭੀਰ ਸੱਟ ਲੱਗਣ ਦਾ ਖ਼ਤਰਾ ਰਹਿੰਦਾ ਹੈ।
ਇਹ ਹੁੰਦੇ ਹਨ ਲੱਛਣ
ਲੋਅ ਬਲੱਡ ਪ੍ਰੈਸ਼ਰ ਦੇ ਵੀ ਹੋ ਸਕਦੇ ਹਨ ਗੰਭੀਰ ਨਤੀਜੇ
ਭਾਵੇਂ ਹਾਈ ਬਲੱਡ ਪ੍ਰੈਸ਼ਰ ਨੂੰ ਅਕਸਰ ਦਿਲ ਦੀਆਂ ਬਿਮਾਰੀਆਂ ਜਾਂ ਕਈ ਹੋਰ ਬਿਮਾਰੀਆਂ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ, ਪਰ ਲੋਅ ਬਲੱਡ ਪ੍ਰੈਸ਼ਰ ਕਾਰਨ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ:
ਸਿਰ ਉੱਚਾ ਕਰਕੇ ਸੌਂਵੋ : ਸੌਂਦੇ ਸਮੇਂ ਆਪਣੇ ਸਿਰ ਨੂੰ 20 ਤੋਂ 30 ਡਿਗਰੀ ਤੱਕ ਉੱਚਾ ਰੱਖੋ। ਇਸ ਨਾਲ ਅਚਾਨਕ ਉੱਠਣ 'ਤੇ ਬਲੱਡ ਪ੍ਰੈਸ਼ਰ ਘੱਟ ਹੋਣ ਦੇ ਖ਼ਤਰੇ ਤੋਂ ਬਚਣ ’ਚ ਮਦਦ ਮਿਲ ਸਕਦੀ ਹੈ।
ਹੌਲੀ-ਹੌਲੀ ਪੋਜ਼ੀਸ਼ਨ ਬਦਲੋ : ਪੋਜ਼ੀਸ਼ਨ ਬਦਲਦੇ ਸਮੇਂ ਜਲਦਬਾਜ਼ੀ ਨਾ ਕਰੋ। ਜੇਕਰ ਲੇਟੇ ਹੋਏ ਹੋ ਤਾਂ ਹੌਲੀ-ਹੌਲੀ ਬੈਠੋ ਤੇ ਕੁਝ ਸਕਿੰਟਾਂ ਬਾਅਦ ਖੜ੍ਹੇ ਹੋਵੋ।
ਬੈੱਡ ਦਾ ਸਹਾਰਾ ਲਓ : ਸੌਣ ਦੀ ਪੋਜ਼ੀਸ਼ਨ ਤੋਂ ਉੱਠਦੇ ਸਮੇਂ ਬੈੱਡ ਦੇ ਕਿਨਾਰੇ ਜਾਂ ਉਸ ਦੇ ਕਿਸੇ ਫਿਕਸਚਰ ਦਾ ਸਹਾਰਾ ਲਓ।
ਪੈਰਾਂ ਦੀ ਸਧਾਰਨ ਕਸਰਤ ਕਰੋ : ਪੈਰਾਂ ’ਚ ਖੂਨ ਦੇ ਸੰਚਾਰ ਨੂੰ ਆਮ ਬਣਾਉਣ ਲਈ ਹਲਕੀ-ਫੁਲਕੀ ਸਟ੍ਰੈਚਿੰਗ ਕਰੋ। ਇਸ ਦੌਰਾਨ ਕੁਰਸੀ ਜਾਂ ਬੈੱਡ ਨੂੰ ਫੜ ਕੇ ਰੱਖੋ।
ਅਚਾਨਕ ਨਾ ਝੁਕੋ : ਬੈੱਡ ਤੋਂ ਉੱਠਦੇ ਹੀ ਕਿਸੇ ਚੀਜ਼ ਨੂੰ ਚੁੱਕਣ ਲਈ ਅਚਾਨਕ ਹੇਠਾਂ ਨਾ ਝੁਕੋ, ਇਸ ਨਾਲ ਤੇਜ਼ ਚੱਕਰ ਆ ਸਕਦਾ ਹੈ। ਚੀਜ਼ ਚੁੱਕਣ ਲਈ ਲੰਬੀ ਛੜੀ ਜਾਂ ਕਿਸੇ ਸਹਾਰੇ ਦੀ ਵਰਤੋਂ ਕਰੋ।