ਸ਼ੁਰੂ 'ਚ ਬੇਪਨਾਹ ਪਿਆਰ ਤੇ ਫਿਰ ਅਚਾਨਕ ਦੂਰੀ? Gen Z ਦੀ ਨਵੀਂ ਡੇਟਿੰਗ ਮੁਸੀਬਤ ਹੈ 'Puffer Fishing', ਇਨ੍ਹਾਂ ਸੰਕੇਤਾਂ ਤੋਂ ਪਛਾਣੋ ਡੇਟਿੰਗ ਦੀ ਦੁਨੀਆ 'ਚ ਇੱਕ ਹੋਰ ਨਵਾਂ ਨਾਮ ਜੁੜ ਚੁੱਕਾ ਹੈ 'ਪਫ਼ਰ ਫਿਸ਼ਿੰਗ' (Puffer Fishing)। ਇਸ ਦਾ ਸਬੰਧ ਖਾਸ ਤੌਰ 'ਤੇ ਆਨਲਾਈਨ ਡੇਟਿੰਗ ਅਤੇ ਜੇਨ-ਜ਼ੈੱਡ (Gen Z) ਨਾਲ ਹੈ। ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਇਨ੍ਹੀਂ ਦਿਨੀਂ ਡੇਟਿੰਗ ਦਾ ਰਵੱਈਆ ਬਦਲਦਾ ਜਾ ਰਿਹਾ ਹੈ ਅਤੇ ਪਫ਼ਰ ਫਿਸ਼ਿੰਗ ਇਸੇ ਬਾਰੇ ਗੱਲ ਕਰਦਾ ਹੈ।
Publish Date: Fri, 14 Aug 2026 01:48 PM (IST)
Updated Date: Fri, 14 Aug 2026 01:50 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਡੇਟਿੰਗ ਦੀ ਦੁਨੀਆ 'ਚ ਇੱਕ ਹੋਰ ਨਵਾਂ ਨਾਮ ਜੁੜ ਚੁੱਕਾ ਹੈ 'ਪਫ਼ਰ ਫਿਸ਼ਿੰਗ' (Puffer Fishing)। ਇਸ ਦਾ ਸਬੰਧ ਖਾਸ ਤੌਰ 'ਤੇ ਆਨਲਾਈਨ ਡੇਟਿੰਗ ਅਤੇ ਜੇਨ-ਜ਼ੈੱਡ (Gen Z) ਨਾਲ ਹੈ। ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਇਨ੍ਹੀਂ ਦਿਨੀਂ ਡੇਟਿੰਗ ਦਾ ਰਵੱਈਆ ਬਦਲਦਾ ਜਾ ਰਿਹਾ ਹੈ ਅਤੇ ਪਫ਼ਰ ਫਿਸ਼ਿੰਗ ਇਸੇ ਬਾਰੇ ਗੱਲ ਕਰਦਾ ਹੈ।
ਕੀ ਹੈ ਪਫ਼ਰ ਫਿਸ਼ਿੰਗ? ਡੇਟਿੰਗ 'ਚ ਪਫ਼ਰ ਫਿਸ਼ਿੰਗ ਭਾਵਨਾਤਮਕ ਤੌਰ 'ਤੇ ਜੁੜਨ ਤੋਂ ਬਾਅਦ ਅਚਾਨਕ ਪਿੱਛੇ ਹਟਣ (Avoidant) ਵੱਲ ਇਸ਼ਾਰਾ ਕਰਦੀ ਹੈ। ਇਸ ਤਰ੍ਹਾਂ ਦੀ ਡੇਟਿੰਗ 'ਚ ਰਿਸ਼ਤਾ ਜਦੋਂ ਨਵਾਂ ਹੁੰਦਾ ਹੈ ਤਾਂ ਪਾਰਟਨਰ ਸ਼ੁਰੂ-ਸ਼ੁਰੂ 'ਚ ਭਾਵਨਾਤਮਕ ਤੌਰ 'ਤੇ ਉਪਲਬਧ (Emotionally available) ਰਹਿੰਦਾ ਹੈ ਪਰ ਬਾਅਦ 'ਚ ਸਾਹਮਣੇ ਵਾਲੇ ਨਾਲ ਨਜ਼ਦੀਕੀਆਂ ਵਧਣ 'ਤੇ ਉਹ ਖ਼ੁਦ ਨੂੰ ਪਿੱਛੇ ਖਿੱਚ ਲੈਂਦਾ ਹੈ। ਉਸ ਸਮੇਂ ਉਹ ਆਪਣੇ ਸ਼ੁਰੂਆਤੀ ਵਿਵਹਾਰ ਤੋਂ ਬਿਲਕੁਲ ਉਲਟ ਰਵੱਈਆ ਦਿਖਾਉਂਦਾ ਹੈ ਜੋ ਕਨਫਿਊਜ਼ਨ 'ਚ ਪਾ ਸਕਦਾ ਹੈ ਕਿ ਆਖ਼ਰ ਹੋਇਆ ਕੀ ਹੈ।
ਇਸ ਨੂੰ ਆਸਾਨ ਭਾਸ਼ਾ 'ਚ ਸਮਝੀਏ ਤਾਂ ਕੋਈ ਵਿਅਕਤੀ ਰਿਸ਼ਤੇ ਦੀ ਸ਼ੁਰੂਆਤੀ ਸਟੇਜ 'ਚ ਪਿਆਰ ਅਤੇ ਆਪਣਾਪਣ ਦਿਖਾਉਂਦਾ ਹੈ। ਜਿਵੇਂ ਹੀ ਉਸ ਨੂੰ ਲੱਗਦਾ ਹੈ ਕਿ ਰਿਸ਼ਤਾ ਸੀਰੀਅਸ ਹੋ ਰਿਹਾ ਹੈ, ਉਹ ਅਚਾਨਕ ਦੂਰੀ ਬਣਾ ਕੇ ਕੋਲਡ ਬਿਹੇਵੀਅਰ (Cold behavior) ਦਿਖਾਉਣ ਲੱਗਦਾ ਹੈ।
ਕਿੱਥੋਂ ਲਿਆ ਗਿਆ ਹੈ ਇਹ ਨਾਮ?
ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਇਹ ਪਫ਼ਰ ਫਿਸ਼ਿੰਗ ਟਰੈਂਡ ਪਫ਼ਰ ਮੱਛੀ (Pufferfish) ਦੇ ਵਿਵਹਾਰ ਤੋਂ ਪ੍ਰੇਰਿਤ ਹੈ। ਦੱਸ ਦੇਈਏ ਕਿ ਸਮੁੰਦਰ 'ਚ ਪਫ਼ਰ ਮੱਛੀ ਦਾ ਇੱਕ ਖ਼ਾਸ ਤਰ੍ਹਾਂ ਦਾ ਰਵੱਈਆ ਹੁੰਦਾ ਹੈ, ਜਦੋਂ ਵੀ ਉਸ ਨੂੰ ਕਿਸੇ ਖ਼ਤਰੇ ਜਾਂ ਅਣਜਾਣ ਗਤੀਵਿਧੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਆਪਣੇ ਅੰਦਰ ਪਾਣੀ ਭਰ ਕੇ ਫੁੱਲ ਜਾਂਦੀ ਹੈ ਅਤੇ ਕੰਡੇ ਵੀ ਬਾਹਰ ਕੱਢ ਲੈਂਦੀ ਹੈ।
ਕਿਉਂ ਕਰ ਰਹੇ ਹਨ ਲੋਕ ਪਫ਼ਰ ਫਿਸ਼ਿੰਗ? ਇਸ ਦੇ ਪਿੱਛੇ ਦੋ ਵਜ੍ਹਾ ਹੋ ਸਕਦੀਆਂ ਹਨ, ਪਹਿਲੀ ਇਹ ਕਿ ਵਿਅਕਤੀ ਵਚਨਬੱਧਤਾ (Commitment) 'ਚ ਜ਼ਰਾ ਵੀ ਦਿਲਚਸਪੀ ਨਹੀਂ ਰੱਖਦਾ ਹੈ। ਦੂਜੀ ਇਹ ਕਿ ਉਹ ਕਮਿਟਮੈਂਟ ਤਾਂ ਕਰਨਾ ਚਾਹੁੰਦਾ ਹੈ ਪਰ ਖ਼ਰਾਬ ਤਜ਼ਰਬੇ ਦੇ ਚੱਲਦਿਆਂ ਆਪਣਾ ਦਿਲ ਦੁਖਣ ਜਾਂ ਭਾਵਨਾਤਮਕ ਦਰਦ ਤੋਂ ਖ਼ੁਦ ਨੂੰ ਬਚਾਉਣ ਲਈ ਅਜਿਹਾ ਕਰ ਰਿਹਾ ਹੈ।
ਸੰਕੇਤ ਜੋ ਦੱਸਦੇ ਹਨ ਕਿ ਤੁਸੀਂ ਪਫ਼ਰ ਫਿਸ਼ਿੰਗ ਨਾਲ ਨਜਿੱਠ ਰਹੇ ਹੋ: ਅਜਿਹੇ ਕਈ ਸੰਕੇਤ ਹਨ ਜਿਨ੍ਹਾਂ ਦੀ ਮਦਦ ਨਾਲ ਪਛਾਣਿਆ ਜਾ ਸਕਦਾ ਹੈ ਕਿ ਕੋਈ ਵਿਅਕਤੀ ਪਫ਼ਰ ਫਿਸ਼ਿੰਗ ਦਾ ਸ਼ਿਕਾਰ ਤਾਂ ਨਹੀਂ:
ਰਿਸ਼ਤੇ ਦੀ ਸ਼ੁਰੂਆਤ 'ਚ ਡੂੰਘੀ ਗੱਲਬਾਤ ਅਤੇ ਜ਼ਿਆਦਾ ਲਗਾਓ।
ਰਿਸ਼ਤਾ ਸੀਰੀਅਸ ਹੋਣ 'ਤੇ ਪਾਰਟਨਰ ਵੱਲੋਂ ਦੂਰੀ ਬਣਾ ਲੈਣਾ।
ਪਾਰਟਨਰ ਦੇ ਮੈਸੇਜ ਦੇਰੀ ਨਾਲ ਆਉਣਾ ਅਤੇ ਐਫਰਟ ਘੱਟ ਹੋਣਾ।
ਭਵਿੱਖ ਦੀ ਯੋਜਨਾਬੰਦੀ (Planning) ਤੋਂ ਬਚਣਾ।
ਸ਼ੁਰੂਆਤ 'ਚ ਲੋੜ ਤੋਂ ਵੱਧ ਇਨਵੈਸਟ ਕਰਨ ਤੋਂ ਬਾਅਦ ਇੱਕਦਮ ਪਿੱਛੇ ਹਟ ਜਾਣਾ।
ਕਰੀਬੀ ਪਲਾਂ (Close moments) ਤੋਂ ਬਾਅਦ ਅਚਾਨਕ ਦੂਰੀ ਬਣਾ ਲੈਣਾ।
ਪਾਰਟਨਰ ਦੇ ਰਵੱਈਏ ਤੋਂ ਹਮੇਸ਼ਾ ਕਨਫਿਊਜ਼ਨ 'ਚ ਰਹਿਣਾ।