1 ਹਫ਼ਤੇ 'ਚ 1 ਕਿਲੋ ਫੈਟ ਬਰਨ ਕਰਨ ਲਈ ਰੋਜ਼ਾਨਾ ਚੱਲਣੇ ਪੈਣਗੇ ਇੰਨੇ ਹਜ਼ਾਰ ਕਦਮ, ਸਮਝੋ ਪੂਰਾ ਗਣਿਤ ਪੈਦਲ ਚੱਲਣਾ ਆਸਾਨ ਹੋਣ ਦੇ ਨਾਲ-ਨਾਲ ਸਭ ਤੋਂ ਅਸਰਦਾਰ ਕਸਰਤ ਹੈ ਕਿਉਂਕਿ ਇਸ ਨੂੰ ਹਰ ਉਮਰ ਦੇ ਲੋਕ ਆਪਣੀ ਸਪੀਡ ਦੇ ਹਿਸਾਬ ਨਾਲ ਕਰ ਸਕਦੇ ਹਨ। ਜਿਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ 'ਚ ਪੈਦਲ ਚੱਲਣਾ ਸ਼ਾਮਲ ਹੁੰਦਾ ਹੈ, ਉਨ੍ਹਾਂ ਦਾ ਫੈਟ ਤੇਜ਼ੀ ਨਾਲ ਬਰਨ ਹੁੰਦਾ ਹੈ ਅਤੇ ਮੈਟਾਬੋਲਿਜ਼ਮ ਵੀ ਬੂਸਟ ਹੁੰਦਾ ਹੈ। ਫਿਰ ਭਾਰ ਘਟਾਉਣ ਲਈ ਹਾਈ ਇੰਟੈਂਸਿਟੀ ਕਸਰਤ ਦੇ ਨਾਲ ਵਾਕਿੰਗ ਨੂੰ ਰੁਟੀਨ 'ਚ ਸ਼ਾਮਲ ਕਰਨ ਤੋਂ ਪਿੱਛੇ ਕਿਉਂ ਹਟਿਆ ਜਾਵੇ? ਅੱਜਕਲ੍ਹ ਰੋਜ਼ਾਨਾ 10,000 ਕਦਮ ਚੱਲਣ ਬਾਰੇ ਕਿਹਾ ਜਾਂਦਾ ਹੈ ਪਰ ਕੋਈ ਇਹ ਨਹੀਂ ਦੱਸਦਾ ਕਿ ਜੇਕਰ ਕਿਸੇ ਨੇ ਇੱਕ ਹਫ਼ਤੇ 'ਚ 1 ਕਿਲੋ ਭਾਰ ਘੱਟ ਕਰਨਾ ਹੋਵੇ ਤਾਂ ਉਸਨੂੰ ਪੂਰੇ ਦਿਨ 'ਚ ਕਿੰਨੇ ਕਦ
Publish Date: Thu, 30 Jul 2026 10:55 AM (IST)
Updated Date: Thu, 30 Jul 2026 10:56 AM (IST)
ਲਾਈਫਸਾਈਲ ਡੈਸਕ, ਨਵੀਂ ਦਿੱਲੀ - ਪੈਦਲ ਚੱਲਣਾ ਆਸਾਨ ਹੋਣ ਦੇ ਨਾਲ-ਨਾਲ ਸਭ ਤੋਂ ਅਸਰਦਾਰ ਕਸਰਤ ਹੈ ਕਿਉਂਕਿ ਇਸ ਨੂੰ ਹਰ ਉਮਰ ਦੇ ਲੋਕ ਆਪਣੀ ਸਪੀਡ ਦੇ ਹਿਸਾਬ ਨਾਲ ਕਰ ਸਕਦੇ ਹਨ। ਜਿਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ 'ਚ ਪੈਦਲ ਚੱਲਣਾ ਸ਼ਾਮਲ ਹੁੰਦਾ ਹੈ, ਉਨ੍ਹਾਂ ਦਾ ਫੈਟ ਤੇਜ਼ੀ ਨਾਲ ਬਰਨ ਹੁੰਦਾ ਹੈ ਅਤੇ ਮੈਟਾਬੋਲਿਜ਼ਮ ਵੀ ਬੂਸਟ ਹੁੰਦਾ ਹੈ। ਫਿਰ ਭਾਰ ਘਟਾਉਣ ਲਈ ਹਾਈ ਇੰਟੈਂਸਿਟੀ ਕਸਰਤ ਦੇ ਨਾਲ ਵਾਕਿੰਗ ਨੂੰ ਰੁਟੀਨ 'ਚ ਸ਼ਾਮਲ ਕਰਨ ਤੋਂ ਪਿੱਛੇ ਕਿਉਂ ਹਟਿਆ ਜਾਵੇ? ਅੱਜਕਲ੍ਹ ਰੋਜ਼ਾਨਾ 10,000 ਕਦਮ ਚੱਲਣ ਬਾਰੇ ਕਿਹਾ ਜਾਂਦਾ ਹੈ ਪਰ ਕੋਈ ਇਹ ਨਹੀਂ ਦੱਸਦਾ ਕਿ ਜੇਕਰ ਕਿਸੇ ਨੇ ਇੱਕ ਹਫ਼ਤੇ 'ਚ 1 ਕਿਲੋ ਭਾਰ ਘੱਟ ਕਰਨਾ ਹੋਵੇ ਤਾਂ ਉਸਨੂੰ ਪੂਰੇ ਦਿਨ 'ਚ ਕਿੰਨੇ ਕਦਮ ਚੱਲਣ ਚਾਹੀਦੇ ਹਨ। ਜੇਕਰ ਤੁਸੀਂ ਵੀ ਭਾਰ ਘਟਾਉਣ ਲਈ ਕੁਝ ਅਜਿਹੀ ਹੀ ਸਟ੍ਰੈਟਜੀ ਫਾਲੋ ਕਰ ਰਹੇ ਹੋ ਤਾਂ ਆਓ ਇਸ ਬਾਰੇ ਜਾਣੀਏ।
1 ਕਿਲੋ ਭਾਰ ਘੱਟ ਕਰਨ ਲਈ ਕਿੰਨੇ ਕਦਮ ਚੱਲਣਾ ਫ਼ਾਇਦੇਮੰਦ?
1 ਕਿਲੋ ਭਾਰ ਘੱਟ ਕਰਨ ਲਈ ਆਮ ਤੌਰ 'ਤੇ 7,700 ਕੈਲੋਰੀ ਬਰਨ ਕਰਨੀ ਜ਼ਰੂਰੀ ਮੰਨੀ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਹਰ ਇੱਕ ਹਫ਼ਤੇ 'ਚ ਇੱਕ ਕਿਲੋ ਭਾਰ ਘਟਾਉਣਾ ਹੈ ਤਾਂ ਇਸ ਲਈ ਹਰ ਦਿਨ ਕਰੀਬ 1,100 ਕੈਲੋਰੀ ਬਰਨ ਕਰਨੀ ਪਵੇਗੀ। ਇਹ ਕੈਲੋਰੀ ਆਮ ਤੌਰ 'ਤੇ ਭਾਰ ਘਟਾਉਣ ਦੇ ਟੀਚੇ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਇਹ ਸਮਝਣ ਦੀ ਲੋੜ ਹੈ ਕਿ ਸਿਰਫ਼ ਪੈਦਲ ਚੱਲਣਾ ਇਸ ਲਈ ਕਾਫ਼ੀ ਨਹੀਂ ਹੈ। ਹੁਣ ਇਸ ਤੋਂ ਅੱਗੇ ਦੇ ਗਣਿਤ ਦੀ ਗੱਲ ਕਰੀਏ ਤਾਂ ਇੱਕ ਵਿਅਕਤੀ ਜੇਕਰ ਰੋਜ਼ਾਨਾ 1,000 ਕਦਮ ਚੱਲਦਾ ਹੈ ਤਾਂ ਉਸਦੀਆਂ 40-50 ਕੈਲੋਰੀਆਂ ਬਰਨ ਹੁੰਦੀਆਂ ਹਨ। ਇਸ ਹਿਸਾਬ ਨਾਲ ਲਗਾਇਆ ਜਾਵੇ ਤਾਂ 10,000 ਕਦਮਾਂ ਨਾਲ ਇਹ ਟੀਚਾ ਪੂਰਾ ਹੋਣ ਵਾਲਾ ਨਹੀਂ ਹੈ।
20,000 ਤੋਂ ਜ਼ਿਆਦਾ ਕਦਮ ਚੱਲਣਾ ਜ਼ਰੂਰੀ ਇੱਕ ਹਫ਼ਤੇ 'ਚ 1 ਕਿਲੋ ਭਾਰ ਘੱਟ ਕਰਨ ਲਈ ਇੱਕ ਵਿਅਕਤੀ ਨੂੰ ਲਗਭਗ 22,000 ਤੋਂ 27,000 ਕਦਮ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਗਿਣਤੀ ਉਨ੍ਹਾਂ ਲਈ ਜ਼ਿਆਦਾ ਹੈ ਜਿਨ੍ਹਾਂ ਨੂੰ ਚੱਲਣ ਦੀ ਆਦਤ ਨਹੀਂ ਹੈ ਜਾਂ ਉਨ੍ਹਾਂ ਦਾ ਸਰੀਰ ਇੰਨਾ ਸਾਥ ਨਹੀਂ ਦਿੰਦਾ। ਅਜਿਹੇ 'ਚ ਇਹ ਸਮਝਣ ਦੀ ਲੋੜ ਹੈ ਕਿ ਵਿਅਕਤੀ ਨੂੰ ਆਪਣੀ ਸਰੀਰਕ ਸਮਰੱਥਾ ਦੇ ਹਿਸਾਬ ਨਾਲ ਭਾਰ ਘਟਾਉਣ ਦਾ ਟੀਚਾ ਤੈਅ ਕਰਨਾ ਚਾਹੀਦਾ ਹੈ।
ਹਫ਼ਤੇ 'ਚ 1 ਕਿਲੋਗ੍ਰਾਮ ਘਟਾਉਣ ਦੇ ਹੋਰ ਤਰੀਕੇ ਕੈਲੋਰੀ ਤੇਜ਼ੀ ਨਾਲ ਬਰਨ ਕਰਨ ਦੇ ਨਾਲ ਹੀ ਆਪਣੀ ਦਿਨ ਦੀ ਕੈਲੋਰੀ ਨੂੰ ਘੱਟ ਕੀਤਾ ਜਾ ਸਕਦਾ ਹੈ। ਖੁਰਾਕ (ਡਾਈਟ) 'ਚ ਉਹ ਚੀਜ਼ਾਂ ਸ਼ਾਮਲ ਕਰੋ ਜੋ ਕੈਲੋਰੀ 'ਚ ਘੱਟ ਹੋਣ ਪਰ ਭੁੱਖ ਨੂੰ ਵੀ ਕੰਟਰੋਲ ਕਰਨ।
10,000 ਤੋਂ ਥੋੜ੍ਹਾ ਜ਼ਿਆਦਾ ਯਾਨੀ 12,000 ਤੋਂ 13,000 ਤੱਕ ਚੱਲਣ ਦਾ ਟੀਚਾ ਦਿਨ ਦਾ ਤੈਅ ਕਰੋ। ਇਸ ਨੂੰ ਵਧਾਉਣ ਲਈ ਆਸਪਾਸ ਦੀ ਜਗ੍ਹਾ 'ਤੇ ਪੈਦਲ ਜਾਇਆ ਜਾ ਸਕਦਾ ਹੈ। ਲਿਫ਼ਟ ਦੀ ਜਗ੍ਹਾ ਪੌੜੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਸਵੇਰ-ਸ਼ਾਮ ਦੀ ਵਾਕ ਵੀ ਟੀਚਾ ਪੂਰਾ ਕਰਨ 'ਚ ਮਦਦ ਕਰੇਗੀ।
ਸਿਹਤਮੰਦ ਡਾਈਟ ਲੈਣ ਦੇ ਨਾਲ 7-8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ।
ਲੋੜੀਂਦੀ ਮਾਤਰਾ 'ਚ ਪਾਣੀ ਪੀਓ ਅਤੇ ਜੇਕਰ ਸਟੈਮਿਨਾ ਜ਼ਿਆਦਾ ਨਹੀਂ ਹੈ ਤਾਂ ਵਾਕ ਦੇ ਵਿਚਕਾਰ ਬ੍ਰੇਕ ਲਿਆ ਜਾ ਸਕਦਾ ਹੈ।