ਸਰੀਰ ਦੀ ‘ਸਫਾਈ ਮਸ਼ੀਨ’ ਦਾ ਖੁੱਲ੍ਹਿਆ ਰਾਜ! ਵਿਗਿਆਨੀਆਂ ਨੇ ਲੱਭਿਆ ਕੋਸ਼ਿਕਾਵਾਂ ਦਾ ਕਚਰਾ ਬਾਹਰੋਂ ਮੈਨੇਜ ਕਰਨ ਦਾ ਤਰੀਕਾ
ਵਿਗਿਆਨੀਆਂ ਨੇ ਪਾਇਆ ਹੈ ਕਿ ਕੋਸ਼ਿਕਾਵਾਂ ’ਚ ਕਚਰਾ ਸਾਫ਼ ਕਰਨ ਦੀ ਪ੍ਰਕਿਰਿਆ (ਆਟੋਫੈਗੀ) ਨੂੰ ਬਾਹਰੋਂ ਕੰਟਰੋਲ ਕੀਤਾ ਜਾ ਸਕਦਾ ਹੈ।
Publish Date: Fri, 02 Oct 2026 11:59 AM (IST)
Updated Date: Fri, 02 Oct 2026 12:05 PM (IST)
ਪ੍ਰੇਟ੍ਰ, ਨਵੀਂ ਦਿੱਲੀ : ਇਹ ਤਾਂ ਸਭ ਨੂੰ ਪਤਾ ਹੈ ਕਿ ਸਾਡੇ ਸਰੀਰ ’ਚ ਮੌਜੂਦ ਕੋਸ਼ਿਕਾਵਾਂ ਆਪਣਾ ਕਚਰਾ ਖੁਦ ਸਾਫ਼ ਕਰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੋਸ਼ਿਕਾਵਾਂ ਦੀ ਇਸ ਪ੍ਰਕਿਰਿਆ ਨੂੰ ਬਾਹਰੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ? ਇਹ ਗੱਲ ਭਾਵੇਂ ਅਜੀਬ ਲੱਗ ਸਕਦੀ ਹੈ, ਪਰ ਇਸ ਸਬੰਧੀ ਹਾਲ ਹੀ ’ਚ ਹੋਈ ਖੋਜ ਵੀ ਇਹੀ ਦੱਸਦੀ ਹੈ।
ਕੋਸ਼ਿਕਾਵਾਂ ਦੀ ਸਫਾਈ ਪ੍ਰਕਿਰਿਆ ਨੂੰ ਬਾਹਰੋਂ ਕੀਤਾ ਜਾ ਸਕਦਾ ਹੈ ਕੰਟਰੋਲ ਖੋਜਕਰਤਾਵਾਂ ਨੇ ਪਾਇਆ ਕਿ ਜਦੋਂ ਸਰੀਰ ’ਚ ਕੋਸ਼ਿਕਾਵਾਂ ਆਪਣੇ ਆਪ ਕਚਰਾ ਸਾਫ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦੀਆਂ ਹਨ, ਤਾਂ ਇਸ ਨੂੰ ਬਾਹਰੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਕੈਂਸਰ ਜਾਂ ਪਾਰਕਿੰਸਨ ਵਰਗੀਆਂ ਬਿਮਾਰੀਆਂ ’ਚ ਕੋਸ਼ਿਕਾਵਾਂ ਦੀ ਸਫਾਈ ਪ੍ਰਕਿਰਿਆ ਨੂੰ ਸਮਝਣ ’ਚ ਮਦਦ ਮਿਲ ਸਕਦੀ ਹੈ, ਕਿਉਂਕਿ ਇਨ੍ਹਾਂ ਬਿਮਾਰੀਆਂ ’ਚ ਇਹ ਪ੍ਰਕਿਰਿਆ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ।
ਸਾਂਝੀ ਖੋਜ ’ਚ ਹੋਇਆ ਖੁਲਾਸਾ ਇਹ ਖੋਜ ਨਵੀਂ ਦਿੱਲੀ ਸਥਿਤ ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (CSIR)-ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (IGIB), ਨੈਸ਼ਨਲ ਇੰਸਟੀਚਿਊਟ ਆਫ਼ ਇਮਿਊਨੋਲੋਜੀ, ਸੋਨੀਪਤ ਦੀ ਅਸ਼ੋਕਾ ਯੂਨੀਵਰਸਿਟੀ ਤੇ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਲਾਸ ਐਂਜਲਸ (UCLA) ਦੇ ਖੋਜਕਰਤਾਵਾਂ ਨੇ ਸਾਂਝੇ ਤੌਰ ’ਤੇ ਕੀਤੀ।
ਕੀ ਹੈ ਆਟੋਫੈਗੀ ਪ੍ਰਕਿਰਿਆ? ਦੱਸ ਦੇਈਏ ਕਿ ਆਟੋਫੈਗੀ ਇੱਕ ਤਰ੍ਹਾਂ ਦੀ ਰੀਸਾਈਕਲਿੰਗ ਪ੍ਰਕਿਰਿਆ ਹੈ। ਇਸ ’ਚ ਕੋਸ਼ਿਕਾ ‘ਆਟੋਫੈਗੋਸੋਮ’ ਨਾਮ ਦੀ ਰੀਸਾਈਕਲਿੰਗ ਬਿਨ ਵਰਗੀ ਇੱਕ ਕੈਵਿਟੀ ਬਣਾਉਂਦੀ ਹੈ, ਜਿਸ ਰਾਹੀਂ ਬੇਕਾਰ ਚੀਜ਼ਾਂ ਨੂੰ ਹਟਾਇਆ ਜਾਂਦਾ ਹੈ।
ਇਸ ਰੀਸਾਈਕਲਿੰਗ ਬਿਨ ਦੇ ਅੰਦਰ ਇੱਕ ਪਰਤ ਬਣਦੀ ਹੈ, ਜੋ ਪਹਿਲਾਂ ਕੋਸ਼ਿਕਾ ਦੇ ਮਲਬੇ ਨੂੰ ਘੇਰ ਲੈਂਦੀ ਹੈ। ਇਸ ਤੋਂ ਬਾਅਦ ਕੋਸ਼ਿਕਾ ਇਸ ਮਲਬੇ ਨੂੰ ਤੋੜਦੀ ਹੈ ਤੇ ਇਸ ਦੇ ਹਿੱਸਿਆਂ ਦੀ ਵਰਤੋਂ ਊਰਜਾ ਪੈਦਾ ਕਰਨ ਜਾਂ ਨਵੀਂ ਗ੍ਰੋਥ ਲਈ ਕਰਦੀ ਹੈ।
ਇੰਟਰਮਿਟੈਂਟ ਫਾਸਟਿੰਗ ਆਟੋਫੈਗੀ ਸ਼ੁਰੂ ਕਰਨ ’ਚ ਮਦਦਗਾਰ
ਸ਼ਾਇਦ ਤੁਹਾਨੂੰ ਪਤਾ ਨਾ ਹੋਵੇ, ਪਰ ਆਟੋਫੈਗੀ ਨੂੰ ਸ਼ੁਰੂ ਕਰਨ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ ਇੰਟਰਮਿਟੈਂਟ ਫਾਸਟਿੰਗ, ਯਾਨੀ ਵਿਚਕਾਰ-ਵਿਚਕਾਰ ਉਪਵਾਸ ਕਰਨਾ। ਇਸ ਦੌਰਾਨ ਲੰਬੇ ਸਮੇਂ ਤੱਕ ਭੁੱਖੇ ਰਹਿਣ ਤੋਂ ਬਾਅਦ ਜਦੋਂ ਗਲੂਕੋਜ਼ ਤੇ ਐਮੀਨੋ ਐਸਿਡ ਦਾ ਪੱਧਰ ਘੱਟ ਹੁੰਦਾ ਹੈ ਤਾਂ ਸਰੀਰ ਨੂੰ ਊਰਜਾ ਬਚਾਉਣ ਦਾ ਸੰਕੇਤ ਮਿਲਦਾ ਹੈ। ਜੇਕਰ ਇਸ ਦੇ ਅਰਥ ਨੂੰ ਸਮਝੀਏ ਤਾਂ ਯੂਨਾਨੀ ਭਾਸ਼ਾ ’ਚ ‘ਫੈਗੀ’ ਦਾ ਮਤਲਬ ਹੁੰਦਾ ਹੈ ‘ਆਪਣੇ ਆਪ ਨੂੰ ਖਾਣਾ’। ਖੋਜਕਰਤਾਵਾਂ ਨੇ ਰਿਸਰਚ ਦੌਰਾਨ ਸਿਮੂਲੇਸ਼ਨ ਰਾਹੀਂ ਆਟੋਫੈਗੀ ’ਚ ਸ਼ਾਮਲ ਪ੍ਰੋਟੀਨ ‘LC3’ ਦੇ ਵਿਹਾਰ ਨੂੰ ਦੇਖਿਆ। ਉਨ੍ਹਾਂ ਨੇ ਇਹ ਵੀ ਪਾਇਆ ਕਿ ਜਦੋਂ ਇਹ ਕੋਸ਼ਿਕਾ ਦੀ ਰੀਸਾਈਕਲਿੰਗ ਬਿਨ ਦੀ ਅੰਦਰੂਨੀ ਸਤ੍ਹਾ ਨੂੰ ਛੂਹਦਾ ਹੈ ਤਾਂ ਇਹ ਆਪਣਾ ਆਕਾਰ ਬਦਲ ਲੈਂਦਾ ਹੈ।